ਪੰਜਾਬ ਸਰਕਾਰ ਪਰਜਾਪਤ ਸਮਾਜ ਦੀਆਂ ਮੰਗਾਂ ਜਲਦੀ ਪੂਰੀਆਂ ਕਰੇ

ਸਾਦਿਕ 24 ਮਈ (ਰਘਬੀਰ ਸਿੰਘ) ਪਰਜਾਪਤ ਕੁੰਮਹਾਰ ਮਹਾਂ ਸੰਘ (ਰਜਿ:) ਪੰਜਾਬ ਦੀ ਅਹਿਮ ਮੀਟਿੰਗ ਸ੍ਰੀ ਪੂਰਨ ਚੰਦ ਦੇ ਗ੍ਰਹਿ ਵਿਖੇ ਹੋਈ ਅਤੇ ਇਸ ਮੀਟਿੰਗ ਵਿੱਚ ਪੰਜਾਬ ਦੇ ਸੂਬਾ ਪ੍ਰਧਾਨ ਸ੍ਰੀ ਕਰਮ ਚੰਦ ਪੱਪੀ ਅਤੇ ਪੰਜਾਬ ਦੇ ਚੇਅਰਮੈਨ ਸ੍ਰੀ ਤਾਰਾ ਚੰਦ ਵਿਸੇਸ ਤੌਰ ਤੇ ਪਹੰੁਚੇ ਇਸ ਮੀਟਿੰਗ ਵਿੱਚ ਪਰਜਾਪਤ ਸਮਾਜ ਨੰੂ ਆ ਰਹੀਆਂ ਮੁਸਿਕਲਾਂ ਬਾਰੇ ਵਿਚਾਰ ਵਟਾਂਦਰਾਂ ਕੀਤਾ ਗਿਆ ਇਸ ਸਮੇ ਪੰਜਾਬ ਦੇ ਸੂਬਾ ਪ੍ਰਧਾਨ ਸ੍ਰੀ ਕਰਮ ਚੰਦ ਪੱਪੋੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਰਜਾਪਤ ਸਮਾਜ ਨਾਲ ਚੋਣਾਂ ਤੋ ਪਹਿਲਾਂ ਵਾਅਦਾ ਕੀਤਾ ਸੀ ਕਿ ਜੇਕਰ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾ ਪੰਜਾਬ ਸਰਕਾਰ ਪਰਜਾਪਤ ਸਮਾਜ ਨੰੂ ਐਸ ਸੀ ਵਿੱਚ ਸਾਮਿਲ ਕਰੇਗੀ ਹੁਣ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣ ਗਈ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੰੂ ਬੇਨਤੀ ਹੈ ਕਿ ਉਹ ਪਰਜਾਪਤ ਸਮਾਜ ਨੰੂ ਐਸ ਸੀ ਵਿੱਚ ਸਾਮਿਲ ਕਰੇ ਅਤੇ ਪਰਜਾਪਤ ਸਮਾਜ ਦੀਆਂ ਬਾਕੀ ਮੰਗਾਂ ਨੰੂ ਵੀ ਜਲਦ ਪੂਰੀਆਂ ਕਰੇ ਇਸ ਸਮੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਕਰਮ ਚੰਦ ਪੱਪੀ ਨੇ ਕਿਹਾ ਕਿ ਪਰਜਾਪਤ ਸਮਾਜ ਦਾ ਵਫਦ ਜਲਦੀ ਹੀ ਪੰਜਾਬ ਦੇ ਮੁੱਖ ਮੰਤਰੀ ਨਾਲ ਇਸ ਮੰਗਾਂ ਸਬੰਧੀ ਮੀਟਿੰਗ ਕਰੇਗਾ ਇਸ ਸਮੇ ਪੰਜਾਬ ਦੇ ਚੇਅਰਮੈਨ ਸ੍ਰੀ ਤਾਰਾ ਚੰਦ ਨੇ ਜੁਲਾਈ ਮਹੀਨੇ ਵਿੱਚ ਸ੍ਰੀ ਗੁਰੁ ਦਕਸ ਮਹਾਰਾਜ ਜੀ ਦਾ ਜਨਮ ਦਿਹਾੜਾ ਪੰਜਾਬ ਭਰ ਵਿੱਚ ਮਨਾਉਣ ਦੀ ਅਪੀਲ ਕੀਤੀ ਅਤੇ ਪਿੰਡਾਂ ਅਤੇ ਸਹਿਰਾਂ ਵਿੱਚ ਇਕਾਈਆਂ ਬਣਾਉਣ ਤੇ ਜੋਰ ਦਿੱਤਾ ੰਇਸ ਮੌਕੇ ਸ੍ਰੀ  ਭਗਵਾਨ ਦਾਸ ਅਬੋਹਰ, ਸ੍ਰੀ ਓਮ ਪ੍ਰਕਾਸ ਮਲੋਟ ਸ੍ਰੀ ਬੁੱਧ ਰਾਮ ਸਮਾਲਸਰ,ਨਾਨਕ ਚੰਦ,ਬਾਬੂ ਲਾਲ ਜੈਤੋ,ਚਮਨ ਪਰਜਾਪਤੀ ਸ੍ਰੀ ਬਾਬੂ ਰਾਮ, ਚਮਨ ਪਰਜਾਪਤੀ ਮੁਕਤਸਰ,ਮਿੱਠੂ ਰਾਮ ਨਰੇਸ਼ ਕੁਮਾਰ, ਮਾਨ ਸਿੰਘ,ਪੂਰਨ ਚੰਦ ਫਿਰੋਜਪੁਰ,ਰਮੇਸ਼ ਕੁਮਾਰ ਪਰਵੀਨ ਕੁਮਾਰ ਆਦਿ ਹਾਜ਼ਰ ਸਨ।