ਮੈਕਰੋ ਗਲੋਬਲ ਇੰਮੀਗਰੇਸ਼ਨ ਸਰਵਿਸਜ਼ ਨੇ ਜਨਵਰੀ ਇਨਟੇਕ ਲਈ 12 ਵਿਦਿਆਰਥੀਆਂ ਦੇ ਵਿਦੇਸ਼ੀਂ ਪੜ੍ਹਨ ਦੇ ਸੁਪਨੇ ਨੂੰ ਕੀਤਾ ਸਾਕਾਰ

ਮੋਗਾ, 11 ਨਵੰਬਰ (ਜਸ਼ਨ)- ਮੋਗਾ ਲੁਧਿਆਣਾ ਜੀ ਟੀ ਰੋਡ ’ਤੇ ਅਕਾਲਸਰ ਚੌਂਕ ਨਜ਼ਦੀਕ ਸਥਿਤ ਮੈਕਰੋ ਗਲੋਬਲ ਇੰਮੀਗਰੇਸ਼ਨ ਸਰਵਿਸਜ਼ ਨੇ ਕਨੇਡਾ ’ਚ ਪੜ੍ਹਾਈ ਕਰਨ ਦੇ ਚਾਹਵਾਨ 12 ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਸੁਪਨੇ ਨੂੰ ਸਾਕਾਰ ਕੀਤਾ ਹੈ । ਪੰਜਾਬ ਅਤੇ ਕਨੇਡਾ ਸਰਕਾਰ ਤੋਂ ਮਾਨਤਾ ਪ੍ਰਾਪਤ ਮੈਕਰੋ ਗਲੋਬਲ ਇੰਮੀਗਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਕਮਲਜੀਤ ਸਿੰਘ ਮੋਗਾ ਅਤੇ ਡਾਇਰੈਕਟਰ ਜਸਪ੍ਰੀਤ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤਿਨਿੱਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੰਸਥਾ ਵੱਲੋਂ ਕਨੇਡਾ ਅੰਬੈਸੀ ’ ਚ ਜਨਵਰੀ 2018 ਦੇ ਇਨਟੇਕ ਲਈ 12 ਵਿਦਿਆਰਥੀਆਂ ਦੇ ਵੀਜ਼ੇ ਲਈ ਅਤੇ 6 ਵਿਜ਼ਟਰ ਵੀਜ਼ਿਆਂ ਲਈ ਫਾਈਲਾਂ ਲਗਾਈਆਂ ਸਨ । ਉਹਨਾਂ ਦੱਸਿਆ ਕਿ ਸੰਸਥਾ ਵੱਲੋਂ ਵਧੀਆ ਤਰੀਕੇ ਨਾਲ ਲਗਾਈਆਂ ਫਾਈਲਾਂ ਸਦਕਾ ਅੰਬੈਸੀ ਨੇ 18 ਦੇ 18 ਫਾਈਲ ਕੀਤੇ ਵੀਜ਼ਾ ਕੇਸਾਂ ਨੂੰ ਵੀਜ਼ੇ ਜਾਰੀ ਕੀਤੇ ਹਨ ਜਿਸ ਨਾਲ ਸੰਸਥਾ ਦੇ ਪ੍ਰਬੰਧਕਾਂ ਦੇ ਹੌਸਲੇ ਬੁਲੰਦ ਹੋਏ ਹਨ। ਉਹਨਾਂ ਦੱਸਿਆ ਕਿ ਇਹਨਾਂ ਖੁਸ਼ਨਸੀਬ ਬਿਨੇਕਾਰਾਂ ’ਚ ਪ੍ਰੀਤਕਮਲ ਕੌਰ,ਗੁਰਸਿਮਰਨ ਸਿੰਘ,ਜਸਪ੍ਰੀਤ ਸਿੰਘ,ਜਸ਼ਨਪ੍ਰੀਤ ਕੌਰ ਬਰਾੜ,ਹੁਸਨਪ੍ਰੀਤ ਕੌਰ ਬਰਾੜ,ਅਮਨਦੀਪ ਕੌਰ,ਗੁਰਪ੍ਰੀਤ ਕੌਰ, ਸ਼ਿਵਾਕਰ,ਜਸਪ੍ਰੀਤ ਕੌਰ,ਅਮਨਦੀਪ ਕੌਰ ਨੂੰ ਵਿਦਿਆਰਥੀ ਵੀਜ਼ੇ ਜਦਕਿ ਇਕਬਾਲ ਸਿੰਘ,ਸੁਰਜੀਤ ਕੌਰ,ਜੋਗਿੰਦਰ ਸਿੰਘ,ਚਰਨਜੀਤ ਕੌਰ,ਅਮਰੀਕ ਸਿੰਘ,ਕੁਲਦੀਪ ਸਿੰਘ ਨੂੰ ਵਿਜ਼ਟਰ ਵੀਜ਼ੇ ਪ੍ਰਾਪਤ ਹੋਏ ਨੇ। ਇਸ ਮੌਕੇ ਮੈਕਰੋ ਗਲੋਬਲ ਇੰਮੀਗਰੇਸ਼ਨ ਸਰਵਿਸਜ਼ ਦੇ ਮੈਨੇਜਿੰਗ ਡਾਇਰੈਕਟਰ ਕਮਲਜੀਤ ਸਿੰਘ ਮੋਗਾ ਨੇ ਕਨੇਡਾ ਦੇ ਨੌਰਦਰਨ ਕਾਲਜ ਲਈ ਸਟੱਡੀ ਵੀਜ਼ਾ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਪ੍ਰੀਤਕਮਲ ਕੌਰ ਸਪੁੱਤਰੀ ਮਨਜੀਤ ਸਿੰਘ ਨੂੰ ਪਾਸਪੋਰਟ ਸੌਂਪਦਿਆਂ ਵਧਾਈ ਦਿੱਤੀ ਤੇ ਨਾਲ ਹੀ 17 ਹੋਰ ਵੀਜ਼ਾ ਧਾਰਕਾਂ ਨੂੰ ਆਪਣੀਆਂ ਸ਼ੁੱਭ ਇੱਛਾਵਾਂ ਦਿੱਤੀਆਂ । ਉਹਨਾਂ ਮਈ 2018 ਇਨਟੇਕ ਲਈ ਚਾਹਵਾਨ ਵਿਦਿਆਰਥੀਆਂ ਨੂੰ ਆਪਣੇ ਕੇਸ ਸਮੇਂ ਸਿਰ ਫਾਈਲ ਕਰਨ ਦੀ ਤਾਕੀਦ ਕਰਦਿਆਂ ਕਿਹਾ ਕਿ ਜੋ ਵਿਦਿਆਰਥੀ ਕਨੇਡਾ ’ਚ ਪੜਾਈ ਕਰਨ ਦਾ ਚਾਹਵਾਨ ਹਨ ਉਹ ਬਿੰਨਾ ਦੇਰੀ ਕੀਤੇ ਅਕਾਲਸਰ ਚੌਂਕ ਨਜ਼ਦੀਕ ਮੈਕਰੋ ਗਲੋਬਲ ਇੰਮੀਗਰੇਸ਼ਨ ਸਰਵਿਸਜ਼ ਵਿਖੇ ਪਹੰੁਚ ਕਰਕੇ ਆਪਣਾ ਪ੍ਰੋਫਾਈਲ ਚੈੱਕ ਕਰਵਾ ਸਕਦੇ ਹਨ ਤਾਂ ਕਿ ਉਹਨਾਂ ਦੀ ਕਾਬਲੀਅਤ ਦੇ ਹਿਸਾਬ ਨਾਲ ਸੰਸਥਾ ਉਹਨਾਂ ਨੂੰ ਕੋਰਸ ਚੁਣਨ ਵਿਚ ਮਦਦ ਕਰਦਿਆਂ ਉਹਨਾਂ ਦੇ ਕਨੇਡਾ ’ਚ ਪੜਾਈ ਕਰਨ ਦੇ ਸੁਪਨੇ ਨੂੰ ਸਾਕਾਰ ਕਰ ਸਕੇ।


