News

ਮੋਗਾ 8 ਫ਼ਰਵਰੀ(ਜਸ਼ਨ)- ਅੱਜ ਸਹਾਇਕ ਕਮਿਸ਼ਨਰ ਸ. ਹਰਪ੍ਰੀਤ ਸਿੰਘ ਅਟਵਾਲ ਵੱਲੋਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਸਥਿਤ ਟਾਈਪਿਸਟਾਂ, ਵਸੀਕਾ ਨਵੀਸਾਂ ਅਤੇ ਫ਼ੋਟੋ ਸਟੈਟ ਮਾਲਕਾਂ ਦੇ ਬੂਥਾਂ ‘ਤੇ ਜਾ ਕੇ ਲਾਇਸੈਸ ਆਦਿ ਸਬੰਧੀ ਚੈਕਿੰਗ ਕੀਤੀ ਗਈ। ਸ. ਅਟਵਾਲ ਨੇ ਦੱਸਿਆ ਕਿ ਚੈਕਿੰਗ ਦੌਰਾਨ ਬਿਨਾਂ ਲਾਈਸੈਂਸ ਅਤੇ ਅਧੂਰੀ ਫ਼ੀਸ ਵਾਲੇ ਪਾਏ ਗਏ ਵਿਅਕਤੀਆਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ। ਉਨਾਂ ਦੱਸਿਆ ਕਿ ਅਜਿਹੇ ਵਿਅਕਤੀਆਂ ਨੂੰ ਆਪਣੇ ਲਾਈਸੈਂਸ ਅਤੇ ਅਧੂਰੇ ਕਾਗਜ਼ਾਤ ਆਦਿ ਜਲਦੀ ਮੁਕੰਮਲ...
ਚੰਡੀਗੜ, 8 ਫਰਵਰੀ(ਜਸ਼ਨ) :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਵੱਲੋਂ ਖਾਲਿਸਤਾਨੀ ਪੱਖੀ ਪੈਂਤੜੇ ਦੇ ਹੱਕ ਵਿੱਚ ਖੜਨ ਤੋਂ ਕੋਰੀ ਨਾਂਹ ਕਰਨ ਦਾ ਸੁਆਗਤ ਕਰਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਉਨਾਂ ਦੇ ਮੁਲਕ ਵਿੱਚ ਵੱਖਵਾਦੀ ਤਾਕਤਾਂ ਖਿਲਾਫ਼ ਢੁਕਵਾਂ ਮਾਹੌਲ ਸਿਰਜਣ ਲਈ ਵਧਾਈ ਦਿੱਤੀ ਹੈ।ਬੁੱਧਵਾਰ ਨੂੰ ਕੈਨੇਡਾ ਦੀ ਪ੍ਰੈਸ ਵਿੱਚ ਛਪੇ ਸ੍ਰੀ ਸੱਜਣ ਦੇ ਬਿਆਨ ਮੁਤਾਬਕ ਉਨਾਂ ਅਤੇ ਕੈਨੇਡਾ ਦੇ ਸਿੱਖ...
ਮੋਗਾ 8 ਫਰਵਰੀ(ਜਸ਼ਨ)-ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ ਵੱਲੋਂ ਨੌਜਵਾਨਾਂ ਦੇ ਵੱਕਾਰੀ ਐਵਾਰਡ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਸਾਲ 2015-16 ਅਤੇ 2016-17 ਲਈ ਯੋਗ ਉਮੀਦਵਾਰਾਂ ਤੋਂ ਨਿਰਧਾਰਿਤ ਪ੍ਰੋਫਾਰਮੇ ਅਨੁਸਾਰ ਅਰਜ਼ੀਆਂ ਮੰਗੀਆਂ ਗਈਆਂ ਹਨ। ਇਸ ਸਬੰਧੀ ਯੁਵਕ ਸੇਵਾਵਾਂ ਵਿਭਾਗ, ਮੋਗਾ ਦੇ ਸਹਾਇਕ ਡਾਇਰੈਕਟਰ ਦਵਿੰਦਰ ਸਿੰਘ ਲੋਟੇ ਨੇ ਦੱਸਿਆ ਕਿ ਇਸ ਪੁਰਸਕਾਰ ਲਈ ਚੁਣੇ ਗਏ ਨੌਜਵਾਨਾਂ ਨੂੰ ਇੱਕ ਮੈਡਲ, ਸਕਰੋਲ, ਸਰਟੀਫਿਕੇਟ ਅਤੇ 51 ਹਜ਼ਾਰ ਰੁਪਏ ਦੀ ਰਾਸ਼ੀ...
ਮੋਗਾ 8 ਫ਼ਰਵਰੀ:(ਜਸ਼ਨ)-ਪੰਜਾਬ ਸਰਕਾਰ ਦੇ ਹੁਕਮਾਂ ਅਤੇ ਡਿਪਟੀ ਕਮਿਸ਼ਨਰ ਮੋਗਾ ਸ. ਦਿਲਰਾਜ ਸਿੰਘ ਆਈ.ਏ.ਐਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਮੋਗਾ ਵੱਲੋਂ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਡਿਪਟੀ ਕਮਿਸ਼ਨਰ ਮੋਗਾ ਵੱਲੋਂ ਇਸ ਰੈਲੀ ਨੂੰ ਹਰੀ ਝੰਡੀ ਦੇ ਕੇ ਸਿਵਲ ਹਸਪਤਾਲ ਮੋਗਾ ਤੋਂ ਰਵਾਨਾ ਕੀਤਾ ਗਿਆ। ਇਸ ਮੌਕੇ ਸ. ਦਿਲਰਾਜ ਸਿੰਘ ਨੇ ਕਿਹਾ ਕਿ ਤੰਦਰੁਸਤ ਅਤੇ ਨਰੋਏ ਸਮਾਜ ਦੀ ਸਿਰਜਣਾ ਲਈ ਨਸ਼ਿਆਂ ਦੇ ਕੋਹੜ ਦਾ ਮੁਕੰਮਲ ਖਾਤਮਾ ਕਰਨਾ ਅਤੀ ਜ਼ਰੂਰੀ...
ਚੰਡੀਗੜ੍ਹ 8 ਫਰਵਰੀ: (ਜਸ਼ਨ) ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਸਹਿਕਾਰਤਾ ਵਿਭਾਗ ਵੱਲੋਂ ਪੰਜਾਬ ਦੀਆਂ ਘਾਟੇ ਵਿੱਚ ਜਾ ਰਹੀਆਂ ਸਹਿਕਾਰੀ ਖੰਡ ਮਿੱਲਾਂ ਦੀ ਮੁੜ ਸੁਰਜੀਤੀ ਲਈ ਯੋਜਨਾਂ ਤਿਆਰ ਕੀਤੀ ਜਾ ਰਹੀ ਹੈ ਜਿਸ ਵਿਚ ਖੰਡ ਉਦਯੋਗ ਨਾਲ ਸਬੰਧਤ ਉਘੇ ਮਾਹਿਰਾਂ ਦੀ ਗਠਿਤ ਕਮੇਟੀ ਤੋਂ ਵੀ ਠੋਸ ਸੁਝਾਅ ਹਾਸਲ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਸ੍ਰੀ ਡੀ.ਪੀ.ਰੈਡੀ, ਵਧੀਕ ਮੁੱਖ ਸਕੱਤਰ ਸਹਿਕਾਰਤਾ ਨੇ ਰਾਜ ਦੀਆਂ ਸਹਿਕਾਰੀ ਖੰਡ ਮਿੱਲਾਂ ਦੀ...
ਮੋਗਾ, 8 ਫਰਵਰੀ (ਲਛਮਣਜੀਤ ਸਿੰਘ ਪੁਰਬਾ)-ਮੋਗਾ ਦੇ ਪਿੰਡ ਚੱੜਿਕ ਦੇ ਨਜ਼ਦੀਕ ਇਕ ਕਾਰ ਦੀ ਲਪੇਟ ਵਿਚ ਆਉਣ ਨਾਲ ਦੋ ਮੋਟਰਸਾਈਕਲ ਸਵਾਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪਿੰਡ ਨੱਥੋਕੇ ਦੇ ਵਾਸੀ ਲਿਆਕਤ ਅਲੀ ਪੁੱਤਰ ਹਰਪ੍ਰੀਤ ਖਾਨ ਅਤੇ ਤਰਸੇਮ ਖਾਨ ਪੁੱਤਰ ਮੱਗਰ ਖਾਨ ਮੋਗਾ ਵੱਲ ਨੂੰ ਆ ਰਹੇ ਸਨ । ਜਦੋਂ ਇਹਨਾਂ ਦੀ ਬਾਈਕ ਪਿੰਡ ਘੋਲੀਆ ਕਲਾਂ ਸੜਕ ਤੋਂ ਅੱਗੇ ਪਹੰੁਚੀ ਤਾਂ ਚੜਿੱਕ ਪਿੰਡ ਵੱਲੋਂ ਆ ਰਹੀ ਕਾਰ ਨੇ ਮੋਟਰਸਾਈਕਲ ਸਵਾਰਾਂ ਨੂੰ ਆਪਣੀ...
ਫਿਰੋਜ਼ਪੁਰ 07 ਫਰਵਰੀ 2018 ( ਪੰਕਜ ਕੁਮਾਰ ) ਡਾਇਰੈਕਟੋਰੇਟ ਯੁਵਕ ਸੇਵਾਵਾਂ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ. ਗੁਰਕਰਨ ਸਿੰਘ ਰਨੀਆ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਫਿਰੋਜ਼ਪੁਰ ਦੀ ਅਗਵਾਈ ਵਿੱਚ ਐਸ.ਬੀ.ਐਸ.ਐਸ.ਟੀ.ਸੀ. ਫਿਰੋਜ਼ਪੁਰ ਵਿਖੇ ਰੈੱਡ ਰੀਬਨ ਕਲੱਬਾਂ ਵੱਲੋਂ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸ. ਜਗਜੀਤ ਸਿੰਘ ਚਾਹਲ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਫ਼ਰੀਦਕੋਟ ਨੇ ਸ਼ਿਰਕਤ ਕੀਤੀ ਅਤੇ ਕੈਂਪ ਦਾ ਉਦਘਾਟਨ ਡਾ.ਟੀ.ਐਸ. ਸਿੱਧੂ...
ਮੋਗਾ 7ਮਾਰਚ (ਜਸ਼ਨ) ਫਰੀਦਕੋਟ ਨਜਦੀਕ ਪਿੰਡ ਹਰੀ ਨੌ ਵਿਖੇ ਹਰ ਸਾਲ ਦੀ ਤਰਾ ੲਿਸ ਸਾਲ ਵੀ ਡੇਰਾ ਬਾਬਾ ਸ਼ੇਖ ਫਰੀਦ ਵਿਖੇ ਸਲਾਨਾ ਜੋੜ ਮੇਲਾ ਤੇ ਭੰਡਾਰਾ ਡੇਰਾ ਸਾਹਬ ਦੇ ਮੁੱਖ ਸੇਵਾਦਾਰ ਬਾਬਾ ਮੋਹਨ ਚਿਸਤੀ ਦੀ ਸਰਪ੍ਰਸਤੀ ਹੇਠ 14ਮਾਰਚ ਨੂੰ ਕਰਵਾੲਿਆ ਜਾ ਰਿਹਾ ਹੈ! ਅੱਜ ੲਿਸ ਸਲਾਨਾ ਜੋੜ ਮੇਲੇ ਦਾ ਪਿੰਡ ਸਿੰਘਵਾਲਾ ਮੋਗਾ ਵਿਖੇ ਪੋਸਟਰ ਜਾਰੀ ਕਰਦਿਆ ੳੁੱਘੇ ਸਮਾਜ ਸੇਵੀ ਕੁਲਵਿੰਦਰ ਸਾਬਰੀ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ੲਿਸ ਵਾਰ...
ਫ਼ਿਰੋਜ਼ਪੁਰ 7 ਫਰਵਰੀ 2018 (ਪੰਕਜ ਕੁਮਾਰ ) ਅੱਜ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਆਈ.ਏ.ਐਸ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਮਾਲ ਤਹਿਸੀਲਦਾਰ ਸ੍ਰ: ਮਨਜੀਤ ਸਿੰਘ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਵੱਖ-ਵੱਖ ਦਫ਼ਤਰਾਂ, ਬੇਸਮੈਂਟ, ਕੰਪਲੈਕਸ ਦੇ ਆਲੇ-ਦੁਆਲੇ, ਪਖਾਨਿਆਂ ਆਦਿ ਦੀ ਸਫ਼ਾਈ ਤੇ ਪ੍ਰਬੰਧਾਂ ਆਦਿ ਦਾ ਜਾਇਜ਼ਾ ਲਿਆ। ਉਨ੍ਹਾਂ ਪਖਾਨਿਆਂ ਦੀ ਸਫ਼ਾਈ, ਆਲੇ-ਦੁਆਲੇ...
ਸਮਾਲਸਰ,7 ਫਰਵਰੀ (ਜਸਵੰਤ ਗਿੱਲ)-ਹਲਕਾ ਬਾਘਾਪੁਰਾਣਾ ਦੇ ਪਿੰਡ ਵੈਰੋਕੇ, ਮਾੜੀ ਮੁਸਤਫ਼ਾ, ਮੋੜ ਅਤੇ ਠੱਠੀ ਭਾਈ ਆਦਿ ਪਿੰਡਾਂ ਦੇ ਵਲੰਟੀਅਰ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੈਪਟਨ ਗੁਰਬਿੰਦਰ ਸਿੰਘ ਕੰਗ ਅਤੇ ਸੀਨੀਅਰ ਵਰਕਰ ਦੀਪਕ ਅਰੋੜਾ ਸਮਾਲਸਰ ਨੇ ਵਿਸ਼ੇਸ਼ ਮੀਟਿੰਗ ਕਰਕੇ ਉਨ੍ਹਾਂ ਨੂੰ ਪਾਰਟੀ ਪ੍ਰਤੀ ਮੁੜ ਤੋਂ ਸੁਚੇਤ ਹੋਣ ਲਈ ਕਿਹਾ। ਕੈਪਟਨ ਕੰਗ ਨੇ ਆਮ ਲੋਕਾਂ ਨਾਲ ਮਿਲਕੇ ਉਨ੍ਹਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਅਤੇ ਪਾਰਟੀ ਦੇ ਵਰਕਰਾਂ ਨੂੰ ਕਾਂਗਰਸ ਸਰਕਾਰ ਦੀਆਂ...

Pages