News

ਅੰਮਿ੍ਰਤਸਰ, 18 ਫਰਵਰੀ (ਪੱਤਰ ਪਰੇਰਕ)-‘ਆਸਟਰੇਲੀਆ ਖੇਤੀ, ਖੇਡਾਂ ਅਤੇ ਸੈਰ ਸਪਾਟਾ ਸਨਅਤ ਵਿਚ ਪੰਜਾਬ ਦਾ ਸਹਿਯੋਗ ਕਰਨ ਲਈ ਰਾਜ਼ੀ ਹੈ ਅਤੇ ਛੇਤੀ ਹੀ ਇੰਨਾਂ ਖੇਤਰਾਂ ਵਿਚ ਸੰਭਾਵਨਾਵਾਂ ਤਲਾਸ਼ਣ ਲਈ ਪੰਜਾਬ ਤੋਂ ਉਚ ਪੱਧਰੀ ਵਫਦ ਆਸਟਰੇਲੀਆ ਭੇਜਿਆ ਜਾਵੇਗਾ।’ ਉਕਤ ਸਬਦਾਂ ਦਾ ਪ੍ਰਗਟਾਵਾ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਮਾਮਾਲੇ ਮੰਤਰੀ ਪੰਜਾਬ ਸ. ਨਵਜੋਤ ਸਿੰਘ ਸਿੱਧੂ ਨੇ ਆਸਟਰੇਲੀਆ ਦੇ ਹਾਈ ਕਮਿਸ਼ਨਰ ਮੈਡਮ ਹਰਿੰਦਰ ਸਿੱਧੂ, ਜੋ ਕਿ ਅੰਮਿ੍ਰਤਸਰ ਦੇ ਦੌਰੇ ’ਤੇ ਆਏ ਹੋਏ ਸਨ,...
ਮੋਗਾ, 18 ਫਰਵਰੀ (ਲਛਮਣਜੀਤ ਸਿੰਘ ਪੁਰਬਾ) : ਥਾਣਾ ਸਮਾਲਸਰ ਦੇ ਅਧੀਨ ਪੈਂਦੇ ਪਿੰਡ ਵਾਂਦਰ ਵਿਖੇ ਦਿਮਾਗੀ ਪ੍ਰੇਸ਼ਾਨੀ ਦੇ ਚੱਲਦਿਆਂ ਇਕ ਕਿਸਾਨ ਨੇ ਅੱਜ ਆਪਣੇ ਘਰ ਵਿਚ ਪਈ ਆਪਣੀ ਲਾਇਸੰਸੀ ਬੰਦੂਕ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਮਿ੍ਰਤਕ ਕਿਸਾਨ ਦੇ ਬੇਟੇ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਵਾਰਿਸਾਂ ਦੇ ਹਵਾਲੇ ਕਰ ਦਿੱਤਾ। ਥਾਣਾ ਸਮਾਲਸਰ ਦੇ ਏ.ਐਸ.ਆਈ. ਮਨਜਿੰਦਰ ਸਿੰਘ ਨੇ...
ਰੋਡੇ / ਸਮਾਲਸਰ , 17 ਫਰਵਰੀ ( ਪੱਤਰ ਪਰੇਰਕ) ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਯਾਦ ‘ਚ ਉਹਨਾਂ ਦੇ ਜਨਮ ਅਸਥਾਨ ਨਗਰ ਪਿੰਡ ਰੋਡੇ ਵਿਖੇ ਉੱਸਾਰੇ ਗਏ ਗੁਰਦਵਾਰਾ ਸੰਤ ਖ਼ਾਲਸਾ ਦੇ 22 ਫਰਵਰੀ ਨੂੰ ਹੋ ਰਹੇ ਉਦਘਾਟਨ ਸਮਾਗਮ ਪ੍ਰਤੀ ਸਿੱਖ ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਪ੍ਰਬੰਧਕਾਂ ਵੱਲੋਂ ਸਮਾਗਮ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ...
ਚੰਡੀਗੜ, 17 ਫਰਵਰੀ:(ਪੱਤਰ ਪਰੇਰਕ)-ਸੂਬੇ ਵਿੱਚ ਰਹਿੰਦ-ਖੂਹੰਦ ਤੋਂ ਊਰਜਾ ਬਨਾਉਣ ਦੀ ਤਕਨੀਕ ਨੂੰ ਪ੍ਰਫੁੱਲਿਤ ਕਰਨ ਲਈ ਕਨੇਡਾ ਦੇ ਉੱਦਮੀਆਂ ਦੇ ਇੱਕ ਵਫਦ ਨੇ ਕੁਝ ਭਾਰਤੀ ਉੱਦਮੀਆਂ ਨਾਲ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨਾਲ ਉਨਾਂ ਦੇ ਸਰਕਾਰੀ ਨਿਵਾਸ ਸਥਾਨ ਵਿਖੇ ਮੁਲਾਕਾਤ ਕੀਤੀ। ਉਨ੍ਯਾਂ ਵੱਲੋਂ ਖੇਤੀਬਾੜੀ ਖੇਤਰ ਵਿੱਚ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਾਰਨ ਹੋਏ ਭੂਮੀ ਪ੍ਰਦੂਸ਼ਣ ਦੇ ਹੱਲ ਦੀ ਵੀ ਪੇਸ਼ਕਸ਼ ਕੀਤੀ ਗਈ। ਰਾਣਾ ਕੇ ਪੀ ਨੇ ਵਫਦ ਵੱਲੋਂ...
ਫ਼ਿਰੋਜ਼ਪੁਰ,17 ਫਰਵਰੀ (ਪੰਕਜ ਕੁਮਾਰ) - ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਐਸ. ਕੇ . ਅਗਰਵਾਲ, ਮਾਣਯੋਗ ਜ਼ਿਲਾ ਅਤੇ ਸੈਸ਼ਨ ਜੱਜ ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਿਰੋਜ਼ਪੁਰ ਦੀ ਰਹਿਨੁਮਾਈ ਹੇਠ ਸ਼੍ਰੀ ਬਲਜਿੰਦਰ ਸਿੰਘ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਵੱਲੋਂ ਪੂਰੇ ਜਿਲੇ ਦੇ ਵੱਖ ਵੱਖ ਪਿੰਡਾਂ ਵਿਚ ਕਾਨੂੰਨੀ ਸਾਖਰਤਾ ਅਭਿਆਨ ਸ਼ੁਰੂ ਕੀਤਾ ਗਿਆ। ਇਸ ਦੇ ਤਹਿਤ ਉਨਾਂ ਵਲੋਂ ਲੋਕਾਂ ਨੂੰ ਨਾਲਸਾ ਦੀ ਸਕੀਮਾਂ ਤੋਂ ਇਲਾਵਾ ਮਾਨਵੀ...
ਫ਼ਿਰੋਜ਼ਪੁਰ 17 ਫਰਵਰੀ (ਪੰਕਜ ਕੁਮਾਰ ) ਸੂਬੇ ਵਿਚ ਪਸ਼ੂ ਪਾਲਨ ਅਤੇ ਚੰਗੀ ਨਸਲ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਚੰਗੀ ਨਸਲ ਦੇ ਪਸ਼ੂਆਂ ਦੀ ਡਾਇਰੈਕਟਰੀ ਤਿਆਰ ਕਰਨ ਦੀ ਵਿਸ਼ੇਸ਼ ਯੋਜਨਾ ਉਲੀਕੀ ਗਈ ਹੈ ਤਾਂ ਜੋ ਪਸ਼ੂ ਪਾਲਕਾਂ ਨੂੰ ਚੰਗੀ ਨਸਲ ਦੇ ਪਸ਼ੂਆਂ ਦੀ ਖ਼ਰੀਦ ਵੇਚ ਵਿਚ ਆਸਾਨੀ ਹੋਵੇ ਅਤੇ ਰਾਜ ਵਿਚ ਉੱਤਮ ਨਸਲ ਦੇ ਪਸ਼ੂ ਪਾਲਨ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾ.ਵਿਕਰਮ ਸਿੰਘ ਢਿੱਲੋਂ ਡਿਪਟੀ ਡਾਇਰੈਕਟਰ ਪਸ਼ੂ ਪਾਲਨ ਵਿਭਾਗ ਨੇ ਸਥਾਨਕ...
ਮੋਗਾ, 17 ਫਰਵਰੀ (ਲਛਮਣਜੀਤ ਸਿੰਘ ਪੁਰਬਾ)-ਮੋਗਾ ਜ਼ਿਲੇ ਦੇ ਪਿੰਡ ਜੈ ਸਿੰਘ ਵਾਲਾ ਦੇ ਇਕ ਮਹੀਨੇ ਤੋਂ ਲਾਪਤਾ ਨੌਜਵਾਨ ਦੀ ਲਾਸ਼ ਅਤੇ ਉਸ ਦਾ ਮੋਟਰਸਾਈਕਲ ਮੋਟਰ ਦੇ ਬੋਰ ’ਚੋਂ ਮਿਲਣ ਨਾਲ ਇਲਾਕੇ ’ਚ ਸਨਸਨੀ ਫੈਲ ਗਈ ਹੈ। ਜਾਣਕਾਰੀ ਮੁਤਾਬਕ ਮਿ੍ਰਤਕ ਦੇ ਪਿੰਡ ਦੀ ਇਕ ਵਿਆਹੁਤਾ ਔਰਤ ਜੋ ਦੋ ਬੱਚਿਆਂ ਦੀ ਮਾਂ ਵੀ ਹੈ ਨਾਲ ਸਬੰਧ ਚੱਲ ਰਹੇ ਸਨ। ਇਹਨਾਂ ਸਬੰਧਾਂ ਕਾਰਨ ਮਹਿਲਾ ਦੇ ਪਤੀ ਨੇ ਆਪਣੇ ਸਾਥੀਆਂ ਨਾਲ ਕਤਲ ਨੂੰ ਅੰਜਾਮ ਦੇ ਦਿੱਤਾ ਅਤੇ ਨੌਜਵਾਨ ਦੀ ਲਾਸ਼ ਨੂੰ ਪਿੰਡ ਦੀ ਹੀ ਇਕ...
ਚੰਡੀਗੜ੍ਹ 17 ਫਰਵਰੀ : ਪਬਲਿਕ ਰਿਲੇਸ਼ਨਜ਼ ਸੁਸਾਇਟੀ ਆਫ ਇੰਡੀਆ (ਪੀ.ਆਰ.ਐਸ.ਆਈ.) ਦੇ ਚੰਡੀਗੜ੍ਹ ਚੈਪਟਰ ਵੱਲੋਂ ‘ਸੋਸ਼ਲ ਮੀਡੀਆ ਦਾ ਮੰਤਵ ਤੇ ਚੁਣੌਤੀਆਂ’ ਵਿਸ਼ੇ ’ਤੇ ਕਰਵਾਏ ਸੈਮੀਨਾਰ ਵਿੱਚ ਵਿਚਾਰ-ਚਰਚਾ ਦੌਰਾਨ ਇਹ ਗੱਲ ਉਭਰ ਕੇ ਆਈ ਕਿ ਸੋਸ਼ਲ ਮੀਡੀਆ ਦੀ ਵਿਵਹਾਰਕ ਤੌਰ ’ਤੇ ਸਹੀ ਅਰਥਾਂ ਵਿਚ ਯੋਗ ਵਰਤੋਂ ਅਤੇ ਲੋੜ ਅਨੁਸਾਰ ਹੀ ਵਰਤੋਂ ਹੋਣੀ ਚਾਹੀਦੀ ਹੈ। ਸਮੂਹ ਵਕਤਾ ਅਤੇ ਸਰੋਤੇ ਇਸ ਗੱਲ ’ਤੇ ਇਕਮੱਤ ਸਨ ਕਿ ਨਵੇਂ ਯੁੱਗ ਦਾ ਇਹ ‘ਅਵਤਾਰ’ (ਸੋਸ਼ਲ ਮੀਡੀਆ) ਸਮਾਜ ਦੇ ਤਾਣੇ-ਬਾਣੇ...
ਮੋਗਾ, 17 ਫਰਵਰੀ (ਜਸ਼ਨ)-ਸ੍ਰੀ ਸ਼ਾਮ ਸੇਵਾ ਸੁਸਾਇਟੀ ਮੋਗਾ ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਫਾਲੂਗਨ ਮਹਾਉਤਸਵ ਧੂਮਧਾਮ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿਚ ਸੁਸਾਇਟੀ ਵੱਲੋਂ ਸਮਾਗਮ ਦੇ ਸੱਦਾ ਪੱਤਰ ਰਾਈਸ ਬ੍ਰਾਨ ਡੀਲਰਜ਼ ਐਸੋਸੀਏਸ਼ਨ ਦੇ ਚੇਅਰਮੈਨ ਰਾਜ ਕਮਲ ਕਪੂਰ, ਪ੍ਰੋਜੈਕਟ ਚੇਅਰਮੈਨ ਨਵੀਨ ਸਿੰਗਲਾ ਨੇ ਪੰਡਿਤ ਮਹਿੰਦਰ ਨਰਾਇਣ ਝਾਅ ਦੀ ਅਗਵਾਈ ਵਿਚ ਜਾਰੀ ਕੀਤੇ। ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਵੀਨ ਸੱਚਰ ਨੇ ਦੱਸਿਆ ਕਿ ਸੁਸਾਇਟੀ ਵੱਲੋਂ 24 ਫਰਵਰੀ...
ਮੋਗਾ, 17 ਫਰਵਰੀ (ਜਸ਼ਨ)-ਸਥਾਨਕ ਸ਼ਹਿਰ ਦੇ ਮਿੱਤਲ ਹਸਪਤਾਲ ਅਤੇ ਹਾਰਟ ਸੈਂਟਰ ਮੋਗਾ ਵਿਖੇ 18 ਫਰਵਰੀ ਐਤਵਾਰ ਨੂੰ ਸਵੇਰੇ 10 ਵਜੇ ਹਸਪਤਾਲ ਵਲੋਂ ਸਥਾਪਿਤ ਕੀਤੇ ਪ੍ਰਾਈਵੇਟ ਬਲੱਡ ਬੈਂਕ ਦਾ ਉਦਘਾਟਨ ਹਲਕਾ ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ ਬਤੌਰ ਮੁੱਖ ਮਹਿਮਾਨ ਵਜੋਂ ਕਰਨਗੇ ਜਦ ਕਿ ਇਸ ਮੌਕੇ ਸਿਵਲ ਸਰਜਨ ਮੋਗਾ ਡਾ. ਮਨਜੀਤ ਸਿੰਘ ਅਤੇ ਡਾ. ਰਾਜੇਸ਼ ਅੱਤਰੀ ਐਸ.ਐਮ.ਓ. ਮੋਗਾ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ । ਮਿੱਤਲ ਹਸਪਤਾਲ ਅਤੇ ਹਾਰਟ ਸੈਂਟਰ ਦੇ ਸੰਚਾਲਕ ਡਾ: ਸੰਜੀਵ...

Pages