ਸਰੀ,30 ਦਸੰਬਰ (ਜਸ਼ਨ)-ਸਿੱਖ ਜਗਤ ਵਿਚ ਨਿਸ਼ਕਾਮ ਸੇਵਕ ਅਤੇ ਮਹਾਨ ਸਮਾਜ ਸੇਵੀ ਸ਼ਖਸੀਅਤ ਵਜੋਂ ਜਾਣੇ ਜਾਂਦੇ ਸੰਤ ਬਾਬਾ ਫਤਿਹ ਸਿੰਘ ਜੀ ਖੋਸਿਆ ਵਾਲਿਆਂ ਦੀ ਬਰਸੀ ਕਨੇਡਾ ਦੇ ਸ਼ਹਿਰ ਸਰੀ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਮਨਾਈ ਗਈ। ਇਸ ਮੌਕੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸੰਗਤਾਂ ਨੇ ਗੁਰਬਾਣੀ ਅਤੇ ਵੈਰਾਗਮਈ ਕੀਰਤਨ ਰਾਹੀਂ ਆਪਣੀਆਂ ਮਨੋਬਿਰਤੀਆਂ ਅਕਾਲ ਪੁਰਖ ਦੇ ਚਰਨਾਂ ਨਾਲ ਜੋੜੀਆਂ। ਸਮਾਗਮ ਦੌਰਾਨ ਪਿੰਡ ਖੋਸਾ ਕੋਟਲਾ,ਖੋਸਾ...
News
ਮੋਗਾ, 30 ਦਸੰਬਰ (ਜਸ਼ਨ)-ਅੱਜ ਉਸ ਸਮੇਂ ਸਿੱਖਿਆ ਖੇਤਰ ਵਿਚ ਸੋਗ ਦੀ ਲਹਿਰ ਦੌੜ ਗਈ ਜਦੋਂ ਪਰਿੰਸੀਪਲ ਸ: ਜਗਤਾਰ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਅਚਾਨਕ ਮੌਤ ਹੋ ਗਈ। ਸ: ਜਗਤਾਰ ਸਿੰਘ ਪਹਿਲਾਂ ਲੰਬਾ ਸਮਾਂ ਵੋਕੇਸ਼ਨਲ ਲੈਕਚਰਾਰ ਵਜੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਸੇਵਾਵਾਂ ਨਿਭਾਉਂਦੇ ਰਹੇ ਅਤੇ ਅੱਜ ਕੱਲ ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੜਿੱਕ ਦੇ ਪਰਿੰਸੀਪਲ ਵਜੋਂ ਸੇਵਾਵਾਂ ਨਿਭਾਅ ਰਹੇ ਸਨ । ਲੈਕਚਰਾਰ ਸੇਵਕ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’...
ਚੰਡੀਗੜ, 28 ਦਸੰਬਰ() :ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਉਦੇਸ਼ ਨਾਲ ਸਪੈਸ਼ਲ ਟਾਸਕ ਫੋਰਸ ਵੱਲੋਂ ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਟੀਆਂ ਦੇ ਵਾਈਸ ਚਾਂਸਲਰ/ਨੁਮਾਇੰਦਿਆਂ ਦੇ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਲਈ ਵਿਚਾਰ ਅਤੇ ਸੁਝਾਅ ਪ੍ਰਾਪਤ ਕੀਤੇ ਗਏ।ਇਸ ਮੀਟਿੰਗ ਦੀ ਪ੍ਰਧਾਨਗੀ ਅਡਿਸ਼ਨਲ ਚੀਫ ਸੈਕਟਰੀ ਐਜੂਕੇਸ਼ਨ ਸ਼੍ਰੀ ਐਸ.ਕੇ. ਸੰਧੂ ਵੱਲੋਂ ਕੀਤੀ ਗਈ। ਇਸ ਵਿੱਚ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀ ਪ੍ਰਮੁੱਖ...
ਚੰਡੀਗੜ 29 ਦਸੰਬਰ:(ਜਸ਼ਨ) : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਮੁਲਜ਼ਮ ਨਾਇਬ ਤਹਿਸੀਲਦਾਰ ਸੁਰਿੰਦਰ ਕੁਮਾਰ ਪੱਬੀ ਦੇ ਡਰਾਈਵਰ ਜਗਜੀਤ ਸਿੰਘ ਜੱਗਾ ਤੋਂ ਰਿਸ਼ਵਤ ਦੀ ਇਕ ਲੱਖ ਰੁਪਏ ਦੀ ਰਾਸ਼ੀ ਬਰਾਮਦ ਕਰ ਲਈ ਹੈ। ਜੋ ਕਿ 5 ਦਸੰਬਰ ਨੂੰ ਮੋਗਾ ਜ਼ਿਲੇ ਦੇ ਅਜੀਤਵਾਲ ਵਿਚ ਵਿਜੀਲੈਂਸ ਵਲੋਂਕੀਤੇ ਗਏ ਟਰੈਪ ਦੌਰਾਨ ਰਿਸ਼ਵਤਖੋਰੀ ਦੇ ਕੇਸ ਵਿਚ ਫਰਾਰ ਸੀਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਓਰੋ ਨੂੰ ਮੋਹਾਲੀ ਦੀ ਅਦਾਲਤ ਤੋਂ ਜੱਗਾ ਦਾ ਦੋ ਦਿਨ...
ਮੋਗਾ, 29 ਦਸੰਬਰ (ਜਸ਼ਨ)-ਮੋਗਾ ਸ਼ਹਿਰ ਦੇ ਇਕ ਨੌਜਵਾਨ ਨੇ ਅੱਜ ਆਪਣੇੇ ਲਾਈਸੰਸੀ ਰਿਵਾਲਵਰ ਨਾਲ ਖੁੱਦ ਨੂੰ ਗੋਲੀ ਮਾਰਕੇ ਕੀਤੀ ਹਾਤਮ ਹੱਤਿਆ ਕਰ ਲਈ । ਮਿ੍ਰਤਕ ਜਤਿੰਦਰ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਤਿੰਨ ਮਹੀਨੇ ਪਹਿਲਾ ਹੀ ਉਸਦੀ ਮੰਗਣੀ ਪਾਇਲ ਨਾਅ ਦੀ ਲੜਕੀ ਨਾਲ ਹੋਈ ਸੀ। ਮਿ੍ਰਤਕ ਜਤਿਦਰ ਕੁਮਾਰ ਗੋਇਲ ਉਰਫ਼ ਸੰਨੀ ਗੋਇਲ ਦੀ ਮਾਂ ,ਭੈਣ ਅਤੇ ਜੀਜੇ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਮੁਤਾਬਕ ਜਤਿਦਰ ਕੁਮਾਰ ਦੀ ਮੰਗਣੀ ਤਿੰਨ ਕੁ ਮਹੀਨੇ ਪਹਿਲਾਂ ਪਾਇਲ ਨਾਮ ਦੀ ਲੜਕੀ...
ਮੋਗਾ, 29 ਦਸੰਬਰ (ਜਸ਼ਨ)-ਪੰਜਾਬੀ ਗਾਇਕੀ ‘ਚ ਲੱਚਰਤਾ ਭਾਰੂ ਹੋਣ ਦੇ ਨਾਲ ਸੱਭਿਆਚਾਰ ’ਚ ਸਿਰੇ ਦਾ ਨਿਘਾਰ ਤਾਂ ਪਹਿਲਾਂ ਹੀ ਆ ਚੁੱਕਾ ਸੀ ਪਰ ਬੀਤੇ ਦਿਨੀਂ ਰਿਲੀਜ਼ ਹੋਏ ਗੀਤ ‘‘ਫੀਮ ਖਾਣੇ ਜੱਟ‘‘ ਰਾਹੀਂ ਜੱਟਾਂ ਨੂੰ ਨਸ਼ਈ ਜੱਟ ਦਿਖਾ ਕੇ ਜੱਟਾਂ ਦਾ ਅਕਸ ਹੋਰ ਖਰਾਬ ਕੀਤਾ ਜਾ ਰਿਹਾ ਹੈ। ਇਸ ਗੀਤ ਦੀ ਮਸ਼ਹੂਰੀ ਲਈ ਬੱਸ ਅੱਡੇ ਸਮੇਤ ਹੋਰ ਕਈ ਜਨਤਕ ਥਾਵਾਂ ਤੇ ਪੋਸਟਰ ਲਗਾਏ ਗਏ ਹਨ। ਗਾਇਕ ਬੋਬੀ ਸੰਨ ਵਲੋਂ ਗਾਇਆ ਇਹ ਗੀਤ ਪਿਛਲੇ ਦਿਨੀਂ ਸੋਸ਼ਲ ਮੀਡੀਆ ਤੇ ਵੀ ਪਾਇਆ ਗਿਆ ਹੈ। ‘ਸਾਡਾ...
ਮੋਗਾ,29 ਦਸੰਬਰ:(ਜਸ਼ਨ)-ਮਾਣਯੋਗ ਜ਼ਿਲਾ ਇੰਚਾਰਜ ਤੇ ਸ਼ੈਸ਼ਨਜ਼ ਜੱਜ-ਕਮ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਅਤੇ ਸ਼੍ਰੀ ਵਿਨੀਤ ਕੁਮਾਰ ਨਾਰੰਗ ਸੀ.ਜੇ.ਐਮ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਦੀ ਰਹਿਨੁਮਾਈ ਹੇਠ ਬਲਾਕ ਨਿਹਾਲ ਸਿੰਘ ਵਾਲਾ ਦੇ ਪਿੰਡ ਖਾਈ ਵਿਖੇ ਮੁਫ਼ਤ ਕਾਨੂੰਨੀ ਸਹਾਇਤਾ ਸਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦੌਰਾਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਨਿਯੁਕਤ ਪੀ.ਐਲ.ਵੀ ਗੁਰਪ੍ਰੀਤ ਕੌਰ ਨੇ ਪਿੰਡ ਦੇ...
ਮੋਗਾ, 29 ਦਸੰਬਰ (ਜਸ਼ਨ)-ਯੂਨੀਵਰਸਲ ਫਸਟ ਚੁਆਇਸ ਐਜੂਕੇਸ਼ਨ ਹੈਂਡ ਆਫਿਸ ਐਸ.ਸੀ.ਓ. 80-81, ਤੀਜੀ ਮੰਜ਼ਿਲ, ਸੈਕਟਰ 17-ਸੀ, ਚੰਡੀਗੜ੍ਹ, ਬਰਾਂਚ ਆਫਿਸ: ਅਮਿੰ੍ਰਤਸਰ ਰੋਡ ਮੋਗਾ ,ਜੋ ਕਿ ਆਈਲੈਟਸ, ਨੈਨੀ, ਸਪੋਕਨ ਇੰਗਲਿਸ਼ ਦੇ ਨਾਲ ਨਾਲ ਸਟੱਡੀ ਵੀਜ਼ਾ, ਸੁਪਰ ਵੀਜ਼ਾ ਅਤੇ ਆਨਲਾਈਨ ਮਲਟੀਪਲ ਵੀਜ਼ਾ ਦੇ ਖੇਤਰ ਵਿਚ ਮਾਹਿਰ ਜਾਣਿਆ ਜਾਂਦਾ ਹੈ। ਉਕਤ ਜਾਣਕਾਰੀ ਦਿੰਦਿਆਂ ਸੰਸਥਾ ਦੇ ਡਾਇਰੈਕਟਰ ਦਰਸ਼ਨ ਸਿੰਘ ਵਿਰਦੀ ਨੇ ਦੱਸਿਆ ਕਿ ਇਸ ਵਾਰ ਸੁਰਿੰਦਰ ਸਿੰਘ ਬਰਾੜ ਸਪੁੱਤਰ ਗੁਰਜੰਟ ਸਿੰਘ ਬਰਾੜ...
ਮੋਗਾ,29 ਦਸੰਬਰ (ਜਸ਼ਨ)-ਲਾਇਨਜ਼ ਕਲੱਬ ਮੋਗਾ ਵਿਸ਼ਾਲ ਵੱਲੋਂ ਧੰੁਦ ਦੇ ਦਿਨਾਂ ਵਿਚ ਵਾਹਨ ਚਾਲਕਾਂ ਨੂੰ ਆਪਣੇ ਵਾਹਨਾਂ ਦੀ ਗਤੀ ਨੂੰ ਨਿਯੰਤਰਣ ਵਿਚ ਰੱਖਣ ਦੀ ਤਾਕੀਦ ਕੀਤੀ ਗਈ ਹੈ ਤਾਂ ਕਿ ਲੋਕ ਦੁਰਘਟਨਾਵਾਂ ਤੋਂ ਬੱਚ ਸਕਣ। ਲਾਇਨਜ਼ ਕਲੱਬ ਮੋਗਾ ਵਿਸ਼ਾਲ ਵੱਲੋਂ ਅੱਜ ਟਰਾਲੀ ਯੂਨੀਅਨ ਵਿਚ ਜਾ ਕੇ 200 ਦੇ ਕਰੀਬ ਟਰਾਲੀਆਂ ਦੇ ਪਿੱਛੇ ਰਿਫੈਲਕਟਰ ਲਗਾਏ ਗਏ। ਟਰਾਲੀਆਂ ਨੂੰ ਰਿਫੈਲਕਟਰ ਲਗਾਉਣ ਦੀ ਸ਼ੁਰੂਆਤ ਡੀ ਐੱਸ ਪੀ ਕੰਟਰੋਲ ਰੂਮ ਜਸਵੰਤ ਸਿੰਘ ਅਤੇ ਟ੍ਰ੍ਰੈਫਿਕ ਇੰਸਪੈਕਟਰ ਰਾਮ ਸਿੰਘ...
ਮੋਗਾ, 28 ਦਸੰਬਰ (ਜਸ਼ਨ)- ਜ਼ਿਲਾ ਕਾਂਗਰਸ ਦੀ ਮਹਿਲਾ ਪ੍ਰਧਾਨ ਸ਼੍ਰੀਮਤੀ ਵੀਰਪਾਲ ਕੌਰ ਜੌਹਲ ਦੀ ਪ੍ਰਧਾਨਗੀ ਹੇਠ ਅੱਜ ਕੱਚਾ ਜ਼ੀਰਾ ਰੋਡ ਮੋਗਾ ’ਤੇ ਸਥਿਤ ਮਹਿਲਾ ਕਾਂਗਰਸ ਦੇ ਦਫਤਰ ਵਿਖੇ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ ਦੌਰਾਨ ਸ਼੍ਰੀਮਤੀ ਵੀਰਪਾਲ ਕੌਰ ਜੌਹਲ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ 133ਵੇਂ ਸਥਾਪਨਾ ਦਿਵਸ ਦੀਆਂ ਵਧਾਈਆਂ ਦਿੰਦਿਆਂ ਆਖਿਆ ਕਿ 1885 ਤੋਂ ਸਥਾਪਿਤ ਕਾਂਗਰਸ ਪਾਰਟੀ ਏਸ਼ੀਆ ਅਤੇ ਅਫਰੀਕਾ ਵਿਚ ਬਿ੍ਰਟਿਸ਼ ਸਾਮਰਾਜ ਦੌਰਾਨ ਹੋਂਦ ਵਿਚ ਆਈ ਮਹਿਜ਼ ਪਹਿਲੀ ਪਾਰਟੀ ਹੀ...

