News

*ਧੁੰਦ ‘ਚ ਮੰਜ਼ਿਲ ਤੱਕ ਪਹੁੰਚਣ ਲਈ ਵਾਹਨ ਚਾਲਕ ਲੈਂਦੇ ਹਨ ਚਿੱਟੀ ਪੱਟੀ ਦਾ ਸਹਾਰਾ ਬਾਘਾਪੁਰਾਣਾ,5 ਨਵੰਬਰ (ਜਸਵੰਤ ਗਿੱਲ ਸਮਾਲਸਰ)- ਸਰਦ ਰੁੱਤ ਆਉਂਦਿਆ ਹੀ ਵਾਹਨਾਂ ਤੇ ਸਫਰ ਕਰਨ ਵਾਲੇ ਰਾਹਗੀਰਾਂ ਨੂੰ ਧੁੰਦ ਕਾਰਨ ਡਾਹਢੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਨੂੰ ਆਪਣੀ ਮੰਜ਼ਿਲ ‘ਤੇ ਪਹੁੰਚਣ ਦੀ ਚਿੰਤਾ ਹੋਣ ਲੱਗਦੀ ਹੈ। ਹਾਈਵੇ ਅਤੇ ਨੈਸ਼ਨਲ ਹਾਈਵੇ ਤੇ ਲੱਗੀਆ ਚਿੱਟੇ ਰੰਗ ਦੀਆਂ ਪੱਟੀਆ ਉਨ੍ਹਾਂ ਵਾਹਨ ਚਾਲਕਾਂ ਲਈ ਸਹਾਰਾ ਬਣਦੀਆਂ ਹਨ ਅਤੇ ਇਨ੍ਹਾਂ ਪੱਟੀਆ...
ਮੋਗਾ, 5 ਨਵੰਬਰ (ਜਸ਼ਨ)- ਕਾਰ ਸੇਵਾ ਵਾਲੇ ਸੰਤ ਬ੍ਰਹਮ ਗਿਆਨੀ ਸੰਤ ਬਾਬਾ ਅਜਮੇਰ ਸਿੰਘ ਰੱਬ ਜੀ, ਜਿਨਾਂ ਦੀ ਬੀਤੇ ਦਿਨੀਂ 19ਵੀਂ ਬਰਸੀ ਮੌਕੇ 9 ਲੋੜਵੰਦ ਲੜਕੀਆਂ ਦੇ ਵਿਆਹ ਕੀਤੇ ਗਏ ਸਨ, ਅੱਜ ਉਨਾਂ ਸਾਰੀਆਂ ਹੀ ਲੜਕੀਆਂ ਨੰੂ ਘਰੇਲੂ ਸਮਾਨ, ਜਿਸ ਵਿੱਚ ਡਬਲ ਬੈੱਡ, ਡਰੈਸਿੰਗ ਟੇਬਲ, ਮੇਜ, ਕੁਰਸੀਆਂ, ਪੱਖਾ, ਸਾਈਕਲ, ਪੇਟੀ, ਗੱਦੇ, ਟਰੰਕ ਅਤੇ ਘਰ ਦਾ ਸਾਰਾ ਘਰੇਲੂ ਸਮਾਨ ਦਿਤਾ ਗਿਆ। ਇਸ ਮੌਕੇ ਡੀ.ਐਸ.ਪੀ. ਸਿਟੀ ਗੋਬਿੰਦਰ ਸਿੰਘ ਨੇ ਕਿਹਾ ਕਿ ਸੰਤ ਬਾਬਾ ਅਜਮੇਰ ਸਿੰਘ ਰੱਬ ਜੀ...
ਮੋਗਾ, 5 ਨਵੰਬਰ (ਜਸ਼ਨ):-ਕਾਂਗਰਸ ਦੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਬਲਖੰਡੀ ਦੇ ਪੁੱਤਰ ਅਰਸ਼ਜੀਤ ਸਿੰਘ ਖੋਸਾ ਦਾ ਅੰਤਿਮ ਸੰਸਕਾਰ ਅੱਜ ਉਹਨਾਂ ਦੇ ਪਿੰਡ ਬਲਖੰਡੀ ਵਿਖੇ ਕਰ ਦਿੱਤਾ ਗਿਆ । ਕੱਲ ਦੁਪਹਿਰ ਨਹਾਉਂਦੇ ਸਮੇਂ ਅਚਾਨਕ ਹੋਈ ਮੌਤ ਉਪਰੰਤ ਅਰਸ਼ਜੀਤ ਦੇ ਮਾਪੇ , ਪਰਿਵਾਰ ਵਾਲੇ ਅਤੇ ਅਰਸ਼ ਦੇ ਦੋਸਤ ਮਿੱਤਰ ਡੰੂਘੇ ਸਦਮੇ ਵਿਚ ਹਨ । ਅੱਜ ਸਵੇਰ ਤੋਂ ਹੀ ਧਾਰਮਿਕ ,ਸਿਆਸੀ ਅਤੇ ਸਮਾਜ ਸੇਵੀ ਸ਼ਖਸੀਅਤਾਂ ਦੇ ਨਾਲ ਨਾਲ ਪਿੰਡ ਵਾਸੀ ਜਸਵਿੰਦਰ ਸਿੰਘ ਬਲਖੰਡੀ ਦੇ ਪਿੰਡ ਵਾਲੇ ਗ੍ਰਹਿ...
ਮੋਗਾ, 4 ਨਵੰਬਰ (ਜਸ਼ਨ)-ਅੱਜ ਉਸ ਵੇਲੇ ਮੋਗਾ ਜ਼ਿਲੇ ‘ਚ ਸੋਗ ਦੀ ਲਹਿਰ ਦੌੜ ਗਈ ਜਦੋਂ ਕਾਂਗਰਸ ਦੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਬਲਖੰਡੀ ਦੇ ਪੁੱਤਰ ਅਰਸ਼ਜੀਤ ਦੀ ਅਚਾਨਕ ਮੌਤ ਹੋ ਗਈ । ਕਾਂਗਰਸ ਦੇ ਸੀਨੀਅਰ ਆਗੂ ਸ਼ਿਵਾਜ਼ ਭੋਲਾ ਮਸਤੇਵਾਲਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਦੁਪਹਿਰ ਸਮੇਂ ਅਰਸ਼ ਦੀ ਮਾਤਾ ਗੁਰਦੁਆਰਾ ਸਾਹਿਬ ਜਾ ਰਹੀ ਸੀ ਇਸੇ ਦੌਰਾਨ ਅਰਸ਼ ਨੇ ਉਸ ਨੂੰ ਆਖਿਆ ਕਿ ‘ਤੁਸੀਂ ਚੱਲੋ ਮੈਂ ਇਸ਼ਨਾਨ ਕਰਕੇ...
ਮੋਗਾ, 4 ਨਵੰਬਰ (ਜਸ਼ਨ): : ਵੇਵਜ਼ ਓਵਰਸੀਜ਼ ਮੋਗਾ ਜਿਸਨੇ ਮਾਲਵਾ ਸ਼੍ਰੇਣੀ ਵਿਚ ਵਿਚ ਆਪਣੀ ਵਧੀਆ ਪਹਚਾਣ ਬਣਾਈ ਹੈ, ਸੰਸਥਾ ਦੇ ਡਾਇਰੈਕਟਰ ਗੌਰਵ ਗੁਪਤਾ ਨੇ ਦੱਸਿਆ ਕਿ ਉਨਾਂ ਵਲੋਂ ਮੋਗਾ ਜ਼ਿਲੇ ’ਚ ਦੋ ਸ਼ਾਖਾਵਾਂ ਇਕ ਆਰਾ ਰੋਡ ਤੇ ਜੀ.ਟੀ.ਰੋਡ ਜੀ.ਕੇ.ਪਲਾਜਾ ਦੀ ਦੂਸਰੀ ਮੰਜਿਲ ਤੇ ਚਲਾਈ ਜਾ ਰਹੀ ਹੈ। ਇਸ ਮੌਕੇ ਡਾਇਰੈਕਟਰ ਗੌਰਵ ਗੁਪਤਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨਾਂ ਦੀ ਸੰਸਥਾ ਦੇ ਵਿਦਿਆਰਥੀ ਸ਼ੁਭਮ ਪੁੱਤਰ ਵਿਨੋਦ ਕੁਮਾਰ ਤੇ...
ਮੋਗਾ, 4 ਨਵੰਬਰ (ਜਸ਼ਨ): : ਲਾਲਾ ਲਾਜਪਤ ਰਾਏ ਮੈਮੋਰੀਅਲ ਪੋਲੀਟੈਕਨਿਕ ਕਾਲਜ ਅਜੀਤਵਾਲ (ਮੋਗਾ) ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾਉਂਦਿਆਂ ਸਮੂਹ ਮੈਨੇਜਮੈਂਟ, ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਗੁਰੂ ਮਹਾਰਾਜ ਦੀ ਹਜੂਰੀ ਵਿਚ ਸੁੰਦਰ ਰੁਮਾਲਾ ਸਾਹਿਬ ਭੇਂਟ ਕੀਤਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਉਪਰੰਤ ਸੰਸਥਾ ਦੇ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਨੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਨੂੰ ਇਸ ਦਿਨ ਦੀ ਵਧਾਈ ਦਿੰਦਿਆਂ ਕਿਹਾ ਕਿ ਜਗਤ ਗੁਰੂ ਨਾਨਕ ਦੇਵ ਜੀ...
ਮੋਗਾ, 4 ਨਵੰਬਰ (ਜਸ਼ਨ):: ਸਥਾਨਕ ਜੀ.ਟੀ.ਰੋਡ ਤੇ ਜੀ.ਕੇ.ਪਲਾਜਾ ਬਿਲਡਿੰਗ ਦੀ ਪਹਿਲੀ ਮੰਜਿਲ ਤੇ ਸਥਿਤ ਜੂਰੀ ਇੰਟਰਨੈਸ਼ਨਲ ਸੰਸਥਾ ਦੀ ਡਾਇਰੈਕਟਰ ਮੈਡਮ ਸ਼ੈਫਾਲੀ ਗੁਪਤਾ ਤੇ ਮੀਨੂੰ ਗੁਪਤਾ ਨੇ ਦੱਸਿਆ ਕਿ ਵਿਦਿਆਰਥੀਆ ਵਿਚ ਮੇਹੰਦੀ, ਫੈਸ਼ਿਅਲ, ਮੇਕਅਪ ਆਦਿ ਦੇ ਕੋਰਸਾਂ ਨੂੰ ਲੈ ਕੇ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ ਜਿਸਨੂੰ ਲੈ ਕੇ ਅਕੈਡਮੀ ਵਿਚ ਦਾਖਲੇ ਸ਼ੁਰੂ ਹੋ ਗਏ ਹਨ। ਉਹਨਾਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੋਗਾ ਵਿਖੇ ਜੂਰੀ...
ਡਰੋਲੀ ਭਾਈ, 4 ਨਵੰਬਰ (ਜਸ਼ਨ) : ਗੁਰੂਆਂ ਦੀ ਚਰਨ ਛੋਹ ਪ੍ਰਾਪਤ ਇਤਿਹਾਸਿਕ ਪਿੰਡ ਡਰੋਲੀ ਭਾਈ ਵਿਖੇ ਗੁਰਦੁਆਰਾ ਕਮੇਟੀ ਵੱਲੋਂ ਨਗਰ ਨਿਵਾਸੀਆਂ ਦੀ ਸਹਿਯੋਗ ਨਾਲ ਗੁਰਦੁਆਰਾ ਬਾਬਾ ਗੁਰਦਿੱਤਾ ਸਾਹਿਬ ਵਿਖੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਅਰਦਾਸ ਉਪਰੰਤ ਨਗਰ ਕੀਰਤਨ ਗੁਰਦੁਆਰਾ ਬਾਬਾ ਗੁਰਦਿੱਤਾ ਸਾਹਿਬ ਜੀ ਤੋਂ ਰਵਾਨਾ...
ਮੋਗਾ 4ਨਵੰਬਰ (ਸਰਬਜੀਤ ਰੋਲੀ) ਮੋਗਾ ਨੇੜਲੇ ਪਿੰਡ ਧੂੜਕੋਟ ਚੱੜਤ ਸਿੰਘ ਵਾਲਾ ਦੇ ਗੁਰਦਆਰਾ ਸੰਤ ਕੁੱਟੀਆ ਵਿੱਖੇ ਪਹਿਲੇ ਪਾਤਸਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਦਿਹਾੜਾ ਅਤੇ ਸੱਚ ਖੰਡ ਵਾਸੀ ਬ੍ਰਹਮ ਗਿਆਨੀ ਬਾਬਾ ਗੁਰਦਿੱਤਾ ਜੀ ਦੀ ਸਲਾਨਾ 20ਵੀ ਬਰਸੀ ਬੜੀ ਸਰਧਾ ਭਾਵਨਾ ਤੇ ੳੁਤਸਾਹ ਨਾਲ ਮਨਾੲੀ ਗੲੀ ੲਿਸ ਮੋਕੇ ਸ੍ਰੀ ਅਖੰਡ ਪਾਠਾ ਦੇ ਭੋਗ ਪਾੲੇ ਗੲੇ ਭੋਗ ਤੋ ੳੁਪ੍ਰੰਤ ਪਹੁੰਚੇ ਮਹਾ ਪੁਰਸਾ ਕਥਾ ਵਿਚਾਰਾ ਰਾਹੀ ਸੰਗਤਾ ਨੂੰ ਗੁਰੂ ੲਿਤਿਹਾਸ ਸੁਣਾ ਕੇ ਸੰਗਤਾ ਨੂੰ...
ਮੋਗਾ, 4 ਨਵੰਬਰ (ਜਸ਼ਨ)- ਅੱਜ ਮੋਗਾ ਦੇ ਕਸਬਾ ਚੜਿੱਕ ਦੀ ਵਸਨੀਕ ਗਗਨਦੀਪ ਕੌਰ ਨੇ 108 ਐਂਬੂਲੈਂਸ ਬੱਸ ਵਿਚ ਹੰਗਾਮੀ ਹਾਲਾਤ ਵਿਚ ਦੋ ਜੌੜੇ ਬੱਚਿਆਂ ਨੂੰ ਜਨਮ ਦਿੱਤਾ । ਸ: ਮੋਹਨ ਸਿੰਘ ਸੰਨੀ ਜ਼ਿਲਾ ਇੰਚਾਰਜ 108 ਐਂਬੂਲੈਂਸ ਨੇ ‘ਸਾਡਾ ਮੋਗਾ ਡੌਟ ਕੌਮ’ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਸਵੇਰ ਵੇਲੇ ਆਸ਼ਾ ਵਰਕਰ ਕਮਲਜੀਤ ਕੌਰ ਚੜਿੱਕ ਵੱਲੋਂ ਪਿੰਡ ਦੀ ਗਰਭਵਤੀ ਔਰਤ ਗਗਨਦੀਪ ਕੌਰ ਨੂੰ 108 ਐਂਬੂਲੈਂਸ ਰਾਹੀਂ ਚੜਿੱਕ ਪਿੰਡ ਤੋਂ ਮੋਗਾ ਦੇ ਸਰਕਾਰੀ ਹਸਪਤਾਲ...

Pages