ਲਛਮਣ ਸਿੰਘ ਭੋਲਾ ਨੇ ਮਨਦੀਪ ਨੂੰ ਟਰਾਈਸਾਇਕਲ ਭੇਂਟ ਕੀਤਾ

ਨਿਹਾਲ ਸਿੰਘ ਵਾਲਾ,25 ਮਾਰਚ (ਜਸ਼ਨ)-ਸੜਕ ਹਾਦਸੇ ਵਿੱਚ ਦੋਨੋਂ ਲੱਤਾਂ ਗਵਾ ਚੁੱਕੇ ਮਨਦੀਪ ਸਿੰਘ ਦੀਨਾ ਨੂੰ ਕਨੇਡਾ ਵਾਸੀ ਲਛਮਣ ਸਿੰਘ ਭੋਲਾ ਵੱਲੋਂ ਇੱਕ ਸਮਾਗਮ ਰਾਹੀਂ ਟਰਾਈਸਾਇਕਲ ਦੇਕੇ ਬਾਹਰਲੀ ਦੁਨੀਆਂ ਵੇਖਣ ਯੋਗਾ ਕੀਤਾ ਗਿਆ। ਲਛਮਣ ਸਿੰਘ ਭੋਲਾ ਵਾਸੀ ਫ਼ਤਿਹਗੜ ਕੋਰੋਟਾਣਾ ਵੱਲੋਂ ਸਮਾਜ ਸੇਵਾ ਕਰਦਿਆਂ ਅੰਗਹੀਣ ਲੋਕਾਂ ਲਈ ਹੁਣ ਤੱਕ ਵੀਹ ਟਰਾਈ ਸਾਇਕਲ ਵੰਡੇ ਜਾ ਚੁੱਕੇ ਹਨ। ਜੋ ਕਿ ਰੂਰਲ ਐਨ ਜੀ ਓ ਜਿਲਾ ਮੋਗਾ ਰਾਹੀਂ ਦਿੱਤੇ ਜਾਂਦੇ ਹਨ। ਰੂਰਲ ਐਨ ਜੀ ਓ ਦੇ ਜਿਲਾ ਪ੍ਰਧਾਨ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਮੈਨੂੰ ਸਮਾਜ ਸੇਵੀ ਰਾਜਵਿੰਦਰ ਰੌਂਤਾ ਰਾਹੀਂ ਪਤਾ ਚੱਲਿਆ ਕਿ ਮਨਦੀਪ ਸਿੰਘ ਦੀਨਾ ਨੂੰ ਟਰਾਈਸਾਇਕਲ ਦੀ ਬਹੁਤ ਲੋੜ ਹੈ। ਐਨ ਜੀ ਓ ਰਾਹੀਂ ਇੱਕ ਸਮਾਗਮ ਦੌਰਾਨ ਮਨਦੀਪ ਸਿੰਘ ਦੀਨਾ ਨੂੰ ਟਰਾਈਸਾਈਕਲ ਭੇਂਟ ਕੀਤਾ ਗਿਆ। ਲੋੜਵੰਦ ਵਿਅਕਤੀਆਂ ਨੂੰ ਸਹਾਇਤਾ ਪ੍ਰਧਾਨ ਕਰਕੇ ਮੈਨੂੰ ਖੁਸ਼ੀ ਮਿਲਦੀ ਹੈ। ਪਿੰਡ ਦੀਨਾ ਸਾਹਿਬ ਵਿਖੇ ਮਨਦੀਪ ਸਿੰਘ ਨੇ ਦੋ ਸਾਲ ਬਾਅਦ ਘਰ ਦੀ ਦਹਿਲੀਜ਼ ਟੱਪ ਕੇ ਜਾਣ ਸਮੇਂ ਐਨ ਜੀ ਓ ਤੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਮੈਂ ਕੋਈ ਕਾਰੋਬਾਰ ਖੋਲ ਕੇ ਆਪਣੇ ਬਜ਼ੁਰਗ ਮਾਤਾ ਪਿਤਾ ਦਾ ਸਹਾਰਾ ਬਣ ਸਕਾਗਾਂ। ਇਸ ਸਮੇਂ ਨਿਹਾਲ ਸਿੰਘ ਵਾਲਾ ਇਕਾਈ ਦੇ ਚੇਅਰਮੈਨ ਜਸਵੀਰ ਜੱਸੀ,ਪ੍ਰਧਾਨ ਗੁਰਚਰਨ ਸਿੰਘ ਰਾਜੂ ਪੱਤੋ,ਜਨਰਲ ਸਕੱਤਰ ਰਾਜਵਿੰਦਰ ਰੌਂਤਾ, ਹੌਲਦਾਰ ਬਲਜਿੰਦਰ ਸਿੰਘ,ਹੌਲਦਾਰ ਅਮਨਦੀਪ ਸਿੰਘ , ਅਮਰਜੀਤ ਸਿੰਘ ਬੁਰਜ,ਮਹਿੰਦਰ ਸਿੰਘ,ਸੁਖਦੀਪ ਸਿੰਘ ਆਦਿ ਮੌਜੂਦ ਸਨ। ਮਾਤਾ ਮਨਜੀਤ ਕੌਰ ਨੇ ਸ਼੍ਰੀ ਲਛਮਣ ਸਿੰਘ ਭੋਲਾ, ਰੂਰਲ ਐਨਜੀਓ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ ।


