News

ਮੋਗਾ, 28 ਮਾਰਚ (ਜਸ਼ਨ)-ਸਿਹਤ ਵਿਭਾਗ ਮੋਗਾ ਡੇਂਗੂ ਅਤੇ ਮਲੇਰੀਆ ਦੇ ਸੰਭਾਵੀ ਸੀਜਨ ਨੂੰ ਧਿਆਨ ਵਿੱਚ ਰੱਖਦਿਆਂ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਖਤੀ ਦੇ ਰੌਂਅ ਵਿੱਚ ਹੈ। ਇਸ ਸਬੰਧੀ ਅੱਜ ਸਿਵਲ ਸਰਜਨ ਮੋਗਾ ਡਾ. ਸ਼ੁਸ਼ੀਲ ਜੈਨ ਨੇ ਪਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਵਿਭਾਗ ਵੱਲੋਂ ਪਿਛਲੇ ਕੁੱਝ ਦਿਨਾਂ ਤੋਂ ਡੇਂਗੂ ਅਤੇ ਮਲੇਰੀਆ ਦੇ ਸੰਭਾਵੀ ਪਰਕੋਪ ਨੂੰ ਰੋਕਣ ਲਈ ਰੋਕਥਾਮ ਅਤੇ ਜਾਗਰੂਕਤਾ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤੇ ਹੁਣ ਸਾਡੇ ਕਰਮਚਾਰੀ ਘਰ ਘਰ ਜਾ ਕੇ...
ਮੋਗਾ 28 ਮਾਰਚ(ਜਸ਼ਨ)-ਤੇਜ਼ਾਬੀ ਹਮਲਾ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੈ, ਜਿਸ ਨਾਲ ਪੀੜਤ ਵਿਅਕਤੀ ਦੀ ਜਿੰਦਗੀ ਤਬਾਅ ਹੋ ਜਾਂਦੀ ਹੈ ਅਤੇ ਕਈ ਵਾਰ ਪੀੜਤ ਦੀ ਮੌਤ ਵੀ ਹੋ ਜਾਂਦੀ ਹੈ, ਜਿਸ ਕਾਰਣ ਤੇਜ਼ਾਬੀ ਹਮਲੇ ਦੀ ਰੋਕਥਾਮ ਲਈ ਹਰ ਸੰਭਵ ਉਪਰਾਲੇ ਅਤੀ ਜ਼ਰੂਰੀ ਹਨ। ਇਹ ਪ੍ਰਗਟਾਵਾ ਸੀ.ਜੇ.ਐੱਮ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਸ੍ਰੀ ਵਿਨੀਤ ਕੁਮਾਰ ਨਾਰੰਗ ਨੇ ਸਥਾਨਕ ਮਾਰਕੀਟ ਕਮੇਟੀ ਦਫ਼ਤਰ ਵਿਖੇ ਜ਼ਿਲੇ ਵਿੱਚ ਤੇਜ਼ਾਬ ਦੀ ਵਿਕਰੀ, ਤੇਜ਼ਾਬੀ ਹਮਲਿਆਂ ਦੀ ਰੋਕਥਾਮ...
ਮੋਗਾ, 28 ਮਾਰਚ (ਜਸ਼ਨ)-ਗੳੂ ਸੇਵਾ ਦਲ ਦੀ ਬੈਠਕ ਜਿਲਾ ਪ੍ਰਧਾਨ ਮਨੋਜ ਅਰੋੜਾ ਦੀ ਅਗਵਾਈ ਵਿੱਚ ਹੋਈ , ਜਿਸ ਵਿੱਚ ਭਾਰਤ ਮਾਤਾ ਮੰਦਿਰ ਦੇ ਪ੍ਰਧਾਨ ਡਾ: ਸੀਮਾਂਤ ਗਰਗ ਅਤੇ ਬਜਰੰਗ ਦਲ ਦੇ ਰਾਜਸੀ ਸਾਥੀ ਸੰਯੋਜਕ ਰਾਜਪਾਲ ਠਾਕੁਰ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਮਨੋਜ ਅਰੋੜਾ ਨੇ ਦੱਸਿਆ ਕਿ 1 ਅਪ੍ਰੈਲ ਤੋਂ 600 ਗੳੂ ਗਰਾਸ ਪੱਤਰ ਸ਼ਹਿਰ ਨਿਵਾਸੀਆਂ ਅਤੇ ਗੳੂ ਭਗਤਾਂ ਨੂੰ ਵੰਡੇ ਜਾਣਗੇ,ਜਿਸ ਵਿੱਚ ਪਹਿਲੀ ਰੋਟੀ ਗਾਂ ਦੀ ਰੱਖਣ ਲਈ ਲੋਕਾਂ ਨੂੰ ਪੇ੍ਰਰਿਤ ਕੀਤਾ ਜਾਵੇਗਾ ਅਤੇ ਗੳੂ ਸੇਵਾ...
ਮੋਗਾ, 28 ਮਾਰਚ (ਜਸ਼ਨ)-ਯੁਵਾ ਖੱਤਰੀ ਸਭਾ ਮੋਗਾ ਵੱਲੋਂ ਸਥਾਨਕ ਦੱਤ ਰੋਡ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਵਿਦਿਆਰਥੀਆਂ ਨੂੰ 45 ਸਕੂਲ ਬੈਗ ਵੰਡੇ ਗਏ । ਖੱਤਰੀ ਸਭਾ ਦੇ ਜਿਲਾ ਪ੍ਰਧਾਨ ਵਰਿੰਦਰ ਕੌੜਾ, ਪ੍ਰਧਾਨ ਐਡਵੋਕੇਟ ਫਤਹਿ ਧੀਰ ਅਤੇ ਰਾਕੇਸ਼ ਸਿਤਾਰਾ ਨੇ ਯੁਵਾ ਖੱਤਰੀ ਸਭਾ ਦੇ ਪ੍ਰਧਾਨ ਦੀਪਕ ਕੌੜਾ ਦੀ ਅਗਵਾਈ ਵਿਚ ਸਕੂਲੀ ਵਿਦਿਆਰਥੀਆਂ ਨੂੰ ਬੈਗ ਵੰਡੇ ਗਏ। ਜਿਲਾ ਪ੍ਰਧਾਨ ਵਰਿੰਦਰ ਕੌੜਾ ਅਤੇ ਪ੍ਰਧਾਨ ਫਤਹਿ ਧੀਰ ਨੇ ਯੁਵਾ ਖੱਤਰੀ ਸਭਾ ਦੇ ਮੈਂਬਰਾਂ ਦੀ ਪ੍ਰਸ਼ੰਸਾ ਕਰਦੇ...
ਮੋਗਾ 27 ਮਾਰਚ (ਜਸ਼ਨ)-ਕਮਿਸ਼ਨਰ ਨਗਰ ਨਿਗਮ ਮੋਗਾ ਸ੍ਰ. ਜਗਵਿੰਦਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਨਗਰ ਨਿਗਮ ਮੋਗਾ ਦੀ ਹਦੂਦ ਅੰਦਰ ਰਹਿੰਦੇ ਨਾਗਰਿਕਾਂ ਨੂੰ ਵਿਸ਼ੇਸ਼ ਸਹੂਲਤ ਦਿੰਦਿਆਂ ਪ੍ਰਾਪਰਟੀ ਟੈਕਸ ਦੇ ਬਕਾਏ ਨੂੰ ਯਕਮੁਸ਼ਤ ਜਮਾਂ ਕਰਵਾਉਣ ‘ਤੇ ਸਾਰੇ ਵਿਆਜ਼/ਜ਼ੁਰਮਾਨੇ ਨੂੰ ਮੁਆਫ਼ ਕਰਨ ਦੇ ਨਾਲ-ਨਾਲ ਬਣਦੇ ਪ੍ਰਾਪਰਟੀ ਟੈਕਸ ‘ਤੇ 10 ਪ੍ਰਤੀਸ਼ਤ ਵਿਸ਼ੇਸ਼ ਛੋਟ ਦੇਣ ਦਾ ਫੈਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਹ ਵਿਸ਼ੇਸ਼ ਛੋਟ 31 ਮਾਰਚ, 2018 ਤੱਕ ਜਾਰੀ ਰਹੇਗੀ...
ਬਠਿੰਡਾ,27 ਮਾਰਚ (ਕੁਲਦੀਪ ਲੋਹਟ / ਤੇਜਿੰਦਰ ਸਿੰਘ ਜਸ਼ਨ ) : ਗਾਇਕੀ ਦੇ ਖੇਤਰ ਵਿਚ ਨਿਵੇਕਲੀ ਪਹਿਚਾਣ ਪਾਉਣ ਵਾਲੇ ਗਾਇਕ ਗੁਰਵਿੰਦਰ ਬਰਾੜ ਦੀ ਪਤਨੀ ਨੇ ਅੱਜ ਦੇਰ ਸ਼ਾਮ ਖੁਦਕੁਸ਼ੀ ਕਰ ਲਈ । ਗੁਰਵਿੰਦਰ ਬਰਾੜ ਦੀ ਪਤਨੀ ਸੋਹਜ ਔਲਖ ਉੱਘੇ ਨਾਟਕਕਾਰ ਅਜਮੇਰ ਔਲਖ ਦੀ ਪੁੱਤਰੀ ਸੀ ਅਤੇ ਪਤੀ ਪਤਨੀ ਆਪਣੇ ਦੋ ਬੱਚਿਆਂ ਸਮੇਤ ਬਠਿੰਡਾ ਵਿਖੇ ਪਿਛਲੇ ਦੋ ਦਹਾਕਿਆਂ ਤੋਂ ਰਹਿ ਰਹੇ ਸਨ । ਅਧਿਆਪਕ ਤੋਂ ਗਾਇਕ ਬਣੇ ਗੁਰਵਿੰਦਰ ਬਰਾੜ ਦੇ ਗਾਏ ਕਈ ਗੀਤ ਪੰਜਾਬੀ ਸਰੋਤਿਆਂ ਦੀ ਜ਼ੁਬਾਨ ’ਤੇ ਚੜੇ...
ਮੋਗਾ, 27 ਮਾਰਚ (ਜਸ਼ਨ)-ਪੰਜਾਬ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਵਿਚ ਪੇਸ ਕੀਤੇ ਬਜਟ ਤੋਂ ਆਮ ਲੋਕਾਂ ਦੇ ਹੱਥ ਨਿਰਾਸ਼ਾ ਹੀ ਲੱਗੀ ਹੈ ਅਤੇ ਨਵੀਂ ਕਾਗਰਸ ਸਰਕਾਰ ਤੋਂ ਜੋ ਆਸਾਂ ਲੋਕਾਂ ਨੇ ਰੱਖੀਆਂ ਸਨ, ਉਹ ਪੂਰੀਆਂ ਨਾ ਹੋਣ ਕਾਰਨ ਲੋਕਾਂ ਦਾ ਕਾਂਗਰਸ ਸਰਕਾਰ ਤੋਂ ਮੋਹ ਭੰਗ ਹੋ ਗਿਆ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਚੇਅਰਮੈਨ ਖਣਮੁੱਖ ਭਾਰਤੀ ਪੱਤੋ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ...
ਮੋਗਾ, 27 ਮਾਰਚ (ਜਸ਼ਨ)-ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਰੋਡੇ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਵਿਧਾਨ ਸਭਾ ਵਿਚ ਪੇਸ਼ ਕੀਤੇ ਬਜਟ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਆਖਿਆ ਕਿ ਕਿਸਾਨ ਕਰਜ਼ਿਆਂ ਦੀ ਮੁਆਫੀ ਲਈ 4250 ਕਰੋੜ ਰੁਪਏ ਦੀ ਰਾਸ਼ੀ ਰੱਖੇ ਜਾਣ ਨਾਲ ਨਾ ਸਿਰਫ ਕਿਸਾਨਾਂ ਦੇ ਸ਼ੰਕਿਆਂ ਦੀ ਨਵਿਰਤੀ ਹੋਈ ਹੈ, ਬਲਕਿ ਕੈਪਟਨ ਅਮਰਿੰਦਰ ਸਿੰਘ ਦੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਵੀ ਮੁੜ ਤੋਂ ਸੂਬੇ ਦੇ ਲੋਕਾਂ ਨੂੰ ਮਿਲਿਆ ਹੈ। ਉਨਾਂ ‘ਸਾਡਾ...
ਮੋਗਾ, 27 ਮਾਰਚ (ਜਸ਼ਨ)-ਨਵੇਂ ਵਿੱਤੀ ਵਰੇ ਲਈ ਪੰਜਾਬ ਵਿਧਾਨ ਸਭਾ ਵਿਚ ਪੇਸ਼ ਕੀਤਾ ਬਜਟ ਬੇਸ਼ੱਕ ਸਰਵਪੱਖੀ ਵਿਕਾਸ ਦੀ ਆਸ ਬੰਨਾਉਂਦਾ ਹੈ, ਪਰ ਕਿਸਾਨਾਂ ਲਈ ਵਿਸ਼ੇਸ਼ ਤੌਰ ਤੇ ਐਲਾਨੀਆਂ ਸਹੂਲਤਾਂ ਸਦਕਾ ਕਿਸਾਨ ਖੁਦਕੁਸ਼ੀਆਂ ਦੇ ਦੌਰ ਨੂੰ ਠੱਲ ਜ਼ਰੂਰ ਪਏਗੀ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਸਕੱਤਰ ਜਗਸੀਰ ਸਿੰਘ ਮੰਗੇਵਾਲਾ ਨੇ ‘ਸਾਡਾ ਮੋਗਾ ਡੌਟ ਕੌਮ’ ਨਾਲ ਗੱਲਬਾਤ ਕਰਦਿਆ ਕੀਤਾ। ਉਨਾਂ ਕਿਹਾ ਕਿ ਖੇਤੀਬਾੜੀ ਸੈਕਟਰ ਲਈ ਮੁਫਤ ਬਿਜਲੀ ਵਾਸਤੇ 6256...
ਮੋਗਾ, 27 ਮਾਰਚ (ਜਸ਼ਨ)-ਮੋਗਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਵਿਨੋਦ ਬਾਂਸਲ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਵਿਧਾਨ ਸਭਾ ਵਿਚ ਸਾਲ 2018-19 ਲਈ ਪੇਸ਼ ਕੀਤੇ ਬਜਟ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਆਖਿਆ ਕਿ ਬਜਟ ਕਿਸਾਨ ਪੱਖੀ ਹੋਣ ਦੇ ਨਾਲ-ਨਾਲ ਸੂਬੇ ਵਿਚ ਸਿਹਤ ਅਤੇ ਸਿੱਖਿਆ ਦੀਆਂ ਸਹੂਲਤਾਂ ਨੂੰ ਹੋਰ ਕਾਰਗਰ ਢੰਗ ਨਾਲ ਲਾਗੂ ਕਰਨ ਵੱਲ ਸੇਧਿਤ ਹੋਣ ਕਰਕੇ ਲੋਕਾਂ ਵਿਚ ਪੂਰਨ ਸੰਤੁਸ਼ਟੀ ਪਾਈ ਜਾ ਰਹੀ ਹੈ। ਵਿਨੋਦ ਬਾਂਸਲ ਨੇ ‘ਸਾਡਾ ਮੋਗਾ ਡੌਟ...

Pages