ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਦੀ ਦਸਤਾਰ ਉਤਾਰਨਾ ਮੰਦਭਾਗਾ--ਸੁੱਚਾ ਸਿੰਘ

ਕੋਟ ਈਸੇ ਖਾਂ, 15 ਮਈ (ਖੇਤਪਾਲ ਸਿੰਘ) -ਇੰਗਲੈਂਡ ਦੇ ਗੁਰਦੁਵਾਰਾ ਸਾਹਿਬ ਅੰਦਰ ਗੁਰੂ ਦੀ ਹਜੂਰੀ ਵਿੱਚ ਕਥਾਵਾਚਕ ਬਾਈ ਅਮਰੀਕ ਸਿੰਘ ਦੀ ਦਸਤਾਰ ਉਤਾਰਨ ਦੀ ਸ਼ਖ਼ਤ ਸ਼ਬਦਾਂ ਵਿੱਚ ਨਿਖੇਦੀ ਕਰਦੇ ਹਾਂ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ  ਸੁੱਚਾ ਸਿੰਘ ਪੁਰਬਾ ਸਮਾਜ ਸੇਵੀ , ਗੁਰਚਰਨ ਸਿਮਘ ਚੰਨ, ਸੁਖਵਿੰਦਰ ਸਿੰਘ ਸੁੱਖਾ, ਮਨਜੀਤ ਸਿੰਘ ਸਿੱਧੂ ਹੋਰਾਂ ਨੇ ‘ਸਾਡਾ ਮੋਗਾ ਡੌਟ ਕੌਮ‘ ਦੇ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆ ਕੀਤਾ । ਉਹਨਾਂ ਕਿਹਾ ਕਿ ਅੱਜ ਸਿੱਖ ਸਿੱਖ ਹੀ ਆਪਸ ਵਿੱਚ ਲੜ੍ਹ ਕੇ ਸਿੱਖੀ ਦਾ ਘਾਣ ਕਰ ਰਹੇ ਹਨ । ਉਹਨਾਂ ਸਾਂਝੇ ਤੌਰ ਤੇ ਸ੍ਰੋਮਣੀ ਗੁਰਦੁਵਾਰਾ ਪ੍ਰਬੰਧਿਕ ਕਮੇਟੀ ਮੰਗ ਕੀਤੀ ਤੋਂ ਮੰਗ ਕੀਤੀ ਕਿ ਇਸ ਤਰ੍ਹਾਂ ਦੇ ਮਸਲੇ ਮਿਲ ਬੈਠ ਕੇ ਹੱਲ ਕੀਤੇ ਜਾਣ ਤੇ ਆਪ ਹੰੁਦਰੀਆਂ ਕਰਨ ਵਾਲਿਆਂ ਵਿਰੁੱਧ ਸਖ਼ਤੀ ਵਰਤੀ ਜਾਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਇਸ ਤਰ੍ਹਾਂ ਦੀਆਂ ਘਟਨਾਵਾ ਨਾ ਵਾਪਰਨ।