ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੈਪਟਨ ਗੁਰਬਿੰਦਰ ਸਿੰਘ ਕੰਗ ਨੇ ਕੀਤੀ ਹਲਕੇ ਦੇ ਵਲੰਟੀਅਰ ਨਾਲ ਮੀਟਿੰਗ

ਸਮਾਲਸਰ,7 ਫਰਵਰੀ (ਜਸਵੰਤ ਗਿੱਲ)-ਹਲਕਾ ਬਾਘਾਪੁਰਾਣਾ ਦੇ ਪਿੰਡ ਵੈਰੋਕੇ, ਮਾੜੀ ਮੁਸਤਫ਼ਾ, ਮੋੜ ਅਤੇ ਠੱਠੀ ਭਾਈ ਆਦਿ ਪਿੰਡਾਂ ਦੇ ਵਲੰਟੀਅਰ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੈਪਟਨ ਗੁਰਬਿੰਦਰ ਸਿੰਘ ਕੰਗ ਅਤੇ ਸੀਨੀਅਰ ਵਰਕਰ ਦੀਪਕ ਅਰੋੜਾ ਸਮਾਲਸਰ ਨੇ ਵਿਸ਼ੇਸ਼ ਮੀਟਿੰਗ ਕਰਕੇ ਉਨ੍ਹਾਂ ਨੂੰ ਪਾਰਟੀ ਪ੍ਰਤੀ ਮੁੜ ਤੋਂ ਸੁਚੇਤ ਹੋਣ ਲਈ ਕਿਹਾ। ਕੈਪਟਨ ਕੰਗ ਨੇ ਆਮ ਲੋਕਾਂ ਨਾਲ ਮਿਲਕੇ ਉਨ੍ਹਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਅਤੇ ਪਾਰਟੀ ਦੇ ਵਰਕਰਾਂ ਨੂੰ ਕਾਂਗਰਸ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਆਵਾਜ਼ ਬੁਲੰਦ ਕਰਨ ਲਈ ਕਿਹਾ। ਕੈਪਟਨ ਕੰਗ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਲੋਕਾਂ ਨਾਲ ਕੀਤੇ ਹੋਏ ਵਾਅਦੇ ਭੁੱਲ ਗਈ ਹੈ ਅਤੇ ਸੱਤਾ ਦੇ ਨਸ਼ੇ ਵਿੱਚ ਗੁਆਚੀ ਲੋਕ ਵਿਰੋਧੀ ਫੈਸਲੇ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੀਆਂ ਵਧੀਕੀਆਂ ਦਾ ਆਮ ਆਦਮੀ ਪਾਰਟੀ ਹਰ ਪੱਖ ਤੋਂ ਵਿਰੋਧ ਕਰੇਗੀ। ਇਸ ਮੌਕੇ ਅਮਿ੍ਰੰਤਪਾਲ ਸੁਖਾਨੰਦ,ਜਸਪਾਲ ਮਾਹਲਾ, ਗੋਲਡੀ ਸਿੰਗਲਾ ,ਮੱਘਰ ਸਿੰਘ,ਮੋਹਣ ਸਿੰਘ, ਜਸਪਾਲ ਮਾੜੀ, ਸੱਤਪਾਲ ਮਾੜੀ, ਧਰਮੇਸ਼ ਮਾੜੀ, ਸਰਬਣ ਮਾੜੀ, ਸਾਧੂ ਸਿੰਘ, ਜਸਵੰਤ ਸਿੰਘ, ਜਸਵੀਰ ਸਿੰਘ,ਸੋਨੀ ਧਾਲੀਵਾਲ,ਮਨੀ ਬਰਾੜ,ਰਵੀ ਮੋੜ, ਕਾਲਾ ਠੱਠੀ ਭਾਈ, ਮੋਹਨ ਠੱਠੀ ਭਾਈ,ਪੰਮਾ ਠੱਠੀ ਭਾਈ, ਨਰਿੰਦਰ ਸਿੰਘ ਠੱਠੀ ਭਾਈ, ਬਲਵਿੰਦਰ ਵੈਰੋਕੇ ,ਨੀਟੂ ਵੈਰੋਕੇ,ਲਵਲਾ ਠੱਠੀ ਭਾਈ ਆਦਿ ਹਾਜ਼ਰ ਸਨ।