ਚੰਡੀਗੜ, 22 ਫਰਵਰੀ (ਜਸ਼ਨ) -ਮੁੱਖ ਮੰਤਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਉੱਚ-ਪੱਧਰੀ ਕਮੇਟੀ ਵੱਲੋਂ ਅੱਜ ਪੰਜਾਬ ਲੋਕ ਸੇਵਾ ਕਮਿਸ਼ਨ (ਪੀ.ਪੀ.ਐਸ.ਸੀ.) ਦੇ ਮੈਂਬਰਾਂ ਦੀ ਨਿਯੁਕਤੀ ਲਈ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਨੂੰ ਛੇ ਨਾਂਵਾਂ ਦੀ ਪੇਸ਼ਕਸ਼ ਕੀਤੀ ਗਈ। ਕਮੇਟੀ ਵੱਲੋਂ ਪੰਜਾਬ ਰਾਜ ਸੂਚਨਾ ਕਮਿਸ਼ਨ ਵਿਚ ਸੂਚਨਾ ਕਮਿਸ਼ਨਰਾਂ ਦੀ ਨਿਯੁਕਤੀ ਲਈ ਵੀ ਦੋ ਨਾਵਾਂ ਦੀ ਪੇਸ਼ਕਸ਼ ਕੀਤੀ ਗਈ। ਇਹਨਾਂ ਨਾਵਾਂ ਵਿਚ ਸ੍ਰੀ ਅਮਰ ਪ੍ਰਤਾਪ ਸਿੰਘ ਵਿਰਕ (ਆਈ.ਏ...
News
ਬਾਘਾਪੁਰਾਣਾ,22 ਫਰਵਰੀ (ਰਾਜਿੰਦਰ ਸਿੰਘ ਕੋਟਲਾ):ਸਥਾਨਕ ਸ਼ਹਿਰ ਦੇ ਮੋਗਾ ਰੋਡ ’ਤੇ ਸਥਿਤ ਗੁਰਦੁਆਰਾ ਚਰਨ ਕੰਵਲ ਸਾਹਿਬ (ਬਾਬਾ ਮਸਤਾਨ ਵਾਲਾ) ਦੀ ਪ੍ਰਬੰਧਕ ਕਮੇਟੀ, ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਾਕਾ ਨਨਕਾਣਾ ਸਾਹਿਬ ਪੁਰਾਤਨ ਅਤੇ ਵਰਤਮਾਨ ਸਮੂਹ ਸ਼ਹੀਦ ਸਿੰਘਾਂ-ਸਿੰਘਣੀਆਂ ਦੀ ਯਾਦ ’ਚ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਰਵਾਨਾ ਹੋਇਆ। ਰਾਗੀ...
ਮੋਗਾ,22 ਫਰਵਰੀ (ਜਸ਼ਨ)- ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਧਰਮਕੋਟ ਵਿਖੇ ਯੂ.ਜੀ.ਸੀ. ਅਤੇ ਪੰਜਾਬ ਯੂਨੀਵਰਸਿਟੀ ਦੀਆਂ ਹਦਾਇਤਾਂ ਅਨੁਸਾਰ ਮਾਤਰ ਭਾਸ਼ਾ ਦਿਵਸ ਮਨਾਇਆ ਗਿਆ। ਜਿਸ ਵਿਚ ਵਿਦਿਆਰਥੀਆਂ ਦੀ ਮਾਤਰ ਭਾਸ਼ਾ ਲੇਖ ਪ੍ਰਤੀਯੋਗਤਾ ਕਰਵਾਈ ਗਈ। ਲੇਖ ਰਚਨਾ ਦੇ ਵਿਸ਼ੇ ‘ਸਿੱਖਿਆ ਵਿਚ ਮਾਤ ਭਾਸ਼ਾ ਦਾ ਮਹੱਤਵ’ ਅਤੇ ਮਾਤ ਭਾਸ਼ਾ ਨੂੰ ਦਰਪੇਸ਼ ਮੁਸ਼ਕਿਲਾਂ ਸਨ। ਇਸ ਪ੍ਰਤੀਯੋਗਤਾ ਵਿਚ ਅਮਨਦੀਪ ਕੌਰ ਐਲ.ਐਲ.ਬੀ. ਜਮਾਤ ਦੀ ਵਿਦਿਆਰਥਣ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਸੰਦੀਪ...
ਮੋਗਾ,22 ਫਰਵਰੀ (ਜਸ਼ਨ)-ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਵਿਚ ਜਿਲਾ ਪੱਧਰ ਤੇ ਹੋਏ ‘ਬੇਟੀ ਬਚਾਓ-ਬੇਟੀ ਪੜਾਓ’ ਤਹਿਤ ਵੱਖ ਵੱਖ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਨਾਂ ਮੁਕਾਬਲਿਆਂ ਵਿਚ ਕਵਿਤਾ ਉਚਾਰਨ ਮੁਕਾਬਲੇ, ਵਾਦ-ਵਿਵਾਦ ਮੁਕਾਬਲ ਤੇ ਪੋਸਟਰ ਮੇਕਿੰਗ ਮੁਕਾਬਲੇ ਵਿਚ ਜਿਲੇ ਦੇ ਸਰਕਾਰੀ ਹਾਈ ਸਕੂਲਾਂ ਵਿਚੋਂ ਲਗਭਗ 450 ਵਿਦਿਆਰਥੀਆਂ ਨੇ ਭਾਗ ਲਿਆ। ਮੁਕਾਬਲੇ ਲਈ ਵਿਦਿਆਰਥੀਆਂ ਨੇ ਤਿੰਨ ਵੱਖ ਵੱਖ ਵਰਗਾਂ ਜੂਨੀਅਰ, ਸਬ ਜੂਨੀਅਰ ਅਤੇ ਸੀਨੀਅਰ ਵਰਗ ਵਿਚ ਹਿੱਸਾ ਲਿਆ। ਛੋਟੀਆਂ...
ਨਿਹਾਲ ਸਿੰਘ ਵਾਲਾ,22 ਫਰਵਰੀ - ਮਰਹੂਮ ਸਵਰਨ ਬਰਾੜ ਯਾਦਗਰੀ ਲਾਇਬਰੇਰੀ (ਰਜਿ) ਬਿਲਾਸਪੁਰ ਵੱਲੋਂ ਪਿੰਡ ਬਿਲਾਸਪੁਰ ਵਿਖੇ ਨਾਵਲਕਾਰ ਮਹਿੰਦਰਪਾਲ ਧਾਲੀਵਾਲ ਨਾਲ ਰੂਬਰੂ ਕਰਵਾਇਆ ਗਿਆ। ਕੌਮਾਂਤਰੀ ਮਾਤ ਭਾਸ਼ਾ ਦਿਵਸ ‘ਤੇ ਮਾਂ ਬੋਲੀ ਨਾਲ ਜੁੜਨ ਦਾ ਵੀ ਹੋਕਾ ਦਿੱਤਾ ਗਿਆ। ਬਿਲਾਸਪੁਰ ਵਿਖੇ ਨਾਵਲਕਾਰ ਮਹਿੰਦਰਪਾਲ ਧਾਲੀਵਾਲ ਨਾਲ ਹੋਏ ਰੂਬਰੂ ਸਮਾਗਮ ਸਮੇਂ ਧਾਲੀਵਾਲ ਨੇ ਨਕਸਲੀ ਲਹਿਰ ਦਾ ਪ੍ਰਭਾਵ ਸਾਹਿਤਕ ਚਿਣਗ ਅਤੇ ਪ੍ਰਵਾਸ ਤੋਂ ਲੈ ਕੇ ਇੰਗਲੈਂਡ ਵਿੱਚ ਜ਼ਿੰਦਗੀ ਅਤੇ ਨਾਵਲਕਾਰ ਤੌਰ...
ਮੋਗਾ 22 ਫਰਵਰੀ (ਜਸ਼ਨ)-ਖਸਰਾ ਅਤੇ ਰੂਬੇਲਾ ਵਰਗੀਆਂ ਭਿਆਨਕ ਬਿਮਾਰੀਆਂ ਤੋ ਬਚਾਓ ਲਈ ਜ਼ਿਲੇ ਵਿੱਚ 18 ਅਪ੍ਰੈਲ ਤੋ 5 ਹਫ਼ਤਿਆਂ ਲਈ ਵਿਸ਼ੇਸ਼ ਮੁਹਿੰਮ ਰਾਹੀ 9 ਮਹੀਨਿਆਂ ਤੋ 15 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਮੁਫ਼ਤ ਟੀਕੇ ਲਗਾਏ ਜਾਣਗੇ। ਸਿਵਲ ਸਰਜਨ ਡਾ: ਮਨਜੀਤ ਸਿੰਘ ਨੇ ਸਿਵਲ ਹਸਪਤਾਲ ਵਿਖੇ ਖਸਰਾ ਅਤੇ ਰੂਬੈਲਾ ਦੀ ਬਿਮਾਰੀ ਸਬੰਧੀ ਆਯੋਜਿਤ ਟ੍ਰੇਨਿੰਗ ਪ੍ਰੋਗਰਾਮ ਦੌਰਾਨ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਪੋਲੀਓ ਦੇ ਖਾਤਮੇ ਤੋ ਬਾਅਦ ਖਸਰਾ ਅਤੇ ਰੂਬੈਲਾ ਦੇ...
ਮੋਗਾ, 22ਫਰਵਰੀ(ਜਸ਼ਨ)- ਮੋਗਾ ਦੇ ਪਿੰਡ ਰੌਲੀ ਵਿਖੇ ਹਰ ਸਾਲ ਦੀ ਤਰਾ ਇਸ ਸਾਲ ਵੀ ਮਹਾਨ ਤਪੱਸਵੀ ਸ੍ਰੀਮਾਨ ਮਾਨ ਸੰਤ ਬਾਬਾ ਬਿਸਨਦਾਸ ਜੀ ਦੀ ਯਾਦ ਨੂੰ ਸਮਰਪਿਤ ਸਲਾਨਾ 22ਵਾ ਵਿਸਾਲ ਕਬੱਡੀ ਕੱਪ ਨੌਜਵਾਨ ਸਪੋਰਟਸ ਕਲੱਬ ਅਤੇ ਸਮੂੰਹ ਨਗਰ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ 26 ਅਤੇ 27 ਫਰਵਰੀ ਨੂੰ ਸਰਕਾਰੀ ਸੀਨੀ ਸਕੈਡਰੀ ਸਕੂਲ ਰੌਲੀ ਦੀਆਂ ਗਰਾੳੂਡਾਂ ਵਿਖੇ ਕਰਵਾਇਆ ਜਾ ਰਿਹਾ ਹੈ । ਅੱਜ ਇਸ ਟੂਰਨਾਮੈਂਟ ਦਾ ਪੋਸਟਰ ਜਾਰੀ ਕਰਦਿਆਂ ਕਲੱਬ ਦੇ ਅਹੁਦੇਦਾਰਾਂ ਨੇ...
ਸੁਖਾਨੰਦ/ਮੋਗਾ,22 ਫਰਵਰੀ (ਜਸ਼ਨ)-ਸੰਤ ਬਾਬਾ ਹਜੂਰਾ ਸਿੰਘ ਜੀ ਦੀ ਸੁਚੱਜੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ (ਮੋਗਾ) ਦੇ ਕੰਪਿਊਟਰ ਸਾਇੰਸ ਵਿਭਾਗ ਦੁਆਰਾ ਪਾਸਾਰ ਭਾਸ਼ਣ ਕਰਵਾਇਆ ਗਿਆ। ਜਾਣਕਾਰੀ ਦੇਣ ਲਈ ਮੈਡਮ ਕਿਰਨਜੀਤ ਕੌਰ ਸਹਾਇਕ ਪ੍ਰੋਫ਼ੈਸਰ, ਗੁਰੂ ਨਾਨਕ ਕਾਲਜ, ਮੋਗਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਮੈਡਮ ਕਿਰਨਜੀਤ ਕੌਰ ਨੇ ਵਿਦਿਆਰਥਣਾਂ ਨੂੰ ਕਲਾਊਡ ਕੰਪਿਊਟਿੰਗ, ਬਿਗ ਡਾਟਾ ਅਤੇ ਇੰਟਰਨੈਟ ਆਫ ਥਿੰਗਜ਼ ਬਾਰੇ...
ਮੋਗਾ, 22 ਫਰਵਰੀ (ਜਸ਼ਨ)- ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਨਾਲ ਨਾ ਸਿਰਫ ਦੋਨਾਂ ਦੇਸ਼ਾਂ ਦੇ ਦੁਬੱਲੇ ਸਬੰਧ ਹੋਰ ਮਜਬੂਤ ਹੋਣਗੇ ਸਗੋਂ ਵਿਦਿਆਰਥੀਆਂ ਦੀ ਵਿਦੇਸ਼ ਜਾਣ ਦੀ ਇੱਛਾ ਪੂਰਤੀ ਲਈ ਹੋਰ ਨਵੇਂ ਰਸਤੇ ਖੁਲਣਗੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਰ ਆਈ ਈ ਸੀ ਮੋਗਾ ਦੀ ਮੈਨੇਜਿੰਗ ਡਾਇਰੈਕਟਰ ਮੈਡਮ ਕੀਰਤੀ ਬਾਂਸਲ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕੀਤਾ। ਮੈਡਮ ਕੀਰਤੀ ਬਾਂਸਲ ਨੇ ਆਖਿਆ ਕਿ ਜਸਟਿਨ ਟਰੂਡੋ ਅਤੇ...
ਮੋਗਾ,22 ਫਰਵਰੀ (ਜਸ਼ਨ) ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ਉੱਪਰ ਸਮੁੱਚੇ ਪੰਜਾਬ ਰੋਡਵੇਜ਼ ਅਤੇ ਪਨਬੱਸ ਕਾਮਿਆਂ ਨੇ ਪੰਜਾਬ ਭਰ ਵਿੱਚ ਮੁਕੰਮਲ ਹੜ੍ਹਤਾਲ ਕਰਕੇ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਬੱਸ ਅੱਡੇ ਬੰਦ ਕਰਕੇ ਰੋਹ ਭਰਪੂਰ ਰੈਲੀਆਂ ਕੀਤੀਆਂ। ਮੋਗਾ ਬੱਸ ਸਟੈਂਡ ਉੱਪਰ ਰੈਲੀ ਨੂੰ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਦੇ ਮੈਂਬਰ ਕਾ. ਜਗਦੀਸ਼ ਸਿੰਘ ਚਾਹਲ ਅਤੇ ਰਛਪਾਲ ਸਿੰਘ ਮੌਜਗੜ੍ਹ ਨੇ ਜਿੱਥੇ ਪੰਜਾਬ ਰੋਡਵੇਜ਼ ਅਤੇ ਪਨਬੱਸ ਕਾਮਿਆਂ ਦਾ ਸਫ਼ਲ ਹੜ੍ਹਤਾਲ...

