ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਤੇ ਜ਼ਿਲਾ ਪ੍ਰਧਾਨ ਤੀਰਥ ਸਿੰਘ ਮਾਹਲਾ ਨੇ ਜ਼ਿਲੇ ਦੇ 93 ਅਹੁਦੇਦਾਰਾਂ ਦੀ ਸੂਚੀ ਕੀਤੀ ਜਾਰੀ

ਮੋਗਾ,15 ਅਪਰੈਲ (ਜਸ਼ਨ)-ਸ੍ਰੋਮਣੀ ਅਕਾਲੀ ਦਲ ਨੇ ਜ਼ਿਲਾ ਇਕਾਈ ਦਾ ਐਲਾਨ ਕਰਦਿਆਂ 2019 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਵਿੱਢ ਦਿੱਤੀ ਹੈ । ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਅਤੇ ਜ਼ਿਲਾ ਪ੍ਰਧਾਨ ਤੀਰਥ ਸਿੰਘ ਮਾਹਲਾ ਵਲੋਂ ਮੋਗਾ ਜ਼ਿਲੇ ਦੇ 93 ਦਿਹਾਤੀ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਜਾਰੀ ਕੀਤੀ ਇਸ ਲਿਸਟ ਮੁਤਾਬਕ ਜਿਲੇ ਦੇ 6 ਸਰਪਰਸਤ, 6 ਸੀਨੀਅਰ ਮੀਤ ਪ੍ਰਧਾਨ, 10 ਮੀਤ ਪ੍ਰਧਾਨ, 9 ਜਨਰਲ ਸਕੱਤਰ, 8 ਜਥੇਬੰਦਕ ਸਕੱਤਰ, 1 ਸਕੱਤਰ, 2 ਖਜਾਨਚੀ ਅਤੇ 51 ਵਰਕਰ ਕਮੇਟੀ ਮੈਂਬਰ ਸਾਮਲ ਹਨ। ਲਿਸਟ ਜਾਰੀ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਜੱਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਜ਼ਿਲਾ ਪ੍ਰਧਾਨ ਤੀਰਥ ਸਿੰਘ ਮਾਹਲਾ ਅਤੇ ਪਾਰਟੀ ਅਹੁਦੇਦਾਰਾਂ ਤੇ ਵਰਕਰਾਂ ਨਾਲ ਸਲਾਹ ਮਸ਼ਵਰੇ ਉਪਰੰਤ ਜ਼ਿਲਾ ਮੋਗਾ ਦੇ ਦਿਹਾਤੀ ਅਹੁਦੇਦਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ । ਉਨਾਂ ਕਿਹਾ ਕਿ ਜਾਰੀ ਕੀਤੀ ਸੂਚੀ ਵਿਚ ਪਾਰਟੀ ਪ੍ਰਤੀ ਕੀਤੀਆਂ ਸੇਵਾਵਾਂ ਨੂੰ ਵਾਚਦਿਆਂ ਅਹੁਦੇਦਾਰੀਆਂ ਦਿੱਤੀਆਂ ਗਈਆਂ ਹਨ । ਜਾਰੀ ਕੀਤੀ ਸੂਚੀ ਮੁਤਾਬਕ ਜਥੇਦਾਰ ਗੁਰਬਖਸ ਸਿੰਘ ਕਪੂਰ ਸਰਪ੍ਰਸਤ, ਜਥੇਦਾਰ ਬਲਦੇਵ ਸਿੰਘ ਘੱਲ ਕਲਾਂ ਸਰਪ੍ਰਸਤ, ਜੈਲਦਾਰ ਸਾਧੂ ਸਿੰਘ ਲੰਗੇਆਣਾ ਸਰਪ੍ਰਸਤ, ਜਥੇਦਾਰ ਜੰਗ ਸਿੰਘ ਸਮਾਧ ਭਾਈ ਸਰਪ੍ਰਸਤ, ਜਥੇਦਾਰ ਸੰਪੂਰਨ ਸਿੰਘ ਬਿਲਾਸਪੁਰ ਸਰਪ੍ਰਸਤ, ਜਥੇਦਾਰ ਸੁਰਜਣ ਸਿੰਘ ਮੱਲੇਆਣਾ ਸਰਪ੍ਰਸਤ, ਸੀਨੀਅਰ ਮੀਤ ਪ੍ਰਧਾਨਾਂ ‘ਚ ਜਥੇਦਾਰ ਜਗਰੂਪ ਸਿੰਘ ਖੋਸਾ, ਬਚਿੱਤਰ ਸਿੰਘ ਕਾਲੇਕੇ, ਜਗਰੂਪ ਸਿੰਘ, ਜਥੇਦਾਰ ਕੁਲਵੰਤ ਸਿੰਘ ਮੱਲ ਕੇ, ਇੰਦਰਜੀਤ ਸਿੰਘ ਰਾਜਾ ਅਜੀਤਵਾਲ, ਜਗਮੋਹਨ ਸਿੰਘ ਜੈ ਸਿੰਘ ਵਾਲਾ, ਮੀਤ ਪ੍ਰਧਾਨਾਂ ‘ਚ ਇੰਦਰਜੀਤ ਸਿੰਘ ਕਾਹਨ ਸਿੰਘ ਵਾਲਾ, ਦਵਿੰਦਰ ਸਿੰਘ ਪੱਪੀ ਝੰਡੇਆਣਾ, ਜਥੇਦਾਰ ਗੁਰਮੁਖ ਸਿੰਘ, ਹਰਚਰਨ ਸਿੰਘ ਲੰਗੇਆਣਾ, ਸੂਬੇਦਾਰ ਗੁਰਦੀਪ ਸਿੰਘ ਗੱਜਣ ਵਾਲਾ, ਬਲਵੀਰ ਸਿੰਘ ਸੈਦੋਕੇ, ਜਰਨੈਲ ਸਿੰਘ ਦਬੁਰਜੀ, ਬਲਜੀਤ ਸਿੰਘ ਕੰਗ, ਮਾਸਟਰ ਨੱਥਾ ਸਿੰਘ, ਜਥੇਦਾਰ ਤਾਰਾ ਸਿੰਘ ਮਾਣੂੰਕੇ, ਜਨਰਲ ਸਕੱਤਰਾਂ ‘ਚ ਜੋਗਿੰਦਰ ਸਿੰਘ ਪੱਪੂ ਕਾਹਨੇ ਵਾਲਾ, ਮਾਸਟਰ ਗੁਰਦੀਪ ਸਿੰਘ ਮਹੇਸ਼ਰੀ, ਗੁਰਚਰਨ ਸਿੰਘ ਮੱਲੀ, ਸੰਜੀਵ ਕੁਮਾਰ ਬਿੱਟੂ ਰੋਡੇ, ਰਾਕੇਸ ਸਿੰਘ ਭੇਖਾ, ਸੁਖਮੰਦਰ ਸਿੰਘ ਭਲੂਰ, ਕਰਮ ਸਿੰਘ ਪੰਮਾ, ਜਥੇਦਾਰ ਪ੍ਰੀਤਮ ਸਿੰਘ ਕੁੱਸਾ, ਜਗਤਾਰ ਸਿੰਘ ਢੁੱਡੀਕੇ, ਜਥੇਬੰਦਕ ਸਕੱਤਰਾਂ ‘ਚ ਜਵਾਹਰ ਸਿੰਘ ਰਾਜੇਵਾਲਾ, ਬਹਾਦਰ ਸਿੰਘ ਸਮਾਧ ਭਾਈ, ਰਜਿੰਦਰਪਾਲ ਸਿੰਘ ਥਰਾਜ, ਬਲਕਰਨ ਸਿੰਘ ਮਾਣੂੰਕੇ, ਚਮਕੌਰ ਸਿੰਘ ਜੌਹਲ, ਗੁਰਮੀਤ ਸਿੰਘ ਗਗੜਾ, ਹਰਦਿਆਲ ਸਿੰਘ, ਗੁਰਮੀਤ ਸਿੰਘ ਸਾਫੂਵਾਲਾ, ਸਕੱਤਰਾਂ ਵਿਚ ਇਕੱਤਰ ਸਿੰਘ ਥਰਾਜ, ਖਜਾਨਚੀ ਵਿਚ ਅਜਮੇਰ ਸਿੰਘ ਕੋਠੇ ਜੈਤੋ ਖੋਸਾ, ਗੁਰਮੇਲ ਸਿੰਘ ਸਰਪੰਚ ਮਾਹਲਾ ਤੋਂ ਇਲਾਵਾ 51 ਵਰਕਰ ਕਮੇਟੀ ਮੈਂਬਰ ਸਾਮਲ ਕੀਤੇ ਗਏ ਹਨ ।


