ਸ਼ਿਆਮ ਮੰਦਰ ਵਿਖੇ ਮਹੀਨੇ ਦੇ ਆਖਰੀ ਐਤਵਾਰ ਨੂੰ ਕਰਵਾਏ ਗਏ ਸ਼ਿਆਮ ਸੰਕੀਰਤਨ ਤੇ ਭੰਡਾਰੇ ਵਿੱਚ ਸ਼ਰਧਾਲੂ ਭਜਨਾਂ ਦੀ ਭਗਤੀ ਰਸ ਵਿੱਚ ਹੋਏ ਲੀਨ

ਮੋਗਾ, 29 ਜੂਨ ( jashan ) : ਸ਼ਹਿਰ ਦੀ ਜਲੰਧਰ ਕਾਲੋਨੀ ਸਥਿਤ ਸ਼ਿਆਮ ਮੰਦਰ ਵਿੱਚ ਸ਼ਿਆਮ ਸੇਵਾ ਸੋਸਾਇਟੀ ਵੱਲੋਂ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਕਰਵਾਏ ਜਾਂਦੇ ਸ਼ਿਆਮ ਸੰਕੀਰਤਨ ਅਤੇ ਭੰਡਾਰੇ ਦੌਰਾਨ ਦੇਰ ਰਾਤ ਤੱਕ ਸ਼ਰਧਾਲੂ ਸ਼ਿਆਮ ਭਜਨਾਂ 'ਤੇ ਝੂਮਦੇ ਰਹੇ। ਇਸ ਮੌਕੇ ਸੱਦੇ ਗਏ ਭਜਨ ਗਾਇਕਾਂ ਨੇ ਸ਼ਿਆਮ ਮਹਿਮਾ ਦਾ ਅਜਿਹਾ ਭਗਤੀ ਰਸ ਬਿਖੇਰਿਆ ਕਿ ਸਮੂਹ ਸ਼ਰਧਾਲੂਆਂ ਦੇ ਮੁੱਖੋਂ "ਜੈ ਸ਼੍ਰੀ ਸ਼ਿਆਮ" ਦੇ ਜੈਕਾਰੇ ਗੂੰਜਦੇ ਰਹੇ। ਸੰਕੀਰਤਨ ਦੀ ਸ਼ੁਰੂਆਤ ਪੁਜਾਰੀ ਜੀ ਦੀ ਅਗਵਾਈ ਹੇਠ ਯਜਮਾਨਾਂ ਅਤੇ ਸੋਸਾਇਟੀ ਦੇ ਸੰਸਥਾਪਕ ਕਮਲ ਸ਼ਰਮਾ, ਚੇਅਰਮੈਨ ਅਜੈ ਗਰਗ, ਉਪ ਪ੍ਰਧਾਨ ਭਾਰਤ ਭੂਸ਼ਣ ਗਰਗ, ਪ੍ਰਧਾਨ ਵਿਨੋਦ ਪੋਪਲੀ, ਕੈਸ਼ੀਅਰ ਰਾਮ ਪ੍ਰਕਾਸ਼ ਮੰਗਲਾ, ਵਿੱਤ ਸਕੱਤਰ ਚੰਦਰ ਮੋਹਨ ਸਹਿਗਲ, ਭੂਪੇਸ਼ ਸ਼ਰਮਾ, ਸੰਜੀਵ ਗਰਗ ਟੀਟੂ, ਰਾਜੇਸ਼ ਸਿੰਗਲਾ, ਸੁਦਾਮਾ ਪੁਰੀ, ਨਰੇਸ਼ ਬਾਂਸਲ, ਪਾਰੂਸ਼ ਗਰਗ, ਗਗਨ ਅਰੋੜਾ, ਅਮਨ ਅਰੋੜਾ, ਜਗਦੀਸ਼ ਬੱਤਰਾ, ਜਗਜੀਵ ਧੀਰ, ਯੋਗੇਸ਼ ਸ਼ਰਮਾ, ਵਿੱਕੀ ਮਿੱਤਲ, ਮਿਲਨ ਗਰਗ, ਰਾਜੇਸ਼ ਸ਼ਰਮਾ ਆਦਿ ਨੇ ਆਪਣੇ ਪਰਿਵਾਰਾਂ ਸਮੇਤ ਨਵਗ੍ਰਹ ਪੂਜਨ ਅਤੇ ਜੋਤ ਪ੍ਰਜਵਲਿਤ ਕਰਕੇ ਕੀਤੀ। ਭਜਨ ਗਾਇਕ ਰੋਸ਼ਨ ਕੁਮਾਰ, ਡਾ. ਜੀ.ਡੀ. ਗੁਪਤਾ, ਅਮਰਜੀਤ ਅਤੇ ਰਾਜੀਵ ਉੱਪਲ ਨੇ "ਜਲਦੀ ਰਹੇ ਸ਼ਿਆਮ ਬਾਬਾ ਜੋਤ ਤੇਰੀ ਜਲਦੀ ਰਹੇ" ਭਜਨ ਨਾਲ ਸੰਕੀਰਤਨ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਨ੍ਹਾਂ "ਰੰਗ ਬਰਸੇ ਸ਼ਿਆਮ ਤੇਰੇ ਦਰਬਾਰ ਰੰਗ ਬਰਸੇ", "ਮੇਰਾ ਸ਼ਿਆਮ ਬੜਾ ਰੰਗੀਲਾ, ਮਸਤੀ ਬਰਸੇਗੀ ਕੀਰਤਨ ਵਿੱਚ", "ਅੱਜ ਬ੍ਰਜ ਵਿੱਚ ਹੋਲੀ ਰੇ ਰਸੀਆ", "ਨੀ ਮੈਂ ਨੱਚਣਾ ਸ਼ਿਆਮ ਦੇ ਨਾਲ, ਅੱਜ ਮੈਨੂੰ ਨੱਚ ਲੈਣ ਦੇ" ਸਮੇਤ ਕਈ ਭਗਤੀ ਭਜਨ ਪੇਸ਼ ਕਰਕੇ ਸੰਗਤ ਨੂੰ ਨਿਹਾਲ ਕੀਤਾ। ਸੰਕੀਰਤਨ ਦੀ ਸਮਾਪਤੀ ਉਪਰੰਤ ਆਰਤੀ ਕੀਤੀ ਗਈ ਅਤੇ ਸ਼ਰਧਾਲੂਆਂ ਨੂੰ ਭੰਡਾਰੇ ਦੇ ਪ੍ਰਸਾਦ ਵਜੋਂ ਕੜ੍ਹੀ-ਚੌਲਾਂ ਦਾ ਲੰਗਰ ਵਰਤਾਇਆ ਗਿਆ।