ਚੰਡੀਗੜ, 15 ਮਈ(ਜਸ਼ਨ): ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਨਾਮਜ਼ਦਗੀ ਕਾਗਜ਼ ਵਾਪਸ ਲੈਣ ਦੇ ਸਮੇਂ ਤੋਂ ਬਾਅਦ 13 ਉਮੀਦਵਾਰ ਮੈਦਾਨ ਵਿੱਚ ਰਹਿ ਗਏ ਹਨ। ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਅੰਤਿਮ ਮਿਤੀ 14 ਮਈ 2018 ਸੀ ।ਮੁੱਖ ਚੋਣ ਅਫ਼ਸਰ ਦੇ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਹਰਦੇਵ ਸਿੰਘ, ਸ਼੍ਰੋਮਣੀ ਅਕਾਲੀ ਦਲ ਦਲ ਦੇ ਨਾਇਬ ਸਿੰਘ, ਆਮ ਆਦਮੀ ਪਾਰਟੀ ਦੇ ਰਤਨ ਸਿੰਘ, ਬਹੁਜਨ ਸਮਾਜ ਪਾਰਟੀ (ਅੰਬੇਦਕਰ) ਦੇ ਸਤਨਾਮ ਸਿੰਘ, ਸ਼੍ਰੋਮਣੀ ਅਕਾਲੀ ਦਲ...
News
ਫਿਰੋਜ਼ਪੁਰ,15 ਮਈ (ਪੰਕਜ ਕੁਮਾਰ)-ਫਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਵਿਖੇ ਨਗਰ ਕੌਂਸਲ ’ਚ ਪਿਛਲੇ ਦਿਨੀਂ ਪਹਿਲਾਂ ਰਹਿ ਚੁੱਕੇ ਨਗਰ ਕੌਂਸਲ ਦੇ ਪ੍ਰਧਾਨ ਰੁਪਿੰਦਰ ਸਿੰਘ ਮੌਨੂੰ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਫਾਰਗ ਕੀਤਾ ਗਿਆ ਸੀ ਅਤੇ ਖਾਲੀ ਅਹੁਦੇ ਨੂੰ ਦੇਖਦੇ ਹੋਏ ਤਲਵੰਡੀ ਭਾਈ ਨਗਰ ਕੌਂਸਲ ਵਿੱਚ ਪ੍ਰਧਾਨਗੀ ਦੀ ਚੋਣ ਕਰਾਈ ਗਈ । ਇਹ ਚੋਣ ਐਸ ਡੀ ਐਮ ਹਰਜੀਤ ਸਿੰਘ ਅਤੇ ਦਸ ਕੌਂਸਲਰਾਂ ਦੀ ਅਗਵਾਈ ਵਿੱਚ ਕੀਤੀ ਗਈ ਜਿਸ ਵਿੱਚ ਸਾਰਿਆਂ ਦੀ ਸਹਿਮਤੀ ਨਾਲ ਤਰਸੇਮ ਸਿੰਘ ਮੱਲਾ...
ਮੋਗਾ,15 ਮਈ (ਜਸ਼ਨ): ਮੋਗਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ਨੇ ਆਖਿਆ ਕਿ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਅਤੇ ਭਾਰਤ ਦੀ ਨਿਆਂ ਪਾਲਿਕਾ ਦਾ ਹਰ ਭਾਰਤੀ ਸਤਿਕਾਰ ਕਰਦਾ ਹੈ ਅਤੇ ਅੱਜ ਨਵਜੋਤ ਸਿੱਧੂ ਦੇ ‘ਰੋਡ ਰੇਜ ’ ਮਾਮਲੇ ’ਚ ਸੁਪਰੀਮ ਕੋਰਟ ਦੇ ਆਏ ਫੈਸਲੇ ਨਾਲ ਕਾਂਗਰਸੀ ਖੇਮਿਆਂ ਦੇ ਨਾਲ ਨਾਲ ਆਮ ਲੋਕਾਂ ਵਿਚ ਵੀ ਖੁਸ਼ੀ ਦੀ ਲਹਿਰ ਹੈ ਕਿਉਂਕਿ ਨਵਜੋਤ ਸਿੱਧੂ ਸਰਬ ਪ੍ਰਵਾਨਿਤ ਹਰਮਨ ਪਿਆਰੀ ਸ਼ਖਸੀਅਤ ਹਨ ਤੇ ਸਤਿਕਾਰਯੋਗ ਸੁਪਰੀਮ ਕੋਰਟ ਦੇ ਫੈਸਲੇ ਉਪਰੰਤ...
ਕੋਟ ਈਸੇ ਖਾਂ,15 ਮਈ (ਜਸ਼ਨ)-5 ਪੰਜਾਬ ਬਟਾਲੀਅਨ ਐੱਨ.ਸੀ.ਸੀ ਮੋਗਾ ਦੇ ਕਰਨਲ ਐੱਮ.ਐੱਸ ਚਾਹਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸ੍ਰੀ ਹੇਮਕੁੰਟ ਸੀਨੀ.ਸੰਕੈ. ਸਕੂਲ ਕੋਟ-ਈਸੇ-ਖਾਂ ਵਿਖੇ ਵਣਮਹਾਂ ਉਤਸਵ ਮਨਾਇਆ ਗਿਆ। ਇਸ ਵਿੱਚ 5 ਪੰਜਾਬ ਬਟਾਲੀਅਨ ਐੱਨ.ਸੀ.ਸੀ ਵੱਲੋਂ ਸੂਬੇਦਾਰ ਮੇਜਰ ਗੁਰਮੀਤ ਸਿੰਘ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਦੌਰਾਨ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਜੀ ਨੇ ਬੱਚਿਆਂ ਨੂੰ ਬਹੁਤ ਹੀ ਬਰੀਕੀ ਨਾਲ ਵਣਮਹਾਂ ਦਿਵਸ ਸਬੰਧੀ ਜਾਣਕਾਰੀ...
ਲੋਪੋ,15 ਮਈ (ਅਰਮੇਲ ਸਿੰਘ ਲੋਪੋ): ਸੰਤ ਦਰਬਾਰਾ ਸਿੰਘ ਜੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲੋਪੋਂ ਵਿਖੇ ਮੀਲ ਰੂਬੇਲਾ ਦੇ ਟੀਕੇ ਲਗਾਏ ਗਏ। ਬਲਾਕ ਪੱਤੋ ਹੀਰਾ ਸਿੰਘ ਦੇ ਸੀਨੀਅਰ ਮੈਡੀਕਲ ਅਫ਼ਸਰ ਸੰਦੀਪ ਕੌਰ ਅਤੇ ਨੌਡਲ ਅਫ਼ਸਰ ਡਾ: ਸੰਜੇ ਪਵਾਰ ਦੀ ਯੋਗ ਅਗਵਾਈ ਹੇਠ ਇਸ ਕੰਪੇਨ ਅਧੀਨ ਸਿਹਤ ਵਿਭਾਗ ਦੀ ਟੀਮ ਵੱਲੋਂ ਬੱਚਿਆਂ ਨੂੰ ਏ.ਐਨ.ਐਮ ਪ੍ਰਭਜੋਤ ਕੌਰ ਬੱਧਨੀ ਨੇ ਇਸ ਟੀਕੇ ਬਾਰੇ ਵਿਸ਼ਥਾਰ ਪੂਰਵਿਕ ਦੱਸਿਆ ਕਿ ਟੀਕਾ 9 ਮਹੀਨੇ ਤੋਂ ਲੈ ਕੇ 15 ਸਾਲ ਤੱਕ ਦੇ ਸਾਰੇ ਬੱਚਿਆਂ ਦੇ...
ਮੋਗਾ, 15 ਮਈ(ਜਸ਼ਨ): ਮੋਗਾ ਹਲਕੇ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਨਵਜੋਤ ਸਿੰਘ ਸਿੱਧੂ ਨੂੰ ਅਦਾਲਤ ਵਲੋਂ ਬਰੀ ਕੀਤੇ ਜਾਣ ਤੇ ਵਧਾਈ ਦਿੰਦੇ ਹੋਏ ਕਿਹਾ ਕਿ ਸੱਚ ਦੀ ਹਮੇਸ਼ਾ ਹੀ ਜਿੱਤ ਹੁੰਦੀ ਹੈ ਅਤੇ ਅਦਾਲਤ ਨੇ ਸੱਚ ਦੇ ਹੱਕ ਵਿੱਚ ਫੈਸਲਾ ਦਿੱਤਾ ਹੈ। ਡਾ. ਹਰਜੋਤ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਪਾਠ ਪੂਜਾ ਅਤੇ ਦਾਨ ਪੁੰਨ ਕਰਨ ਵਾਲੇ ਇਨਸਾਨ ਹਨ, ਅਤੇ ਅਜਿਹੇ ਸੱਚੇ ਅਤੇ ਸੁੱਚੇ ਇਨਸਾਨ ਤੇ ਪਰਮਾਤਮਾ ਹੱਥ...
ਮੋਗਾ,15 ਮਈ (ਜਸ਼ਨ)-ਸੰਤ ਬਾਬਾ ਫਤਿਹ ਸਿੰਘ ਗੱਤਕਾ ਅਖਾੜਾ ਦੁੱਨੇਕੇ ਵਲੋਂ 23 ਜੂਨ ਨੂੰ ਗੱਤਕਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ । ਇਹ ਟੂਰਨਾਮੈਂਟ 1984 ਦੇ ਘੱਲੂਘਾਰੇ ਨੂੰ ਸਮਰਪਿਤ ਹੋਵੇਗਾ । ਅੱਜ ਇਸ ਸਬੰਧੀ ਰਾਈਜ਼ਿੰਗ ਸਟਾਰ ਆਫ ਗੱਤਕਾ ਦਾ ਪੋਸਟਰ ਅਤੇ ਫਲੈਕਸ ਸੰਗਤਾਂ ਲਈ ਜਾਰੀ ਕੀਤੇ ਗਏ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਬਾਬਾ ਗੁਰਦੀਪ ਸਿੰਘ ਨੇ ‘ਸਾਡਾ ਮੋਗਾ ਡੌਟ ਕੋਮ ’ ਨਿੳੂਜ਼ ਪੋਰਟਲ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਦੱਸਿਆ ਕਿ ਇਹਨਾਂ ਗੱਤਕਾ...
ਮੋਗਾ, 15 ਮਈ (ਜਸ਼ਨ): ਮੋਗਾ ਦੇ ਪਿੰਡ ਸੋਸਣ ਨੇੜੇ ਇਕ ਕਾਰ ਸਵਾਰ ਵੱਲੋਂ ਮੋਟਰਸਾਈਕਲ ਨੂੰ ਮਾਰੀ ਫੇਟ ਕਾਰਨ 16 ਸਾਲਾ ਨੌਜਵਾਨ ਲੜਕੇ ਦੀ ਮੌਤ ਹੋ ਗਈ ਜਦਕਿ ਉਸ ਦੀ ਮਾਂ ਜ਼ੇਰੇ ਇਲਾਜ਼ ਹੈ। ਇਹ ਘਟਨਾ 13 ਮਈ ਨੂੰ ਵਾਪਰੀ ਜਦੋਂ ਕਮਲਜੀਤ ਸਿੰਘ ਪੁੱਤਰ ਬਿੱਟੂ ਸਿੰਘ ਵਾਸੀ ਸੋਸਣ ਆਪਣੀ ਮਾਤਾ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਪਿੰਡ ਪੱਖੋ ਕੈਂਚੀਆਂ ਤੋਂ ਆਪਣੇ ਪਿੰਡ ਸੋਸਣ ਜਾ ਰਿਹਾ ਸੀ। ਇਸ ਦੌਰਾਨ ਪਿੰਡ ਕੋਰੇਵਾਲਾ ਨੇੜੇ ਤੇਜ਼ ਰਫਤਾਰ ਕਾਰ ਸਵਾਰ ਨੇ ਉਹਨਾਂ ਨੂੰ ਟੱਕਰ ਮਾਰ...
ਕੋਟ ਈਸੇ ਖਾਂ, 15 ਮਈ (ਖੇਤਪਾਲ ਸਿੰਘ) -ਇੰਗਲੈਂਡ ਦੇ ਗੁਰਦੁਵਾਰਾ ਸਾਹਿਬ ਅੰਦਰ ਗੁਰੂ ਦੀ ਹਜੂਰੀ ਵਿੱਚ ਕਥਾਵਾਚਕ ਬਾਈ ਅਮਰੀਕ ਸਿੰਘ ਦੀ ਦਸਤਾਰ ਉਤਾਰਨ ਦੀ ਸ਼ਖ਼ਤ ਸ਼ਬਦਾਂ ਵਿੱਚ ਨਿਖੇਦੀ ਕਰਦੇ ਹਾਂ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੁੱਚਾ ਸਿੰਘ ਪੁਰਬਾ ਸਮਾਜ ਸੇਵੀ , ਗੁਰਚਰਨ ਸਿਮਘ ਚੰਨ, ਸੁਖਵਿੰਦਰ ਸਿੰਘ ਸੁੱਖਾ, ਮਨਜੀਤ ਸਿੰਘ ਸਿੱਧੂ ਹੋਰਾਂ ਨੇ ‘ਸਾਡਾ ਮੋਗਾ ਡੌਟ ਕੌਮ‘ ਦੇ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆ ਕੀਤਾ । ਉਹਨਾਂ ਕਿਹਾ ਕਿ ਅੱਜ ਸਿੱਖ ਸਿੱਖ ਹੀ ਆਪਸ...
ਫਿਰੋਜ਼ਪੁਰ , 15 ਮਈ (ਪੰਕਜ ਕੁਮਾਰ)- ਫਿਰੋਜ਼ਪੁਰ ਜ਼ਿਲੇ ਅੰਦਰ ਡੀ ਸੀ ਦਫਤਰ ਸਾਹਮਣੇ ਬੀਤੇ ਤਿੰਨ ਮਹੀਨਿਆਂ ਤੋ ਬੈਠੇ ਕਿਸਾਨਾਂ ਦਾ ਹਾਲ ਚਾਲ ਪੁੱਛਣ ਲਈ ਪਹੁੰਚੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੀ ਗੱਡੀ ਅੱਗੇ ਕੁਝ ਲੋਕਾਂ ਵੱਲੋ ਲੰਮੇ ਪੈ ਕੇ ਗੱਡੀ ਨੂੰ ਰੋਕ ਕੇ ਨਾਅਰੇਬਾਜ਼ੀ ਕੀਤੀ ਗਈ । ਜਦ ਪੁਲਿਸ ਵਾਲਿਆਂ ਨੇ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਨੂੰ ਹਟਾਉਣ ਦੀ ਕੋਸ਼ਿਸ ਕੀਤੀ ਤਾਂ ਕੁਝ ਲੋਕਾਂ ਨੇ ਪੁਲਿਸ ਮੁਲਾਜਮਾਂ ਨਾਲ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ ।...

