ਮਾਉਟ ਲਿਟਰਾ ਜ਼ੀ ਸਕੂਲ ਵੱਲੋਂ ਮੋਬਾਈਲ ਐਪ ਦਾ ਐਲਾਨ,ਸਕੂਲ ਬੱਸਾਂ ਨੂੰ ਮਾਪੇ ਕਰ ਸਕਣਗੇ ਟਰੈਕ -ਡਾਇਰੈਕਟਰ ਅਨੁਜ ਗੁਪਤਾ

ਮੋਗਾ, 6 ਮਾਰਚ (ਜਸ਼ਨ)-ਮਾਲਵਾ ਦੀ ਪ੍ਰਸਿੱਧ ਸਿੱਖਿਆ ਸੰਸਥਾ ਮਾਉਟ ਲਿਟਰਾ ਜੀ ਸਕੂਲ ਨੇ ਸ਼ਹਿਰ ਦੇ ਨਾਂਅ ਨੂੰ ਪੂਰੇ ਭਾਰਤ ਵਿਚ ਗ੍ਰੀਨ ਸਕੂਲ ਐਵਾਰਡ ਅਤੇ ਬ੍ਰੇਨਫੀਡ ਐਵਾਰਡ ਲੈ ਕੇ ਰੌਸ਼ਨ ਕੀਤਾ ਹੈ। ਇਸ ਸਫਲਤਾ ਤੋਂ ਬਾਅਦ ਸਕੂਲ ਵੱਲੋਂ ਅੱਜ ਦੇ ਨਵੇਂ ਯੁਗ ਦੇ ਨਾਲ-ਨਾਲ ਆਪਣੇ ਆਪ ਵਿਚ ਪਰਿਵਰਤਰਨ ਲਿਆਉਣ ਅਤੇ ਮੋਗਾ ਸ਼ਹਿਰ ਦੇ 26 ਬੱਚਿਆਂ ਨੂੰ ਨਾਸਾ ਦੇ ਵਿਗਿਆਨੀਆਂ ਨੂੰ ਮਿਲਾਉਣਾ ਅਤੇ ਹੁਣ ਵਿਦਿਆਰਥੀਆਂ ਨੂੰ ਕੈਨੇਡਾ ਦੇ ਸ਼ਹਿਰ ਟਰਾਂਟੋ ਦੀ ਯੂਨੀਵਰਸਿਟੀ ਦਾ ਦੌਰਾ ਕਰਵਾਉਣਾ ਸ਼ਾਇਦ ਹੀ ਕਿਸੇ ਸੰਸਥਾ ਨੇ ਪਹਿਲਾਂ ਕੀਤਾ ਹੋਵੇ। ਮਾਉਟ ਲਿਟਰਾ ਜ਼ੀ ਸਕੂਲ ਨੇ ਵਿਦਿਆਰਥੀਆਂ ਅਤੇ ਮਾਪਿਆਂ ਦੀ ਸੁਵਿਧਾ ਲਈ ਇਕ ਮੋਬਾਈਲ ਐਪ ਦਾ ਐਲਾਨ ਕੀਤਾ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਸਕੂਲ ਚੇਅਰਮੈਨ ਅਸ਼ੋਕ ਗੁਪਤਾ, ਡਾਇਰੈਕਟਰ ਅਨੁਜ ਗੁਪਤਾ, ਡਾਇਰੈਟਰ ਗੌਰਵ ਗੁਪਤਾ ਤੇ ਪਿ੍ਰੰਸੀਪਲ ਨਿਰਮਲ ਧਾਰੀ ਨੇ ਦੱਸਿਆ ਕਿ ਇਸ ਮੋਬਾਈਲ ਐਪ ਦੁਆਰਾ ਮਾਪੇ ਆਪਣੇ ਬੱਚਿਆਂ ਦੀ ਸਕੂਲ ਵਿਚ ਹਾਜ਼ਰੀ ਵੇਖ ਸਕਦੇ ਹਨ। ਇਸਦੇ ਨਾਲ-ਨਾਲ ਸਕੂਲ ਵਿਚ ਬੱਚੇ ਨੂੰ ਦਿੱਤਾ ਗਿਆ ਹੋਮ ਵਰਕ ਵੀ ਇਸ ਐਪ ਦੁਆਰਾ ਮਾਪੇ ਵੇਖ ਸਕਦੇ ਹਨ ਸਕੂਲ ਵੱਲੋਂ ਦਿੱਤੇ ਗਏ ਨੋਟਿਸ, ਸਿਲੇਬਸ, ਕਿਸੇ ਵੀ ਤਰਾਂ ਦੀ ਗਤੀਵਿਧੀਆ ਨੂੰ ਇਸ ਐਪ ਦੁਆਰਾ ਮਾਪੇ ਵੇਖ ਸਕਦੇ ਹਨ। ਇਸਦੇ ਨਾਲ-ਨਾਲ ਮਾਪੇ ਸਕੂਲ ਦੇ ਡਾਇਰੈਕਟਰ ਤੇ ਪਿ੍ਰੰਸੀਪਲ ਨਾਲ ਵੀ ਇਕ ਬਟਨ ਦਬਾ ਕੇ ਕਾਲ ਕਰ ਸਕਦੇ ਹਨ। ਇਸ ਤੋਂ ਇਲਾਵਾ ਮਾਪੇ ਸਕੂਲ ਦੀ ਬੱਸਾ ਨੂੰ ਵੀ ਟਰੈਕ ਕਰ ਸਕਦੇ ਹਨ। ਹਰ ਸਮੇਂ ਸਕੂਲ ਦੀ ਬੱਸ ਕਿੱਥੇ ਪਹੁੰਚੀ ਅਤੇ ਉਹ ਇਸਦੀ ਜਾਣਕਾਰੀ ਐਪ ਵਿਚ ਵੇਖ ਸਕਦੇ ਹਨ। ਬੱਸ ਕਿੱਥੇ ਤੱਕ ਪੁੱਜੀ ਤੇ ਸਕੂਲੋਂ ਕਦੋਂ ਆਵੇਗੀ ਉਹ ਸਾਰੇ ਮਾਪੇ ਮੋਬਾਈਲ ਤੇ ਜਾਣਕਾਰੀ ਵੇਖ ਸਕਦੇ ਹਨ। ਉਹਨਾਂ ਦੱਸਿਆ ਕਿ ਮਾਉਟ ਲਿਟਰਾ ਜੀ ਸਕੂਲ ਵਿਦਿਆਰਥੀਆ ਨੂੰ ਅੰਤਰਰਾਸ਼ਟਰੀ ਪੱਧਰ ਦੀ ਿਕੇਟ, ਫੁਟਬਾਲ, ਬਾਲੀਬਾਲ, ਬਾਸਕੇਟਬਾਲ, ਟੇਬਲ ਟੇਨਿਸ, ਪੂਲ ਟੇਬਲ ਆਦਿ ਖੇਡਾਂ ਦੀ ਮਾਹਿਰਾਂ ਵੱਲੋਂ ਸਿਖਲਾਈ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸਕੂਲ ਦਾ ਮੁੱਖ ਮੰਤਵ ਵਿਦਿਆਰਥੀਆ ਦੀ ਪ੍ਰਤਿਭਾ ਨੂੰ ਉਜ਼ਾਗਰ ਕਰਨਾ ਹੈ।