ਭੂਚਾਲ ਨਾਲ ਹਿੱਲੀ ਧਰਤੀ ,ਜੰਮੂ ਕਸ਼ਮੀਰ ਤੋਂ ਜਾਪਾਨ ਤੱਕ ਆਏ ਭੂਚਾਲ ਦੀ ਤੀਬਰਤਾ 4 ਤੋਂ 5.8 ਤੱਕ ਮਾਪੀ ਗਈ, ਅਗਲੇ ਦਿਨਾਂ ’ਚ ਭੂਚਾਲ ਦੇ ਤੇਜ਼ ਝਟਕਿਆਂ ਦੀ ਚਿਤਾਵਨੀ

ਜੰਮੂ/ਜਪਾਨ , 9 ਅਪਰੈਲ (ਪੱਤਰ ਪਰੇਰਕ)-ਅੱਜ ਜੰਮੂ ਕਸ਼ਮੀਰ ਅਤੇ ਪੱਛਮੀ ਜਾਪਾਨ ਦੇ ਕੁਝ ਹਿੱਸਿਆਂ ’ਚ ਭੂਚਾਲ ਦੇ ਕਈ ਝਟਕੇ ਮਹਿਸੂਸ ਕੀਤੇ ਗਏ । ਜੰਮੂ ਕਸ਼ਮੀਰ ਅਤੇ ਜਾਪਾਨ ਵਿਚ ਆਏ ਭੂਚਾਲ ਲਈ ਧਰਤੀ ਦੀਆਂ ਟੈਕਟਾਨਿਕ ਪਲੈਟਾਂ ਜ਼ਿੰਮੇਵਾਰ ਸਮਝੀਆਂ ਜਾਂਦੀਆਂ ਹਨ ਕਿਉਂਕਿ ਕਸ਼ਮੀਰ ਵਾਦੀ ਵਿਚ ਪਹਾੜਾਂ ਦੀ ਬਣਤਰ ਵਿਚ ਲਗਾਤਾਰ ਤਬਦੀਲੀ ਦੇ ਕਾਰਨ ਖਾਲੀ ਥਾਂ ਨੂੰ ਭਰਨ ਵਾਸਤੇ ਜਾਪਾਨ ਹੇਠਲੀ ਟੈਕਟਾਨਿਕ ਪਲੇਟ ਜੰਮੂ ਕਸ਼ਮੀਰ ਹੇਠਲੀ ਟੈਕਟਾਨਿਕ ਪਲੇਟ ਨਾਲ ਟਕਰਾ ਜਾਂਦੀ ਹੈ ਜੋ ਜੰਮੂ ਕਸ਼ਮੀਰ ਖੇਤਰ ਵਿਚ ਕੰਪਨ ਦੇ ਰੂਪ ਵਿਚ ਭੂਚਾਲ ਦਾ ਕਾਰਨ ਬਣਦੀ ਹੈ। ਜਾਪਾਨ ਦੇ ਮੌਸਮ ਵਿਭਾਗ ਅਨੁਸਾਰ ਸਵੇਰੇ 1.32 ਮਿੰਟ ’ਤੇ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 5.8 ਮਾਪੀ ਗਈ । ਪ੍ਰਸ਼ਾਸ਼ਨ ਨੇ ਅਗਾਮੀ ਦਿਨਾਂ ਦੇ ਤੇਜ਼ ਝਟਕਿਆਂ ਦੀ ਚੇਤਾਵਨੀ ਵੀ ਜਾਰੀ ਕੀਤੀ ਹੈ। ਭੂਚਾਲ ਦਾ ਕੇਂਦਰ ਜ਼ਮੀਨ ਦੀ ਸਤਹ ਤੋਂ 10 ਕਿਲੋਮੀਟਰ ਦੀ ਗਹਿਰਾਈ ’ਚ ਸੀ ,ਜਿਸ ਕਾਰਨ ਜਾਪਾਨ ਦੇ ਤੱਟਵਰਤੀ ਸ਼ਿਮੇਨ ਖੇਤਰ ’ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਅਮਰੀਕਾ ਦੇ ਭੂ ਵਿਗਿਆਨੀਆਂ ਦੇ ਸਰਵੇਖਣ ਵਿਭਾਗ ਮੁਤਾਬਕ ਰਿਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 5.6 ਮਾਪੀ ਗਈ। ਜਾਪਾਨੀ ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਪੱਤਰਕਾਰ ਸੰਮੇਲਨ ਦੌਰਾਨ ਇਸ ਹਫ਼ਤੇ ਭੂਚਾਲ ਦੇ ਤੇਜ਼ ਝਟਕਿਆਂ ਦੀ ਚਿਤਾਵਨੀ ਵੀ ਜਾਰੀ ਕੀਤੀ ਹੈ । ਹਾਲ ਦੀ ਘੜੀ ਇਸ ਭੂਚਾਲ ਦੇ ਕਾਰਨ ਜਾਨ ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਜ਼ਿਕਰਯੋਗ ਹੈ ਕਿ ਜਪਾਨ ਵਿਚ 11 ਮਾਰਚ 2011 ਨੂੰ ਆਏ ਭੂਚਾਲ ਦੀ ਤੀਬਰਤਾ 9.1 ਮਾਪੀ ਗਈ ਸੀ ਜੋ ਟਕੀਓ ਦੇ 231 ਮੀਲ ਉੱਤਰ ਪੁਰਬ ਵਿਚ 15.2 ਮੀਲ ਦੀ ਡੰੂਘਾਈ ’ਚ ਸੀ ਅਤੇ ਇਸ ਭੂਚਾਲ ਤੋਂ ਬਾਅਦ ਸਮੁੰਦਰ ਵਿਚ 30 ਫੁੱਟ ਦੀਆਂ ਲਹਿਰਾਂ ਨੇ ਸੁਨਾਮੀ ਸ਼ੁਰੂ ਕਰ ਦਿੱਤੀ ਸੀ ਜਿਸ ਨਾਲ ਅੰਦਾਜ਼ਨ 29 ਹਜ਼ਾਰ ਲੋਕਾਂ ਨੂੰ ਜਾਨ ਤੋਂ ਹੱਥ ਧੋਣੇ ਪਏ ਸਨ ਅਤੇ ਕਈ ਪਰਮਾਣੂ ਰਿਐਕਟਰਾਂ ਨੂੰ ਵੀ ਨੁਕਸਾਨ ਪੁੱਜਾ ਸੀ ਅਤੇ ਇਹ ਜਾਪਾਨ ਨੂੰ ਪ੍ਰਭਾਵਿਤ ਕਰਨ ਵਾਲਾ ਸਭ ਤੋਂ ਵੱਡਾ ਭੂਚਾਲ ਸੀ। ਇਸ ਤੋਂ ਬਾਅਦ ਵੀ ਜਾਪਾਨ ਨੂੰ 2015 ’ਚ 7.8 ਰਿਕਟਰ ਪੈਮਾਨੇ ’ਤੇ ਅਤੇ 2016 ਵਿਚ 7.0 ਤੀਬਰਤਾ ਵਾਲੇ ਭੂਚਾਲ ਦਾ ਸਾਹਮਣਾ ਕਰਨਾ ਪਿਆ ਸੀ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


