ਸਮਾਲਸਰ,31 ਜਨਵਰੀ (ਜਸਵੰਤ ਗਿੱਲ) ਪਿੰਡ ਪੰਜਗਰਾਂਈ ਖੁਰਦ ਵਿਖੇ ਮੋਗਾ-ਕੋਟਕਪੂਰਾ ਮਾਰਗ ‘ਤੇ ਮਿਲੇਨਿਅਮ ਵਰਲਡ ਸਕੂਲ ਦੀ ਨਵੀਂ ਖੁੱਲ੍ਹੀ ਬ੍ਰਾਂਚ ਨੇ ਅੱਜ ਕਸਬਾ ਸਮਾਲਸਰ ਦੇ ਡੇਰਾ ਬਾਬਾ ਕੌਲਦਾਸ ਵਿਖੇ ਬੱਚਿਆ ਨੂੰ 100 ਪੌਦੇ ਵੰਡ ਕੇ ਅਨੌਖੇ ਅਤੇ ਨਿਵੇਕਲੇ ਢੰਗ ਨਾਲ ਸਕੂਲ ਬਾਰੇ ਜਾਣਕਾਰੀ ਦਿੱਤੀ।ਬੱਚਿਆ ਅਤੇ ਮਾਪਿਆ ਨੂੰ ਸੰਬੋਧਨ ਕਰਦਿਆ ਵਾਇਸ ਚੈਅਰਮੈਨ ਰਾਘਵ ਸ਼ਰਮਾ ਨੇ ਸਕੂਲ ਦੀਆਂ ਆਧੁਨਿਕ ਸਹੂਲਤਾਂ ਬਾਰੇ ਕਿਹਾ ਕਿ ਮਿਲੇਨਿਅਮ ਵਰਲਡ ਸਕੂਲ ਇਸ ਇਲਾਕੇ ਦੇ ਬੱਚਿਆ ਲਈ ਇੱਕ...
News
ਚੰਡੀਗੜ, 31 ਜਨਵਰੀ: (ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 20 ਕੀਟਨਾਸ਼ਕਾਂ ਦੀ ਵਿਕਰੀ ’ਤੇ ਪਾਬੰਦੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ ਮਾਨਵ ਲਈ ਨੁਕਸਾਨਦੇਹ ਹੋਣ ਦੇ ਨਾਲ-ਨਾਲ ਵਾਤਾਵਰਣ ਦੀ ਸਥਿਰਤਾ ਅਤੇ ਆਰਥਿਕ ਵਿਹਾਰਕਤਾ ਲਈ ਵੀ ਮਾਰੂ ਹਨ। ਇਨਾਂ 20 ਕੀਟਨਾਸ਼ਕਾਂ ਦੀ ਸੂਚੀ ਵਿਚ ਫੋਸਫਾਮਿਡੋਨ, ਟਿ੍ਰਕਲੋਰੋਫੋਨ, ਬੈਨਫੁਰਾਕਾਰਬ, ਡਾਇਕੋਫੋਲ, ਮੈਥੋਮਾਈਲ, ਥਾਈਓਫਨੇਟ ਮਿਥਾਈਲ, ਐਂਡੋਸਲਫਾਨ, ਬਿਫੈਨਥਿ੍ਰਨ, ਕਾਰਬੋਸਲਫਾਨ, ਕਲੋਫੈਨਇਪਰ, ਡੇਜ਼ੋਮੈਟ,...
ਗੁਰਦਾਸਪੁਰ ,31 ਜਨਵਰੀ (ਪੱਤਰ ਪਰੇਰਕ)-ਆਰਥਿਕ ਤੰਗੀਆਂ ਤੁਰਸ਼ੀਆਂ ਦੀ ਦਲਦਲ ਵਿਚ ਧੱਸਦੀ ਜਾ ਰਹੀ ਕਿਰਸਾਨੀ ਨੂੰ ਹਾਲ ਦੀ ਘੜੀ ਕੋਈ ਸਹਾਰਾ ਮਿਲਦਾ ਨਜ਼ਰ ਨਹੀਂ ਆ ਰਿਹਾ ਜਿਸ ਕਰਕੇ ਨਿੱਤ ਦਿਨ ਕੋਈ ਨਾ ਕੋਈ ਕਿਸਾਨ ਮੌਤ ਨੂੰ ਗਲੇ ਲਗਾ ਕੇ ਆਪਣੇ ਪਰਿਵਾਰ ਨੂੰ ਰੌਦਿਆਂ ਕੁਰਲਾਉਂਦਿਆਂ ਛੱਡ ਜਾਂਦਾ ਹੈ । ਅਜਿਹੀ ਹੀ ਘਟਨਾ ਅੱਜ ਗੁਰਦਾਸਪੁਰ ਦੇ ਪਿੰਡ ਘੰੁਮਲ ਕਲਾਂ ਵਿਖੇ ਵਾਪਰੀ ਜਦੋਂ ਮਹਿਜ਼ 21 ਸਾਲ ਦੇ ਨੌਜਵਾਨ ਕਿਸਾਨ ਮੇਜਰ ਸਿੰਘ ਨੇ ਖੁਦਕੁਸ਼ੀ ਕਰ ਲਈ । ‘ਸਾਡਾ ਮੋਗਾ ਡੌਟ ਕੌਮ’...
ਤਰਨਤਾਰਨ ,31 ਜਨਵਰੀ (ਪੱਤਰ ਪਰੇਰਕ)-ਗੈਂਗਸਟਰਾਂ ਖਿਲਾਫ਼ ਕਰਵਾਈ ਤੇਜ਼ ਕਰਦਿਆਂ ਪੰਜਾਬ ਪੁਲਿਸ ਨੇ ਅੱਜ ਵਿੱਕੀ ਗੌਂਡਰ ਦੇ ਨੇੜਲੇ ਸਾਥੀ ਨੂੰ ਗਿ੍ਰਫਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ । ਇਹ ਕਾਰਵਾਈ ਮਜੀਠਾ ਪੁਲਿਸ ਵੱਲੋਂ ਕੀਤੀ ਗਈ ਜਦੋਂ ਪੁਲਿਸ ਪਾਰਟੀ ਨੇ ਤਰਨਤਾਰਨ ਦੇ ਪਿੰਡ ਝਬਾਲ ਵਿਚ ਰਹਿਣ ਵਾਲੇ ਗੈਂਗਸਟਰ ਗਗਨ ਪੰਡਿਤ ਨੂੰ ਕਾਬੂ ਕਰ ਲਿਆ । ਪੁਲਿਸ ਦੇ ਦਾਅਬੇ ਮੁਤਾਬਕ ਗਗਨ ਪੰਡਿਤ ਦੇ ਖਿਲਾਫ਼ 18 ਤੋਂ ਵੀ ਵੱਧ ਅਪਰਾਧਿਕ ਮਾਮਲੇ ਦਰਜ ਹਨ । ਜ਼ਿਕਰਯੋਗ ਹੈ ਕਿ ਗਗਨ ਪੰਡਿਤ...
ਮੋਗਾ,31 ਜਨਵਰੀ (ਸੰਜੀਵ ਅਰੋੜਾ)-ਮੋਗਾ ਦੇ ਪਿੰਡ ਦਾਤਾ ਵਿਖੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨੇ ਦਿਮਾਗੀ ਪਰੇਸ਼ਾਨੀ ਦੇੇ ਚੱਲਦਿਆਂ ਫਾਹਾ ਲੈ ਕੀਤੀ ਜੀਵਨ ਲੀਲਾ ਸਮਾਪਤ ਕਰ ਲਈ । ਮਿ੍ਰਤਕ 20 ਸਾਲਾ ਅਮਿ੍ਰਤਪਾਲ ਸਿੰਘ ਪਿਛਲੇ ਛੇ ਮਹੀਨਿਆਂ ਤੋਂ ਗੁਰਦੁਆਰਾ ਬਾਬਾ ਸ਼ਾਮ ਸਿੰਘ ਦਾਤਾ ਵਿਖੇ ਗਜਾ ਕਰਨ ਦੀ ਸੇਵਾ ਕਰਦਾ ਸੀ । ਮੌਕੇ ’ਤੇ ਮੌਜੂਦ ਪਿੰਡ ਵਾਸੀਆਂ ਨੇ ‘ਸਾਡਾ ਮੋਗਾ ਡੌਟ ਕੌਮ ’ ਦੇ ਪ੍ਰਤੀਨਿੱਧ ਨੂੰ ਦੱਸਿਆ ਕਿ ਮਿ੍ਰਤਕ ਅਮਿ੍ਰੰਤਪਾਲ ਸਿੰਘ ਪਿੰਡ ਜਾਰਗਪੁਰ ਨੇੜੇ...
ਸਮਾਲਸਰ,31 ਜਨਵਰੀ (ਜਸਵੰਤ ਗਿੱਲ)-ਅਕਾਲੀ-ਭਾਜਪਾ ਸਰਕਾਰ ਦੇ ਦਸ ਸਾਲਾ ਰਾਜ ਦੌਰਾਨ ਵਿਕਾਸ ਤੋਂ ਅਧੂਰੇ ਰਹੇ ਹਲਕਾ ਬਾਘਾਪੁਰਾਣਾ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਯਤਨਾ ਸਦਕਾ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਦੀ ਅਗਵਾਈ ਹੇਠ ਰਿਕਾਰਡ ਤੋੜ ਵਿਕਾਸ ਕੀਤਾ ਜਾਵੇਗਾ। ਇਨਾਂ ਸ਼ਬਦਾ ਦਾ ਪ੍ਰਗਟਾਵਾ ਪ੍ਰਧਾਨ ਗੁਰਜੰਟ ਸਿੰਘ ਨੰਬਰਦਾਰ ਅਤੇ ਬਲਾਕ ਪ੍ਰਧਾਨ ਅਮਰਜੀਤ ਸਿੰਘ ਯਮਲਾ ਸਮਾਲਸਰ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ...
ਸਮਾਲਸਰ,31 ਜਨਵਰੀ (ਜਸਵੰਤ ਗਿੱਲ)-ਕਸਬਾ ਸਮਾਲਸਰ ਵਿਖੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਲੰਗਰ ਹਾਲ ਦਾ ਲੈਂਟਰ ਪਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਿਕਰਤਾਰ ਸਿੰਘ ਗਿੱਲ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿੱਚ ਪਹਿਲਾ ਜੋ ਲੰਗਰ ਹਾਲ ਸੀ ਉਹ ਬਹੁਤ ਹੀ ਛੋਟਾ ਸੀ ਇਸ ਲਈ ਕਮੇਟੀ ਨੇ ਪਿੰਡ ਦੀ ਸੰਗਤ ਦੇ ਸਹਿਯੋਗ ਨਾਲ ਵਿਸ਼ਾਲ ਲੰਗਰ ਹਾਲ ਦਾ ਨਿਰਮਾਣ ਸ਼ੁਰੂ ਕੀਤਾ ਜਿਸ ਦਾ ਲੈਂਟਰ ਸੰਗਤ ਦੀ ਸਹਾਇਤਾ ਨਾਲ...
ਮੋਗਾ,31 ਜਨਵਰੀ (ਸਰਬਜੀਤ ਰੌਲੀ)- ਕੁੱਝ ਦਿਨ ਪਹਿਲਾ ਐਨ ਆਰ ਆਈ ਪਰਿਵਾਰ ਵਲੋਂ ਵਿਦੇਸ਼ ਸੱਦਣ ਦੇ ਨਾ ਤੇ ਮਾਰੀ ਠੱਗੀ ਨੂੰ ਲੈ ਕੇ ਪਿੰਡ ਕਪੂਰੇ ਨਿਵਾਸੀ ਰਣਜੀਤ ਸਿੰਘ ਵਲੋਂ ਜ਼ਹਿਰੀਲੀ ਦਵਾਈ ਪੀ ਕਿ ਆਤਮ ਹੱਤਿਆ ਕਰਨ ਤੋਂ ਬਾਅਦ ਸਿਆਸੀ ਦਬਾਅ ਹੇਠ ਪੁਲਿਸ ਵਲੋਂ ਮੁੱਕਦਮੇ ਵਿੱਚ ਸ਼ਾਮਲ ਕੀਤੀ ਪਿੰਡ ਕਪੂਰੇ ਦੀ ਮਹਿਲਾ ਕਾਂਗਰਸੀ ਆਗੂ ਮੈਡਮ ਪਰਮਜੀਤ ਕੌਰ ਅਤੇ ਉਸਦੇ ਪਤੀ ਦਿਲਬਾਗ ਸਿੰਘ ਨੇ ਅੱਜ ਜਮਾਨਤ ਤੇ ਆਉਣ ਉਪਰੰਤ ਅੱਜ ਆਪਣੇ ਨਿਵਾਸ ਸਥਾਨ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ...
ਮੋਗਾ,31 ਜਨਵਰੀ (ਜਸ਼ਨ)-ਅੱਜ ਉੱਤਰ ਭਾਰਤ ਵਿਚ ਆਏ ਭੂਚਾਲ ਨੇ ਲੋਕਾਂ ਵਿਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ। ਅਫਗਾਨਿਸਤਾਨ ਅਤੇ ਤਾਜ਼ੀਕਸਤਾਨ ਸਰਹੱਤ ਤੋਂ ਆਰੰਭ ਹੋਏ ਭੂਚਾਲ ਨੇ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਨੂੰ ਕੰਬਣੀ ਛੇੜ ਦਿੱਤੀ । ਭਾਰਤ ਸਰਕਾਰ ਦੇ ਮੈਟਰੌਲੋਜੀਕਲ ਵਿਭਾਗ ਮੁਤਾਬਕ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ ’ਤੇ 6.2 ਰਹੀ ਅਤੇ ਹਿੰਦੂਕੁਸ਼ ਖੇਤਰ ਵਿਚ 190 ਕਿਲੋਮੀਟਰ ਦੀ ਡੰੂਘਾਈ ’ਤੇ ਇਸ ਦਾ ਕੇਂਦਰ ਬਿੰਦੂ ਰਿਹਾ । ਬੇਸ਼ੱਕ ਭੂਚਾਲ ਦੇ ਝਟਕੇ ਕੁਝ...
ਚੰਡੀਗੜ, 31 ਜਨਵਰੀ(ਜਸ਼ਨ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਇਕ ਪੱਤਰ ਲਿਖ ਕੇ ਖੇਤੀ ਸੈਕਟਰ ਵਿਚ ਪੈਦਾ ਹੋਏ ਸੰਕਟ ਤੋਂ ਬਚਣ ਵਾਸਤੇ ਵੱਖ ਵੱਖ ਖੇਤੀਬਾੜੀ ਵਿਕਾਸ ਪ੍ਰੋਗਰਾਮਾਂ ਲਈ ਮੁੜ ਕੇਂਦਰ ਅਤੇ ਸੂਬਿਆਂ ਦਾ 90:10 ਦਾ ਹਿੱਸਾ ਅਪਣਾਉਣ ਦੀ ਬੇਨਤੀ ਕੀਤੀ ਹੈ। ਖੇਤੀਬਾੜੀ ਨੂੰ ਪੈਰਾਂ ’ਤੇ ਲਿਆਉਣ ਅਤੇ ਫਸਲੀ ਵਿਭਿੰਨਤਾ ਨੂੰ ਲਾਗੂ ਕਰਨ ਤੋਂ ਇਲਾਵਾ ਕਿਸਾਨਾਂ ਦੀ ਆਮਦਨ ਵਿਚ ਵਾਧਾ ਕਰਨ ਵਾਸਤੇ ਖੇਤੀ ਵਿਕਾਸ...

