ਮੋਗਾ, 28 ਮਈ (ਜਸ਼ਨ)- ਜੰਮੂ ਕਸ਼ਮੀਰ ਵਿਖੇ 25 ਮਈ 2001 ਨੂੰ ਦੁਸ਼ਮਣਾ ਨਾਲ ਲੋਹਾ ਲੈਂਦੇ ਹੋਏ ਸ਼ਹੀਦੀ ਦਾ ਜਾਮ ਪੀਣ ਵਾਲੇ ਪਿੰਡ ਕਪੂਰੇ ਦੇ ਸ਼ਹੀਦ ਹੌਲਦਾਰ ਅਵਤਾਰ ਸਿੰਘ ਦੀ ਸਲਾਨਾ 17ਵੀਂ ਬਰਸੀ ਅਤੇ ਸ਼ਰਧਾਂਜਲੀ ਸਮਾਗਮ ਪਿੰਡ ਕਪੂਰੇ ਵਿਖੇ ਕਰਵਾਇਆ ਗਿਆ। ਇਸ ਮੌਕੇ ਤੇ 19 ਮਈ ਨੂੰ ਅਰੰਭ ਕੀਤੇ ਸ਼੍ਰੀ ਸਹਿਜ ਪਾਠ ਦਾ ਭੋਗ 27 ਮਈ ਦਿਨ ਐਤਵਾਰ ਨੂੰ ਗੁਰਦੁਆਰਾ ਗੋਬਿੰਦਗੜ ਸਾਹਿਬ ਪਿੰਡ ਕਪੂਰੇ ਵਿਖੇ ਪਾਇਆ ਗਿਆ। ਸ਼ਹੀਦੀ ਸਮਾਗਮ ਵਿੱਚ ਸ਼ਰਧਾਂਜਲੀ ਦੇਣ ਲਈ ਐਮ.ਐਲ.ਏ. ਮੋਗਾ ਡਾ...
News
ਹੁਸ਼ਿਆਰਪੁਰ , 27ਮਈ (kuldeep lohat)ਰੇਡੀਓ ਤੇ ਟੀ ਵੀ ਹੋਸਟ, ਫਿਲਮ ਲੇਖਕ ਪਵਨਦੀਪ ਸਿੰਘ ਓਡਰਾ ਨੇ ਸ੍ਰੋਮਣੀ ਕਮੇਟੀ ਨੂੰ ਪੱਤਰ ਲਿਖ ਕੇ ਥਰਮੋਕੋਲ ਦੀ ਥਾਂ ਪੱਲਤਾਂ ਦੀ ਵਰਤੋਂ ਕਰਨ ਦਾ ਸੁਝਾਅ ਦਿੱਤਾ ਹੈ। ਜਾਰੀ ਇਕ ਚਿੱਠੀ ਵਿਚ ਉਨਾਂ ਨਿੱਜੀ ਤਜੱਰਬੇ ਦਾ ਜਿਕਰ ਕਰਦਿਆਂ ਕਿਹਾ ਕਿ ਪਿਛਲੇ ਕੁਝ ਸਮੇਂ ਦੌਰਾਨ ਦੋ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਜਿਹਨਾਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਸੀ। ਹਰ ਗੁਰਦੁਆਰਾ...
ਮੋਗਾ,27ਮਈ (ਜਸ਼ਨ): ਮੋਗਾ ਜ਼ਿਲੇ ਦੇ ਪਿੰਡ ਸਮਾਲਸਰ ਵਿਖੇ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ, ਜਦੋਂ 12ਵੀਂ ਜਮਾਤ ’ਚ ਪੜਦੇ ਨੌਜਵਾਨ ਦੀ ਹਾਦਸੇ ਵਿਚ ਮੌਤ ਹੋ ਗਈ। ਮੈਂਬਰ ਪੰਚਾਇਤ ਸੋਮ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਦੇ ਪ੍ਰਤੀਨਿਧ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਨੀ ਸਿੰਘ ਪੁੱੁਤਰ ਹਰਚਰਨ ਸਿੰਘ ਪੰਨੀਵਾਲਾ ਵਿਖੇ ਰਿਸ਼ਤੇਦਾਰੀ ’ਚ ਮੋਟਰਸਾਈਕਲ ਤੇ ਜਾ ਰਿਹਾ ਸੀ। ਉਸ ਨਾਲ ਉਸ ਦੀ ਭੂਆ ਦਾ ਲੜਕਾ ਵੀ ਸਵਾਰ ਸੀ। ਜਦ ਦੋਨੋਂ ਥਰਾਜ ਭਗਤੇ ਵਾਲੇ ਰਾਹ ਤੇ ਚੜੇ ਤਾਂ ਅੱਗਿਓਂ...
ਮੋਗਾ, 27 ਮਈ (ਜਸ਼ਨ)-ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਦੀਚੋਣ ਮੁਹਿੰਮ ਨੂੰ ਸਿਖਰਾਂ ’ਤੇ ਪਹੰੁਚਾਉਣ ਲਈ ਮੋਗਾ ਜ਼ਿਲੇ ਨਾਲ ਸਬੰਧਤ ਤਿੰਨੇ ਵਿਧਾਇਕ ਅਤੇ ਮੋਗਾ ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਦੀ ਅਗਵਾਈ ਵਿਚ ਮਹਿਲਾ ਕਾਂਗਰਸ ਦੀਆਂ ਵੱਖ ਵੱਖ ਆਗੂਆਂ ਨੇ ਘਰ ਘਰ ਜਾ ਕੇ ਕਾਂਗਰਸ ਦੀਆਂ ਲੋਕ ਪੱਖੀ ਨੀਤੀਆਂ ਬਾਰੇ ਜਾਣੂੰ ਕਰਵਾਉਣ ਦੀ ਨੀਤੀ ਸਦਕਾ ਲਾਡੀ ਦੀਜਿੱਤ ਯਕੀਨੀ ਹੋ ਗਈ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ...
ਮੋਗਾ,27 ਮਈ (ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਹਲਕੇ ਵਿਚ ਧੜਾਧੜ ਖੁੱਲੀਆਂ ਸ਼ਰਾਬ ਦੇ ਠੇਕੇਦਾਰ ਦੀਆਂ ਨਾਜਾਇਜ ਬ੍ਰਾਂਚਾਂ ਵਿਰੁੱਧ ਪ੍ਰਸ਼ਾਸ਼ਨ ਨੂੰ ਨਾਲ ਲੈ ਕੇ ਵੱਡੀ ਕਾਰਵਾਈ ਕੀਤੀ ਹੈ, ਉਹ ਇਕ ਵਧੀਆ ਤੇ ਸ਼ਲਾਘਾਯੋਗਕਦਮ ਕਦਮ ਹੈ, ਕਿਉਂਕਿ ਇਸ ਨਾਲ ਗਲੀ, ਮੋੜ ਤੇ ਖੁੱਲੀਆਂ ਸ਼ਰਾਬ ਦੀਆਂ ਬ੍ਰਾਂਚਾਂ ਪਿੰਡ ਦੀ ਭਾਈਚਾਰਕ ਸਾਂਝ ਨੂੰ ਵੱਡਾ ਖੋਰਾ ਲਾ ਰਹੀਆਂ ਹਨ। ਇਸ ਨਾਲ...
ਧਰਮਕੋਟ,26 ਮਈ (ਜਸ਼ਨ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਸ਼ੇਸ਼ ਸੱਦੇ ’ਤੇ ਕਾਂਗਰਸ ਦੀ ਸਾਬਕਾ ਜ਼ਿਲਾ ਪ੍ਰਧਾਨ ਬੀਬੀ ਜਗਦਰਸ਼ਨ ਕੌਰ ਅਤੇ ਕਾਂਗਰਸ ਦੇ ਨਿੱਧੜਕ ਆਗੂ ਪਰਮਿੰਦਰ ਸਿੰਘ ਡਿੰਪਲ ਮੁੜ ਆਪਣੀ ਮਾਂ ਪਾਰਟੀ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ । ਕਾਂਗਰਸ ਪਾਰਟੀ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ਼੍ਰੀ ਸੁਨੀਲ ਕੁਮਾਰ ਜਾਖੜ ਵੱਲੋ ਬੀਬੀ ਜਗਦਰਸ਼ਨ ਕੌਰ ਅਤੇ ਪਰਮਿੰਦਰ ਡਿੰਪਲ ਨੂੰ ਆਦਰ ਸਤਿਕਾਰ ਨਾਲ ਪਾਰਟੀ ਵਿੱਚ ਮੁੜ ਸ਼ਾਮਲ ਕਰਨ ਨਾਲ ਕਾਂਗਰਸ ਪਾਰਟੀ ,ਮੋਗਾ ਜ਼ਿਲਾ...
ਫ਼ਿਰੋਜ਼ਪੁਰ, 26 ਮਈ ( ਪੰਕਜ ਕੁਮਾਰ ) ਪੰਜਾਬ ਸਵਿਮਿੰਗ ਐਸੋਸੀਏਸ਼ਨ ਵੱਲੋਂ ਅੱਜ 32ਵੀਂ ਪੰਜਾਬ ਰਾਜ ਸਬ ਜੂਨੀਅਰ ਸਵਿਮਿੰਗ ਚੈਂਪੀਅਨਸ਼ਿਪ ਦਾ ਦਿੱਲੀ ਪਬਲਿਕ ਸਕੂਲ ਫ਼ਿਰੋਜ਼ਪੁਰ ਵਿਖੇ ਆਯੋਜਨ ਕੀਤਾ ਗਿਆ, ਜਿਸ ਦਾ ਉਦਘਾਟਨ ਪੰਜਾਬ ਦੇ ਕੈਬਨਿਟ ਮੰਤਰੀ (ਖੇਡਾਂ ਤੇ ਯੁਵਕ ਸੇਵਾਵਾਂ) ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਕੀਤਾ ਗਿਆ। ਇਸ ਸਵਿਮਿੰਗ ਚੈਂਪੀਅਨਸ਼ਿਪ ਵਿਚ ਅੱਜ ਰਾਜ ਭਰ ਤੋਂ ਲਗਭਗ 200 ਤੈਰਾਕਾਂ ਨੇ ਹਿੱਸਾ ਲਿਆ। ਇਸ ਮੌਕੇ ਪੰਜਾਬ ਸਵਿਮਿੰਗ ਐਸੋਸੀਏਸ਼ਨ ਦੇ ਸਕੱਤਰ ਸ਼੍ਰੀ ਬਲਰਾਜ...
ਫ਼ਿਰੋਜ਼ਪੁਰ 26 ਮਈ (ਪੰਕਜ ਕੁਮਾਰ ) ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਵਿਖੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੈਦੀ/ਬੰਦੀ ਔਰਤਾਂ ਦੀ ਸਿਹਤ ਸਬੰਧੀ ਸਪੈਸ਼ਲ 10 ਦਿਨਾਂ ਦੀ ਮੁਹਿੰਮ ਚਲਾਈ ਗਈ ਸੀ ਜਿਸ ਦੇ ਅਖਰੀਲੇ ਦਿਨ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਔਰਤਾਂ ਦੀ ਸਿਹਤ ਦਾ ਚੈੱਕਅੱਪ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ. ਐਸ.ਕੇ.ਅਗਰਵਾਲ ਜ਼ਿਲ੍ਹਾ ਤੇ ਸੈਸ਼ਨ ਜੱਜ ਫਿਰੋਜ਼ਪੁਰ ਨੇ ਦੱਸਿਆ ਕਿ ਇਸ...
ਬਾਘਾਪੁਰਾਣਾ ,26 ਮਈ (ਜਸ਼ਨ)-ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ, ਜਦੋਂ ਬਾਘਾਪੁਰਾਣਾ ਪੁਲਿਸ ਨੇ ਸ਼ਰਾਬ ਨਾਲ ਭਰਿਆ ਟਰੱਕ ਕਬਜ਼ੇ ਵਿਚ ਲੈ ਕੇ ਉਸ ਦੇ ਡਰਾਈਵਰ ਨੂੰ ਗਿ੍ਰਫਤਾਰ ਕਰ ਲਿਆ। ਟਰੱਕ ਦੇ ਮਾਲਕ ਬਾਰੇ ਪਤਾ ਲਗਾਉਣ ਲਈ ਯਤਨ ਜਾਰੀ ਹਨ। ਟਰੱਕ ਵਿਚ 1200-1500 ਪੇਟੀਆਂ ਚੁਆਇਸ ਦੀਆਂ ਹੋਣ ਦਾ ਖਦਸ਼ਾ ਹੈ। ਐਸ.ਐਚ.ਓ. ਜੇ.ਐਸ. ਰੰਧਾਵਾ ਦੇ ਦੱਸਣ ਮੁਤਾਬਿਕ ਉਨਾਂ ਮੁਖਬਰ ਦੀ...
ਮੋਗਾ ,26 ਮਈ (ਖੇਤਪਾਲ ਸਿੰਘ)-ਮੋਗਾ ਦੇ ਕਸਬਾ ਕੋਟ ਈਸੇ ਖਾਂ ਤੋ ਬੀਤੇ ਕੱਲ ਅਗਵਾਹ ਕੀਤੇ ਬੱਚੇ ਨੂੰ ਬਰਾਮਦ ਕਰਨ ਲਈ ਜਿਲਾ ਪੁਲਿਸ ਮੁੱਖੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਸ ਪੀ ਆਈ ਵਜੀਰ ਸਿੰਘ ਅਤੇ ਸਰਬਜੀਤ ਸਿੰਘ ਬਾਹੀਆ ਦੀ ਯੋਗ ਅਗਵਾਈ ਹੇਠ ਕਿੱਕਰ ਸਿੰਘ ਇੰਚਾਰਜ ਸੀ ਆਈ ਏ ਸਟਾਫ ਨੇ ਵੱਖ ਵੱਖ ਟੀਮਾਂ ਬਣਾ ਕੇ ਬੱਚੇ ਦੀ ਭਾਲ ਸੁਰੂ ਕੀਤੀ ਕੁੱਝ ਘੰਟੇ ਦੀ ਭੱਜ ਨੱਠ ਕਰਕੇ ਬੱਚੇ ਨੂੰ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ । ਇਸ ਮੌਕੇ ਐਸ ਪੀ ਆਈ ਵਜੀਰ ਸਿੰਘ ਨੇ ਦੱਸਿਆ ਕਿ...

