ਵਿਗਿਆਨਕ ਸੋਚ ਪੈਦਾ ਕਰਨ ਲਈ ਸਾਇੰਸ ਮੇਲੇ ਸਮੇਂ ਦੀ ਲੋੜ-:ਇਕਬਾਲ ਸਿੰਘ ਸਮਰਾ ਯੂ ਐੱਸ ਏ

ਕੋਟ ਈਸੇ ਖਾਂ, 7 ਦਸੰਬਰ (ਜਸ਼ਨ)-ਐੱਨ ਸੀ ਈ ਆਰ ਟੀ ਅਤੇ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਕਰਵਾਈਆਂ ਜਾਂਦੀਆਂ ਸਾਇੰਸ ਪ੍ਰਦਰਸ਼ਨੀਆਂ ਦੀ ਲੜੀ ਤਹਿਤ ਕੋਟਈਸੇ ਖਾਂ ਦੇ ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਦੋ ਰੋਜ਼ਾ ਜ਼ਿਲਾ ਪੱਧਰੀ ਸਾਇੰਸ ਮੇਲਾ ਅਮਿੱਟ ਯਾਦਾਂ ਛੱਡਦਾ ਸਮਾਪਤ ਹੋ ਗਿਆ। ਮੇਲੇ ਦੇ ਪਹਿਲੇ ਦਿਨ ਤਹਿਸੀਲ ਪੱਧਰ ਦੇ ਜੇਤੂ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਮਾਡਲ ਪ੍ਰਦਰਸ਼ਿਤ ਕੀਤੇ ਗਏ। ਪ੍ਰਦਰਸ਼ਨੀ ਦਾ ਉਦਘਾਟਨ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਦੇ ਭਰਾ ਇਕਬਾਲ ਸਿੰਘ ਸਮਰਾ ਯੂ ਐੱਸ ਏ ਨੇ ਕੀਤਾ। ਇਸ ਮੌਕੇ ਹੋਏ ਕੁਇਜ਼ ਮੁਕਾਬਲਿਆਂ ਉਪਰੰਤ ਮੁੱਖ ਮਹਿਮਾਨ ਇਕਬਾਲ ਸਿੰਘ ਸਮਰਾ ਨੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ। ਇਨਾਮ ਵੰਡਣ ਦੀਆਂ ਰਸਮਾਂ ਮੌਕੇ ਜ਼ਿਲਾ ਸਾਇੰਸ ਸੁਪਰਵਾਈਜ਼ਰ ਨਿਸ਼ਾਨ ਸਿੰਘ ਸੰਧੂ ,ਪੀ ਪੀ ਸੀ ਸੀ ਦੇ ਸੈਕਟਰੀ ਿਸ਼ਨ ਤਿਵਾੜੀ ,ਬਲਾਕ ਪ੍ਰਧਾਨ ਸ਼ਿਵਾਜ਼ ਸਿੰਘ ਭੋਲਾ ਮਸਤੇਵਾਲਾ, ਇਕਬਾਲ ਸਿੰਘ ਰਾਮਗੜ,ਦਸ਼ਮੇਸ਼ ਸਕੂਲ ਦੇ ਚੇਅਰਮੈਨ ਗੁਰਮੀਕ ਸਿੰਘ ਭੁੱਲਰ,ਡਾਇਰੈਕਟਰ ਜਗਜੀਤ ਸਿੰਘ ਬੈਂਸ,ਪਿ੍ਰੰ: ਪਰਮਜੀਤ ਕੌਰ ਬੈਂਸ  ਅਤੇ ਵੱਖ ਵੱਖ ਸਕੂਲਾਂ ਦੇ ਪਿ੍ਰੰਸੀਪਲ ਅਤੇ ਅਧਿਆਪਕ ਹਾਜ਼ਰ ਸਨ। ਇਸ ਮੌਕੇ ਇਕਬਾਲ ਸਿੰਘ ਸਮਰਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਅਜਿਹੇ ਸਾਇੰਸ ਮੇਲਿਆਂ ਰਾਹੀਂ ਵਿਦਿਆਰਥੀਆਂ ਅੰਦਰ ਵਿਗਿਆਨਕ ਸੋਚ ਪਨਪਣ ਦਾ ਸੁਨਹਿਰਾ ਅਵਸਰ ਪ੍ਰਾਪਤ ਹੁੰਦਾ ਹੈ। ਉਹਨਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ  ਸਰਕਾਰ ਵੱਲੋਂ ਪ੍ਰਾਇਮਰੀ ਸਕੂਲਾਂ ਵਿਚ ਕੰਪਿੳੂਟਰ ਅਤੇ ਪ੍ਰੀ ਨਰਸਰੀ ਕਲਾਸਾਂ ਸ਼ੁਰੂ ਕਰਨ ਦੀ ਸ਼ਲਾਘਾ ਕੀਤੀ । ਇਸ ਮੌਕੇ ਸਾਇੰਸ ਡਰਾਮਿਆਂ ਦੇ ਮੁਕਾਬਲੇ ਵੀ ਕਰਵਾਏ ਗਏ।

ਸਾਇੰਸ ਮੇਲੇ ਦੇ ਦੂਸਰੇ ਦਿਨ ਮੁੱਖ ਮਹਿਮਾਨ ਵਜੋਂ ਪਹੰੁਚੇ ਜ਼ਿਲਾ ਸਿੱਖਿਆ ਅਫਸਰ ਸ: ਗੁਰਦਰਸ਼ਨ ਸਿੰਘ ਬਰਾੜ, ਜ਼ਿਲਾ ਸਾਇੰਸ ਸੁਪਰਵਾਈਜ਼ਰ ਨਿਸ਼ਾਨ ਸਿੰਘ ਸੰਧੂ ,ਸਹਾਇਕ ਸਿੱਖਿਆ ਅਫਸਰ ਖੇਡਾਂ ਇੰਦਰਪਾਲ ਸਿੰਘ ਢਿੱਲੋਂ,ਦਿਲਬਾਗ ਸਿੰਘ ,ਬਰਿੰਦਰਜੀਤ ਸਿੰਘ,ਪਰਮਿੰਦਰ ਸਿੰਘ ਖਹਿਰਾ ਅਤ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਆਦਿ ਨੇ ਪ੍ਰਦਰਸ਼ਨੀ ਦਾ ਮੁਆਇਨਾ ਕੀਤਾ। ਇਸ ਮੌਕੇ ਹੋਏ ਇਨਾਮ ਵੰਡ ਸਮਾਰੋਹ ਦੌਰਾਨ ਦਸ਼ਮੇਸ਼ ਸਕੂਲ ਦੇ ਡਾਇਰੈਕਟਰ ਜਗਜੀਤ ਸਿੰਘ ਬੈਂਸ ਨੇ ਡੀ ਈ ਓ ਅਤੇ ਵੱਖ ਵੱਖ ਸਕੂਲਾਂ ਤੋਂ ਆਏ ਅਧਿਆਪਕਾਂ ਨੂੰ ਜੀ ਆਇਆ ਆਖਿਆ । ਇਸ ਮੌਕੇ ਜ਼ਿਲਾ ਸਾਇੰਸ ਸੁਪਰਵਾਈਜ਼ਰ ਨਿਸ਼ਾਨ ਸਿੰਘ ਸੰਧੂ ਨੇ ਰਿਪੋਰਟ ਪੜਦਿਆਂ ਆਖਿਆ ਕਿ ਇਹ ਤਸੱਲੀ ਵਾਲੀ ਗੱਲ ਹੈ ਕਿ ਇਸ ਜ਼ਿਲਾ ਪੱਧਰੀ ਸਾਇੰਸ ਮੇਲੇ ਦੌਰਾਨ 550 ਵਿਦਿਆਰਥੀਆਂ ਨੇ ਸ਼ਮੂਲੀਅਤ ਕਰਦਿਆਂ 147 ਮਾਡਲ ਪ੍ਰਦਰਸ਼ਿਤ ਕੀਤੇ ਹਨ। ਇਸ ਮੌਕੇ ਜ਼ਿਲਾ ਸਿੱਖਿਆ ਅਫਸਰ ਗੁਰਦਰਸ਼ਨ ਸਿੰਘ ਬਰਾੜ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸਿੱਖਿਆ ਸਕੱਤਰ ਸ਼੍ਰੀ ਿਸ਼ਨ ਕੁਮਾਰ ਦੀ ਅਗਵਾਈ ਵਿਚ ਸਕੂਲੀ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੀ ਪਰਿਕਿਰਿਆ ਆਰੰਭ ਹੋਈ ਹੈ । ਉਹਨਾਂ ਦਸ਼ਮੇਸ਼ ਸਕੂਲ ਦੇ ਪ੍ਰਬੰਧਕਾਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਵੀ ਕੀਤਾ। ਇਸ ਮੌਕੇ ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਪ੍ਰਭਾਵਸ਼ਾਲੀ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤੇ । ਪ੍ਰਦਰਸ਼ਨੀਆਂ ਦੌਰਾਨ ਜੇਤੂ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕਰਨ ਦੀਆਂ ਰਸਮਾਂ ਜ਼ਿਲਾ ਸਿੱਖਿਆ ਅਫਸਰ ਗੁਰਦਰਸ਼ਨ ਸਿੰਘ ਬਰਾੜ, ਜ਼ਿਲਾ ਸਾਇੰਸ ਸੁਪਰਵਾਈਜ਼ਰ ਨਿਸ਼ਾਨ ਸਿੰਘ ਸੰਧੂ,ਜਗਜੀਤ ਸਿੰਘ ਬੈਂਸ ਡਾਇਰੈਕਟਰ ,ਏ ਈ ਓ ਇੰਦਰਪਾਲ ਸਿੰਘ ਅਤੇ ਲੈਕ: ਪ੍ਰਭਦੀਪ ਸਿੰਘ ਨੇ ਨਿਭਾਈਆਂ । ਐਲੀਮੈਂਟਰੀ ਵਿੰਗ ਵਿਚ ਸ.ਹ. ਸ.ਘੱਲਕਲਾਂ ਪਹਿਲੇ ,ਸ.ਸ.ਸ.ਸ. ਦੌਧਰ ਦੂਜੇ ਅਤੇ ਸ.ਸ.ਸ.ਸ. ਮਾਛੀਕੇ ਤੀਜੇ ਸਥਾਨ ’ਤੇ ਰਿਹਾ । ਸੈਕੰਡਰੀ ਵਿਭਾਗ ਵਿਚ ਸਿਹਤ ਅਤੇ ਤੰਦਰੁਸਤੀ ਥੀਮ ਮੁਕਾਬਲੇ ਵਿਚ ਸ.ਹ.ਸ.ਬੋਹਨਾ ਪਹਿਲੇ , ਬਾਬਾ ਜਸਵੰਤ ਸਿੰਘ ਪਬਲਿਕ ਸਕੂਲ ਰੋਂਤਾ ਦੂਜੇ ਅਤੇ ਸ.ਸ.ਸ.ਸ. ਡਰੋਲੀ ਭਾਈ ਤੀਜੇ ਨੰਬਰ ’ਤੇ ਰਿਹਾ । ਸ੍ਰੋਤ ਪ੍ਰਬੰਧਨ ਅਤੇ ਭੋਜਨ ਸੁਰੱਖਿਆ ਥੀਮ ਵਿਚ ਸ.ਸ.ਸ.ਸ.ਦੌਧਰ ,ਸ.ਹ.ਸ ਅੰਮੀਵਾਲਾ ਅਤੇ ਸ.ਹ.ਸ. ਡਗਰੂ ਕ੍ਰਮਵਾਰ ਪਹਿਲੇ ਤਿੰਨ ਸਥਾਨਾਂ ’ਤੇ ਰਹੇ । ਰਹਿੰਦ-ਖੂਹੰਦ ਪ੍ਰਬੰਧਨ ਅਤੇ ਪਾਣੀ ਸੰਭਾਲ ਥੀਮ ਵਿਚ ਸ.ਕੰ.ਸ. ਬਾਘਾਪੁਰਾਣਾ ਪਹਿਲੇ ਜਦਕਿ ਸ.ਮਾਡਲ ਸ.ਬਾਘਾਪੁਰਾਣਾ ਅਤੇ ਨਸੀਰੇਵਾਲਾ ਦੂਜੇ ਤੇ ਤੀਜੇ ਨੰਬਰ ’ਤੇ ਰਹੇ। ਆਵਾਜਾਈ ਅਤੇ ਸੰਚਾਰ ਥੀਮ ਵਿਚ ਸ.ਸ.ਸ.ਸ. ਦੌਧਰ ਪਹਿਲੇ ਸ.ਹ.ਸ ਚੰਦਨਵਾਂ ਦੂਜੇ ਅਤੇ ਸ.ਹ.ਸ ਜਲਾਲਾਬਾਦ ਤੀਜੇ ਨੰਬਰ ’ਤੇ ਰਿਹਾ। ਡਿਜੀਟਲ ਅਤੇ ਤਕਨਾਲੌਜੀ ਥੀਮ ਵਿਚ ਕੰਨਿਆ ਸਕੂਲ ਬਾਘਾਪੁਰਾਣਾ ਪਹਿਲੇ ,ਤਖਾਣਵੱਧ ਦੂਜੇ ਅਤੇ ਕੰਨਿਆ ਸਕੂਲ ਪੱਤੋ ਹੀਰਾ ਸਿੰਘ ਤੀਜੇ ਨੰਬਰ ’ਤੇ ਰਿਹਾ । ਗਣਿਤਕ ਪਰਾਰੂਪ ਥੀਮ ਵਿਚ ਹਾਈ ਸਕੂਲ ਲੰਙੇਆਣਾ ਪਹਿਲੇ ,ਕੋਕਰੀ ਕਲਾਂ ਦੂਜੇ ਅਤੇ ਕੰਨਿਆ ਸਕੂਲ ਡਰੋਲੀ ਭਾਈ ਤੀਜੇ ਨੰਬਰ ’ਤੇ ਰਿਹਾ । ਸੀਨੀਅਰ ਸੈਕੰਡਰੀ ਵਿੰਗ ਵਿਚ ਕੋਕਰੀ ਕਲਾਂ ਲੜਕੇ ,ਸ.ਸ.ਸ.ਸ. ਦੌਧਰ ,ਦਸ਼ਮੇਸ਼ ਪਬਲਿਕ ਸਕੂਲ ਕੋਟਈਸੇਖਾਂ ,ਸ.ਸ.ਸ.ਸ.ਡਰੋਲੀ ਭਾਈ ਨੇ ਵੱਖ ਵੱਖ ਥੀਮਾਂ ਵਿਚ ਪਹਿਲੇ ਸਥਾਨ ਹਾਸਲ ਕੀਤੇ ਜਦਕਿ ਕੰਨਿਆ ਸਕੂਲ ਬਾਘਾਪੁਰਾਣਾ,ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਜੀਂਦੜਾ ,ਮਾਡਲ ਸਕੂਲ ਬਾਘਾਪੁਰਾਣਾ,ਸ.ਸ.ਸ.ਸ.ਪੱਤੋ ਹੀਰਾ ਸਿੰਘ ,ਸ.ਸ.ਸ.ਸ.ਖੋਸਾ ਰਣਧੀਰ ਅਤੇ ਸ.ਸ.ਸ.ਸ ਮਾਛੀਕੇ ਨੇ ਵੱਖ ਵੱਖ ਥੀਮ ਮੁਕਾਬਲਿਆਂ ਵਿਚ ਦੂਸਰਾ ਸਥਾਨ ਹਾਸਲ ਕੀਤਾ। ਸਾਇੰਸ ਮੇਲੇ ਦੌਰਾਨ ਓਵਰਆਲ ਟਰਾਫ਼ੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੌਧਰ ਨੇ ਜਿੱਤੀ, ਟੀਚਿੰਗ ਏਡ ਮੁਕਾਬਲਿਆਂ ਵਿਚ ਲੈਕ: ਦੀਪਕ ਕੁਮਾਰ ਪਹਿਲੇ ,ਮਾਸਟਰ ਕਿਰਨਦੀਪ ਸਿੰਘ ਦੂਸਰੇ ਅਤੇ ਕਿੱਕਰ ਸਿੰਘ ਤੀਸਰੇ ਸਥਾਨ ’ਤੇ ਰਹੇ। *ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ।