ਮੋਗਾ,27ਜੁਲਾਈ (ਜਸ਼ਨ):ਡੀਐਮ ਕਾਲਜ ਮੋਗਾ ਦੇ ਨਵੇਂ ਵਿੱਦਿਅਕ ਸੈਸ਼ਨ 2017-18 ਦੀ ਸ਼ੁਰੂਆਤ ਅਤੇ ਕਾਲਜ ਕੈਂਪਸ ਵਿੱਚ ਬਣੀ ਹਵਨ ਯੱਗਸ਼ਾਲਾ ਦੇ ਕੀਤੇ ਨਵੀਨੀਕਰਨ ਦੇ ਉਦਘਾਟਨ ਦੇ ਸਬੰਧ ਵਿੱਚ ਅੱਜ ਹਵਨ ਦੀ ਰਸਮ ਅਦਾ ਕੀਤੀ ਗਈ। ਹਵਨ ਵਿੱਚ ਜੱਜਮਾਨ ਦੇ ਤੌਰ ’ਤੇ ਕਾਲਜ ਦੇ ਪਿ੍ਰੰਸੀਪਲ ਪ੍ਰੋ: ਐਸ.ਕੇ. ਸ਼ਰਮਾਂ, ਡੀ.ਐਮ.ਕਾਲਜ ਮੈਨੇਜਿੰਗ ਕਮੇਟੀ ਦੇ ਉਪ ਪ੍ਰਧਾਨ ਸ੍ਰਕਿ੍ਰਸ਼ਨ ਗੋਪਾਲ, ਸ੍ਰਮਤੀ ਇੰਦੂ ਪੁਰੀ ਅਤੇ ਮਸ਼ਹੂਰ ਲੇਖਕ ਤੇ ਆਰੀਆ ਸਮਾਜੀ ਸੱਤਪ੍ਰਕਾਸ਼ ਉੱਪਲ ਨੇ ਹਾਜਰੀ ਲਗਵਾਈ। ਹਵਨ...
News

ਨਿਹਾਲ ਸਿੰਘ ਵਾਲਾ 27,(ਮਨਪ੍ਰੀਤ ਸਿੰਘ ਮੱਲੇਆਣਾ, :) ਪਿੰਡ ਦੀਨਾ ਸਾਹਿਬ ਦੇ ਨਜ਼ਦੀਕ ਗੁਰੂ ਗੋਬਿੰਦ ਸਿੰਘ ਮਾਰਗ ’ਤੇ ਬੀਤੀ ਰਾਤ ਅਣਪਛਾਤੇ ਤੇਜ ਰਫਤਾਰ ਟਰੱਕ ਵੱਲੋਂ ਮੋਟਰਸਾਈਕਲ ਸਵਾਰ ਨੂੰ ਦਰੜ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ’ਤੇ ਮਿਲੀ ਜਾਣਕਾਰੀ ਅਨੁਸਾਰ ਪ੍ਰਗਟ ਸਿੰਘ ਪੁੱਤਰ ਬਿੱਕਰ ਸਿੰਘ ਬੀਤੀ ਰਾਤ ਪਿੰਡ ਦੀਨਾ ਸਾਹਿਬ ਆਪਣੇ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਘਰ ਵਾਪਸ ਆ ਰਿਹਾ ਸੀ ਕਿ ਸਾਹਮਣੇ ਤੋਂ ਆ ਰਹੇ ਤੇਜ ਰਫਤਾਰ ਅਣਪਛਾਤੇ ਟਰੱਕ ਨੇ ਉਸ ਨੂੰ...

ਮੋਗਾ, 27ਜੁਲਾਈ (ਜਸ਼ਨ):ਨਜਦੀਕੀ ਰੋਡਿਆਂ ਵਾਲੇ ਸਕੂਲ ਦੇ ਨਾਮ ਨਾਲ ਮਸ਼ਹੂਰ ਜੀ.ਟੀ.ਬੀ. ਗੜ ਵਿਖੇ ਸਵੇਰ ਦੇ ਕਰੀਬ ਸਵਾ ਬਾਰਾਂ ਵਜੇ ਹਰਵਿੰਦਰਾ ਹਾਈਵੇਜ ਬੱਸ ਸਰਵਿਸ ਦੀ ਬੱਸ ਪੀਬੀ 29ਏ 9429 ਆ ਕੇ ਰੁਕੀ ਤਾਂ 20-25 ਦੇ ਕਰੀਬ ਹਥਿਆਰਬੰਦ ਅਣਪਛਾਤੇ ਵਿਅਕਤੀਆਂ ਨੇ ਬੱਸ ਦੇ ਕੰਡਕਟਰ ਨਿਰਮਲ ਸਿੰਘ ਅਤੇ ਡਰਾਈਵਰ ਕੁਲਵਿੰਦਰ ਸਿੰਘ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਕੰਡਕਟਰ ਨਿਰਮਲ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੁੱਟਮਾਰ...

ਮੋਗਾ, 27ਜੁਲਾਈ (ਜਸ਼ਨ):ਯੂਨੀਵਰਸਲ ਫਸਟ ਚੁਆਇਸ ਐਜੂਕੇਸ਼ਨ ਸੰਸਥਾ ਮੋਗਾ ਨੇ ਸਤਵੰਤ ਸਿੰਘ ਸਰਾਂ ਅਤੇ ਉਹਨਾਂ ਦੀ ਪਤਨੀ ਅਮਰਜੀਤ ਕੌਰ ਸਰਾਂ ਵਾਸੀ ਬਲਦੇਵ ਨਗਰ, ਮੋਗਾ ਦਾ ਆਸਟਰੇਲੀਆ ਦਾ ਮਲਟੀਪਲ ਵੀਜ਼ਾ ਲਗਵਾ ਕੇ ਦਿੱਤਾ ਹੈ। ਇਸ ਦੌਰਾਨ ਸਤਵੰਤ ਸਿੰਘ ਸਰਾਂ ਅਤੇ ਉਹਨਾਂ ਦੀ ਪਤਨੀ ਨੇ ਵੀਜ਼ਾ ਲੈਣ ਉਪਰੰਤ ਸੰਸਥਾ ਦੇ ਡਾਇਰੈਕਟਰ ਬਲਦੇਵ ਸਿੰਘ ਵਰਦੀ ਦਾ ਧੰਨਵਾਦ ਕੀਤਾ। ਸੰਸਥਾ ਦੇ ਡਾਇਰੈਕਟਰ ਬਲਦੇਵ ਸਿੰਘ ਵਿਰਦੀ ਤੇ ਸਟਾਫ ਮੈਂਬਰਾਂ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ...

ਕੋਟ ਈਸੇ ਖਾਂ,27 ਜੁਲਾਈ: :(ਨਛੱਤਰ ਸਿੰਘ ਲਾਲੀ ) ਸਥਾਨਕ ਕਸਬੇ ਦੇ ਧਰਮਕੋਟ ਰੋਡ ’ਤੇ ਸਥਿਤ ਪਿੰਡ ਕੋਟ ਸਦਰ ਖਾਂ ’ਚ ਬੀਤੀ 26 ਜੁਲਾਈ ਦੀ ਰਾਤ ਨੂੰ ਕਰੀਬ ਸਾਢੇ ਕੁ ਨਂੌ ਵਜੇ ਸ਼ਰਾਬ ਦੇ ਨਸ਼ੇ ਦੀ ਹਾਲਤ ਵਿਚ ਛੋਟੇ ਭਰਾ ਹੱਥੋਂ ਵੱਡੇ ਭਰਾ ਦਾ ਕਤਲ ਹੋ ਜਾਣ ਸਮਾਚਾਰ ਪ੍ਰਾਪਤ ਹੋਇਆ ਹੈ। ਮਿ੍ਰਤਕ ਦੇ ਚਾਚੇ ਗੁਰਦੇਵ ਸਿੰਘ ਦੱਸਣ ਅਨੁਸਾਰ ਉਸ ਦੇ ਭਰਾ ਜਗਤਾਰ ਸਿੰਘ ਕੌਮ ਜੱਟ ਸਿੱਖ ਜੋ ਦਿਮਾਗੀ ਤੌੌਰ ’ਤੇ ਪ੍ਰੇਸ਼ਾਨ ਰਹਿੰਦਾ ਹੈ, ਦੇ ਦੋ ਲੜਕਿਆਂ ਲਖਵਿੰਦਰ ਸਿੰਘ ਅਤੇ ਦਵਿੰਦਰ ਸਿੰਘ...

ਚੰਡੀਗੜ, 27 ਜੁਲਾਈ:ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ੍ਰੀ ਬ੍ਰਹਮ ਮਹਿੰਦਰਾ ਨੇ ਅੱਜ ਇਥੇ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਜਾ ਰਹੇ ਬਹੁਪ੍ਰਭਾਵੀ ਸਿਹਤ ਸੁਧਾਰ ਪ੍ਰੋਗਰਾਮ ‘ਕੇਅਰ ਕੰਪੇਨੀਅਨ’ ( ਸੀ.ਸੀ.ਪੀ.) ਦੀ ਸ਼ੁਰੂਆਤ ਕੀਤੀ ਗਈ।ਇਸ ਪ੍ਰੋਗਰਾਮ ਦਾ ਮੁੱਖ ਟੀਚਾ ਗਰਭਵਤੀ ਔਰਤਾਂ ਅਤੇ ਉਨਾਂ ਦੇ ਪਰਿਵਾਰ ਨੂੰ ਸਿਹਤ ਸਬੰਧੀ ਜਾਗਰੂਕਤਾ ਮੁਹਿੰਮ ਵਿਚ ਸ਼ਾਮਿਲ ਕਰਨਾ ਹੈ ਤਾਂ ਜੋ ਰੋਕੀਆਂ ਜਾ ਸਕਣ ਵਾਲੀਆਂ ਬਿਮਾਰੀਆਂ ਨੂੰ ਕਾਬੂ ਕੀਤਾ ਜਾ ਸਕੇ। ਇਸ ਮੌਕੇ ਬੋਲਦਿਆਂ ਸ੍ਰੀ...

ਕੀਰਤਪੁਰ ਸਾਹਿਬ (ਰੋਪੜ), 27 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ•ਾਂ ਦੇ ਪੁੱਤਰ ਰਣਇੰਦਰ ਸਿੰਘ ਨੇ ਪ੍ਰਾਰਥਨਾਵਾਂ ਅਤੇ ਜਾਪ ਦੌਰਾਨ ਰਾਜਮਾਤਾ ਮਹਿੰਦਰ ਕੌਰ ਦੀਆਂ ਅਸਥੀਆਂ ਅੱਜ ਦੁਪਹਿਰ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਸਤਲੁਜ ਦਰਿਆ ਵਿੱਚ ਜਲ ਪ੍ਰਵਾਹ ਕਰ ਦਿੱਤੀਆਂ ਹਨ। ਅਸਥ ਘਾਟ ਵਿਖੇ ਰਣਇੰਦਰ ਸਿੰਘ ਵੱਲੋਂ ਰਾਜਮਾਤਾ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਵੇਲੇ ਕੈਪਟਨ ਅਮਰਿੰਦਰ ਸਿੰਘ ਆਪਣੇ ਪੁੱਤਰ ਅਤੇ ਸ਼ਾਹੀ ਪਰਿਵਾਰ ਦੇ...

ਚੰਡੀਗੜ•, 27 ਜੁਲਾਈ : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਇਕ ਏ.ਐਸ.ਆਈ ਅਤੇ ਇਥ ਹੌਲਦਾਰ ਨੂੰ ਦੋ ਵੱਖ- ਵੱਖ ਮਾਮਲਿਆਂ ਵਿਚ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਪੁਲਿਸ ਥਾਣਾ ਸਿੱਧਵਾਂ, ਲੁਧਿਆਣਾ ਵਿਖੇ ਤਾਇਨਾਤ ਏ.ਐਸ.ਆਈ ਚੈਨ ਸਿੰਘ ਨੂੰ ਜਸਵਿੰਦਰ ਸਿੰਘ ਵਾਸੀ ਪਿੰਡ ਪ੍ਰਤਾਪ ਸਿੰਘ ਵਾਲਾ, ਲੁਧਿਆਣਾ ਦੀ ਸ਼ਿਕਾਇਤ 'ਤੇ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ...

ਸਮਾਲਸਰ, 27 ਜੁਲਾਈ (ਪੱਤਰ ਪ੍ਰੇਰਕ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਸਿਵਲ ਸਰਜਨ ਮੋਗਾ ਡਾ. ਮਨਿੰਦਰ ਕੌਰ ਮਿਨਹਾਸ ਜੀ ਦੀਆਂ ਹਦਾਇਤਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਜਸਪ੍ਰੀਤ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਠੱਠੀ ਭਾਈ ਮਲੇਰੀਆ/ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿੱਚ ਰੇਸ਼ਮ ਸਿੰਘ ਹੈਲ਼ਥ ਸੁਪਰਵਾਈਜਰ ਵੱਲੋਂ ਮਲੇਰੀਆ, ਡੇਂਗੂ ਅਤੇ ਗਰਮੀਆਂ ਨਾਲ ਹੋਣ ਵਾਲੀਆਂ ਬੀਮਾਰੀਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ...

ਸਮਾਲਸਰ , 27 ਜੁਲਾਈ (ਜਸਵੰਤ ਗਿੱਲ)ਪੰਜਾਬੀ ਗਾਇਕ ਹਰਿੰਦਰ ਸੰਧੂ ਦਾ ਨਵਾ ਗੀਤ ਹਾਈਵੇ ਕਿੰਗ ਦੀ ਸ਼ੂਟਿੰਗ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿਚ ਸ਼ੁਰੂ ਹੋ ਗਈ ਹੈ ਜਿਸਦੀ ਸ਼ੁਰੂਆਤ ਬਾਬਾ ਫ਼ਰੀਦ ਜੀ ਦੀ ਧਰਤੀ ਫ਼ਰੀਦਕੋਟ ਤੋ ਬੀਤੇ ਦਿਨੀ ਕੀਤੀ ਗਈ ਹੈ। ਇਸ ਗੀਤ ਦੀ ਵੀਡੀਓ ਗੁਰਮੀਤ ਫ਼ੋਟੋਜੈਨਿਕ ਤੇ ਗੁਰਮੀਤ ਸਾਜਨ ਵੱਲੋ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਗੀਤ ਦੀ ਅੱਧੀ ਸ਼ੂਟਿੰਗ ਵਿਦੇਸ਼ ਦੀ ਧਰਤੀ ਤੇ ਵੀ ਫ਼ਿਲਮਾਈ ਜਾ ਰਹੀ ਹੈ। ਇਸ ਸਮੇ ਉਨਾ ਦੱਸਿਆ ਕਿ ਉਕਤ ਗੀਤ ਵਿਚ ਪੰਜਾਬ ਦੇ...