ਬਾਘਾਪੁਰਾਣਾ, 11 ਫਰਵਰੀ (ਰਾਜਿੰਦਰ ਸਿੰਘ ਕੋਟਲਾ):-ਪਿੰਡ ਰੋਡੇ (ਮੋਗਾ) ਦੇ ਵਿਕਾਸ ਕਾਰਜਾਂ ਨੂੰ ਸਮਰਪਿਤ ਪ੍ਰਵਾਸੀ ਭਾਰਤੀ ਵੀਰਾਂ (ਐਨ.ਆਰ.ਆਈ.ਵੀਰਾਂ) ਮਾਨ-ਸਨਮਾਨ ਸਮਾਗਮ ਪਿੰਡ ਰੋਡੇ (ਮੋਗਾ) ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਪੱਤੀ ਬਾਦਲ ਵਿਖੇ ਰੱਖਿਆ ਗਿਆ। ਇਸ ਸਬੰਧੀ ਪ੍ਰਬੰਧਕਾਂ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਰਤੀ ਲੋਕਾਂ ਅਤੇ ਪਿੰਡ ਵਾਸੀਆਂ ਵੱਲੋਂ ਪਰਵਾਸੀ ਭਾਰਤੀ ਵੀਰਾਂ ਦਾ ਵਿਸ਼ੇਸ਼...
News
ਬਾਘਾਪੁਰਾਣਾ,11 ਫਰਵਰੀ (ਰਾਜਿੰਦਰ ਸਿੰਘ ਕੋਟਲਾ):ਲੋਕਾਂ ਅਤੇ ਖਾਸਕਰ ਨੌਜਵਾਨ ਪੀੜੀ ਨਾਲ ਝੂਠੇ ਵਾਅਦੇ ਕਰਨ ਕਰਕੇ ਸੱਤਾ ਹਥਿਆਉਣ ਵਾਲੀ ਕਾਂਗਰਸ ਪਾਰਟੀ ਦੀਆਂ ਪੋਲਾਂ ਖੋਲਣ ਲਈ ਬਾਘਾਪੁਰਾਣਾ ਦੀ ਦਾਣਾ ਮੰਡੀ ਵਿਖੇ ’ਪੋਲ ਖੋਲ ਰੈਲੀ’ ਰੱਖੀ ਗਈ ਹੈ ਇਨਾਂ ਗੱਲਾਂ ਦਾ ਪ੍ਰਗਟਾਵਾ ਪਿਛਲੇ ਕਈ ਦਿਨਾਂ ਤੋਂ ਰੈਲੀ ਵਿੱਚ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਕਰਵਾਉਣ ਲਈ ਦਿਨ ਰਾਤ ਇੱਕ ਕਰ ਰਹੀ ਪਿਓ-ਪੁੱਤਾ ਦੀ ਤਿੱਕੜੀ ਹਲਕਾ ਬਾਘਾਪੁਰਾਣਾ ਦੇ ਸੇਵਾਦਾਰ ਜੱਥੇਦਾਰ ਤੀਰਥ ਸਿੰਘ,ਯੂਥ ਆਗੂ...
ਬਾਘਾ ਪੁਰਾਣਾ, 10 ਫਰਵਰੀ (ਰਾਜਿੰਦਰ ਸਿੰਘ ਕੋਟਲਾ): -20ਵੀਂ ਸਦੀ ਦੇ ਮਹਾਨ ਸਿੱਖ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ‘ਪਾਵਨ ਜਨਮ ਅਸਥਾਨ ਗੁਰਦੁਆਰਾ ਸੰਤ ਖਾਲਸਾ’ ਪਿੰਡ ਰੋਡੇ (ਮੋਗਾ) ਦਾ ਸ਼ੁਭ ਉਦਘਾਟਨ 22 ਫਰਵਰੀ ਨੂੰ ਸਵੇਰੇ 10 ਵਜੇ ਹੋਵੇਗਾ। ਇਸ ਸਬੰਧੀ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਨੇਇਸ ਮੌਕੇ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਅਸਥਾਨ ਦੀ ਸੇਵਾ ਦਮਦਮੀ ਟਕਸਾਲ ਦੇ ਮੁਖੀ ਗਿਆਨੀ...
ਬਾਘਾਪੁਰਾਣਾ,11 ਫਰਵਰੀ (ਰਾਜਿੰਦਰ ਸਿੰਘ ਕੋਟਲਾ):-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬਾਘਾਪੁਰਾਣਾ ਦੀ ਮਹੀਨਾਵਰ ਮੀਟਿੰਗ ਬਲਾਕ ਚੇਅਰਮੈਨ ਡਾ: ਸੁਖਦੇਵ ਸਿੰਘ ਗੰਜੀ ਗੁਲਾਬ ਸਿੰਘ ਵਾਲਾ ਦੀ ਪ੍ਰਧਾਨਗੀ ਹੇਠ ਜਨਤਾ ਧਰਮਸ਼ਾਲਾ ਬਾਘਾ ਪੁਰਾਣਾ ਵਿਖੇ ਹੋਈ, ਜਿਸ ਵਿੱਚ ਪਹੁੰਚੇ ਜਨਰਲ ਸਕੱਤਰ ਡਾ: ਜਗਸੀਰ ਸਿੰਘ ਮਾਣੂੰਕੇ ਅਤੇ ਡਾ: ਪਵਨਦੀਪ ਸਿੰਘ ਸਮਾਧ ਭਾਈ ਨੇ ਕਿਹਾ ਕਿ ਜੋ ਡਾ: ਕੇਵਲ ਸਿੰਘ ਖੋਟੇ ’ਤੇ ਪੁਲਿਸ ਵੱਲੋਂ ਕੀਤੇ ਗਏ ਨਜਾਇਜ਼ ਪਰਚੇ ਨੂੰ ਜਲਦੀ ਤੋਂ ਜਲਦੀ ਰੱਦ ਕੀਤਾ...
ਚੰਡੀਗੜ/ਕਰਤਾਰਪੁਰ(ਜਲੰਧਰ) 10 ਫਰਵਰੀ:(ਜਸ਼ਨ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 6 ਮਾਰਚ ਨੂੰ ਜੰਗ-ਏ-ਆਜ਼ਾਦੀ ਯਾਦਗਾਰ ਦਾ ਦੂਜਾ ਪੜਾਅ ਰਾਸ਼ਟਰ ਨੂੰ ਸਮਰਪਤ ਕਰਨਗੇ। ਇਹ ਫੈਸਲਾ ਮੁੱਖ ਮੰਤਰੀ ਨੇ ਜੰਗ-ਏ-ਆਜ਼ਾਦੀ ਫਾਉਂਡੇਸ਼ਨ ਦੇ ਚੇਅਰਮੈਨ ਅਤੇ ਅਜੀਤ ਗਰੁੱਪ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਅਤੇ ਹੋਰ ਅਧਿਕਾਰੀਆਂ ਨਾਲ ਯਾਦਗਾਰ ਵਿਖੇ ਹੋਈ ਇਕ ਮੀਟਿੰਗ ਦੌਰਾਨ ਲਿਆ। ਪੰਜਾਬ ਸਰਕਾਰ ਵੱਲੋਂ ਇਸ ਪ੍ਰੋਜੈਕਟ ਲਈ ਪੰਜ ਕਰੋੜ ਰੁਪਏ ਜਾਰੀ ਕਰਨ ਤੋਂ ਇਕ ਦਿਨ ਬਾਅਦ...
ਮੋਗਾ, 10 ਫਰਵਰੀ (ਜਸ਼ਨ) :ਐਸ. ਬੀ. ਆਰ. ਐਸ. ਗੁਰੂਕੁਲ ਮਹਿਣਾ ਦੇ ਮੌਜੂਦਾ ਪਿ੍ਰੰਸੀਪਲ ਧਵਨ ਕੁਮਾਰ ਜੋ ਕਿ ਆਪਣੀਆਂ ਵਿੱਦਿਅਕ ਅਤੇ ਸੱਭਿਆਚਾਰਕ ਗਤੀਵਿਧੀਆਂ ਲਈ ਕਈ ਵਾਰ ਸਨਮਾਨਿਤ ਕੀਤੇ ਜਾ ਚੁੱਕੇ ਹਨ ਨੂੰ ‘ਵੈਡਨਸਡੇ ਟਾਈਮਜ਼’ ਨੈਸ਼ਨਲ ਮੈਗਜ਼ੀਨ ਕੈਰੀਅਰ ਗਾਈਡ ਦੁਆਰਾ ਬੈਸਟ ਪਿ੍ਰੰਸੀਪਲ ਦਾ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਧਵਨ ਕੁਮਾਰ ਨੂੰ ਆਖਰੀ ਪੜਾਅ ਲਈ ਚੁਣੇ ਗਏ 82 ਪਿ੍ਰੰਸੀਪਲਾਂ ਵਿਚੋਂ ਸਭ ਤੋਂ ਬੈਸਟ ਕੈਰੀਅਰ ਗਾਈਡ ਵਿੱਦਿਅਕ ਖੇਤਰ ਅਤੇ ਸੱਭਿਆਚਾਰਕ ਖੇਤਰ ਵਿਚ...
ਫ਼ਿਰੋਜਪੁਰ,10 ਫਰਵਰੀ (ਪੰਕਜ ਕੁਮਾਰ)-ਪੰਜਾਬ ਲੀਗਲ ਸਰਵਿਸ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਜਸਟਿਸ ਟੀ.ਪੀ.ਐਸ. ਮਾਣ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਐਸ.ਕੇ. ਅਗਰਵਾਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਫ਼ਿਰੋਜ਼ਪੁਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਫ਼ਿਰੋਜ਼ਪੁਰ ਦੀਆਂ ਸਮੂਹ ਅਦਾਲਤਾਂ ਵਿਚ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਇਸ ਲੋਕ ਅਦਾਲਤ ਵਿਚ ਕੇਸਾਂ ਦਾ ਨਿਪਟਾਰਾ ਕਰਨ ਲਈ ਫ਼ਿਰੋਜ਼ਪੁਰ ਅਦਾਲਤ ਵਿੱਚ 10 ਬੈਂਚ, ਗੁਰੂਹਰਸਹਾਏ ਵਿੱਚ 1 ਬੈਂਚ ਅਤੇ ਜ਼ੀਰਾ ਵਿੱਚ 2 ਬੈਂਚ ਬਣਾਏ ਗਏ।...
ਮੋਗਾ,10 ਫਰਵਰੀ (ਜਸ਼ਨ)-ਪੰਜਾਬ ਪੈਨਸ਼ਨਰਜ਼ ਯੂਨੀਅਨ ਇਕਾਈ ਮੋਗਾ ਦੀ ਮਹੀਨਾਵਾਰ ਮੀਟਿੰਗ ਜ਼ਿਲਾ ਪ੍ਰਧਾਨ ਚਮਕੌਰ ਸਿੰਘ ਡਗਰੂ ਦੀ ਪ੍ਰਧਾਨਗੀ ਹੇਠ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿੱਚ ਹੋਈ। ਮੀਟਿੰਗ ਦੇ ਸ਼ੁਰੂ ਵਿੱਚ ਸਾਥੀ ਬਲਵਿੰਦਰ ਸਿੰਘ ਸੰਧੂ ਜੀ ਦੇ ਮਾਤਾ ਜੀ ਦੇ ਸੁਰਗਵਾਸ ਹੋਣ ਅਤੇ ਸਾਥੀ ਸ਼ੇਰੇ ਸਿੰਘ ਫਤਹਿਗੜ ਕੋਰੋਟਾਣਾ ਸਾਬਕਾ ਮੀਤ ਪ੍ਰਧਾਨ ਗੌਰਮਿੰਟ ਟਰਾਂਸਪੋਟਰ ਵਰਕਰਜ਼ ਯੂਨੀਅਨ ਡਿਪੂ ਜਗਰਾਓਂ ਦੇ ਸੁਰਗਵਾਸ ਹੋਣ ਤੇ ਅਫਸੋਸ ਪ੍ਰਗਟ ਕਰਦੇ ਹੋਏ ਦੋ ਮਿੰਟ ਦਾ ਮੋਨ...
ਮੋਗਾ, 10 ਫਰਵਰੀ (ਪੱਤਰ ਪਰੇਰਕ) : 23 ਦਸੰਬਰ ਦੀ ਸਵੇਰ ਮੋਗਾ ਦੇ ਗੁਰੂ ਰਾਮਦਾਸ ਨਗਰ ਦੀ ਇਕ ਮਹਿਲਾ ਜਿਸ ਦੀ ਉਮਰ ਕਰੀਬ 32 ਸਾਲ ਹੈ, ਜੋ ਆਪਣੇ ਘਰ ਨਜ਼ਦੀਕ ਹੀ ਸਥਿਤ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਗਈ ਸੀ, ਦੇ ਡੇਢ ਮਹੀਨੇ ਲਾਪਤਾ ਹੋਣ ਤੋਂ ਬਾਅਦ ਵੀ ਕੋਈ ਉੱਘ-ਸੁੱਘ ਨਹੀਂ ਹੈ, ਜਿਸ ਕਾਰਨ ਉਸ ਦਾ ਪਰਿਵਾਰ ਕਾਫੀ ਪ੍ਰੇਸ਼ਾਨੀ ਦੇ ਆਲਮ ’ਚ ਹੈ। ਜਾਣਕਾਰੀ ਦੇ ਅਨੁਸਾਰ ਔਰਤ ਦੇ ਪਤੀ ਹਰਜੀਤ ਸਿੰਘ ਨਿਵਾਸੀ ਗੁਰੂ ਰਾਮਦਾਸ ਨਗਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਕਿਹਾ ਸੀ...
ਮੋਗਾ,10 ਫਰਵਰੀ(ਜਸ਼ਨ)- ਕਾਰਪੋਰੇਸ਼ਨ ਮੋਗਾ ਦੀ ਵਾਰਡ ਨੰ 25 ਦੀ ਜ਼ਿਮਨੀ ਚੋਣ 24 ਫਰਵਰੀ ਨੂੰ ਹੋ ਰਹੀ ਹੈ ਜੋ ਲੇਡੀਜ਼ ਐਸ.ਸੀ. ਰਿਜਰਵ ਸੀਟ ਹੈ । ਆਮ ਆਦਮੀ ਪਾਰਟੀ ਜ਼ਿਲਾ ਮੋਗਾ ਦੀ ਕਾਰਜਕਾਰਨੀ ਦੀ ਇੱਕ ਅਹਿਮ ਮੀਟਿੰਗ ਆਮ ਆਦਮੀ ਪਾਰਟੀ ਮੋਗਾ ਦੇ ਜ਼ਿਲਾ ਪ੍ਰਧਾਨ ਸ਼੍ਰੀ ਨਸੀਬ ਬਾਵਾ ਐਡਵੋਕੇਟ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਰਬ ਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਆਮ ਆਦਮੀ ਪਾਰਟੀ ਇਸ ਜ਼ਿਮਨੀ ਚੋਣ ਵਿੱਚ ਹਿੱਸਾ ਲਵੇਗੀ ਅਤੇ ਆਪਣਾ ਉਮੀਦਵਾਰ ਖੜਾ ਕਰਕੇ ਜਿਤਵਾਏਗੀ । ਆਮ ਆਦਮੀ...

