News

ਚੰਡੀਗੜ੍ਹ, 17 ਜਨਵਰੀ(ਪੱਤਰ ਪਰੇਰਕ)-ਮਾਰਕਫੈਡ ਦੇ ਚੇਅਰਮੈਨ ਸ੍ਰੀ ਅਮਰਜੀਤ ਸਿੰਘ ਸਮਰਾ ਨੇ ਅੱਜ ਮਾਰਕਫੈਡ ਦੇ ਮੁੱਖ ਦਫ਼ਤਰ ਵਿਖੇ ਮਾਰਕਫੈਡ ਵਲੋਂ ਤਿਆਰ ਕੀਤੀਆਂ ਵਸਤਾਂ ਦੀ ਆਨਲਾਇਨ ਖ੍ਰੀਦ ਲਈ “ਮਾਰਕਫੈਡ ਸੋਹਣਾ ਐਪ’’ ਨੂੰ ਜਾਰੀ ਕੀਤਾ ਹੈ। ਇਸ ਮੌਕੇ ਸਮਰਾ ਨੇ ਮਾਰਕਫੈਡ ਵਲੋ ਤਿਆਰ ਕੀਤੀਆਂ ਵਸਤਾਂ ਅਤੇ ਫੂਡ ਪ੍ਰੋਸੈਸਿੰਗ ਦੇ ਖੇਤਰ ਵਿੱਚ ਪਾਏ ਯੋਗਦਾਨ ਅਤੇ ਖਰੀਦਦਾਰਾਂ ਲਈ ਸਮੇਂ-ਸਮੇਂ ‘ਤੇ ਨਵੀਆਂ ਵਸਤਾਂ ਨੂੰ ਪੇਸ਼ ਕਰਨ ਲਈ ਸ਼ਲਾਘਾ ਵੀ ਕੀਤੀ।ਇਸ ਮੌਕੇ ਵਧੀਕ ਮੁੱਖ ਸਕੱਤਰ...
ਮੋਗਾ, 17 ਜਨਵਰੀ (ਜਸ਼ਨ )-ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਸਥਿਤ ਮਾਉਂਟ ਲਿਟਰਾ ਜ਼ੀ ਸਕੂਲ ਵਿਚ ਡਾਇਰੈਕਟਰ ਅਨੁਜ ਗੁਪਤਾ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਸਰਦੀਆਂ ਦੇ ਮੌਸਮ ਤੋਂ ਬਚਾਓ ਸਬੰਧੀ ਜਾਣਕਾਰੀ ਦੇਣ ਲਈ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਨੂੰ ਸੰਬੋਧਨ ਕਰਦਿਆਂ ਪਿ੍ਰੰਸੀਪਲ ਨਿਰਮਲ ਧਾਰੀ ਨੇ ਦੱਸਿਆ ਕਿ ਬੱਚਿਆਂ ਨੂੰ ਆਪਣੇ ਸ਼ਰੀਰ ਨੂੰ ਪੂਰੇ ਕਪੜੇ ਪਾਉਣੇ ਚਾਹੀਦੇ ਹਨ ਤਾਂ ਕਿ ਉਹ ਸਰਦੀ ਤੋਂ ਬਚ ਸਕਣ। ਉਹਨਾਂ ਦੱਸਿਆ ਕਿ ਬਦਲਦੇ ਮੌਸਮ...
ਸੁਖਾਨੰਦ,17 ਜਨਵਰੀ(ਜਸ਼ਨ)-ਬੀਤੇ ਦਿਨੀਂ ਪੰਜਾਬ ਯੂਨੀਵਰਸਿਟੀ ਇੰਟਰ-ਕਾਲਜ ਰੱਸਾਕਸ਼ੀ ਟੂਰਨਾਮੈਂਟ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ’ਚ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ ਮੋਗਾ ਦੀ ਰੱਸਾਕਸ਼ੀ ਦੀ ਟੀਮ ਨੇ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਿਲ ਕੀਤਾ।ਇਸ ਟੂਰਨਾਮੈਂਟ ਵਿੱਚ 40 ਤੋਂ ਵੱਧ ਵੱਖ—ਵੱਖ ਕਾਲਜਾਂ ਨੇ ਭਾਗ ਲਿਆ ਸੀ ਜਿਸ ਵਿੱਚ ਸੁਖਾਨੰਦ ਕਾਲਜ ਦੀ ਟੀਮ ਚੈਂਪੀਅਨ ਰਹੀ। ‘ਸਾਡਾ ਮੋਗਾ...
ਮੋਗਾ, 17 ਜਨਵਰੀ (ਜਸ਼ਨ)-ਆਈ.ਐਸ.ਐਫ.ਕਾਲਜ ਆਫ ਫਾਰਮੇਸੀ ਮੋਗਾ ਵਿਚ ਅੱਜ ਪ੍ਰਾਈਵੇਟ ਅਣਏਡਿਡ ਐਸੋਸੀਏਸ਼ਨ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿਚ ਦਵਿੰਦਰਪਾਲ ਸਿੰਘ ਕਨਵੀਨਰ ਐਮ.ਆਰ.ਐਸ.ਪੀ.ਟੀ.ਯੂ ਬਠਿੰਡਾ, ਫਿਰੋਜ਼ਪੁਰ ਗਰੁੱਪ ਆਫ ਕਾਲਜ ਦੇ ਚੇਅਰਮੈਨ ਹੀਰਾ ਲਾਲ ਸ਼ਰਮਾ, ਆਈ.ਐਸ.ਐਫ.ਕਾਲਜ ਆਫ ਫਾਰਮੇਸੀ ਦੇ ਚੇਅਰਮੈਨ ਪ੍ਰਵੀਨ ਗਰਗ, ਲਾਲਾ ਲਾਜਪਤ ਰਾਏ ਗਰੁੱਪ ਆਫ ਕਾਲਜ ਦੇ ਚੇਅਰਮੈਨ ਕੇ.ਕੇ.ਕੌੜਾ, ਡਾ. ਰਮੇਸ਼ ਬਾਂਸਲ, ਸੁਰੇਸ ਬਾਂਸਲ, ਨਾਰਥ ਵੈਸਟ ਗਰੁੱਪ ਦੇ ਚੇਅਰਮੈਨ ਲਖਵੀਰ ਸਿੰਘ...
ਮੋਗਾ 17 ਜਨਵਰੀ:(ਜਸ਼ਨ) ਜ਼ਿਲ੍ਹੇ ਵਿੱਚ ‘ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ‘ ਇਸਤਰੀ ਤੇ ਬਾਲ ਵਿਕਾਸ ਵਿਭਾਗ ਰਾਹੀਂ ਲਾਗੂ ਕਰ ਦਿੱਤੀ ਗਈ ਹੈ ਅਤੇ ਇਸ ਯੋਜਨਾ ਅਧੀਨ ਪਹਿਲੀ ਵਾਰ ਮਾਂ ਬਣਨ ਵਾਲੀਆਂ ਜਾਂ ਬਣ ਰਹੀਆਂ ਜ਼ਿਲ੍ਹੇ ਦੀਆਂ 50 ਔਰਤਾਂ ਦੇ ਬੈਂਕ ਖਾਤਿਆਂ ਵਿੱਚ ਪਹਿਲੀ ਕਿਸ਼ਤ ਵਜੋਂ 50 ਹਜਾਰ ਰੁਪਏ ਜਮ੍ਹਾਂ ਕਰਵਾਏ ਜਾ ਚੁੱਕੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ. ਦਿਲਰਾਜ ਸਿੰਘ ਨੇ ਦੱਸਿਆ ਕਿ ਇਸ ਸਕੀਮ ਤਹਿਤ ਪਹਿਲੀ ਵਾਰ ਮਾਂ ਬਣਨ ਵਾਲੀਆਂ ਜਾਂ ਬਣਨ ਜਾ...
ਮੋਗਾ, 17 ਜਨਵਰੀ (ਜਸ਼ਨ)- ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ 2018 ਦੇ ਕਲੰਡਰ ਵਿੱਚ ਸਤਿਗੁਰੂ ਕਬੀਰ ਜੀ ਦੀ ਜਯੰਤੀ ਦੀ ਛੁੱਟੀ ਘੋਸ਼ਿਤ ਨਾ ਕਰਨ ਕਾਰਣ ਕਬੀਰ ਪੰਥੀਆਂ ਵਿੱਚ ਰੋਸ਼ ਦੀ ਭਾਵਨਾ ਪੈਦਾ ਹੋ ਗਈ ਹੈ। ਜਿਸਦੇ ਮੱਦੇਨਜ਼ਰ ਸਤਿਗੁਰੂ ਕਬੀਰ ਵੈਲਫੇਅਰ ਸੋਸਾਇਟੀ ਮੋਗਾ ਨੇ ਪੰਜਾਬ ਪ੍ਰਧਾਨ ਨਾਨਕ ਸਮਾਜ ਪੱਪੂ ਭਵਨੀਆਂ, ਪ੍ਰਧਾਨ ਸਤਿਗੁਰੂ ਕਬੀਰ ਵੈਲਫੇਅਰ ਸੋਸਾਇਟੀ ਮੋਗਾ ਮੰਗਤ ਇੰਦੋਰਾ, ਸੁਨੀਲ ਖੰਨਾ, ਸ਼ਿਵ ਭਵਨੀਆਂ, ਸੇਖਰ ਭਵਨੀਆਂ, ਵਿਨੋਦ ਇੰਦੋਰੀਆਂ, ਦੀਪਕ ਨਾਗਰ, ਸੰਜੀਵ...
ਮੋਗਾ, 17 ਜਨਵਰੀ (ਜਸ਼ਨ): ਮੋਗਾ ਹਲਕੇ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਮੋਗਾ ਸ਼ਹਿਰ ਦੇ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਵਾਰਡ ਨੰਬਰ 16, ਅਰਜੁਨ ਦੇਵ ਨਗਰ ਵਿੱਚ 22.50 ਲੱਖ ਰੁਪਏ ਦੀ ਲਾਗਤ ਅਤੇ ਵਾਰਡ ਨੰਬਰ 20 ਸਾਧਾਂ ਵਾਲੀ ਬਸਤੀ ਵਿੱਚ 21.70 ਲੱਖ ਰੁਪਇਆਂ ਦੀ ਲਾਗਤ ਨਾਲ ਲੱਗਣ ਵਾਲੀਆਂ ਇੰਟਰਲਾਕ ਟਾਇਲਾਂ ਦੇ ਕੰਮ ਦੀ ਸ਼ੁਰੂਆਤ ਟੱਕ ਲਗਾ ਕੇ ਕੀਤੀ। ਇਸ ਮੌਕੇ ਤੇ ਉਨ੍ਹਾਂ ਨਾਲ ਮੇਅਰ ਅਕਸ਼ਿਤ ਜੈਨ, ਕੌਂਸਲਰ ਬਿੱਕਰ ਸਿੰਘ , ਕਾਲਾ ਸਿੰਘ, ਅਮਰਜੀਤ ਅੰਬੀ,...
ਮੋਗਾ,17 ਜਨਵਰੀ (ਜਸ਼ਨ)- ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਸੂੁਬਾ ਸਕੱਤਰ ਸ:ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਸਾਬਕਾ ਮੈਂਬਰ ਸ੍ਰੋਮਣੀ ਕਮੇਟੀ ਨੂੰ ਉਸ ਵੱਕਤ ਗਹਿਰਾ ਸਦਮਾ ਪੁੱਜਿਆ ਜਦੋਂ ਉਨਾ ਦੇ ਛੋਟੇ ਭਰਾ ਗੋਬਿੰਦਰ ਸਿੰਘ ਦਾ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ । ਇਸ ਖ਼ਬਰ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਇਸ ਦੁੱਖ ਦੀ ਘੜੀ ਵਿੱਚ ਬਾਬਾ ਗੁਰਦੀਪ ਸਿੰਘ ਚੰਦ ਪੁਰਾਣੇ ਵਾਲੇ, ਸੰਤ ਬਾਬਾ ਬਿੱਕਰ ਸਿੰਘ ਭੋਰੇਵਾਲੇ,ਵਿਧਾਇਕ ਸੁਖਜੀਤ ਸਿੰਘ...
ਕੋਟ ਈਸੇ ਖਾਂ, 17 ਜਨਵਰੀ (ਜਸ਼ਨ)- ਪਿਛਲੇ ਦਿਨੀਂ ਲੋਕ ਸਭਾ ਹਲਕਾ ਫਰੀਦਕੋਟ ਦੇ ਯੂਥ ਕਾਂਗਰਸ ਦੇ ਜਨਰਲ ਸਕੱਤਰ ਪ੍ਰਕਾਸ਼ ਰਾਜਪੂਤ ਦੇ ਦਾਦਾ ਚੰਨਣ ਸਿੰਘ ਰਾਜਪੂਤ ਇਸ ਫ਼ਾਨੀ ਦੁਨੀਆਂ ਤੋਂ ਰੁਖ਼ਸਤ ਹੋ ਗਏ। ਉਹਨਾਂ ਦੇ ਅੰਤਿਮ ਸੰਸਕਾਰ ਮੌਕੇ ਭਾਰੀ ਗਿਣਤੀ ਵਿਚ ਸਿਆਸੀ ,ਰਾਜਸੀ ਅਤੇ ਸਮਾਜ ਸੇਵੀ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਪ੍ਰਕਾਸ਼ ਸਿੰਘ ਰਾਜਪੂਤ ਅਤੇ ਸਮੁੱਚੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ,ਹਲਕਾ ਵਿਧਾÎਇਕ ਮੋਗਾ ਡਾ...
ਚੰਡੀਗਡ੍ਹ, 16 ਜਨਵਰੀ:(ਜਸ਼ਨ) -ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚਲ ਰਹੀ ਮੁਹਿੰਮ ਦੌਰਾਨ ਅੱਜ ਸੰਗਰੂਰ ਵਿਖੇ ਤਾਇਨਾਤ ਜਿਲਾ ਖੁਰਾਕ ਤੇ ਵੰਡ ਕੰਟਰੋਲਰ (ਡੀ.ਐਫ.ਐਸ.ਸੀ) ਮਨਜੀਤ ਸਿੰਘ ਅਤੇ ਉਸਦੇ ਵਿਚੌਲੇ ਨੂੰ 40 ਹਜਾਰ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਡੀ.ਐਫ.ਐਸ.ਸੀ ਮਨਜੀਤ ਸਿੰਘ ਅਤੇ ਉਸਦੇ ਵਿਚੌਲੇ ਨੂੰ ਠੇਕੇਦਾਰ ਨਰਿੰਦਰ ਕੁਮਾਰ ਦੀ ਸ਼ਿਕਾਇਤ ਉੱਤੇ...

Pages