ਬਹੁਮਤ ਨਾਲ ਚੁਣੀ ਗਈ ਪੂਜਾ ਰਾਣੀ ਸਚਦੇਵਾ ਨਗਰ ਪੰਚਾਇਤ ਕੋਟ ਈਸੇ ਖਾਂ ਦੀ ਮੀਤ ਪ੍ਰਧਾਨ

ਕੋਟ ਈਸੇ ਖਾਂ ,25 ਮਈ (ਖੇਤਪਾਲ ਸਿੰਘ )- ਨਗਰ ਪੰਚਾਇਤ ਕੋਟ ਈਸੇ ਖਾਂ ਦੇ ਮੀਤ ਪ੍ਰਧਾਨ ਦੀ ਚੋਣ ਨੂੰ ਲੈ ਕੇ ਅਕਾਲੀ ਭਾਜਪਾ ਅਤੇ ਕਾਗਰਸੀਆਂ ਵਿਚਾਲੇ ਜੋ ਕਸ਼ਮਕਸ਼ ਚੱਲ ਰਹੀ ਸੀ ਅਤੇ ਐਸ ਡੀ ਐਮ ਧਰਮਕੋਟ ਵੱਲੋਂ 25 ਮਈ ਨੂੰ ਸ਼ਾਮ ਚਾਰ ਵਜੇ ਚੋਣ ਕਰਾਉਣ ਦਾ ਕੌਸਲਰਾਂ ਨੂੰ ਸੱਦਾ ਗਿਆ ਸੀ । ਅੱਜ ਜਦ ਦਿੱਤੇ ਸਮੇਂ ਤੇ ਨਗਰ ਪੰਚਾਇਤ ਪ੍ਰਧਾਨ ਅਸ਼ਵਨੀ ਕੁਮਾਰ ਪਿੰਟੂ ਤੇ ਉਹਨਾਂ ਦੇ ਸਾਥੀਆਂ  ਵੱਲੋਂ ਪਹੁੰਚ ਕਰਨ ਤੇ ਜਾਣਕਾਰੀ ਮਿਲੀ ਕਿ ਇਹ ਚੋਣ ਐਸ ਡੀ ਐਮ ਵੱਲੋਂ ਮੁਲਤਵੀ ਕਰ ਦਿੱਤੀ ਗਈ ਹੈ । ਉੱਥੇ ਮੌਜੂਦ ਪੱਤਰਕਾਰਾਂ ਦੀ ਹਾਜ਼ਰੀ ਵਿੱਚ ਸ਼ਹਿਰੀ ਪ੍ਰਧਾਨ ਨੇ ਕਿਹਾ ਕਿ ਮੌਜੂਦਾਂ ਕਾਂਗਰਸੀ ਆਗੂਆਂ ਵੱਲੋਂ ਸਾਡੇ ਨਾਲ ਧੱਕੇਸ਼ਾਹੀ ਤੇ ਖੱਜਲ ਖੁਆਰੀ ਕੀਤੀ ਜਾ ਰਹੀ ਹੈ ਮੀਤ ਪ੍ਰਧਾਨ ਦੀ ਚੋਣ ਵਾਸਤੇ ਸਾਡੇ ਕੋਲ ਸਪੱਸ਼ਟ ਬਹੁਮਤ ਹੈ ਜੋ ਕਿ ਕਾਂਗਰਸੀ ਕੌਸਲਰਾਂ ਕੋਲ ਨਹੀ ਹੈ । ਇਸ ਵਾਸਤੇ ਕਾਂਗਰਸੀ ਇਸ ਨੂੰ ਲਮਕਾਉਣ ਵਾਸਤੇ ਹਰ ਹੱਥ ਕੰਡਾ ਆਪਣਾ ਰਹੇ ਹਨ । ਮੌਜੂਦਾ ਅਕਾਲੀ ਕੌਸਲਰਾਂ ਨੇ ਲਿਖਤੀ ਮਤਾ ਪਾ ਕੇ ਪੁਜਾ ਰਾਣੀ ਸਚਦੇਵਾ ਨੂੰ ਮੀਤ ਪ੍ਰਧਾਨ ਚੁਣ ਲਿਆ ਤੇ ਸਨਮਾਨਿਤ ਕੀਤਾ । ਇਸ ਤੋਂ ਬਾਅਦ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ,ਜਿਲ੍ਹਾ ਪ੍ਰਧਾਨ ਤੀਰਥ ਸਿੰਘ ਮਾਹਲਾ, ਬਰਜਿੰਦਰ ਸਿੰਘ ਬਰਾੜ ਸਾਬਕਾ ਚੇਅਰਮੈਨ ਤੇ ਹੋਰ ਅਕਾਲੀ ਆਗੂਆਂ ਨੇ ਦਾਣਾ ਮੰਡੀ ਕੋਟ ਈਸੇ ਖਾਂ ਵਿਖੇ ਭਰਵੇ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ  ਅਸੀ ਕਾਗਰਸੀਆਂ ਦੀ ਕਿਸੇ ਵੀ ਕਿਸਮ ਦੀ ਧੱਕੇਸਾਹੀ ਬਰਦਾਸ਼ਤ ਨਹੀ ਕਰਾਂਗੇ । ਇਸ ਸਮੇਂ ਉਹਨਾਂ ਨਾਲ ਸੁਖਵਿੰਦਰ ਸਿੰਘ ਦਾਤੇਵਾਲ, ਗੁਰਮੀਤ ਸਿੰਘ ਗਗੜ੍ਹਾ, ਰਣਜੀਤ ਸਿੰਘ ਸਰਪੰਚ ਮਸੀਤਾਂ, ਭੁਪਿੰਦਰ ਸਿੰਘ ਸਾਹੋਕੇ ਜਿਲ੍ਹਾ ਪ੍ਰਧਾਨ ਐਸ.ਸੀ ਵਿੰਗ ਤੇ ਹੋਰ ਅਕਾਲੀ ਆਗੂ ਤੇ ਵਰਕਰ ਮੌਜੂਦ ਸਨ ।