ਮੋਗਾ, 22 ਸਤੰਬਰ (ਜਸ਼ਨ)-ਬੀਤੇ ਦਿਨੀ ਮਾਉਂਟ ਲਿਟਰਾ ਜ਼ੀ ਸਕੂਲ ਵਿਖੇ ਆਯੋਜਿਤ ਕੀਤੇ ਗਏ ‘ਕਿਸ ਵਿਚ ਕਿਨਾਂ ਹੈ ਦਮ’ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਹਿੱਸਾ ਲੈ ਕੇ ਆਪਣੀ ਪ੍ਰਤਿਭਾ ਦਾ ਬੇਹਤਰ ਪ੍ਦਰਸ਼ਨ ਕੀਤਾ ਸੀ। ਇਹਨਾਂ ਮੁਕਾਲਿਆਂ ਲਈ ਸਕੂਲ ਦੇ 13 ਵਿਦਿਆਰਥੀਆਾਂ ਦੀ ਚੋਣ ਹੋਈ। ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਨਿਰਮਲ ਧਾਰੀ ਨੇ ਦੱਸਿਆ ਕਿ ਚੌਥੀ ਕਲਾਸ ਦੇ ਪਹੇਸ਼, ਚੌਥੀ ਕਲਾਸ ਦੀ ਆਸਥਾ, ਤੀਜੀ ਕਲਾਸ ਦੇ ਤਨਿਸ਼ਕ, ਹਸਰਤ, ਚੌਥੀ ਕਲਾਸ ਦੇ ਕਾਰਤਿਕ, ਚੌਥੀ ਕਲਾਸ...
News
ਮੋਗਾ, 22 ਸਤੰਬਰ (ਜਸ਼ਨ): ਗੁਰਦਾਸਪੁਰ ਜਿਮਨੀ ਚੋਣ ਲਈ ਕਾਂਗਰਸ ਵਲੋਂ ਸੁਨੀਲ ਜਾਖੜ ਨੂੰ ਉਮੀਦਵਾਰ ਘੋਸ਼ਿਤ ਕਰਨ ਤੋਂ ਬਾਅਦ ਸਾਰੇ ਹੀ ਪੰਜਾਬ ਵਿੱਚ ਖੁਸ਼ੀ ਦਾ ਮਾਹੌਲ ਹੈ। ਜਿਸਦੇ ਕਾਰਨ ਕਾਂਗਰਸੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ। ਸੁਨੀਲ ਜਾਖੜ ਨੂੰ ਗੁਰਦਾਸਪੁਰ ਤੋਂ ਉਮੀਦਵਾਰ ਬਣਾਉਣ ਤੇ ਮੋਗਾ ਹਲਕੇ ਦੇ ਐਮ.ਐਲ.ਏ. ਡਾ. ਹਰਜੋਤ ਕਮਲ, , ਡਾ. ਰਜਿੰਦਰ ਕਮਲ, ਗੁਰਸੇਵਕ ਸਿੰਘ ਚੀਮਾ ਉੱਪ ਚੇਅਰਮੈਨ ਪਲੈਨਿੰਗ ਅਤੇ ਕੋ-ਆਰਡੀਨੇਸ਼ਨ ਸੈਲ ਪੰਜਾਬ, ਡਾ. ਜੀ.ਐਸ. ਗਿੱਲ ਨੇ ਸੁਨੀਲ ਜਾਖੜ...
ਮੋਗਾ, 22 ਸਤੰਬਰ (ਜਸ਼ਨ)-ਸੰਤ ਬਾਬਾ ਹਜ਼ੂਰਾ ਸਿੰਘ ਜੀ ਦੀ ਕੁਸ਼ਲ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ (ਮੋਗਾ) ਦੇ ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਵੱਲੋਂ ਸ਼ਿਲਪ ਕਲਾ ਵਰਕਸ਼ਾਪ ਆਯੋਜਿਤ ਕੀਤੀ ਗਈ।ਇਸ ਮੌਕੇ ਮਹਾਤਮਾ ਗਾਂਧੀ ਸ਼ਿਲਪ ਕਲਾ ਕੇਂਦਰ, ਜੈਪੁਰ (ਰਾਜਸਥਾਨ) ਤੋਂ ਸ੍ਰੀ ਰਾਜੇਸ਼ ਰਾਏ ਅਤੇ ਸ੍ਰੀ ਦੇਵਾਨੰਦ ਰਾਏ ਉਚੇਚੇ ਤੌਰ ਤੇ ਸ਼ਿਲਪ ਕਲਾ ਬਾਰੇ ਜਾਣਕਾਰੀ ਦੇਣ ਲਈ ਪਹੁੰਚੇ।ਉਹਨਾਂ ਨੇ ਵਿਦਿਆਰਥਣਾਂ ਨੂੰ ਖ਼ਾਸ ਕਿਸਮ ਦੀ ਸ਼ਿਲਪ ਕਲਾ ਬਾਰੇ...
ਬਰਗਾੜੀ ,21 ਸਤੰਬਰ (ਸਤਨਾਮ ਬੁਰਜ ਹਰੀਕਾ/ਮਨਪ੍ਰੀਤ ਸਿੰਘ ਬਰਗਾੜੀ) ਪਿੰਡ ਬਹਿਬਲ ਖੁਰਦ (ਨਿਆਮੀਵਾਲਾ) ਵਿਖੇ ਰਿਲਾਇੰਸ ਜੀਓ ਕੰਪਨੀ ਵੱਲੋਂ ਪਿੰਡ ਦੀ ਸੰਘਣੀ ਅਬਾਦੀ ਦੇ ਵਿਚਕਾਰ ਮੋਬਾਇਲ ਟਾਵਰ ਲਾਇਆ ਜਾ ਰਿਹਾ ਹੈੇ ਜਿਸ ਦਾ ਪਿੰਡ ਨਿਵਾਸੀਆਂ ਵੱਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਹੈ। ਮੌਕੇ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਟਾਵਰ ਪਿਛਲੇ ਲੱਗਭਗ ਤਿੰਨ ਮਹੀਨੇ ਪਹਿਲਾ ਲੱਗਣਾ ਸ਼ੁਰੂ ਹੋਇਆ ਸੀ ਤਾਂ ਪਿੰਡ ਨਿਵਾਸੀ ਉਸ ਸਮੇਂ ਤੋਂ ਹੀ ਇਸ ਦਾ ਵਿਰੋਧ ਕਰਦੇ ਆ ਰਹੇ ਹਨ। ਉਸ ਸਮੇਂ ਵੀ...
ਮੋਗਾ,21 ਸਤੰਬਰ (ਜਸ਼ਨ)-ਮੋਗਾ ਹਲਕੇ ਦੇ ਪਿੰਡ ਖੋਸਾ ਪਾਂਡੋਂ ਵਿਖੇ ਨੀਲੇ ਕਾਰਡ ਧਾਰਕਾਂ ਨੂੰ ਸਸਤੀ ਕਣਕ ਦੀ ਵੰਡ ਕੀਤੀ ਗਈ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਮੋਗਾ ਹਲਕੇ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਦੇ ਪੀ.ਏ. ਡਾ. ਜੀ.ਐਸ. ਗਿੱਲ, ਪਲੈਨਿੰਗ ਅਤੇ ਕੋਆਰਡੀਨੇਸ਼ਨ ਸੈਲ ਪੰਜਾਬ ਦੇ ਉੱਪ ਚੇਅਰਮੈਨ ਗੁਰਸੇਵਕ ਸਿੰਘ ਚੀਮਾ ਵਿਸ਼ੇਸ਼ ਤੌਰ ਤੇ ਪਹੁੰਚੇ। ਪਿੰਡ ਖੋਸਾ ਪਾਂਡੋਂ ਵਿਖੇ ਸਰਪੰਚ ਮੇਜਰ ਸਿੰਘ ਤੂਰ, ਬੇਅੰਤ ਸਿੰਘ ਖੋਸਾ ਪਾਂਡੋ ਬਲਾਕ ਪ੍ਰਧਾਨ, ਗੋਵਿੰਦਰ ਸਿੰਘ ਚੈਅਰਮੈਨ ਮਿਡ-ਡੇ...
ਘੱਲ ਕਲਾਂ,21 ਸਤੰਬਰ (ਜਸ਼ਨ)-ਪਿੰਡ ਘੱਲ ਕਲਾਂ ਦੇ ਸਰਕਾਰੀ ਹਾਈ ਸਕੂਲ ਵਿਖੇ ਨਹਿਰੂ ਯੁਵਾ ਕੇਂਦਰ ਮੋਗਾ ਵੱਲੋਂ ਸਕੂਲ ਦੇ ਪਿ੍ਰੰ: ਹਰਜਿੰਦਰ ਸਿੰਘ ਢੰਡਾਲ ਦੀ ਅਗਵਾਈ ਹੇਠ ਨਸ਼ਾ ਵਿਰੋਧੀ ਲੇਖ ਮੁਕਾਬਲੇ ਕਰਵਾਏ ਗਏ, ਜਿਸ ਵਿਚ ਬੱਚਿਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਪਿ੍ਰੰ: ਹਰਜਿੰਦਰ ਸਿੰਘ ਢੰਡਾਲ ਨੇ ਨਸ਼ਿਆਂ ਪ੍ਰਤੀ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ੇ ਖਾਣ ਵਾਲਾ ਮਨੁੱਖ ਕਦੇ ਵੀ ਮਹਾਨ ਨਹੀਂ ਬਣ ਸਕਦਾ, ਉਸ ਦੀ ਸਮਾਜ ਵਿਚ ਕੋਈ ਇੱਜ਼ਤ ਨਹੀਂ ਰਹਿ ਜਾਂਦੀ। ਉਨਾਂ...
ਕੋਟ ਈਸੇ ਖ਼ਾਂ, 21 ਸਤੰਬਰ (ਜਸ਼ਨ) -ਸਰਕਲ ਮਸੀਤਾਂ ਕਸਬਾ ਕੋਟ ਈਸੇ ਖਾਂ ਵਿਖੇ ਵਾਰਡ ਨੰਬਰ 8 ਵਿੱਚ ਸੁਪਰਵਾਈਜ਼ਰ ਮੈਡਮ ਸੁਖਵਿੰਦਰਜੀਤ ਕੌਰ ਦੀ ਅਗਵਾਈ ਹੇਠ ਨਿਊਟਰੇਸ਼ਨ ਡੇ ਮਨਾਇਆ ਗਿਆ। ਜਿਸ ਵਿੱਚ ਮੈਡਮ ਜਗਦੀਸ਼ ਕੌਰ ਪਤਨੀ ਮਨਜਿੰਦਰ ਸਿੰਘ ਵਿਰਕ ਉਪ ਚੇਅਰਮੈਨ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ। ਇਸ ਮੌਕੇ ਕੋਟ ਈਸੇ ਖਾਂ ਦੀਆਂ ਦੁੱਧ ਪਿਲਾਉਣ ਵਾਲੀਆਂ ਮਾਵਾਂ ਔਰਤਾਂ ਤੇ ਆਂਗਣਵਾੜੀ ਵਰਕਰਾਂ ਨੇ ਭਾਗ ਲਿਆ। ਇਸ ਮੌਕੇ ਔਰਤਾਂ ਨੂੰ ਪੂਰਨ ਆਹਾਰ ਘਰ ਵਿੱਚ ਤਿਆਰ ਕਰਨ ਬਾਰੇ ਦੱਸਿਆ ਗਿਆ।
ਚੰਡੀਗੜ, 21 ਸਤੰਬਰ (ਪੱਤਰ ਪਰੇਰਕ) -ਦਫਤਰ ਮੁੱਖ ਚੋਣ ਅਫਸਰ ਪੰਜਾਬ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ-2017 ਲਈ ਅੱਜ ਚਾਰ ਉਮੀਦਵਾਰਾਂ ਨੇ ਕਾਗਜ਼ ਦਾਖਲ ਕਰਵਾਏ ਹਨ। ਇਸ ਤਰਾਂ ਹੁਣ ਤਕ ਜ਼ਿਮਨੀ ਚੋਣ ਲਈ ਪੰਜ ਉਮੀਦਵਾਰਾਂ ਨੇ ਕਾਗਜ਼ ਦਾਖਲ ਕਰਵਾਏ ਹਨ। 01 ਗੁਰਦਾਸਪੁਰ ਜ਼ਿਮਨੀ ਚੋਣ ਲਈ ‘ਆਪ‘ ਪਾਰਟੀ ਵਲੋਂ ਸੇਵਾ ਮੁਕਤ ਮੇਜਰ ਜਨਰਲ ਸੁਰੇਸ਼ ਕੁਮਾਰ ਖਜੂਰੀਆ ਤੇ ਉਨ੍ਹਾਂ ਦੇ ਕਵਰਿੰਗ ਉਮੀਦਵਾਰ ਵਜੋਂ ਉਨਾਂ ਦੀ ਧਰਮਪਤਨੀ ਸ੍ਰੀਮਤੀ...
* ਯੂਨੀਸੈੱਫ ਦੇ ਸੱਦੇ ’ਤੇ ਪੁੱਜੇ ਪੱਤਰਕਾਰ ਦੇਸ਼ ਭਰ ਵਿਚ ਸਮੁਦਾਇਕ ਸਿਹਤ ਦੇ ਟੀਚੇ ਦੀ ਪ੍ਰਾਪਤੀ ਲਈ ਸੂਤਰਧਾਰ ਦਾ ਕੰਮ ਕਰਨਗੇ-ਸੋਨੀਆ ਸਰਕਾਰ ਨਵੀਂ ਦਿੱਲੀ,21 ਸਤੰਬਰ (ੳੂਸ਼ਾ ਕੌਰ ਜਸ਼ਨ)-ਨਵੀਂ ਦਿੱਲੀ ਵਿਖੇ ਸੰਯੁਕਤ ਰਾਸ਼ਟਰ ਇੰਟਰਨੈਸ਼ਨਲ ਚਿਲਡਰਨ ਐਮਰਜੈਂਸੀ ਫੰਡ (ਯੂਨੀਸੈੱਫ ) ਵੱਲੋਂ ਸਿਹਤ ਸਬੰਧੀ ਕਵਰੇਜ ਮੌਕੇ ਸੂਖਮ ਮੁਲਾਂਕਣ ਦੇ ਹੁਨਰ ਨੂੰ ਪੈਦਾ ਕਰਨ ਲਈ ਪੱਤਰਕਾਰਾਂ ਦੀ ਵਰਕਸ਼ਾਪ ਲਗਾਈ ਗਈ । ‘ਜ਼ਰੂਰੀ ਜਾਂਚ ਪਰਖ ਅਤੇ ਸਿਹਤ ਪੱਤਰਕਾਰ’ ਅਤੇ ‘ਜ਼ਿੰਦਗੀ ਲਈ ਲਿਖੋ’ ਵਿਸ਼ਿਆਂ...
ਮੋਗਾ, 19ਸਤੰਬਰ (ਜਸ਼ਨ):ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਲੋਕ ਭਲਾਈ ਦੇ ਕੰਮਾਂ ਨੂੰ ਕੈਪਟਨ ਸਰਕਾਰ ਜਾਰੀ ਰੱਖਣ ਲਈ ਵਚਨਬੱਧ ਹੈ ਅਤੇ ਕੈਪਟਨ ਸਰਕਾਰ ਵੱਲੋਂ ਗਰੀਬ ਲੋਕਾਂ ਨੂੰ ਸਸਤੀ ਕਣਕ ਵੰਡਣ ਦੀ ਮੁਹਿੰਮ ਲਗਾਤਾਰ ਜਾਰੀ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਨੇ ਹਲਕੇ ਦੇ ਪਿੰਡ ਮਹਿਰੋਂ ਵਿਖੇ ਸਸਤੀ ਕਣਕ ਵੰਡਣ ਉਪਰੰਤ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਕੈਪਟਨ...

