ਲੋਪੋ ਵਿੱਚ ਲੱਗੀਆਂ ਸਾਉਣ ਦੀਆਂ ਤੀਆਂ

ਬੱਧਨੀ ਕਲਾਂ : 31ਜੁਲਾਈ (ਜਸ਼ਨ):ਇਤਿਹਾਸਕ ਪਿੰਡ ਲੋਪੋ ਵਿਖੇ ਸੇਵਾਦਾਰ ਸਪੋਰਟਸ ਕਲੱਬ ਲੋਪੋ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਚਾਰ ਰੋਜਾ ਤੀਆਂ ਦਾ ਮੇਲਾ ਮਨਾਇਆ ਗਿਆ। ਸ਼੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਲੋਪੋ ਦੇ ਵਿਹੜੇ ਵਿੱਚ ਮਨਾਏ ਗਏ ਤੀਆਂ ਵਿੱਚ ਕੁੜੀਆਂ ਮੁਟਿਆਰਾਂ ਦੇ ਨਾਲ ਔਰਤਾਂ ਨੇ ਵੀ ਸ਼ਮੂਲੀਅਤ ਵੀ ਕੀਤੀ ਅਤੇ ਕਈ ਕੁੜੀਆਂ ਆਪਣੇ ਪੇਕੇ ਆ ਕੇ ਕਾਫ਼ੀ ਚਿਰ ਬਾਅਦ ਮਿਲੀਆਂ। ਸਮੁੱਚੇ ਚਾਰ ਰੋਜਾ ਤੀਆਂ ਮੇਲੇ ਵਿੱਚ ਜਿੱਥੇ ਪੁਰਾਤਨ ਬੋਲੀਆਂ ਤੇ ਗਿੱਧੇ ਨੇ ਰੰਗ ਬੰਨਿਆ ਉੱਥੇ ਡੀਜੇ ਤੇ ਵੀ ਕੁੜੀਆਂ ਮੁਟਿਆਰਾਂ ਨੇ ਨਵੇਂ ਗੀਤਾਂ ਤੇ ਧਮਾਲਾਂ ਪਾਈਆਂ। ਅਖੀਰਲੇ ਦਿਨ ਪੰਚਾਇਤ ਸੈਕਟਰੀ ਪ੍ਰਧਾਨ ਸੁਖਜੀਵਨ ਸਿੰਘ ਢਿੱਲੋਂ ਮੁੱਖ ਮਹਿਮਾਨ ਵਜੋਂ ਪੁੱਜੇ। ਉਹਨਾਂ ਕਲੱਬ ਦੇ ਆਹੁਦੇਦਾਰਾਂ ਨੂੰ ਤੀਆਂ ਦਾ ਪੁਰਾਣਾ ਰੰਗ ਪੇਸ਼ ਕਰਨ ਲਈ ਮੁਬਾਰਕ ਵਾਦ ਦਿੱਤੀ ਅਤੇ ਕਿਹਾ ਕਿ ਵਿਰਸਾ ਸੰਭਾਲਣ ਦੀ ਲੋੜ ਹੈ। ਵਿਸੇਸ਼ ਤੌਰ ਤੇ ਪੁੱਜੇ ਰਾਜਵਿੰਦਰ ਰੌਂਤਾ ਨੇ ਬੰਨੋ ਗੂਹੇ ’ਚ ਸ਼ਰੀਂਹ ਵੱਡੋਂ ਧੀਆਂ ਦੀਆਂ ਲੋਹੜੀਆਂ ਗੀਤ ਨਾਲ ਹਾਜਰੀ ਲਵਾਈ। ਸ਼੍ਰੀ ਗਰੂ ਹਰਗੋਬਿੰਦ ਪਬਲਿਕ ਸਕੂਲ, ਸ਼੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਲੋਪੋ ਦੀਆਂ ਵਿਦਿਆਰਥਣਾਂ ਨੇ ਗੀਤ, ਕੋਰੀਓਗ੍ਰਾਫ਼ੀਆਂ ਰਾਹੀਂ ਰੰਗ ਬੰਨਿਆ। ਜੁੱਤੀ ਕਸੂਰੀ ਪੈਰੀਂ ਨਾ ਪੂਰੀ ਦੀ ਕੋਰੀਓਗ੍ਰਾਫ਼ੀ ਵਿੱਚ ਨੰਨੇ ਮੁੰਨੇ ਮੁੰਡਾ ਕੁੜੀ ਦੀ ਕਲਾ ਨੇ ਸਰੋਤੇ ਮੋਹ ਲਏ। ਸੇਵਾਦਾਰ ਐਂਡ ਸਪੋਰਟਸ ਕਲੱਬ ਦੇ ਬੁਲਾਰੇ ਸੁਖਜਿੰਦਰ ਲੋਪੋ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡਾ ਮਕਸਦ ਕੁੜੀਆਂ ਤੇ ਔਰਤਾਂ ਨੂੰ ਘਰ ਦੀ ਚਾਰਦਿਵਾਰੀ ਤੇ ਟੀਵੀ ਦੀ ਗਿ੍ਰਫ਼ਤ ਚੋਂ ਬਾਹਰ ਕੱਡ ਆਪਣੇ ਵਿਰਸੇ ਤੇ ਪਿੰਡ ਦੀਆਂ ਧੀਆਂ ਭੈਣਾਂ ਤੇ ਬੱਚਿਆਂ ਨੂੰ ਇੱਕ ਦੂਜੇ ਨਾਲ ਰੁਬਰੂ ਕਰਨਾ ਹੈ। ਇਸ ਸਮਾਗਮ ਵਿੱਚ ਪ੍ਰਧਾਨ ਸੁਖਜੀਵਨ ਸਿੰਘ ਢਿੱਲੋ, ਹਰਜਿੰਦਰ ਸਿੰਘ ਸੈਕਟਰੀ, ਜਸਵੀਰ ਸਿੰਘ ਲੋਪੋ, ਦਰਸ਼ਨ ਸਿੰਘ ਲੋਪੋ, ਲਵਪ੍ਰੀਤ ਸਿੰਘ, ਅਮਰਜੀਤ ਸਿੰਘ ਫੌਜੀ, ਡਾ. ਸੁਰਜੀਤ ਸਿੰਘ ਲੋਪੋ ਦਾ ਸਨਮਾਨ ਕੀਤਾ ਗਿਆ। ਇਸ ਸਮੇਂ ਕਲੱਬ ਸੇਵਾਦਾਰ ਐਂਡ ਸਪੋਰਟਸ ਕਲੱਬ ਦੇ ਗੁਰਮੀਤ ਸਿੰਘ, ਗੁਰਤੇਜ ਸਿੰਘ ਪੰਚ ਪ੍ਰਧਾਨ ਮਨਦੀੋਪ ਸਿੰਘ, ਗੁਰਦੀਪਸਿੰਘ,ਸਕੂਲ ਚੇਅਰਮੈਨ ਮੇਘ ਸਿਮਘ,ਅਮਰੀਕ ਮੀਕਾ,ਮਿਹਰ ਸਿੰਘ, ਹਰਭਜਨ ਸਿੰਘ ਮਨਦੀਪ ਸਿੰਘ ਗੋਰਾ ਆਦਿ ਹਾਜਰ ਸਨ। ਸਕੂਲ ਕਮੇਟੀ ਦੇ ਪ੍ਰਧਾਨ ਕੁਲਪ੍ਰੀਤ ਸਿੰਘ ਨੇ ਸਨਮਾਨਤ ਸਖਸ਼ੀਅਤਾਂ ਤੇ ਤੀਆਂ ਵਿੱਚ ਪੁੱਜੀਆਂ ਕੁੜੀਆਂ ਮੁਟਿਆਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਕੂਲ ਦੀ ਸੰਸਥਾ ਵੀ ਵਾਜਿਬ ਖਰਚਿਆਂ ਤੇ ਲੋਕਾਂ ਨੂੰ ਸਮਰਪਿਤ ਹੈ।


