ਗਰੀਬ ਔਰਤ ਨੂੰ ਬੇਰਹਿਮੀ ਨਾਲ ਕੁੱਟਣ ਵਾਲੇ ਡਾਕਟਰ ਖਿਲਾਫ਼ ਪੁਲਿਸ ਨੇ ਮਾਮਲਾ ਕੀਤਾ ਦਰਜ

ਫਿਰੋਜ਼ਪੁਰ, 14 ਅਪਰੈਲ (ਪੰਕਜ ਕੁਮਾਰ)-ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਡਾਕਟਰ ਵਲੋਂ ਇਕ ਔਰਤ ਨਾਲ ਸ਼ਰੇਆਮ ਲੋਕਾਂ ਅਤੇ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਕੀਤੀ ਗਈ ਕੁੱਟਮਾਰ ਦੀ ਵਾਇਰਲ ਵੀਡਿਓ ਦੀ ਪੀੜਿਤ ਔਰਤ  ਅਤੇ ਪੁਲਿਸ ਦੇ ਵੱਡੇ ਅਧਿਕਾਰੀ ਦਾ ਬਿਆਨ  ਸਾਹਮਣੇ ਆਇਆ ਹੈ ਜਿਸ ਵਿਚ ਜਿਥੇ ਉਕਤ ਵਾਇਰਲ ਵੀਡੀਓ ਵਿਚ ਦਿੱਖ ਰਹੀ ਮਹਿਲਾ ਨੇ ਜਿਥੇ ਡਾਕਟਰ ਤੋਂ ਪੈਸੇ ਲੈਣ ਦੀ ਗੱਲ ਆਖੀ ਉਥੇ ਹੀ ਉਸਨੇ ਮਾਰਕੁੱਟ ਦੇ ਵੀ ਦੋਸ਼ ਲਾਏ ਜੋ ਉਸ ਵਾਇਰਲ ਵੀਡੀਓ ਵਿਚ ਵੀ ਸਾਫ ਸਾਫ ਵੇਖਿਆ ਜਾ ਸਕਦਾ ਹੈ । ਗੌਰਤਲਬ ਹੈ ਕਿ ਪੰਜਾਬ ਸਣੇ ਦੇਸ਼ਾਂ -ਵਿਦੇਸ਼ਾਂ ਵਿਚ ਵਾਇਰਲ ਇਸ ਵੀਡੀਓ ਨੂੰ ਵੇਖ ਕੇ ਜਿਥੇ ਸੋਸ਼ਲ ਮੀਡੀਆਂ ਅਤੇ ਵਟਸਐਪ ਤੇ ਲੋਕਾਂ ਵਲੋਂ ਉਕਤ ਸਰਕਾਰੀ ਡਾਕਟਰ ਖਿਲਾਫ ਤਿੱਖੀ ਪ੍ਰਤੀਕਿ੍ਰਆ ਵੇਖਣ ਨੂੰ ਮਿਲ ਰਹੀ ਹੈ ਉਧਰ ਹੀ ਦੂਜੇ ਪਾਸੇ ਪ੍ਰਸ਼ਾਨਿਕ ਅਧਿਕਾਰੀਆਂ ਦੇ ਨਾਲ ਨਾਲ ਰਾਜਨੀਤਿਕ ਨੁਮਾਇਦਿਆਂ ਵਲੋਂ ਵੀ ਇਸ ਘਟਨਾ ’ਤੇ  ਅਫਸੋਸ ਜਤਾਉਂਦਿਆਂ ਉਕਤ ਡਾਕਟਰ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ  । ਬਹਿਰਹਾਲ ਪੁਲਿਸ ਦੇ ਆਲ੍ਹਾ ਅਧਿਕਾਰੀਆਂ ਵਲੋਂ ਇਸ ਮਾਮਲੇ ਦੀ ਗੰਭੀਰਤਾਂ ਨੂੰ ਵੇਖਦਿਆਂ ਹੋਇਆਂ ਉਕਤ ਪੀੜਿਤ ਔਰਤ ਨੂੰ ਲੱਭਣ ਤੋਂ ਬਾਅਦ ਉਸ ਕੋਲੋਂ ਇਸ ਮਾਮਲੇ ਸੰਬੰਧੀ ਪੁੱਛਗਿੱਛ ਕੀਤੀ ਹੈ ਜਿਸਦੇ ਪੁਲਿਸ ਵਲੋਂ ਬਿਆਨ ਦਰਜ ਕਰ ਲਏ ਗਏ ਹਨ।  ਇਸ ਮਾਮਲੇ ਬਾਰੇ ਫਿਰੋਜ਼ਪੁਰ ਜਿਲੇ ਦੇ ਪੁਲਿਸ ਮੁਖੀ ਐਸਐਸਪੀ ਪ੍ਰੀਤਮ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨੂੰ ਦੱਸਿਆ ਕਿ ਡਾਕਟਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਘਟਨਾਂ ਸਥਾਨ ’ਤੇ ਮੌਜੂਦ  ਦੋਨਾਂ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਵਿਚ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਤਫਤੀਸ਼ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ ਉਹਨਾਂ ਦੇ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ  । 

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ*