ਮੋਗਾ 'ਚ ਅਕਾਲੀ ਦਲ ਨੂੰ ਵੱਡਾ ਝਟਕਾ,ਕਈ ਅਕਾਲੀ ਅਤੇ ਕਾਂਗਰਸੀ ਆਗੂ ਆਪ 'ਚ ਸ਼ਾਮਿਲ

ਮੋਗਾ , 19 ਅਪ੍ਰੈਲ (ਜਸ਼ਨ) -
ਅੱਜ ਵਾਰਡ ਨੰਬਰ 5 ਵਿੱਚ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਇੰਦਰਜੀਤ ਸਿੱਧੂ, ਹਰਜੀਤ ਸਿੰਘ ਸਿੱਧੂ, ਪ੍ਰੀਤਮ ਸਿੰਘ, ਮਨਪ੍ਰੀਤ ਸਿੰਘ ਮੰਨਾ, ਮਨਜਿੰਦਰ ਸਿੰਘ, ਦਵਿੰਦਰ ਗਰਚਾ, ਜੱਗਾ ਸਿੰਘ, ਰਣਜੀਤ ਸਿੰਘ ਰਾਣਾ ਅਤੇ ਵਿਜੇ ਕੁਮਾਰ  ਨੇ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ। ਇਸ ਮੌਕੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵਲੋਂ ਉਨ੍ਹਾਂ ਦਾ ਦਿਲੋਂ ਸਵਾਗਤ ਕੀਤਾ ਗਿਆ ਅਤੇ ਵਿਸ਼ਵਾਸ ਦਿਵਾਇਆ ਗਿਆ ਕਿ ਪਾਰਟੀ ਹਮੇਸ਼ਾ ਲੋਕਾਂ ਦੀ ਭਲਾਈ ਅਤੇ ਵਿਕਾਸ ਲਈ ਵਚਨਬੱਧ ਰਹੇਗੀ। ਇਸ ਮੌਕੇ ਜਗਦੀਸ਼ ਸ਼ਰਮਾ ਸੰਗਠਨ ਇੰਚਾਰਜ , ਜ਼ੋਨ ਇੰਚਾਰਜ ਅਨਿਲ ਸ਼ਰਮਾ,ਤਜਿੰਦਰ ਬਰਾੜ ਅਤੇ  ਪਾਰਟੀ ਆਗੂ ਹਾਜ਼ਰ ਸਨ।ਜਗਦੀਸ਼ ਸ਼ਰਮਾ ਸੰਗਠਨ ਇੰਚਾਰਜ ਨੇ ਸੰਬੋਧਨ ਕਰਦਿਆਂ ਆਖਿਆ ਕਿ ਅਹਿਮ ਆਗੂਆਂ ਦਾ ਪਾਰਟੀ ਵਿਚ  ਸ਼ਾਮਿਲ ਹੋਣਾ ਲੋਕਾਂ ਦੇ ਭਰੋਸੇ ਅਤੇ ਆਮ ਆਦਮੀ ਪਾਰਟੀ ਦੀ ਨੀਤੀਆਂ ‘ਤੇ ਵਧ ਰਹੇ ਵਿਸ਼ਵਾਸ ਨੂੰ ਦਰਸਾਉਂਦਾ ਹੈ। ਓਹਨਾ ਕਿਹਾ ਕਿ ਅਸੀਂ ਸਭ ਮਿਲ ਕੇ ਆਪਣੇ ਇਲਾਕੇ ਦੇ ਸਰਵਾਂਗੀਣ ਵਿਕਾਸ ਅਤੇ ਲੋਕ ਸੇਵਾ ਲਈ ਨਿਰੰਤਰ ਕੰਮ ਕਰਦੇ ਰਹਾਂਗੇ।