News

ਮੋਗਾ,30ਮਾਰਚ (ਜਸ਼ਨ) ਸ਼ਹੀਦ ਕਿਸੇ ਵੀ ਦੇਸ਼ ਅਤੇ ਕੌਮ ਦਾ ਬਹੁਮੁੱਲਾ ਸਰਮਾਇਆ ਹੁੰਦੇ ਹਨ ਤੇ ਜੋ ਕੌਮਾਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਹਨ, ਉਹ ਕੌਮਾਂ ਇਤਿਹਾਸ ਦੇ ਨਕਸ਼ੇ ਵਿੱਚੋਂ ਖਤਮ ਹੋ ਜਾਂਦੀਆਂ ਹਨ । ਸ਼ਹੀਦਾਂ ਨੇ ਸਾਡੇ ਦੇਸ਼ ਲਈ ਆਪਣਾ ਖੂਨ ਵਹਾਇਆ ਹੈ ਤੇ ਨੌਜਵਾਨਾਂ ਵੱਲੋਂ ਉਹਨਾਂ ਦੇ ਸ਼ਹੀਦੀ ਦਿਵਸ ਖੂਨਦਾਨ ਕਰਕੇ ਮਨਾਉਣਾ ਉਚੀ ਸੋਚ ਦੀ ਨਿਸ਼ਾਨੀ ਹੈ । ਇਹਨਾਂ ਵਿਚਾਰਾਂ ਦਾ ਪ੍ਗਟਾਵਾ ਹਲਕਾ ਧਰਮਕੋਟ ਦੇ ਐਮ.ਐਲ.ਏ. ਸੁਖਜੀਤ ਸਿੰਘ ਕਾਕਾ ਲੋਹਗੜ ਨੇ ਯੂਥ ਸਪੋਰਟਸ ਐਂਡ...
ਮੋਗਾ 30 ਮਾਰਚ: (ਜਸ਼ਨ) ‘ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ‘ ਤਹਿਤ ਸਮੂਹ ਵਿਭਾਗਾਂ ਦੇ ਅਧਿਕਾਰੀ ਯੋਗ ਲਾਭਪਾਤਰੀਆਂ ਨੂੰ ਲਾਭ ਦੇਣਾ ਯਕੀਨੀ ਬਣਾਉਣ, ਤਾਂ ਜੋ ਕੋਈ ਵੀ ਯੋਗ ਲਾਭਪਾਤਰੀ ਲਾਭ ਤੋਂ ਵਾਂਝਾ ਨਾ ਰਹੇ। ਇਹ ਪ੍ਰੇਰਣਾ ਡਿਪਟੀ ਕਮਿਸ਼ਨਰ ਮੋਗਾ ਸ. ਦਿਲਰਾਜ ਸਿੰਘ ਆਈ.ਏ.ਐੱਸ ਨੇ ‘ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ‘ ਤਹਿਤ ਜ਼ਿਲੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਸਰਕਾਰੀ ਸਕੀਮਾਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਅਧਿਕਾਰੀਆਂ ਨੂੰ...
ਮੋਗਾ, 30 ਮਾਰਚ (ਜਸ਼ਨ)--ਯੂਨੀਵਰਸਲ ਵੀਜ਼ਾ ਹੱਬ ਵੱਲੋਂ ਇੰਮੀਗਰੇਸ਼ਨ ,ਸਟੱਡੀ ਵੀਜ਼ਾ ਅਤੇ ਵਿਜ਼ਟਰ ਵੀਜ਼ਾ ਲਈ ਦਿੱਤੀਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਤੋਂ ਇਲਾਵਾ ਕਨੇਡਾ ,ਅਮਰੀਕਾ ਅਤੇ ਆਸਟਰੇਲੀਆ ਆਦਿ ਦੇਸ਼ਾਂ ਦੀ ਪੀ ਆਰ ਵਿਚ ਵਿਸ਼ੇਸ਼ ਮੁਹਾਰਤ ਰੱਖਣ ਸਦਕਾ ਮਾਲਵੇ ਦੇ ਲੋਕਾਂ ਵੱਲੋਂ ਦਿੱਤੇ ਜਾ ਰਹੇ ਭਰਵੇਂ ਹੰੁਗਾਰੇ ਨੂੰ ਦੇਖਦਿਆਂ ਕੰਪਨੀ ਵੱਲੋਂ ਮੋਗਾ ਅਤੇ ਬਠਿੰਡਾ ਵਿਖੇ ਵੀ ਦਫਤਰ ਖੋਲ ਦਿੱਤਾ ਗਿਆ ਹੈ । ਗਰੀਨ ਵੈਲੀ, ਦੁਸਾਂਝ ਰੋਡ , ਮੋਗਾ ਵਿਖੇ ਯੂਨੀਵਰਸਲ ਵੀਜ਼ਾ ਹੱਬ ਦੇ...
ਮੋਗਾ,30 ਮਾਰਚ (ਜਸ਼ਨ)-ਸੀ ਬੀ ਐੱਸ ਈ ਬੋਰਡ ਵੱਲੋਂ 12 ਵੀਂ ਜਮਾਤ ਦਾ ਲੀਕ ਹੋਇਆ ਇਕਨੌਮਿਕਸ ਦਾ ਪੇਪਰ ਹੁਣ ਮੁੜ ਤੋਂ 25 ਅਪਰੈਲ ਨੂੰ ਹੋਵੇਗਾ । ਬੋਰਡ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ 10 ਵੀਂ ਜਮਾਤ ਦਾ ਹਿਸਾਬ ਦਾ ਪੇਪਰ ਸਿਰਫ਼ ਦਿੱਲੀ ਅਤੇ ਹਰਿਆਣਾ ਵਿਚ ਹੀ ਲੀਕ ਹੋਇਆ ਸੀ ਜਿਸ ਸਬੰਧੀ ਪੜਤਾਲ ਚੱਲ ਰਹੀ ਹੈ । ਉਹਨਾਂ ਸਪੱਸ਼ਟ ਕੀਤਾ ਕਿ ਇਸ ਕਰਕੇ ਇਹਨਾਂ ਦੋਹਾਂ ਰਾਜਾਂ ਵਿਚ ਹੀ ਪੇਪਰ ਦੁੁਬਾਰਾ ਕਰਵਾਇਆ ਜਾਵੇਗਾ ਜਿਸ ਦੀ ਤਰੀਕ ਦੋ ਹਫ਼ਤਿਆਂ ਵਿਚ ਐਲਾਨ ਕਰ ਦਿੱਤੀ ਜਾਵੇਗੀ ।...
ਚੰਡੀਗੜ੍ਹ, 29 ਮਾਰਚ:(ਪੱਤਰ ਪਰੇਰਕ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਸਰਾਕਰੀ ਹਸਪਤਾਲਾਂ ਦੀ ਸਾਫ-ਸਫਾਈ ਦੇ ਲਈਂ ਸਵੱਛਤਾ ਪੰਦਰਵਾੜਾ ਦੀ ਸ਼ੁਰੂਆਤ ਨੂੰ ‘ਸਵੱਛਤਾ ਸੇ ਸਿੱਧੀ‘ ਨਾਮ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਪੰਦਰਵਾੜਾ ਸਵੱਛ ਭਾਰਤ ਅਭਿਆਨ ਅਧੀਨ 1 ਅਪ੍ਰੈਲ, 2018 ਤੋਂ 15 ਅਪ੍ਰੈਲ 2018 ਤੱਕ ਮਨਾਇਆ ਜਾਵੇਗਾ। ਇਸ ਦੇ ਪਹਿਲੇ ਦਿਨ 1 ਅਪ੍ਰੈਲ ਨੂੰ ਸਵੇਰੇ ਸਵੱਛਥਾ ਸਬੰਧੀ ਸਹੁੰ ਚੁਕਾਈ ਜਾਵੇਗੀ।...
ਚੰਡੀਗੜ੍ਹ, 29 ਮਾਰਚ :(ਪੱਤਰ ਪਰੇਰਕ)-ਹਾੜ੍ਹੀ ਦੇ ਮੌਸਮ ਲਈ ਨਹਿਰੀ ਪ੍ਰੋਗਰਾਮ ਦਾ ਐਲਾਨ ਕਰਦਿਆਂ ਸਿੰਜਾਈ ਵਿਭਾਗ ਪੰਜਾਬ ਦੇ ਇੱਕ ਬੁਲਾਰੇ ਨੇ ਅੱਜ ਇਥੇ ਦੱਸਿਆ ਕਿ 30 ਮਾਰਚ ਤੋਂ 06 ਅਪ੍ਰੈਲ, 2018 ਤੱਕ ਰੋਪੜ ਹੈਡ ਵਰਕਸ ’ਤੋਂ ਨਿਕਲਣ ਵਾਲੀਆਂ ਨਹਿਰਾਂ (ਸਰਹਿੰਦ ਕੈਨਾਲ ਸਿਸਟਮ) ਅਤੇ ਬਰਾਂਚਾਂ ਜਿਵੇ ਕਿ ਬਿਸਤ ਦੁਆਬ ਕੈਨਾਲ, ਸਿਧਵਾਂ ਬ੍ਰਾਂਚ, ਬਠਿੰਡਾ ਬ੍ਰਾਂਚ, ਅਬੋਹਰ ਬ੍ਰਾਂਚ ਅਤੇ ਪਟਿਆਲਾ ਫੀਡਰ ਕ੍ਰਮਵਾਰ ਪਹਿਲੀ, ਦੂਜੀ, ਤੀਜੀ, ਚੌਥੀ ਅਤੇ ਪੰਜਵੀ ਤਰਜੀਹ ਦੇ ਆਧਾਰ ’...
ਸਮਾਲਸਰ, 29 ਮਾਰਚ (ਗਗਨਦੀਪ): ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਸਵ: ਬਿੱਕਰ ਸਿੰਘ ਯਾਦਗਾਰੀ ਦੋ ਰੋਜ਼ਾ ਕਬੱਡੀ ਕੱਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਡੇ ਵਿਖੇ ਆਯੋਜਿਤ ਕੀਤਾ ਗਿਆ ਸੀ। ਇਹ ਟੂਰਨਾਮੈਂਟ ਪਿੰਡ ਦੇ ਨੌਜਵਾਨਾਂ ਨੇ ਵਿਦੇਸ਼ਾਂ ਵਿੱਚ ਰਹਿੰਦੇ, ਪਿੰਡ ਦੇ ਦਾਨੀ ਸੱਜਣਾਂ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸਫਲਤਾ ਪੂਰਵਕ ਸਮਾਪਤ ਹੋਇਆ। ਕਬੱਡੀ ਕੱਪ ਦੇ ਫਾਇਨਲ ਮੁਕਾਬਲਿਆਂ ਵਿੱਚ ਕਬੱਡੀ ਉਪਨ ਦਾ ਪਹਿਲਾ ਇਨਾਮ ਲੰਡੇ ਟੀਮ, ਦੂਸਰਾ ਸਥਾਨ ਇੰਦਗੜ, 72 ਕਿੱਲੋ ਵਰਗ...
29 ਮਾਰਚ, ਮੋਗਾ (ਜਸ਼ਨ) - ਐਸ.ਐਸ.ਏ/ਰਮਸਾ ਅਧਿਆਪਕ ਯੂਨੀਅਨ ਇਕਾਈ ਮੋਗਾ ਦੇ ਸੂਬਾਈ ਆਗੂ ਗੁਰਪ੍ਰੀਤ ਅੰਮੀਵਾਲ ਅਤੇ ਜ਼ਿਲ੍ਹਾ ਪ੍ਰਧਾਨ ਸੁਖਜ਼ਿੰਦਰ ਸਿੰਘ ਨੇ ਪ੍ਰੈਸ ਨੂੰ ਦੱਸਿਆ ਪਿਛਲੇ ਚਾਰ ਮਹੀਨਿਆਂ ਤੋ ਐਸ.ਐਸ.ਏ/ਰਮਸਾ ਅਧਿਆਪਕਾ ਨੂੰ ਤਨਖਾਹਾਂ ਨਾ ਮਿਲਣ ਕਾਰਨ ਇਹ ਅਧਿਆਪਕ ਫਾਕੇ ਕੱਟਣ ਨੂੰ ਮਜਬੂਰ ਹਨ। ਤਨਖਾਹਾਂ ਨਾ ਮਿਲਣ ਕਾਰਨ ਇਹ ਅਧਿਆਪਕ ਆਰਥਿਕ ਤੇ ਮਾਨਸਿਕ ਰੂਪ ਵਿੱਚ ਪਰੇਸ਼ਾਨ ਹਨ। ਤਨਖਾਹਾਂ ਨਾ ਮਿਲਣ ਕਾਰਨ ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਿਲ ਹੋ ਗਿਆ ਹੈ ਪਰ ਪੰਜਾਬ ਦੀ...
ਮੋਗਾ 29 ਮਾਰਚ(ਜਸ਼ਨ)-ਜਿਲਾ ਮੈਜਿਸਟ੍ਰੇਟ ਮੋਗਾ ਸ. ਦਿਲਰਾਜ ਸਿੰਘ ਆਈ.ਏ.ਐਸ ਵੱਲੋਂ ਫ਼ੌਜਦਾਰੀ ਜਾਬਤਾ ਸੰਘਤਾ ਦੀ ਧਾਰਾ 144 ਤਹਿਤ ਬੱਸ ਅੱਡਾ ਮੋਗਾ ਤੋਂ ਬੱਸਾਂ ਦੀ ਆਵਾਜਾਈ ‘ਚ ਤਬਦੀਲੀ ਦੇ ਹੁਕਮ ਜਾਰੀ ਕੀਤੇ ਗਏ ਸਨ, ਜਿੰਨਾਂ ਤਹਿਤ ਲੁਧਿਆਣਾ, ਬਰਨਾਲਾ, ਕੋਟਕਪੂਰਾ, ਬਠਿੰਡਾ ਆਦਿ ਸਹਿਰਾਂ ਨੂੰ ਆਉਣ-ਜਾਣ ਵਾਲੀਆਂ ਬੱਸਾਂ ਦਾ ਰੂਟ ਲੁਹਾਰਾ ਬਾਈ-ਪਾਸ ਅਤੇ ਫਿਰੋਜਪੁਰ, ਫ਼ਰੀਦਕੋਟ ਨੂੰ ਆਉਣ-ਜਾਣ ਵਾਲੀਆਂ ਬੱਸਾਂ ਦਾ ਰੂਟ ਤਿਕੋਨੀ ਜੀਰਾ ਰੋਡ ਤੋਂ ਪੁਲ ਸੂਆ ਬਾਈਪਾਸ ਦੁੱਨੇਕੇ...
ਚੰਡੀਗੜ, 28 ਮਾਰਚ: (ਪੱਤਰ ਪਰੇਰਕ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਵਿੱਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਜਲੰਧਰ ਜ਼ਿਲੇ ਦੇ ਕਰਤਾਰਪੁਰ ਵਿੱਚ ਸਥਿਤ ਜੰਗ-ਏ-ਆਜ਼ਾਦੀ ਯਾਦਗਾਰ ਦੇ ਤੀਜੇ ਤੇ ਆਖ਼ਰੀ ਪੜਾਅ ਦੇ ਨਿਰਮਾਣ ਲਈ 25 ਕਰੋੜ ਰੁਪਏ ਦੀ ਕਿਸ਼ਤ ਸਮੇਂ ਸਿਰ ਜਾਰੀ ਕਰਨੀ ਯਕੀਨੀ ਬਣਾਈ ਜਾਵੇ। ਉਨਾਂ ਨੇ ਪਿਛਲੇ ਸਾਲ ਦੇ ਬਕਾਇਆ ਪੰਜ ਕਰੋੜ ਰੁਪਏ ਵੀ ਤੁਰੰਤ ਜਾਰੀ ਕਰਨ ਦਾ ਹੁਕਮ ਦਿੱਤਾ, ਜਿਸ ਬਾਰੇ ਉਨਾਂ ਨੇ 6 ਮਾਰਚ ਨੂੰ ਇਸ ਯਾਦਗਾਰ ਦਾ ਦੂਜਾ...

Pages