ਲੋਪੋਂ ,7 ਅਪਰੈਲ (ਚਮਕੌਰ ਸਿੰਘ ਧਾਲੀਵਾਲ)-ਵਿਸ਼ਵ ਪ੍ਰਸਿੱਧ ਧਾਰਮਿਕ ਸੰਸਥਾ ਦਰਬਾਰ ਸੰਪਰਦਾਇ ਲੋਪੋਂ ਦੇ ਮੌਜੂਦਾ ਮੁਖੀ ਸੰਤ ਸੁਆਮੀ ਜਗਜੀਤ ਸਿੰਘ ਲੋਪੋ ਦੇ ਸਤਿਕਾਰਯੋਗ ਮਾਤਾ ਨਸੀਬ ਕੌਰ (85) ਦੇ ਆਕਲ ਚਲਾਣੇ ਤੇ ਬਾਬਾ ਪ੍ਰਦੀਪ ਸਿੰਘ ਦੀਪੀ ਗੳੂਸ਼ਾਲਾ ਵਾਲੇ ਬੱਧਨੀ ਕਲਾਂ, ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ, ਰਣਵਿੰਦਰ ਸਿੰਘ ਪੱਪੂ ਰਾਮੂੰਵਾਲੀਆ ਸੀਨੀਅਰ ਅਕਾਲੀ ਆਗੂ, ਬੀਬੀ ਰਾਜਵਿੰਦਰ ਕੌਰ ਭਾਗੀਕੇ ਸਾਬਕਾ ਵਿਧਾਇਕ, ਜਥੇਦਾਰ ਜਗਰਾਜ ਸਿੰਘ ਦੌਧਰ ਮੈਬਰ ਸ੍ਰੋਮਣੀ ਕਮੇਟੀ,...
News
ਮੋਗਾ,7 ਅਪਰੈਲ (ਜਸ਼ਨ)- ਮੋਗਾ ਨੇੜਲੇ ਕਸਬੇ ਜੀਰਾ ਵਿਖੇ ਸੰਤ ਬਾਬਾ ਬਲਦੇਵ ਸਿੰਘ ਜੋਗੇ ਵਾਲਿਆਂ ਦੀ ਗੱਡੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਦੌਰਾਨ ਗੱਡੀ ’ਚ ਸਵਾਰ ਇਕ ਔਰਤ ਸਮੇਤ ਤਿੰਨ ਵਿਅਕਤੀ ਗੰਭੀਰ ਜਖਮੀ ਹੋ ਗਏ। ਇਹ ਘਟਨਾ ਜ਼ੀਰਾ ਤਲਵੰਡੀ ਰੋਡ ’ਤੇ ਟਰੱਕ ਯੂਨੀਅਨ ਨੇੜੇ ਵਾਪਰੀ ਜਦੋਂ ਜੋਗੇਵਾਲਾ ਟਕਸਾਲ ਦੀ ਕਾਰਸੇਵਾ ਵਾਲੀ ਜੀਪ ਘੋੜਾ ਟਰਾਲਾ ਨਾਲ ਜਾ ਟਕਰਾਈ । ਇਸ ਗੱਡੀ ਦਾ ਨੰਬਰ ਪੀ ਬੀ 02 ਜੇ 3000 ਹੈ ਅਤੇ ਇਸ ਜੀਪ ਵਿਚ ਬਾਬਾ ਬਲਦੇਵ ਸਿੰਘ ਦੇ ਦੋ ਸੇਵਾਦਾਰ ਅਤੇ...
ਮੋਗਾ, 7 ਅਪਰੈਲ (ਜਸ਼ਨ)-:ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦੇ ਹੁਕਮਾ ਅਨੁਸਾਰ ਅਤੇ ਸਿਵਲ ਸਰਜਨ ਮੋਗਾ ਡਾ ਸ਼ੁਸੀਲ ਜੈਨ ਦੇ ਦਿਸ਼ਾ ਨਿਰਦੇਸ਼ਾ ਮੁਤਾਬਿਕ ਜਿਲੇ ਅੰਦਰ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ। ਇਸ ਮੌਕੇ ਜ਼ਿਲਾ ਪਰਿਵਾਰ ਭਲਾਈ ਅਫਸਰ ਮੋਗਾ ਡਾ ਰੁਪਿੰਦਰ ਕੌਰ ਗਿੱਲ ਨੇ ਓ ਪੀ ਡੀ ਸੈਂਟਰ ਸਿਵਲ ਹਸਪਤਾਲ ਵਿੱਚ ਇੱਕਤਰ ਹੋਏ ਲੋਕਾਂ ਨਾਲ ਰੁਬਰੂ ਹੁੰਦੇ ਹੋਏ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਸਾਡਾ ਉਦੇਸ਼ ਸਭ ਲਈ ਚੰਗੀ ਸਿਹਤ ਸੰਭਾਲ ਕਰਨਾ ਹੈ ਅਤੇ...
ਲੁਧਿਆਣਾ,6 ਮਾਰਚ (ਜਸ਼ਨ)-ਸਿਕਲੀਗਰ ,ਵਣਜਾਰਿਆਂ ਅਤੇ ਹੋਰਨਾਂ ਕਬੀਲਿਆਂ ਨਾਲ ਸਬੰਧਤ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਦੇ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਲੁਧਿਆਣਾ ਦੀ ਚੈਰੀਟੇਬਲ ਸੁਸਾਇਟੀ ਗੁਰੂ ਅੰਗਦ ਦੇਵ ਐਜੂਕੇਸ਼ਨਲ ਵੈੱਲਫੇਅਰ ਕੌਂਸਲ ਵੱਲੋਂ ਚਲਾਈ ਜਾ ਰਹੀ ਸੰਸਥਾ ਭਾਈ ਬਾਜ ਸਿੰਘ ਪਬਲਿਕ ਸਕੂਲ ਵਿਖੇ ਮੁੱਫਤ ਸਿੱਖਿਆ ਲੈ ਰਹੇ 700 ਦੇ ਕਰੀਬ ਵਿਦਿਆਰਥੀਆਂ ਵਾਸਤੇ ਅੱਜ 7 ਅਪਰੈਲ ਦਿਨ ਸ਼ਨੀਵਾਰ ਨੂੰ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ’ਚ ਸ਼੍ਰੀ ਸੰਜੈ...
ਚੰਡੀਗੜ, 6 ਅਪਰੈਲ(ਜਸ਼ਨ) :‘‘ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਵਿੱਚ ਗੈਰ-ਕਾਨੂੰਨੀ ਖਣਨ ’ਤੇ ਪੂਰਨ ਕਾਬੂ ਪਾਉਣ ਅਤੇ ਸੂਬਾ ਵਾਸੀਆਂ ਦੇ ਹੱਕਾਂ ਦੀ ਰਾਖੀ ਕਰਦੀ ਹੋਈ ਵਿਆਪਕ ਖਣਨ ਨੀਤੀ ਬਣਾ ਰਹੀ ਹੈ ਜਿਸ ਨਾਲ ਪੁਰਾਣੀ ਨੀਤੀ ਦੀਆਂ ਖਾਮੀਆਂ ਨੂੰ ਦੂਰ ਕੀਤਾ ਜਾਵੇਗਾ। ਇਸ ਸਬੰਧੀ ਖਣਨ ਬਾਰੇ ਕੈਬਨਿਟ ਸਬ ਕਮੇਟੀ ਆਪਣੀ ਰਿਪੋਰਟ 15 ਦਿਨਾਂ ਅੰਦਰ ਕੈਬਨਿਟ ਨੂੰ ਸੌਂਪੇਗੀ।’’ ਇਹ ਖੁਲਾਸਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਅਤੇ ਖਣਨ ਬਾਰੇ ਬਣੀ...
ਫਿਰੋਜ਼ਪੁਰ , 6 ਅਪਰੈਲ (ਪਕੰਜ ਕੁਮਾਰ)-ਫਿਰੋਜ਼ਪੁਰ ਅਧੀਨ ਆਉਦੇ ਥਾਣਾ ਮਮਦੋਟ ਦੇ ਸਹਾਇਕ ਸਬ ਇੰਸਪੈਕਟਰ ਨੂੰ ਵਿਜੀਲੈਂਸ ਬਿਊਰੋਂ ਫਿਰੋਜ਼ਪੁਰ ਨੇ 10 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗਿ੍ਰਫਤਾਰ ਕੀਤਾ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋਂ ਫਿਰੋਜ਼ਪੁਰ ਦੇ ਉਪ ਕਪਤਾਨ ਪੁਲਿਸ ਰਛਪਾਲ ਸਿੰਘ ਨੇ ਦੱਸਿਆ ਕਿ ਉਨਾਂ ਦੀ ਟੀਮ ਨੂੰ ਪਿੰਡ ਲੱਖਾ ਸਿੰਘ ਵਾਲਾ ਉਤਾੜ ਦੇ ਰਹਿਣ ਵਾਲੇ ਕਿ੍ਰਪਾਲ ਸਿੰਘ ਪੁੱਤਰ ਬਗੀਚਾ ਸਿੰਘ ਨੇ ਸ਼ਿਕਾਇਤ ਦਰਜ ਕਰਵਾ ਕੇ...
ਮੋਗਾ, 6 ਅਪ੍ਰੈਲ (ਜਸ਼ਨ)-ਦ ਲਰਨਿੰਗ ਫੀਲਡ ਏ ਗਲੋਬਲ ਸਕੂਲ ਵਿਚ ਪ੍ਰਾਇਮਰੀ ਵਿੰਗ ਦੇ ਬੱਚਿਆ ਦਾ ਪਹਿਲਾ ਦਿਨ ਸਕੂਲ ਵਿਚ ਇਕ ਨਵੀਂ ਅਨੁਭੂਤੀ ਦੇਣ ਵਾਲਾ ਅਤੇ ਨਵੇਂ ਸੁਪਨੇ ਵਰਗਾ ਰਿਹਾ। ਬੱਚਿਆ ਨੇ ਸਕੂਲ ਪੁੱਜ ਕੇ ਜਿੱਥੇ ਨਵਾਂ ਅਨੁਭਵ ਹਾਸਲ ਕੀਤਾ, ਉਥੇ ਖੁਦ ਨੂੰ ਇਕ ਫਰੈਂਡਲੀ ਮਾਹੌਲ ਵਿਚ ਪਾ ਕੇ ਕਾਫੀ ਖੁਸ਼ ਨਜਰ ਆਏ। ਸਕੂਲ ਵਿਚ ਪ੍ਰਾਇਮਰੀ ਵਿੰਗ ਦਾ ਸੈਸ਼ਨ ਸ਼ੁਰੂ ਹੋਣ ਤੇ ਸਵੇਰੇ ਜਿਵੇਂ ਹੀ ਬੱਚਿਆਂ ਨੇ ਸਕੂਲ ਵਿਚ ਪ੍ਰਵੇਸ਼ ਕੀਤਾ। ਬੱਚਿਆਂ ਦੇ ਚੇਹਰੇ ਤੇ ਖੁਸ਼ੀ ਵਿਚ ਸਨ।...
ਫਿਰੋਜ਼ਪੁਰ, 6 ਅਪਰੈਲ (ਪੰਕਜ ਕੁਮਾਰ ) ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਥਾਣਾ ਸ਼ਹਿਰੀ-2, ਅਬੋਹਰ, ਫਾਜਿਲਕਾ ਵਿਖੇ ਤਾਇਨਾਤ ਹੌਲਦਾਰ ਕੌਰ ਸਿੰਘ ਨੰੂ 3,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਹੌਲਦਾਰ ਨੰੂ ਸ਼ਿਕਾਇਤਕਰਤਾ ਸੋਨੰੂ ਕੰਬੋਜ ਵਾਸੀ ਰੁਕਨਪੁਰਾ ਖੂਹੀ ਖੇੜਾ ਜਿਲਾ ਫਾਜਿਲਕਾ ਦੀ ਸ਼ਿਕਾਇਤ ’ਤੇ ਫ਼ੜਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੰੂ ਆਪਣੀ ਸ਼ਿਕਾਇਤ...
ਮੋਗਾ, 6 ਅਪਰੈਲ (ਜਸ਼ਨ)-ਰਾਜਵਿੰਦਰ ਸਿੰਘ ਗੱਡੂ ਬੀ ਡੀ ਪੀ ਓ ਮੋਗਾ- 1 ਨੂੰ ਦਫਤਰ ਬਲਾਕ ਮੋਗਾ 1 ਵੱਲੋਂ ਸ਼ਾਨਦਾਰ ਪਾਰਟੀ ਦਿਤੀ ਗਈ। ਓਹਨਾਂ ਨੇ ਲੱਗਭਗ ਡੇਢ ਸਾਲ ਬਲਾਕ ਮੋਗਾ 1 ਵਿਖੇ ਬਤੌਰ ਬੀ ਡੀ ਪੀ ਓ ਤਨਦੇਹੀ ਨਾਲ ਡਿਊਟੀ ਨਿਭਾਈ । ਇਸ ਮੌਕੇ ਬੀ ਡੀ ਪੀ ਓ ਅਮਿਤ ਕੁਮਾਰ, ਰਣਧੀਰ ਸਿੰਘ ਢਿੱਲੋਂ ਚੈਅਰਮੈਨ ਬਲਾਕ ਸੰਮਤੀ ਮੋਗਾ-1, ਮਨੀਸ਼ਾ ਗੁਪਤਾ ਸੁਪਰਡੈਂਟ, ਸਤਪਾਲ ਐੱਸ ਈ ਪੀ ਓ, ਪਰਮਜੀਤ ਸਿੰਘ ਪੰਚਾਇਤ ਅਫਸਰ, ਅਮਰਜੀਤ ਕੌਰ ਲੇਖਾਕਾਰ, ਸੁਖਵੀਰ ਸਿੰਘ ਪੰਚਾਇਤ ਸੈਕਟਰੀ,...
ਲੋਪੋਂ,6 ਅਪ੍ਰੈਲ (ਚਮਕੌਰ ਸਿੰਘ ਧਾਲੀਵਾਲ,) ਪਿੰਡ ਮੀਨੀਆ ਦੇ ਮਰਹੂਮ ਹਾਕੀ ਖ਼ਿਡਾਰੀ ਕਬੂਤਰ ਸਿੰਘ ਭੁੱਲਰ ਦੀ ਯਾਦ ਵਿਚ ਸੱਤਵਾਂ ਹਾਕੀ ਟੂਰਨਾਮੈਂਟ ਮਹਾਦਾਨੀ ਬਾਬਾ ਪਾਲਾ ਸਿੰਘ ਸਪੋਰਟਸ ਕਲੱਬ ਸਪੋਰਟਸ ਕਲੱਬ ਵਲੋਂ ਸਮੂੰਹ ਨਗਰ ਨਿਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਟੂਰਨਾਮੈਂਟ ਦੇ ਹੋਏ ਮੁਕਾਬਲਿਆਂ ਵਿਚੋਂ ਬੁੱਟਰ ਕਲਾਂ ਦੀ ਟੀਮ ਨੇ ਪਹਿਲਾ ਅਤੇ ਬੱਧਨੀ ਕਲਾਂ ਦੀ ਟੀਮ ਦੂਜੇ ਸਥਾਨ ਤੇ ਰਹੀ। ਜੇਤੂ ਟੀਮ ਨੂੰ ਪਹਿਲਾ ਇਨਾਮ 25 ਹਜ਼ਾਰ ਰੁਪਏ ਅਕਾਲੀ...

