News

ਨਵੀਂ ਦਿੱਲੀ, 17 ਮਈ (ਪੱਤਰ ਪਰੇਰਕ)-ਪੰਜਾਬ ਦੇ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਨਵੀਂ ਦਿੱਲੀ ਵਿਖੇ ਸ੍ਰੀਮਤੀ ਸੋਨੀਆ ਗਾਂਧੀ ਤੇ ਸ੍ਰੀਮਤੀ ਪਿ੍ਰਯੰਕਾ ਗਾਂਧੀ ਨਾਲ ਮੁਲਾਕਾਤ ਕੀਤੀ। ਸੁਪਰੀਮ ਕੋਰਟ ਵਿੱਚ ਤਿੰਨ ਦਹਾਕੇ ਪੁਰਾਣੇ ਕੇਸ ਵਿੱਚ ਬਰੀ ਹੋਣ ਤੋਂ ਬਾਅਦ ਤੋਂ ਬਾਅਦ ਸ.ਸਿੱਧੂ ਨੇ ਅੱਜ ਵੀਰਵਾਰ ਨੂੰ ਸਵੇਰੇ ਸ੍ਰੀਮਤੀ ਸੋਨੀਆ ਗਾਂਧੀ ਨਾਲ ਮੁਲਾਕਾਤ ਕਰ ਕੇ ਨਵੀਂ ਪਾਰੀ ਸ਼ੁਰੂ ਕਰਨ ਲਈ ਆਸ਼ੀਰਵਾਦ ਲਿਆ। ਇਸ ਤੋਂ ਬਾਅਦ ਸ. ਸਿੱਧੂ ਨੇ ਪਿ੍ਰਯੰਕਾ ਗਾਂਧੀ...
ਮੋਗਾ, 17 ਮਈ (ਜਸ਼ਨ)-ਸ਼ਹਿਰ ਦੇ ਲੁਧਿਆਣਾ-ਮੋਗਾ ਜੀ.ਟੀ.ਰੋਡ ਤੇ ਸਥਿਤ ਮਾਉਟ ਲਿਟਰਾ ਜ਼ੀ ਸਕੂਲ ਵਿਖੇ ਬੱਚਿਆਂ ਦੇ ਲਈ ਪੂਲ ਪਾਰਟੀ ਦਾ ਆਯੋਜਨ ਕੀਤਾ ਗਿਆ। ਬੱਚੇ ਗਰਮੀ ਤੋਂ ਰਾਹਤ ਪਾ ਕੇ ਕਾਫੀ ਖੁਸ਼ ਵਿਖਾਈ ਦੇ ਰਹੇ ਸਨ। ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਨਿਰਮਲ ਧਾਰੀ ਨੇ ਦੱਸਿਆ ਕਿ ਬੱਚਿਆਂ ਨੂੰ ਪੂਲ ਪਾਰਟੀ ਵਿਚ ਸਵਿਮਿੰਗ ਕਰਵਾਈ ਗਈ, ਜਿਸਦਾ ਬੱਚਿਆਂ ਨੇ ਖੂਬ ਆਨੰਦ ਲਿਆ। ਉਨਾਂ ਦੱਸਿਆ ਕਿ ਬੱਚਿਆ ਨੇ ਡੀ.ਜੇ. ਦੀ ਥਾਪ ਤੇ ਆਪਣੇ ਪਸੰਦੀਦਾ ਗੀਤਾਂ ਤੇ ਖੂਬ ਮਸਤੀ...
ਮੋਗਾ,16 ਮਈ (ਜਸ਼ਨ): ਬਜਰੰਗ ਦਲ ਮੋਗਾ ਦੀ ਵਿਸ਼ੇਸ਼ ਬੈਠਕ ਸਥਾਨਕ ਭਾਰਤ ਮਾਤਾ ਮੰਦਿਰ ਵਿਖੇ ਹੋਈ ਜਿਸ ਵਿਚ ਕਈ ਫੈਸਲਿਆਂ ਉੱਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਬੈਠਕ ਵਿਚ ਬਜਰੰਗ ਦਲ ਦੇ ਰਾਜਸੀ ਸਾਥੀ ਸੰਯੋਜਕ ਰਾਜਪਾਲ ਠਾਕੁਰ, ਜਿਲਾ ਸੰਯੋਜਕ ਰਾਜਿੰਦਰ ਲੱਕੀ, ਵਿਭਾਗ ਸੰਯੋਜਕ ਹਰਸ਼ ਗੋਇਲ ਸਮੇਤ ਹੋਰ ਆਗੂ ਹਾਜ਼ਰ ਸਨ। ਇਸ ਮੌਕੇ ਉੱਤੇ ਭਾਰਤ ਮਾਤਾ ਮੰਦਿਰ ਦੇ ਪ੍ਰਧਾਨ ਡਾ. ਸੀਮਾਂਤ ਗਰਗ, ਗੳੂਂ ਸੇਵਾ ਦਲ ਦੇ ਮਹਾਸਚਿਵ ਮੁਨੀਸ਼ ਮੈਨਰਾਏ ਚੇਤਨ ਅਰੋੜਾ, ਦਿਨੇਸ਼ ਬਾਂਸਲ, ਜਿਤੇਸ਼ ਸ਼ਰਮਾ,...
ਸਮਾਲਸਰ,16 ਮਈ (ਜਸਵੰਤ ਗਿੱਲ)-ਸਰਕਾਰੀ ਪ੍ਰਾਇਮਰੀ ਸਕੂਲ (ਲੜਕੀਆਂ) ਸਮਾਲਸਰ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਖਸਰਾ ਅਤੇ ਰੂਬੈਲਾ ਮੁਹਿੰਮ ਤਹਿਤ 58 ਬੱਚਿਆਂ ਦੇ ਐੱਮ ਆਰ ਟੀਕੇ ਲਗਾਏ ਗਏ। ਇਸ ਮੌਕੇ ਸਿਹਤ ਵਿਭਾਗ ਤੋਂ ਪਹੁੰਚੇ ਸੁਪਰਵਾਈਜਰ ਸ਼੍ਰੀ ਮਤੀ ਬਲਵੰਤ ਕੌਰ,ਏ ਐੱਨ ਐੱਮ.ਪਾਲ ਕੌਰ, ਏ ਐੱਨ ਐੱਮ ਰਜਨੀ ਰਾਣੀ ਨੇ ਦੱਸਿਆ ਕਿ ਨਿੱਕਿਆਂ ਬੱਚਿਆਂ ਨੇ ਅਫਵਾਹਾਂ ਦੇ ਮੂੰਹ ‘ਤੇ ਚਪੇੜ ਮਾਰ ਕੇ,ਵੱਡੀ ਗਿਣਤੀ ਵਿੱਚ ਆਪਣੇ ਮਾਪਿਆਂ ਦੀ ਹਾਜ਼ਰੀ ਵਿੱਚ ਐੱਮ ਆਰ ਦੇ ਟੀਕੇ ਲਗਵਾਏ ਹਨ...
ਮੋਗਾ, 16 ਮਈ (ਜਸ਼ਨ)-ਆਤਮ ਰੱਖਿਆ ਸਭ ਤੋਂ ਚੰਗਾ ਬਚਾਅ ਹੈ ਅਤੇ ਇਹ ਜੀਵਨ ਕੌਸ਼ਲ ਦਾ ਇਕ ਮਹੱਤਵਪੂਰਨ ਹਿੱਸਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਾਉਟ ਲਿਟਰਾ ਜੀ ਸਕੂਲ ਵਿਚ ਤਿੰਨ ਰੋਜ਼ਾ ਆਤਮ ਰੱਖਿਆ ਕੈਂਪ ਦੀ ਸ਼ੁਰੂਆਤ ਕਰਦੇ ਸਕੂਲ ਡਾਇਰੈਕਟਰ ਅਨੁਜ ਗੁਪਤਾ ਨੇ ਕੀਤੇ।ਇਸ ਮੌਕੇ ਡੀ.ਪੀ.ਈ. ਗੁਰਪ੍ਰੀਤ ਸਿੰਘ ਨੇ ਲੜਕੀਆਂ ਨੂੰ ਕੁੱਝ ਬੁਨਿਆਦੀ ਆਤਮ ਰੱਖਿਆ ਕਦਮਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਇਹਨਾਂ ਤਕਨੀਕਾਂ ਨਾਲ ਉਹ ਕਿਸੇ ਵੀ ਤਰਾਂ ਦੀਆਂ ਮੁਸ਼ਕਿਲ...
ਮੋਗਾ 16 ਮਈ(ਜਸ਼ਨ)-ਮਾਨਯੋਗ ਸ੍ਰੀ ਤਰਸੇਮ ਮੰਗਲਾ, ਇੰਚਾਰਜ ਜ਼ਿਲਾ ਤੇ ਸ਼ੈਸ਼ਨਜ ਜੱਜ-ਕਮ-ਚੇਅਰਮੈਨ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਵਿਨੀਤ ਕੁਮਾਰ ਨਾਰੰਗ, ਸੀ.ਜੇ.ਐਮ.-ਕਮ-ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਦੀਆਂ ਹਦਾਇਤਾਂ ਅਨੁਸਾਰ ਦਫ਼ਤਰ ਵੱਲੋਂ ਨਿਯੁਕਤ ਪੈਰਾ ਲੀਗਲ ਵਲੰਟੀਅਰਜ਼ ਵੱਲੋਂ 12 ਮਈ ਨੂੰ ਸਲੱਮ ਏਰੀਆ, ਕੋਟਕਪੁਰਾ ਬਾਈਪਾਸ, ਮੋਗਾ ਦੇ ਬਾਬਾ ਸ੍ਰੀ ਚੰਦ ਜੀ ਦੇ ਡੇਰੇ ਵਿੱਚ ਪੈਨਸ਼ਨਾਂ ਦੇ ਫਾਰਮ ਭਰਨ ਲਈ ਇੱਕ...
ਮੋਗਾ,16 ਮਈ (ਜਸ਼ਨ)-16 ਮਈ ਪਿਛਲੇ ਦਿਨੀ ‘ਐਂਟੀ ਕਰੱਪਸ਼ਨ ਅਵੇਰਨੈੱਸ ਆਰਗੇਨਾਈਜੇਸ਼ਨ, ਪੰਜਾਬ’ ਅਤੇ ਸੋਹਣਾ ਮੋਗਾ ਸੋਸਾਇਟੀ ਵੱਲੋਂ ਰਾਜਨੀਤਕ ਸ਼ਹਿ ਤੇ ਵਿਕਾਸ ਕੰਮਾ ਵਿੱਚ ਅੜਿਕੇ ਪਾਉਣ ਵਾਲੇ ਅਧਿਕਾਰੀਆਂ ਵਿਰੁੱਧ ਮੋਰਚਾ ਖੋਲ ਕੇ 17 ਮਈ ਤੱਕ ਦਾ ਅਲਟੀਮੇਟਮ ਦਿੱਤਾ ਸੀ ਅਤੇ ਭਿ੍ਰਸ਼ਟ ਅਧਿਕਾਰੀਆਂ ਅਤੇ ਨੇਤਾਵਾਂ ਨੂੰ ਸ਼ਰਮਸਾਰ ਕਰਨ ਲਈ 18 ਮਈ ਨੂੰ ਸਵੇਰੇ 10 ਤੋਂ 12 ਵਜੇ ਤੱਕ ਨਗਰ ਨਿਗਮ ਗੇਟ ਅੱਗੇ ਬੂਟ ਪਾਲਿਸ਼ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਸੀ। ਇਸ ਸਬੰਧੀ ਅੱਜ ਇੱਕ ਮੀਟਿੰਗ...
ਮੋਗਾ,16 ਮਈ (ਪੱਤਰ ਪਰੇਰਕ)- ਸੀਨੀਅਰ ਸਿਟੀਜਨ ਵੈਲਫੇਅਰ ਸੋਸਾਇਟੀ ਦੀ ਚੋਣ ਮੀਟਿੰਗ ਚਮਨ ਲਾਲ ਗੋਇਲ ਚੈਅਰਮੈਨ ਦੀ ਪ੍ਰਧਾਨਗੀ ਹੇਠ ਹੋਈ । ਇਸ ਮੌਕੇ ਪਹਿਲਾਂ ਪਿਛਲੀ ਕਮੇਟੀ ਨੂੰ ਰਸਮੀ ਤੌਰ ਤੇ ਭੰਗ ਕੀਤਾ ਗਿਆ ਤੇ ਸਰਵ ਸੰਮਤੀ ਨਾਲ ਅਗਲੇ ਦੋ ਸਾਲਾਂ ਲਈ ਵੀ ਪੀ ਸੇਠੀ ਨੂੰ ਦੁਬਾਰਾ ਪ੍ਰਧਾਨ ਅਤੇ ਪਿ੍ਰਆਵਰਤ ਗੁਪਤਾ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ । ਇਸ ਤੋਂ ਇਲਾਵਾ ਲਕਸ਼ਮੀ ਚੰਦਰ ਨੂੰ ਸੀਨੀਅਰ ਉਪ ਪ੍ਰਧਾਨ , ਰਮੇਸ ਵੋਹਰਾ ਨੂੰ ਉਪ ਪ੍ਰਧਾਨ,ਅਮਰਜੀਤ ਜੱਸਲ ਨੂੰ ਜਾਇੰਟ...
16 ਮਈ (‘ਸਾਡਾ ਮੋਗਾ ਡੌਟ ਕੌਮ ਬਿੳੂਰੋ)- ਪੰਜਾਬ ਦੀਆਂ ਖੇਡਾਂ ਦਾ ਢਾਂਚਾ ਜੂਨ ਮਹੀਨੇ ਤੱਕ ਸਹੀ ਲੀਹਾਂ ਤੇ ਚੱਲ ਪਵੇਗਾ। ਸਿਸਟਮ ਵਿਚ ਚੱਲ ਰਹੀਆਂ ਤਰੁਟੀਆਂ ਨੂੰ ਦੂਰ ਕਰਕੇ ਓਲੰਪੀਅਨ ਖਿਡਾਰੀ ਅਤੇ ਖੇਡ ਪ੍ਰਮੋਟਰਾਂ ਦੀ ਸਲਾਹ ਮਸ਼ਵਰੇ ਨਾਲ ਇਕ ਅਜਿਹੀ ਸਾਰਥਕ ਖੇਡ ਨੀਤੀ ਤਿਆਰ ਕੀਤੀ ਜਾਵੇਗੀ ਜਿਸ ਨਾਲ ਪੰਜਾਬ ਦੇ ਖਿਡਾਰੀਆਂ ਨੂੰ ਜਿਥੇ ਉਸਦੀ ਮਿਹਨਤ ਦਾ ਬਣਦਾ ਮੁੱਲ ਮਿਲੇਗਾ ਉਥੇ ਪੰਜਾਬ ਦੇ ਖਿਡਾਰੀ ਕੌਮੀ ਤੇ ਅੰਤਰ-ਰਾਸ਼ਟਰੀ ਪੱਧਰ ’ਤੇ ਵਧੀਆ ਨਤੀਜੇ ਦੇਣਗੇ। ਉਕਤ ਵਿਚਾਰਾਂ ਦਾ...
ਨੱਥੂਵਾਲਾ ਗਰਬੀ , 16 ਮਈ (ਪੱਤਰ ਪਰੇਰਕ) -ਨਜ਼ਦੀਕੀ ਪਿੰਡ ਮਾਹਲਾ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪਿ੍ਰੰਸੀਪਲ ਸ਼੍ਰੀ ਸ਼ਤੀਸ ਕੁਮਾਰ ਦੁੂਆ ਦੀ ਅਗਵਾਈ ਵਿੱਚ ਚੱਲ ਰਹੇ ਦਾਖਲਿਆਂ ਵਿੱਚ ਵਿਦਿਆਰਥੀਆਂ ਦਾ ਤਾਂਤਾ ਲੱਗਾ ਹੋਇਆਂ ਹੈ । ਇਸ ਸਕੂਲ ਦੇ ਵਿਦਿਆਰਥੀ ਜਿੱਥੇ ਪੜਾਈ ਵਿੱਚ ਅਹਿਮ ਪ੍ਰਾਪਤੀ ਕਰ ਰਹੇ ਹਨ ਉੱਥੇ ਹੀ ਖੇਡਾਂ ਅਤੇ ਹੋਰ ਸਕੂਲੀ ਗਤੀਵਿਧੀਆਂ ਵਿੱਚ ਵੀ ਬੁਲੰਦੀਆਂ ਵੱਲ ਨੂੰ ਜਾ ਰਹੇ ਹਨ। ਜੇਕਰ ਸਕੂਲ ਦੀਆਂ ਵੱਖ ਵੱਖ ਜਮਾਤਾਂ ਦੇ ਦਾਖਲਿਆਂ ਦੀ ਗੱਲ...

Pages