ਗੋਰਾਇਆਂ,16 ਜਨਵਰੀ (ਜਸ਼ਨ)- ਅੱਜ ਸਵੇਰੇ ਮੋਗਾ ਜਲੰਧਰ ਰੋਡ 'ਤੇ ਪਿੰਡ ਗੋਰਾਇਆਂ ਕੋਲ ਬੱਸ ਦੇ ਖੜ•ੇ ਟਰੱਕ ਨਾਲ ਟਕਰਾ ਜਾਣ ਕਰਕੇ ਇਕ ਅਧਿਆਪਕ ਦੀ ਮੌਤ ਹੋ ਗਈ ਜਦਕਿ 25 ਸਕੂਲੀ ਬੱਚੇ ਗੰਭੀਰ ਜਖ਼ਮੀ ਹੋ ਗਏ । ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੜਕ ਹਾਦਸੇ ਵਿੱਚ ਇਕ ਅਧਿਆਪਕ ਦੇ ਮਾਰੇ ਜਾਣ ਅਤੇ ਵਿਦਿਆਰਥੀਆਂ ਦੇ ਜ਼ਖਮੀ ਹੋਣ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।ਮੁੱਖ ਮੰਤਰੀ ਨੇ ਹਾਦਸੇ ਵਿੱਚ ਜ਼ਖਮੀ ਹੋਏ ਵਿਦਿਆਰਥੀਆਂ ਦੇ ਵਧੀਆ ਤੋਂ ਵਧੀਆ ਅਤੇ ਮੁਫਤ ਇਲਾਜ...
News
ਚੰਡੀਗੜ, 15 ਜਨਵਰੀ(ਜਸ਼ਨ) --ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਵਿਭਾਗ ਵੱਲੋਂ ਪਾਰਦਰਸ਼ੀ ਸੇਵਾਵਾਂ ਦੇਣ ਦੀ ਦਿਸ਼ਾ ਵਿੱਚ ਇਕ ਵੱਡਾ ਕਦਮ ਚੁੱਕਦਿਆਂ ਅੱਜ ਇਕ ਅਹਿਮ ਐਲਾਨ ਕਰਦੇ ਹੋਏ ਹੁਕਮ ਦਿੱਤੇ ਹਨ ਕਿ ਸੂਬੇ ਵਿੱਚ ਕਿਸੇ ਵੀ ਸਥਾਨ ਉਪਰ ਕੀਤੇ ਜਾ ਰਹੇ ਵਿਕਾਸ ਕੰਮਾਂ ਬਾਬਤ ਹਰ ਤਰਾਂ ਦੀ ਜਾਣਕਾਰੀ ਜਨਤਕ ਕੀਤੀ ਜਾਵੇ।ਸ. ਸਿੱਧੂ ਨੇ ਕਿਹਾ ਕਿ ਜਨਤਕ ਤੌਰ ’ਤੇ ਸਥਾਪਤ ਕੀਤੇ ਜਾਣ ਵਾਲੇ ਬੋਰਡਾਂ ਉਪਰ ਪ੍ਰਾਜੈਕਟ ਦੀ ਲਾਗਤ, ਪ੍ਰਾਜੈਕਟ ਸ਼ੁਰੂ ਹੋਣ ਦੀ ਮਿਤੀ...
ਭਲੂਰ,15 ਜਨਵਰੀ (ਜਸ਼ਨ)-ਸਿਹਤ,ਸਿੱਖਿਆ,ਸੱਭਿਆਚਾਰ ਅਤੇ ਵਾਤਾਵਰਣ ਦੀ ਬਿਹਤਰੀ ਲਈ ਪਿਛਲੇ ਸਮੇਂ ਤੋਂ ਨਿਰੰਤਰ ਸ਼ਾਲਾਘਾਯੋਗ ਕਾਰਜ ਕਰ ਰਹੀ ਇਲਾਕੇ ਦੀ ਨਾਮਵਰ ਸੰਸਥਾ ਸ਼੍ਰੀ ਗੁਰੂ ਹਰਿ ਿਸ਼ਨ ਐਜੂਕੇਸ਼ਨ ਅਤੇ ਸੋਸ਼ਲ ਵੈੱਲਫੇਅਰ ਸੁਸਾਇਟੀ ਭਲੂਰ ਵੱਲੋਂ ਸਾਲਾਨਾ ਚੋਣ ਕੀਤੀ ਗਈ। ਇਸ ਮੌਕੇ ਹੋਈ ਭਰਵੀਂ ਇਕੱਤਰਤਾ ਦੌਰਾਨ ਸਰਬਸੰਮਤੀ ਨਾਲ ਮਾ: ਮੱਖਣ ਸਿੰਘ ਬਰਾੜ ਨੂੰ ਸਰਪ੍ਰਸਤ ਅਤੇ ਸ: ਬਲਵਿੰਦਰ ਸਿੰਘ ਕਲੇਰ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ। ਇਸੇ ਤਰਾਂ ਸਮੂਹ ਮੈਂਬਰਾਂ ਦੀ ਸਹਿਮਤੀ ਨਾਲ...
ਲੁਧਿਆਣਾ, 15ਜਨਵਰੀ(ਜਸ਼ਨ) ਲੁਧਿਆਣਾ ਸਥਿਤ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਿਜ ਦੀ 100 ਸਾਲਾ ਸ਼ਤਾਬਦੀ ਸਮਾਰੋਹਾਂ ਨੂੰ ਸਮਰਪਿਤ 16-17 ਜਨਵਰੀ ਨੂੰ ਪੰਜਾਬ ਭਵਨ ਸੱਰੀ(ਕੈਨੇਡਾ) ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਪਰਵਾਸੀ ਸਾਹਿੱਤ-ਵਿਸ਼ਵ ਸੰਮੇਲਨ ਦੀ ਤਿਆਰੀ ਕਮੇਟੀ ਚ ਵਿਚਾਰ ਚਰਚਾ ਕਰਦਿਆਂ ਅੱਜ ਡਾ: ਐੱਸ ਪੀ ਸਿੰਘ ਆਨਰੇਰੀ ਜਨ: ਸਕੱਤਰ ਕਾਲਿਜ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਕਾਨਫਰੰਸ ਚ ਪਰਵਾਸੀ ਸਾਹਿੱਤ ਬਾਰੇ 100 ਤੋਂ ਵੱਧ ਖੋਜ ਪੱਤਰ ਵਿਚਾਰੇ ਜਾਣਗੇ। ਇਸ ਦੋ...
ਮੋਗਾ, 15 ਜਨਵਰੀ (ਜਸ਼ਨ) -ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਸਥਿਤ ਮਾਉਟ ਲਿਟਰਾ ਜੀ ਸਕੂਲ ਵੱਲੋਂ ਅੱਜ ਸੈਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਨਿਰਮਲ ਧਾਰੀ ਨੇ ਦੱਸਿਆ ਕਿ ਵਿਦਿਆਰਥੀਆ ਨੂੰ ਸੈਨਾ ਦੇ ਜਵਾਨਾਂ ਨੂੰ ਮਿਲਵਾਇਆ ਗਿਆ। ਵਿਦਿਆਰਥੀਆ ਨੂੰ ਸੈਨਾ ਦੇ ਕੈਂਪ ਵਿਚ ਲੈ ਜਾ ਕੇ ਵਿਦਿਆਰਥੀਆ ਨੇ ਸੈਨਾ ਦੇ ਜਵਾਨਾਂ ਨੂੰ ਧੰਨਵਾਦ ਗ੍ਰੀਟਿੰਗ ਕਾਰਡ ਸੌਪੇ ਅਤੇ ਦੇਸ਼ ਲਈ ਉਹਨਾਂ ਵੱਲੋਂ ਕੀਤੇ...
ਚੰਡੀਗੜ,15 ਜਨਵਰੀ (ਪੱਤਰ ਪਰੇਰਕ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ ਨੇ ਕਰਜ਼ਾ ਮੁਆਫੀ ਸਕੀਮ ਦੇ ਲਾਭਪਾਤਰੀਆਂ ਵੱਲੋਂ ਜ਼ਮੀਨ ਬਾਰੇ ਸਵੈ-ਘੋਸ਼ਣਾ ਪੱਤਰ ਦੇਣ ਦੀ ਪ੍ਰਣਾਲੀ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ ਤਾਂ ਕਿ ਇਸ ਸਕੀਮ ਦਾ ਲਾਭ ਸਿਰਫ ਅਸਲ ਹੱਕਦਾਰ ਅਤੇ ਯੋਗ ਕਿਸਾਨਾਂ ਨੂੰ ਦੇਣਾ ਯਕੀਨੀ ਬਣਾਇਆ ਜਾ ਸਕੇ। ਇਸੇ ਤਰਾਂ ਸਰਕਾਰੀ ਮੁਲਾਜ਼ਮਾਂ ਅਤੇ ਸੇਵਾ-ਮੁਕਤ ਪੈਨਸ਼ਨਰਾਂ ਜੋ ਆਮਦਨ ਕਰ ਅਦਾ ਕਰਦੇ ਹਨ, ਨੂੰ ਸਕੀਮ ਦੇ ਘੇਰੇ ਤੋਂ...
ਬਰਗਾੜੀ 15 ਜਨਵਰੀ (ਸਤਨਾਮ ਬੁਰਜ ਹਰੀਕਾ/ਮਨਪ੍ਰੀਤ ਸਿੰਘ ਬਰਗਾੜੀ)-ਲਾਇਨਜ਼ ਕਲੱਬ ਬਰਗਾੜੀ ਵੱਲੋਂ ਹਰ ਸਾਲ ਦੀ ਤਰਾਂ ਆਪਣੇ ਸਮਾਜ ਸੇਵੀ ਕੰਮ ਦੀ ਲੜੀ ਨੂੰ ਅੱਗੇ ਤੋਰਦਿਆਂ ਮਾਘੀ ਅਤੇ ਲੋਹੜੀ ਦਾ ਪਵਿੱਤਰ ਤਿਉਹਾਰ ਰੁਲੀਆ ਸਿੰਘ ਨਗਰ ਬਰਗਾੜੀ ਵਿਖੇ ਗਰੀਬ ਬੱਚਿਆਂ ਨੂੰ ਰਿਉੜੀਆਂ ਮੂੰਗਫਲੀਆਂ ਆਦਿ ਵੰਡ ਕਿ ਮਨਾਇਆ। ਇਸ ਮੌਕੇ ਬੋਲਦਿਆਂ ਪ੍ਰਵਾਸੀ ਪੰਜਾਬੀ ਅਤੇ ਉੱਘੇ ਸਮਾਜ ਸੇਵੀ ਜਗਸੀਰ ਸਿੰਘ ਸੀਰ ਢਿੱਲੋਂ ਕੈਨੇਡਾ ਨੇ ਕਿਹਾ ਕਿ ਕਲੱਬ ਦਾ ਇਹ ਉੱਦਮ ਬਹੁਤ ਹੀ ਸ਼ਲਾਘਾਯੋਗ ਹੈ ਅਤੇ...
ਬਰਗਾੜੀ 15 ਜਨਵਰੀ (ਸਤਨਾਮ ਬੁਰਜ ਹਰੀਕਾ/ਮਨਪ੍ਰੀਤ ਸਿੰਘ ਬਰਗਾੜੀ) ਲੋਹੜੀ ਅਤੇ ਮਾਘੀ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦਿਆਂ ਕਸਬਾ ਬਗਰਾੜੀ ਵਿਖੇ ਵੱਖ-ਵੱਖ ਥਾਵਾਂ ਜਿਵੇਂ ਡੇਰਾ ਬਾਬਾ ਪ੍ਰੀਤਮ ਦਾਸ, ਰਣ ਸਿੰਘ ਵਾਲਾ ਰੋਡ, ਗੋਂਦਾਰਾ ਪੱਤੀ ਆਦਿ ਥਾਵਾਂ ਤੇ ਬਰੈਡ ਪਕੌੜਿਆਂ ਦੇ ਲੰਗਰ ਲਾਏ ਗਏ। ਇਸ ਸਮੇਂ ਸੰਤ ਬਾਬਾ ਤਿਰਲੋਕ ਦਾਸ, ਜਗਸੀਰ ਸਿੰਘ ਢਿੱਲੋਂ, ਨਾਇਬ ਸਿੰਘ ਢਿੱਲੋਂ, ਡਾ. ਬਲਵਿੰਦਰ ਸਿੰਘ, ਸੁਖਜੰਤ ਸਿੰਘ ਸਦਿਓੁੜਾ, ਹਰਦੀਪ ਸ਼ਰਮਾਂ, ਅਜੈਪਾਲ ਬਰਗਾੜੀ, ਬਲਰਾਜ...
ਚੰਡੀਗੜ, 15 ਜਨਵਰੀ (ਜਸ਼ਨ)- ਵੱਖ-ਵੱਖ ਮਾਲ ਅਤੇ ਕਾਨੂੰਨੀ ਮੁੱਦਿਆਂ ਤੇ ਸਿਵਲ ਸਰਵਿਸ ਅਧਿਕਾਰੀਆਂ ਦੇ ਗਿਆਨ ਨੂੰ ਅਪਡੇਟ ਕਰਨ ਦੇ ਉਦੇਸ਼ ਨਾਲ, ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਨਿਸਟ੍ਰੇਸ਼ਨ ਪੰਜਾਬ (ਮੈਗਸੀਪਾ) ਨੇ ਅੱਜ ਆਈ.ਏ.ਐਸ. / ਪੀ ਸੀ ਐਸ ਅਧਿਕਾਰੀਆਂ ਲਈ ‘ਸਪੀਕਿੰਗ ਆਰਡਰ‘ਵਿਸ਼ੇ ਤੇ ਇਕ-ਰੋਜ਼ਾ ਸੈਮੀਨਾਰ ਦਾ ਆਯੋਜਨ ਕੀਤਾ। ਇਹ ਪ੍ਰੋਗਰਾਮ ਪੰਜਾਬ ਦੇ ਪ੍ਰਸੋਨਲ ਵਿਭਾਗ,ਪੰਜਾਬ ਸਰਕਾਰ ਦੁਆਰਾ ਸਪਾਂਸਰ ਕੀਤਾ ਗਿਆ ਹੈ। ਇਸ ਪ੍ਰੋਗਰਾਮ ਵਿੱਚ ਪੰਜਾਬ ਸਰਕਾਰ ਦੇ...
ਚੰਡੀਗੜ, 15 ਜਨਵਰੀ(ਜਸ਼ਨ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ ਨੇ ਸੂਬੇ ਵਿੱਚ ਬਾਇਓ-ਗੈਸ ਅਤੇ ਬਾਇਓ-ਸੀ.ਐਨ.ਜੀ. ਪਲਾਂਟਾਂ ਦੀ ਸਥਾਪਨਾ ਕਰਨ ਲਈ ਭਾਰਤੀ ਤੇਲ ਨਿਗਮ (ਆਈ.ਓ.ਸੀ.) ਲਿਮਟਿਡ ਨਾਲ ਇਕ ਸਮਝੌਤਾ ਸਹੀਬੰਦ (ਐਮ.ਓ.ਯੂ.) ਕੀਤਾ। ਸੂਬਾ ਸਰਕਾਰ ਦਾ ਇਹ ਉਪਰਾਲਾ ਝੋਨੇ ਦੀ ਪਰਾਲੀ ਸਾੜਣ ਦੀ ਰੋਕਥਾਮ ਲਈ ਹੰਢਣਸਾਰ ਹੱਲ ਲੱਭਣ ਲਈ ਕੀਤੇ ਜਾ ਰਹੇ ਠੋਸ ਯਤਨਾਂ ਦਾ ਹਿੱਸਾ ਹੈ। ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਆਈ.ਓ.ਸੀ. ਨੇ ਪੰਜਾਬ ਬਿੳੂਰੋ...

