ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਨੇ ਦਿੱਤੀ ਮਹਿਲਾ ਸਮਾਨਤਾ ਦਿਵਸ ਦੀ ਵਧਾਈ  

ਮੋਗਾ, 27 ਅਗਸਤ (ਜਸ਼ਨ): ਵਿਸ਼ਵ ਮਹਿਲਾ ਸਮਾਨਤਾ ਦਿਵਸ ਦੀ ਵਧਾਈ ਦਿੰਦੇ ਹੋਏ ਮੋਗਾ ਹਲਕੇ ਦੇ ਐਮ.ਐਲ.ਏ. ਡਾ. ਹਰਜੋਤ ਨੇ ਕਿਹਾ ਕਿ ਇਹ ਦਿਨ ਮਹਿਲਾਵਾਂ ਲਈ ਬਹੁਤ ਹੀ ਖਾਸ ਦਿਨ ਹੈ, ਉਨਾਂ ਸਮੂਹ ਮਹਿਲਾਵਾਂ ਨੂੰ ਇਸ ਦਿਨ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਮਹਿਲਾਵਾਂ ਨੇ ਦੇਸ਼ ਦੀ ਤਰੱਕੀ ਵਿੱਚ ਬਹੁਤ ਅਹਿਮ ਯੋਗਦਾਨ ਪਾਇਆ ਹੈ, ਜਿਸਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨਾਂ ਕਿਹਾ ਕਿ ਮਹਿਲਾਵਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਮਹਿਲਾਵਾਂ ਨੂੰ ਵੋਟ ਦਾ ਅਧਿਕਾਰ ਚਾਹੇ ਆਜ਼ਾਦੀ ਤੋਂ ਬਾਅਦ ਵਿੱਚ ਪ੍ਰਾਪਤ ਹੋਇਆ ਪਰ ਨਗਰ ਪੰਚਾਇਤਾਂ ਅਤੇ ਨਗਰ ਨਿਗਮਾਂ ਦੀਆਂ ਚੋਣਾਂ ਵਿੱਚ ਮਹਿਲਾਵਾਂ ਨੂੰ ਚੋਣ ਲੜਨ ਦਾ ਅਧਿਕਾਰ ਪ੍ਰਾਪਤ ਨਹੀਂ ਸੀ, ਜੋਕਿ ਸਵ. ਰਾਜੀਵ ਗਾਂਧੀ ਜੀ ਨੇ ਮਹਿਲਾਵਾਂ ਨੂੰ ਇੱਹ ਹੱਕ 73 ਵੇਂ ਸੰਵਿਧਾਨ ਸੋਧ ਨਾਲ ਦਵਾਇਆ। ਉਨਾਂ ਕਿਹਾ ਕਿ ਅੱਜ ਦੀ ਨਾਰੀ ਹਰ ਪਾਸਿਓ ਮਰਦਾਂ ਨੂੰ ਟੱਕਰ ਦੇ ਰਹੀਆਂ ਹਨ। ਚਾਹੇ ਉਹ ਦੇਸ਼ ਚਲਾਉਣ ਦੀ ਗੱਲ ਹੋਵੇ ਜਾਂ ਫਿਰ ਘਰ ਸੰਭਾਲਣ ਦੀ। ਉਨਾਂ ਕਿਹਾ ਕਿ ਇੱਕ ਔਰਤ ਆਪਣੇ ਜੀਵਨ ਵਿੱਚ ਵੱਖ ਵੱਖ ਤਰਾਂ ਦਾ ਕਿਰਦਾਰ ਨਿਭਾਉਦੀ ਹੈ, ਇੱਕ ਬੇਟੀ ਦਾ, ਇੱਕ ਪਤਨੀ ਦਾ, ਇੱਕ ਮਾਂ ਦਾ ਜੋ ਕਿ ਔਰਤਾਂ ਦੀ ਵਿਸ਼ੇਸ਼ਤਾਂ ਨੂੰ ਦਰਸਾਉਦਾ ਹੈ।