ਸਟੇਟ ਵਿਚੋਂ ਚਾਰ ਮੈਰਿਟ ਅਤੇ ਜਿਲੇ ਵਿਚੋਂ ਪਹਿਲੀ ਪੁਜੀਸ਼ਨ ਹਾਸਲ ਕਰਕੇ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਦਾ ਦਸਵੀਂ ਸ਼ੇ੍ਰਣਾ ਦਾ ਨਤੀਜਾ ਰਿਹਾ ਸ਼ਾਨਦਾਰ

ਕੋਟਈਸੇਖਾਂ,14 ਮਈ (ਜਸ਼ਨ)-ਇਲਾਕੇ ਦੀ ਸਿਰਮੌਰ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਮੋਗਾ ਦੇ ਦਸਵੀਂ ਸ਼ੇ੍ਰਣੀ ਦੇ 128 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। 74 ਵਿਦਿਆਰਥੀ ਪਹਿਲੇ ਦਰਜੇ ਵਿਚ ਪਾਸ ਹੋਏ। ਮੈਰਿਟ ਲਿਸਟ ਵਿਚ ਮੋਗਾ ਜਿਲੇ ਵਿਚ ਚਾਰ ਮੈਰਿਟਾਂ ਤੇ ਕਬਜ਼ਾ ਕੀਤਾ, ਜਿਸ ਵਿਚ ਸਰਗੁਣਪ੍ਰੀਤ ਕੌਰ ਤਲਵੰਡੀ ਨੌਂ ਬਹਾਰ ਨੇ 97.94 ਪ੍ਰਤੀਸ਼ਤ ਅੰਕ ਹਾਸਲ ਕਰਕੇ ਸਟੇਟ ਵਿਚੋਂ ਪੰਜਵਾਂ ਰੈਂਕ ਅਤੇ ਜਿਲੇ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ। ਸਿਮਰਨਦੀਪ ਕੌਰ ਵਾਸੀ ਬੋਘੇਵਾਲਾ ਨੇ 95.94 ਪ੍ਰਤੀਸ਼ਤ ਅੰਕ ਹਾਸਲ ਕਰਕੇ ਸਟੇਟ ਵਿਚੋਂ 18ਵਾਂ ਰੈਂਕ, ਦਮਨਦੀਪ ਕੌਰ ਵਾਸੀ ਕੋਟ ਈਸੇ ਖਾਂ ਨੇ 94.92 ਪ੍ਰਤੀਸ਼ਤ ਅੰਕ ਹਾਸਲ ਕਰਕੇ ਸਟੇਟ ਵਿਚੋਂ 22ਵਾਂ ਰੈਂਕ ਅਤੇ ਅਮਨਜੋਤ ਕੌਰ ਵਾਸੀ ਧਰਮਕੋਟ ਨੇ 94.15 ਪ੍ਰਤੀਸ਼ਤ ਅੰਕ ਹਾਸਲ ਕਰਕੇ ਸਟੇਟ ਵਿਚੋਂ 27ਵਾਂ ਰੈਂਕ ਹਾਸਲ ਕੀਤਾ। ਆਰਤੀ ਸ਼ਰਮਾ ਨੇ 93.17 ਪ੍ਰਤੀਸ਼ਤ, ਅਮਨਦੀਪ ਕੌਰ ਨੇ 92.92 ਪ੍ਰਤੀਸ਼ਤ, ਸ਼ਹਿਬਾਜ ਸਿੰਘ ਬੈਂਸ 92.76 ਪ੍ਰਤੀਸ਼ਤ, ਸੁਖਬੀਰ ਕੌਰ ਨੇ 92.15 ਪ੍ਰਤੀਸ਼ਤ, ਨਿਰਮਲ ਕੌਰ ਨੇ 89.53 ਪ੍ਰਤੀਸ਼ਤ, ਨਵਜੀਤ ਕੌਰ ਨੇ 88.30 ਪ੍ਰਤੀਸ਼ਤ, ਕਿਰਨਜੀਤ ਕੌਰ ਨੇ 88.15 ਪ੍ਰਤੀਸ਼ਤ, ਲਵਪ੍ਰੀਤ ਸਿੰਘ ਨੇ 86.61 ਪ੍ਰਤੀਸ਼ਤ, ਨਵਦੀਪ ਕੌਰ ਨੇ 86.30 ਪ੍ਰਤੀਸ਼ਤ, ਸੁਖਨਦੀਪ ਕੌਰ ਨੇ 86.15 ਪ੍ਰਤੀਸ਼ਤ, ਸੁਮਨਪ੍ਰੀਤ ਕੌਰ ਨੇ 85.84 ਪ੍ਰਤੀਸ਼ਤ, ਰਮਨਦੀਪ ਕੌਰ ਨੇ 85.38 ਪ੍ਰਤੀਸ਼ਤ, ਸ਼ਵਰਾਜ ਸਿੰਘ ਨੇ 84.61 ਪ੍ਰਤੀਸ਼ਤ, ਰਵਿੰਦਰਪਾਲ ਕੌਰ ਨੇ 84.30 ਪ੍ਰਤੀਸ਼ਤ, ਅਮਨਦੀਪ ਕੌਰ ਨੇ 83.84 ਪ੍ਰਤੀਸ਼ਤ, ਤਮੰਨਾ ਕਾਲੜਾ 80.46 ਪ੍ਰਤੀਸ਼ਤ, ਪਰਮਿੰਦਰ ਸਿੰਘ ਨੇ 80.30 ਪ੍ਰਤੀਸ਼ਤ ਅੰਕ ਪ੍ਰਾਪਤ ਕੀਤਾ। ਬੋਰਡ ਦੁਆਰਾ ਘੋਸ਼ਿਤ ਕੀਤੇ ਗਏ ਨਤੀਜੇ ਵਿਚ ਦਸ਼ਮੇਸ਼ ਸਕੂਲ ਇਕ ਅਜਿਹਾ ਇਲਕੌਤਾ ਸਕੂਲ ਹੈ, ਜੋ ਪਛੜੇ ਇਲਾਕੇ ਵਿਚ ਸਥਿਤ ਹੋਣ ਦੇ ਬਾਵਜੂਦ ਵੀ ਮੋਗਾ ਜਿਲੇ ਦੀਆਂ ਸਭ ਤੋਂ ਵੱਧ ਮੈਰਿਟਾਂ ਤੇ ਕਾਬਜ਼ ਹੈ ਅਤੇ ਧਰਮਕੋਟ ਤਹਿਸੀਲ ਵਿਚ ਇਕੋ ਇਕ ਸਕੂਲ ਹੈ। ਜਿਸ ਦੇ ਵਿਦਿਆਰਥੀਆਂ ਨੇ ਮੈਰਿਟ ਲਿਸਟ ਵਿਚ ਆਪਣਾ ਨਾਮ ਚਮਕਾਇਆ ਹੈ। ਸਕੂਲ ਦੇ ਡਾਇਰੈਕਟਰ ਜਗਜੀਤ ਸਿੰਘ ਬੈਂਸ ਅਤੇ ਚੇਅਰਮੈਨ ਗੁਰਮੀਕ ਸਿੰਘ ਭੁੱਲਰ ਨੇ ਵਿਦਿਆਰਥੀਆਂ, ਸਕੂਲ ਸਟਾਫ ਅਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਮੁਬਾਰਕਬਾਦ ਦਿੱਤੀ ਅਤੇ ਵਿਦਿਆਰਥੀਆਂ ਦੀ ਇਸ ਕਾਮਯਾਬੀ ਦਾ ਸਿਹਰਾ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਗੁੁਰਦਰਸ਼ਨ ਸਿੰਘ ਬਰਾੜ ਦੀ ਯੋਗ ਅਗਵਾਈ ਨੂੰ ਦਿੱਤਾ। ਪਿ੍ਰੰ: ਮੈਡਮ ਪਰਮਜੀਤ ਕੌਰ ਬੈਂਸ ਨੇ ਇਨਾਂ ਬੱਚਿਆਂ ਦੀ ਕਾਮਯਾਬੀ ਪਿੱਛੇ ਸਕੂਲ ਦੇ ਮਿਹਨਤੀ ਸਟਾਫ ਅਤੇ ਬੱਚਿਆਂ ਦੀ ਸਖਤ ਮਿਹਨਤ ਦਾ ਜ਼ਿਕਰ ਕਰਦਿਆਂ ਬੱਚਿਆਂ ਦਾ ਮੂੰਠ ਮਿੱਠਾ ਕਰਵਾ ਕੇ ਉਨਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਹੋਰ ਮਿਹਨਤ ਅਤੇ ਲਗਨ ਨਾਲ ਅੱਗੇ ਵਧਣ ਲਈ ਪ੍ਰੇਰਿਆ।


