ਨਹਿਰੂ ਯੁਵਾ ਕੇਂਦਰ ਮੋਗਾ ਦੇ ਸੱਤ ਦਿਨਾ ‘ਲਾਈਫ ਸਕਿੱਲ ਸੈਮੀਨਾਰ’ ਦੀ ਹੋਈ ਸਮਾਪਤੀ

ਮੋਗਾ,1 ਅਪਰੈਲ(ਜਸ਼ਨ) ਕਿਸੇ ਵੀ ਦੇਸ਼ ਦੀ ਤਰੱਕੀ ਨੌਜਵਾਨਾਂ ਦੀ ਕੁਸ਼ਲਤਾ ਅਤੇ ਮਜਬੂਤ ਇੱਛਾ ਸ਼ਕਤੀ ਤੇ ਨਿਰਭਰ ਕਰਦੀ ਹੈ। ਦੇਸ਼ ਦੇ ਨੌਜਵਾਨ ਜੇਕਰ ਬਹੁਪੱਖੀ ਮੁਹਾਰਤ ਰੱਖਦੇ ਹਨ ਤਾਂ ਨਿਸਚਤ ਰੂਪ ਵਿੱਚ ਉਹ ਦੇਸ਼ ਤਰੱਕੀ ਦੀਆਂ ਨਵੀਆਂ ਬੁਲੰਦੀਆਂ ਸਰ ਕਰਦਾ ਹੈ । ਇਸ ਲਈ ਦੇਸ਼ ਨੂੰ ਅੱਗੇ ਲਿਜਾਣ ਲਈ ਨੌਜਵਾਨਾਂ ਦਾ ਸਮਰੱਥ ਹੋਣਾ ਬਹੁਤ ਜਰੂਰੀ ਹੈ । ਇਹਨਾਂ ਵਿਚਾਰਾਂ ਦਾ ਪ੍ਗਟਾਵਾ ਨਹਿਰੂ ਯੁਵਾ ਕੇਂਦਰ ਮੋਗਾ ਦੇ ਯੁਥ ਕੋਆਰਡੀਨੇਟਰ ਰਘਬੀਰ ਸਿੰਘ ਖਾਰਾ ਅਤੇ ਪੰਜਾਬੀ ਦੇ ਮਸ਼ਹੂਰ ਕਵੀ ਅਤੇ ਲੇਖਕ ਅਮਰ ਸੂਫੀ ਨੇ ਨਹਿਰੂ ਯੁਵਾ ਕੇਂਦਰ ਮੋਗਾ ਵੱਲੋਂ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਰੂਰਲ ਐਨ.ਜੀ.ਓ. ਮੋਗਾ ਦੇ ਬਸਤੀ ਗੋਬਿੰਦਗੜ ਮੋਗਾ ਸਥਿਤ ਕਿੱਤਾਮੁਖੀ ਸਿਖਲਾਈ ਕੇਂਦਰ ਚੱਲ ਰਹੇ ਸੱਤ ਦਿਨਾ ਲਾਈਫ ਸਕਿੱਲ ਸੈਮੀਨਾਰ ਦੀ ਸਮਾਪਤੀ ਮੌਕੇ ਕੀਤਾ ।  ਇਸ ਸੈਮੀਨਾਰ ਵਿੱਚ ਵੱਖ ਵੱਖ ਪਿੰਡਾਂ ਦੇ 45 ਲੜਕੇ ਲੜਕੀਆਂ ਨੇ ਹਿੱਸਾ ਲਿਆ । ਇਸ ਸੈਮੀਨਾਰ ਦੇ ਸਮਾਪਤੀ ਸਮਾਗਮ ਦੌਰਾਨ ਐਨ.ਜੀ.ਓ. ਦੇ ਪ੍ਧਾਨ ਮਹਿੰਦਰ ਪਾਲ ਲੂੰਬਾ ਨੇ ਆਪਣੇ ਸੰਬੋਧਨ ਦੌਰਾਨ ਇਸ ਸੈਮੀਨਾਰ ਦੇ ਉਦੇਸ਼ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਸੱਤ ਦਿਨਾਂ ਦੌਰਾਨ ਜਿੰਦਗੀ ਵਿੱਚ ਕੰਮ ਆਉਣ ਵਾਲਿਆਂ ਤਜਰਬਿਆ ਤੋਂ ਵਿਸ਼ਾ ਮਾਹਿਰ ਅਮਰ ਸਿੰਘ ਸੂਫੀ, ਮੈਡਮ ਸੁਖਦੀਪ ਕੌਰ, ਮਹਿੰਦਰ ਪਾਲ ਲੂੰਬਾ, ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ, ਹਰਜਿੰਦਰ ਸਿੰਘ ਚੁਗਾਵਾਂ ਅਤੇ ਪਰਦੀਪ ਕੁਮਾਰ ਨੇ ਜਾਣੂ ਕਰਵਾਇਆ ਅਤੇ ਬੱਚਿਆਂ ਨੂੰ ਭਾਰਤ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਜਿਵੇਂ ਜਨ ਧਨ ਯੋਜਨਾ, ਸਵੱਛ ਭਾਰਤ ਮਿਸ਼ਨ, ਬੇਟੀ ਬਚਾਓ ਬੇਟੀ ਪੜਾਓ, ਆਰ.ਟੀ.ਆਈ. ਐਕਟ, ਆਰ.ਟੀ.ਈ. ਐਕਟ, ਕੈਂਸਰ ਅਤੇ ਹੈਪੇਟਾਈਟਸ ਸੀ ਦੇ ਮੁਫਤ ਇਲਾਜ਼ ਬਾਰੇ ਅਤੇ ਵੱਖ ਵੱਖ ਸਮਾਜਿਕ ਬੁਰਾਈਆਂ ਅਤੇ ਉਹਨਾਂ ਦੇ ਹੱਲ ਸਬੰਧੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਸੱਤ ਦਿਨਾਂ ਦੌਰਾਨ ਕੈਂਪਰਾਂ ਤੋਂ ਬਹੁਤ ਸਾਰੀਆਂ ਉਸਾਰੂ ਗਤੀਵਿਧੀਆਂ ਕਰਵਾਈਆਂ ਗਈਆਂ ਅਤੇ ਪਿੰਡ ਚਕਰ ਦਾ ਇੱਕ ਦਿਨ ਦਾ ਵਿੱਦਿਅਕ ਟੂਰ ਕਰਵਾਇਆ ਗਿਆ । ਇਸ ਮੌਕੇ ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ ਨੇ ਵੀ ਕੈਂਪਰਾਂ ਨਾਲ ਸੱਤ ਦਿਨਾ ਦੌਰਾਨ ਉਹਨਾਂ ਦੀ ਜਿੰਦਗੀ ਵਿੱਚ ਆਏ ਬਦਲਾਅ ਸਬੰਧੀ ਵਿਚਾਰ ਚਰਚਾ ਕੀਤੀ ਅਤੇ ਕੈਂਪਰਾਂ ਨੂੰ ਜਿੰਦਗੀ ਵਿੱਚ ਕੰਮ ਆਉਣ ਵਾਲੀਆਂ ਮਹੱਤਵਪੂਰਨ ਗੱਲਾਂ ਸਬੰਧੀ ਜਾਣਕਾਰੀ ਦਿੱਤੀ। ਕੈਂਪਰਾਂ ਨੇ ਵੋਟਿੰਗ ਕਰਕੇ ਗੁਰਮੀਤ ਸਿੰਘ ਨੂੰ ਲੜਕਿਆਂ ਵਿੱਚੋਂ ਬੈਸਟ ਕੈਂਪਰ, ਬਿੰਦੂ ਗੁਪਤਾ ਨੂੰ ਲੜਕੀਆਂ ਵਿੱਚੋਂ ਬੈਸਟ ਕੈਂਪਰ ਅਤੇ ਕਮਲ ਕੁਮਾਰੀ ਨੂੰ ਸਭ ਤੋਂ ਅਨੁਸ਼ਾਸ਼ਿਤ ਕੈਂਪਰ ਚੁਣਿਆ ਗਿਆ, ਜਿਨਾਂ ਨੂੰ ਸਨਮਾਨ ਚਿੰਨ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ।  ਇਸ ਮੌਕੇ ਯੂਥ ਕੋਆਰਡੀਨੇਟਰ ਰਘਬੀਰ ਸਿੰਘ ਖਾਰਾ, ਅਮਰ ਸਿੰਘ ਸੂਫੀ ਅਤੇ ਗੁਰਮੀਤ ਸਿੰਘ ਸਹੋਤਾ ਨੂੰ ਵੀ ਯਾਦਗਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸਰਪ੍ਸਤ ਗੋਕਲ ਚੰਦ ਬੁੱਘੀਪੁਰਾ, ਹਰਜਿੰਦਰ ਚੁਗਾਵਾਂ, ਸੀ. ਮੀਤ ਪ੍ਧਾਨ ਹਰਭਿੰਦਰ ਜਾਨੀਆਂ, ਕੈਸ਼ੀਅਰ ਜਗਤਾਰ ਸਿੰਘ ਜਾਨੀਆਂ, ਕਲਰਕ ਜਸਵੀਰ ਕੌਰ, ਮੈਡਮ ਸੁਖਵਿੰਦਰ ਕੌਰ, ਰੀਤੂ ਰਾਣੀ, ਸ਼ੁਸ਼ਮਾ ਰਾਣੀ, ਵਲੰਟੀਅਰ ਗਗਨਦੀਪ ਕੌਰ ਅਤੇ ਹਰਪ੍ੀਤ ਕੌਰ, ਜਸਵੰਤ ਸਿੰਘ ਪੁਰਾਣੇਵਾਲਾ ਅਤੇ ਗੁਰਪ੍ੀਤ ਘੱਲਕਲਾਂ ਆਦਿ ਤੋਂ ਇਲਾਵਾ ਸੈਮੀਨਾਰ ਵਿੱਚ ਭਾਗ ਲੈਣ ਵਾਲੇ ਬੱਚੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।