News

ਮੋਗਾ,16 ਮਈ (ਜਸ਼ਨ)-16 ਮਈ ਪਿਛਲੇ ਦਿਨੀ ‘ਐਂਟੀ ਕਰੱਪਸ਼ਨ ਅਵੇਰਨੈੱਸ ਆਰਗੇਨਾਈਜੇਸ਼ਨ, ਪੰਜਾਬ’ ਅਤੇ ਸੋਹਣਾ ਮੋਗਾ ਸੋਸਾਇਟੀ ਵੱਲੋਂ ਰਾਜਨੀਤਕ ਸ਼ਹਿ ਤੇ ਵਿਕਾਸ ਕੰਮਾ ਵਿੱਚ ਅੜਿਕੇ ਪਾਉਣ ਵਾਲੇ ਅਧਿਕਾਰੀਆਂ ਵਿਰੁੱਧ ਮੋਰਚਾ ਖੋਲ ਕੇ 17 ਮਈ ਤੱਕ ਦਾ ਅਲਟੀਮੇਟਮ ਦਿੱਤਾ ਸੀ ਅਤੇ ਭਿ੍ਰਸ਼ਟ ਅਧਿਕਾਰੀਆਂ ਅਤੇ ਨੇਤਾਵਾਂ ਨੂੰ ਸ਼ਰਮਸਾਰ ਕਰਨ ਲਈ 18 ਮਈ ਨੂੰ ਸਵੇਰੇ 10 ਤੋਂ 12 ਵਜੇ ਤੱਕ ਨਗਰ ਨਿਗਮ ਗੇਟ ਅੱਗੇ ਬੂਟ ਪਾਲਿਸ਼ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਸੀ। ਇਸ ਸਬੰਧੀ ਅੱਜ ਇੱਕ ਮੀਟਿੰਗ...
ਮੋਗਾ,16 ਮਈ (ਪੱਤਰ ਪਰੇਰਕ)- ਸੀਨੀਅਰ ਸਿਟੀਜਨ ਵੈਲਫੇਅਰ ਸੋਸਾਇਟੀ ਦੀ ਚੋਣ ਮੀਟਿੰਗ ਚਮਨ ਲਾਲ ਗੋਇਲ ਚੈਅਰਮੈਨ ਦੀ ਪ੍ਰਧਾਨਗੀ ਹੇਠ ਹੋਈ । ਇਸ ਮੌਕੇ ਪਹਿਲਾਂ ਪਿਛਲੀ ਕਮੇਟੀ ਨੂੰ ਰਸਮੀ ਤੌਰ ਤੇ ਭੰਗ ਕੀਤਾ ਗਿਆ ਤੇ ਸਰਵ ਸੰਮਤੀ ਨਾਲ ਅਗਲੇ ਦੋ ਸਾਲਾਂ ਲਈ ਵੀ ਪੀ ਸੇਠੀ ਨੂੰ ਦੁਬਾਰਾ ਪ੍ਰਧਾਨ ਅਤੇ ਪਿ੍ਰਆਵਰਤ ਗੁਪਤਾ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ । ਇਸ ਤੋਂ ਇਲਾਵਾ ਲਕਸ਼ਮੀ ਚੰਦਰ ਨੂੰ ਸੀਨੀਅਰ ਉਪ ਪ੍ਰਧਾਨ , ਰਮੇਸ ਵੋਹਰਾ ਨੂੰ ਉਪ ਪ੍ਰਧਾਨ,ਅਮਰਜੀਤ ਜੱਸਲ ਨੂੰ ਜਾਇੰਟ...
16 ਮਈ (‘ਸਾਡਾ ਮੋਗਾ ਡੌਟ ਕੌਮ ਬਿੳੂਰੋ)- ਪੰਜਾਬ ਦੀਆਂ ਖੇਡਾਂ ਦਾ ਢਾਂਚਾ ਜੂਨ ਮਹੀਨੇ ਤੱਕ ਸਹੀ ਲੀਹਾਂ ਤੇ ਚੱਲ ਪਵੇਗਾ। ਸਿਸਟਮ ਵਿਚ ਚੱਲ ਰਹੀਆਂ ਤਰੁਟੀਆਂ ਨੂੰ ਦੂਰ ਕਰਕੇ ਓਲੰਪੀਅਨ ਖਿਡਾਰੀ ਅਤੇ ਖੇਡ ਪ੍ਰਮੋਟਰਾਂ ਦੀ ਸਲਾਹ ਮਸ਼ਵਰੇ ਨਾਲ ਇਕ ਅਜਿਹੀ ਸਾਰਥਕ ਖੇਡ ਨੀਤੀ ਤਿਆਰ ਕੀਤੀ ਜਾਵੇਗੀ ਜਿਸ ਨਾਲ ਪੰਜਾਬ ਦੇ ਖਿਡਾਰੀਆਂ ਨੂੰ ਜਿਥੇ ਉਸਦੀ ਮਿਹਨਤ ਦਾ ਬਣਦਾ ਮੁੱਲ ਮਿਲੇਗਾ ਉਥੇ ਪੰਜਾਬ ਦੇ ਖਿਡਾਰੀ ਕੌਮੀ ਤੇ ਅੰਤਰ-ਰਾਸ਼ਟਰੀ ਪੱਧਰ ’ਤੇ ਵਧੀਆ ਨਤੀਜੇ ਦੇਣਗੇ। ਉਕਤ ਵਿਚਾਰਾਂ ਦਾ...
ਨੱਥੂਵਾਲਾ ਗਰਬੀ , 16 ਮਈ (ਪੱਤਰ ਪਰੇਰਕ) -ਨਜ਼ਦੀਕੀ ਪਿੰਡ ਮਾਹਲਾ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪਿ੍ਰੰਸੀਪਲ ਸ਼੍ਰੀ ਸ਼ਤੀਸ ਕੁਮਾਰ ਦੁੂਆ ਦੀ ਅਗਵਾਈ ਵਿੱਚ ਚੱਲ ਰਹੇ ਦਾਖਲਿਆਂ ਵਿੱਚ ਵਿਦਿਆਰਥੀਆਂ ਦਾ ਤਾਂਤਾ ਲੱਗਾ ਹੋਇਆਂ ਹੈ । ਇਸ ਸਕੂਲ ਦੇ ਵਿਦਿਆਰਥੀ ਜਿੱਥੇ ਪੜਾਈ ਵਿੱਚ ਅਹਿਮ ਪ੍ਰਾਪਤੀ ਕਰ ਰਹੇ ਹਨ ਉੱਥੇ ਹੀ ਖੇਡਾਂ ਅਤੇ ਹੋਰ ਸਕੂਲੀ ਗਤੀਵਿਧੀਆਂ ਵਿੱਚ ਵੀ ਬੁਲੰਦੀਆਂ ਵੱਲ ਨੂੰ ਜਾ ਰਹੇ ਹਨ। ਜੇਕਰ ਸਕੂਲ ਦੀਆਂ ਵੱਖ ਵੱਖ ਜਮਾਤਾਂ ਦੇ ਦਾਖਲਿਆਂ ਦੀ ਗੱਲ...
ਚੰਡੀਗੜ, 15 ਮਈ(ਜਸ਼ਨ): ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਨਾਮਜ਼ਦਗੀ ਕਾਗਜ਼ ਵਾਪਸ ਲੈਣ ਦੇ ਸਮੇਂ ਤੋਂ ਬਾਅਦ 13 ਉਮੀਦਵਾਰ ਮੈਦਾਨ ਵਿੱਚ ਰਹਿ ਗਏ ਹਨ। ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਅੰਤਿਮ ਮਿਤੀ 14 ਮਈ 2018 ਸੀ ।ਮੁੱਖ ਚੋਣ ਅਫ਼ਸਰ ਦੇ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਹਰਦੇਵ ਸਿੰਘ, ਸ਼੍ਰੋਮਣੀ ਅਕਾਲੀ ਦਲ ਦਲ ਦੇ ਨਾਇਬ ਸਿੰਘ, ਆਮ ਆਦਮੀ ਪਾਰਟੀ ਦੇ ਰਤਨ ਸਿੰਘ, ਬਹੁਜਨ ਸਮਾਜ ਪਾਰਟੀ (ਅੰਬੇਦਕਰ) ਦੇ ਸਤਨਾਮ ਸਿੰਘ, ਸ਼੍ਰੋਮਣੀ ਅਕਾਲੀ ਦਲ...
ਫਿਰੋਜ਼ਪੁਰ,15 ਮਈ (ਪੰਕਜ ਕੁਮਾਰ)-ਫਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਵਿਖੇ ਨਗਰ ਕੌਂਸਲ ’ਚ ਪਿਛਲੇ ਦਿਨੀਂ ਪਹਿਲਾਂ ਰਹਿ ਚੁੱਕੇ ਨਗਰ ਕੌਂਸਲ ਦੇ ਪ੍ਰਧਾਨ ਰੁਪਿੰਦਰ ਸਿੰਘ ਮੌਨੂੰ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਫਾਰਗ ਕੀਤਾ ਗਿਆ ਸੀ ਅਤੇ ਖਾਲੀ ਅਹੁਦੇ ਨੂੰ ਦੇਖਦੇ ਹੋਏ ਤਲਵੰਡੀ ਭਾਈ ਨਗਰ ਕੌਂਸਲ ਵਿੱਚ ਪ੍ਰਧਾਨਗੀ ਦੀ ਚੋਣ ਕਰਾਈ ਗਈ । ਇਹ ਚੋਣ ਐਸ ਡੀ ਐਮ ਹਰਜੀਤ ਸਿੰਘ ਅਤੇ ਦਸ ਕੌਂਸਲਰਾਂ ਦੀ ਅਗਵਾਈ ਵਿੱਚ ਕੀਤੀ ਗਈ ਜਿਸ ਵਿੱਚ ਸਾਰਿਆਂ ਦੀ ਸਹਿਮਤੀ ਨਾਲ ਤਰਸੇਮ ਸਿੰਘ ਮੱਲਾ...
ਮੋਗਾ,15 ਮਈ (ਜਸ਼ਨ): ਮੋਗਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ਨੇ ਆਖਿਆ ਕਿ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਅਤੇ ਭਾਰਤ ਦੀ ਨਿਆਂ ਪਾਲਿਕਾ ਦਾ ਹਰ ਭਾਰਤੀ ਸਤਿਕਾਰ ਕਰਦਾ ਹੈ ਅਤੇ ਅੱਜ ਨਵਜੋਤ ਸਿੱਧੂ ਦੇ ‘ਰੋਡ ਰੇਜ ’ ਮਾਮਲੇ ’ਚ ਸੁਪਰੀਮ ਕੋਰਟ ਦੇ ਆਏ ਫੈਸਲੇ ਨਾਲ ਕਾਂਗਰਸੀ ਖੇਮਿਆਂ ਦੇ ਨਾਲ ਨਾਲ ਆਮ ਲੋਕਾਂ ਵਿਚ ਵੀ ਖੁਸ਼ੀ ਦੀ ਲਹਿਰ ਹੈ ਕਿਉਂਕਿ ਨਵਜੋਤ ਸਿੱਧੂ ਸਰਬ ਪ੍ਰਵਾਨਿਤ ਹਰਮਨ ਪਿਆਰੀ ਸ਼ਖਸੀਅਤ ਹਨ ਤੇ ਸਤਿਕਾਰਯੋਗ ਸੁਪਰੀਮ ਕੋਰਟ ਦੇ ਫੈਸਲੇ ਉਪਰੰਤ...
ਕੋਟ ਈਸੇ ਖਾਂ,15 ਮਈ (ਜਸ਼ਨ)-5 ਪੰਜਾਬ ਬਟਾਲੀਅਨ ਐੱਨ.ਸੀ.ਸੀ ਮੋਗਾ ਦੇ ਕਰਨਲ ਐੱਮ.ਐੱਸ ਚਾਹਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸ੍ਰੀ ਹੇਮਕੁੰਟ ਸੀਨੀ.ਸੰਕੈ. ਸਕੂਲ ਕੋਟ-ਈਸੇ-ਖਾਂ ਵਿਖੇ ਵਣਮਹਾਂ ਉਤਸਵ ਮਨਾਇਆ ਗਿਆ। ਇਸ ਵਿੱਚ 5 ਪੰਜਾਬ ਬਟਾਲੀਅਨ ਐੱਨ.ਸੀ.ਸੀ ਵੱਲੋਂ ਸੂਬੇਦਾਰ ਮੇਜਰ ਗੁਰਮੀਤ ਸਿੰਘ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਦੌਰਾਨ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਜੀ ਨੇ ਬੱਚਿਆਂ ਨੂੰ ਬਹੁਤ ਹੀ ਬਰੀਕੀ ਨਾਲ ਵਣਮਹਾਂ ਦਿਵਸ ਸਬੰਧੀ ਜਾਣਕਾਰੀ...
ਲੋਪੋ,15 ਮਈ (ਅਰਮੇਲ ਸਿੰਘ ਲੋਪੋ): ਸੰਤ ਦਰਬਾਰਾ ਸਿੰਘ ਜੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲੋਪੋਂ ਵਿਖੇ ਮੀਲ ਰੂਬੇਲਾ ਦੇ ਟੀਕੇ ਲਗਾਏ ਗਏ। ਬਲਾਕ ਪੱਤੋ ਹੀਰਾ ਸਿੰਘ ਦੇ ਸੀਨੀਅਰ ਮੈਡੀਕਲ ਅਫ਼ਸਰ ਸੰਦੀਪ ਕੌਰ ਅਤੇ ਨੌਡਲ ਅਫ਼ਸਰ ਡਾ: ਸੰਜੇ ਪਵਾਰ ਦੀ ਯੋਗ ਅਗਵਾਈ ਹੇਠ ਇਸ ਕੰਪੇਨ ਅਧੀਨ ਸਿਹਤ ਵਿਭਾਗ ਦੀ ਟੀਮ ਵੱਲੋਂ ਬੱਚਿਆਂ ਨੂੰ ਏ.ਐਨ.ਐਮ ਪ੍ਰਭਜੋਤ ਕੌਰ ਬੱਧਨੀ ਨੇ ਇਸ ਟੀਕੇ ਬਾਰੇ ਵਿਸ਼ਥਾਰ ਪੂਰਵਿਕ ਦੱਸਿਆ ਕਿ ਟੀਕਾ 9 ਮਹੀਨੇ ਤੋਂ ਲੈ ਕੇ 15 ਸਾਲ ਤੱਕ ਦੇ ਸਾਰੇ ਬੱਚਿਆਂ ਦੇ...
ਮੋਗਾ, 15 ਮਈ(ਜਸ਼ਨ): ਮੋਗਾ ਹਲਕੇ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਨਵਜੋਤ ਸਿੰਘ ਸਿੱਧੂ ਨੂੰ ਅਦਾਲਤ ਵਲੋਂ ਬਰੀ ਕੀਤੇ ਜਾਣ ਤੇ ਵਧਾਈ ਦਿੰਦੇ ਹੋਏ ਕਿਹਾ ਕਿ ਸੱਚ ਦੀ ਹਮੇਸ਼ਾ ਹੀ ਜਿੱਤ ਹੁੰਦੀ ਹੈ ਅਤੇ ਅਦਾਲਤ ਨੇ ਸੱਚ ਦੇ ਹੱਕ ਵਿੱਚ ਫੈਸਲਾ ਦਿੱਤਾ ਹੈ। ਡਾ. ਹਰਜੋਤ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਪਾਠ ਪੂਜਾ ਅਤੇ ਦਾਨ ਪੁੰਨ ਕਰਨ ਵਾਲੇ ਇਨਸਾਨ ਹਨ, ਅਤੇ ਅਜਿਹੇ ਸੱਚੇ ਅਤੇ ਸੁੱਚੇ ਇਨਸਾਨ ਤੇ ਪਰਮਾਤਮਾ ਹੱਥ...

Pages