ਐਨ ਆਰ ਆਈ ਪਰਿਵਾਰ ਨੇ ਪਿੰਡ ਵਾਸਤੇ ਅੰਤਿਮ ਯਾਤਰਾ ਵੈਨ ਕੀਤੀ ਦਾਨ

ਮੋਗਾ,6 ਜੂਨ (ਜਸ਼ਨ)-: ਪਿੰਡ ਲੰਗੇਆਣਾ ਪੁਰਾਣਾ ਦੇ ਜੰਮਪਲ ਕੈਨੇਡੀਅਨ ਜ਼ੋਰਾ ਸਿੰਘ ਅਤੇ ਸੁਖਦੇਵ ਸਿੰਘ ਵੱਲੋਂ ਸਵਰਗੀ ਗ੍ਰੰਥੀ ਭਾਈ ਵੀਰ ਸਿੰਘ ਦੀ ਨਿੱਘੀ ਯਾਦ ‘ਚ ਆਪਣੇ ਮਾਪਿਆਂ ਮਾਤਾ ਬਲਬੀਰ ਕੌਰ ਤੇ ਪਿਤਾ ਕਪੂਰ ਸਿੰਘ ਬਰਾੜ ਦੀ ਯਾਦ ਨੂੰ ਸਮਰਪਿਤ ਪਿੰਡ ਵਾਸਤੇ ਅੰਤਿਮ ਯਾਤਰਾ ਵੈਨ ਦਾਨ ਕੀਤੀ ਗਈ ਹੈ, ਉਕਤ ਦਾਨੀ ਸੱਜਣਾਂ ਵੱਲੋਂ ਵੈਨ ਵਾਸਤੇ ਭੇਜੀ ਗਈ ਰਾਸ਼ੀ ਨਾਲ ਪਿੰਡ ਦੇ ਉੱਦਮੀ ਅਤੇ ਸਮਾਜ ਸੇਵੀ ਨੌਜਵਾਨਾਂ ਗੁਰਤੇਜ ਸਿੰਘ, ਕੋ-ਆਪੇ੍ਰਟਿਵ ਸੁਸਾਇਟੀ ਪ੍ਰਧਾਨ ਜਗਰੂਪ ਸਿੰਘ, ਹਰਜਿੰਦਰ ਸਿੰਘ ਤੇ ਗੋਬਿੰਦਰ ਸਿੰਘ ਵੱਲੋਂ ਵੈਨ ਖਰੀਦ ਕਰਨ ਉਪਰੰਤ ਗ੍ਰੰਥੀ ਬਾਬਾ ਗੁਰਦਿਆਲ ਸਿੰਘ ਨੂੰ ਵੈਨ ਦੀਆਂ ਚਾਬੀਆਂ ਸੌਂਪਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਉਨਾਂ ਦੇ ਨਾਲ ਭਾਈ ਜੁਗਰਾਜ ਸਿੰਘ, ਜ਼ੈਲਦਾਰ ਸਾਧੂ ਸਿੰਘ, ਹਰਦੇਵ ਸਿੰਘ, ਸੁਰਜੀਤ ਸਿੰਘ, ਸਾਧੂ ਸਿੰਘ, ਗੁਰਮੇਲ ਸਿੰਘ, ਲਾਭ ਸਿੰਘ, ਪ੍ਰੇਮ ਸਿੰਘ, ਮੇਜਰ ਸਿੰਘ, ਨਛੱਤਰ ਸਿੰਘ, ਬ੍ਰਾਹਮ ਦਾਸ, ਗੁਰਮੀਤ ਸਿੰਘ, ਜਗਦੇਵ ਸਿੰਘ, ਦਰਸ਼ਨ ਸਿੰਘ, ਅਮਰਜੀਤ ਸਿੰਘ ਅਤੇ ਹੋਰ ਪਤਵੰਤੇ ਵੀ ਹਾਜਰ ਸਨ, ਉਪਰੰਤ ਬਾਬਾ ਗੁਰਦਿਆਲ ਸਿੰਘ ਅਤੇ ਪਿੰਡ ਦੇ ਸਮੂਹ ਨਗਰ ਨਿਵਾਸੀਆਂ, ਪਤਵੰਤਿਆਂ ਵੱਲੋਂ ਉਕਤ ਦਾਨੀ ਪਰਿਵਾਰ ਅਤੇ ਪਰਿਵਾਰ ਦੇ ਕਰੀਬੀ ਭਾਈਚਾਰਕ ਰਿਸ਼ਤੇਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।