ਖਾਮੋਸ਼ ਕਾਤਲ ਹੈ ਬਲੱਡ ਪ੍ਰੈਸ਼ਰ-ਡਾ.ਸੁਸ਼ੀਲ ਜੈਨ ,ਸਿਹਤ ਵਿਭਾਗ ਮੋਗਾ ਨੇ ਮਨਾਇਆ ਵਿਸ਼ਵ ਹਾਇਪਰ ਟੈਨਸ਼ਨ ਦਿਵਸ

ਮੋਗਾ, 18 ਮਈ (ਜਸ਼ਨ)-:ਪੰਜਾਬ ਸਰਕਾਰ ਦੇ ਹੁਕਮਾ ਮੁਤਾਬਿਕ ਸਿਹਤ ਵਿਭਾਗ ਮੋਗਾ ਵੱਲੋਂ ਜ਼ਿਲ੍ਹੇ ਅੰਦਰ ਵਿਸ਼ਵ ਹਾਇਪਰ ਟੈਨਸ਼ਨ ਦਿਵਸ ਮਨਾਇਆ ਗਿਆ। ਇਸ ਮੌਕੇ ਸਿਵਲ ਸਰਜਨ ਡਾ.ਸੁਸ਼ੀਲ ਜੈਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖ ਨੂੰ ਆਪਣਾ ਜੀਵਨ ਸ਼ਾਤੀਮਈ ਤਰੀਕੇ ਨਾਲ ਅਤੇ ਸਮਾਜ ਦੇ ਅਨੁਸ਼ਾਸਨ ਵਿੱਚ ਰਹਿ ਕੇ ਜਿਉਣ ਦੀ ਜਰੂਰਤ ਹੈ । ਉਹਨਾਂ ਕਿਹਾ ਕਿ ਹਮੇਸ਼ਾ ਤਨਾਅ ਮੁਕਤ ਜਿੰਦਗੀ ਜਿਉਣ ਦਾ ਯਤਨ ਕਰੋ ਕਿੳਂੁਕਿ ਹਾਇਪਰ ਟੈਨਸ਼ਨ ਦੇ ਨਾਲ ਬਹੁਤ ਸਾਰੀਆ ਬੀਮਾਰੀਆਂ ਸਰੀਰ ਨੂੰ ਖਤਮ ਕਰ ਦਿੰਦੀਆਂ ਹਨ ਜਿਵੇਂ ਕਿ ਉੱਚ ਰਕਤਚਾੀ (ਬਲੱਡ ਪ੍ਰੈਸ਼ਰ ) ਇਕ ਸਾਈਲੈਂਟ ਕਿਲਰ ਕਰਕੇ ਜਾਣਿਆ ਜਾਂਦਾ ਹੈ। ਜ਼ਰੂਰਤ ਹੈ ਆਪਣੇ ਬੀ ਪੀ ਦਾ ਰੈਗੂਲਰ ਚੈੱਕ ਕਰਾਉਂਦੇ ਰਹਿਣਾ ਚਾਹਦਾ ਹੈ ਤਾਂ ਜੋ ਆਉਣ ਵਾਲੇ ਵੱਡੇ ਖਤਰੇ ਤੋਂ ਬਚਿਆ ਜਾ ਸਕੇ। ਇਸ ਮੌਕੇ ਜਿਲਾ ਸਿਹਤ ਅਫਸਰ ਡਾ ਅਰਵਿੰਦਰ ਪਾਲ ਸਿੰਘ ਗਿੱਲ ਨੇ ਕਿਹਾ ਕਿ ਸਾਡਾ ਅਜੋਕੇ ਸਮੇਂ ਵਿਚ ਖਾਣਾ ਪੀਣਾ ਅਤੇ ਰਹਿਣਾ ਸਭ ਦੂਸ਼ਿਤ ਹੋ ਚੁਕਿਆ ਹੈ। ਖਾਣੇ ਵਿੱਚ ਫਾਸਟ ਫੂਡ, ਪੀਣ ਵਿਚ ਸੋਫਟ ਤੇ ਹਾਰਡ ਡਰਿੰਕਸ ਦੀ ਭਰਮਾਰ ਹੈ ਅਤੇ ਰਹਿਣ ਸਹਿਣ ਬਹੁਤ ਅਰਾਮ ਪ੍ਰਸਤ ਹੋ ਗਿਆ । ਇਸੇ ਕਰਕੇ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਆਮ ਹੋਣ ਲਗ ਪਈਆਂ ਹਨ ਪਰ ਜਰੂਰਤ ਹੈ ਆਪਣੇ ਆਪ ਨੂੰ ਜਾਗਰੂਕ ਕਰਨ ਦੀ । ਇਸ ਮੌਕੇ ਡਾ ਰਾਜੇਸ਼ ਅੱਤਰੀ ਸੀਨੀਅਰ ਮੈਡੀਕਲ ਅਫਸਰ ਮੋਗਾ ਨੇ ਕਿਹਾ ਕਿ ਬਾਕਾਇਦਾ ਕਸਰਤ ਕਰਨ ਅਤੇ ਸਿਹਤਮੰਦ ਖ਼ੁਰਾਕ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਰੋਕਿਆ ਜਾ ਸਕਦਾ ਹੈ ਅਤੇ ਇਸ ਉੱਤੇ ਕਾਬੂ ਪਾਇਆ ਜਾ ਸਕਦਾ ਹੈ ਇਸ ਦੇ ਨਾਲ ਹੀ ਆਪਣਾ ਭਾਰ ਸੰਤੁਲਿਤ ਰਖਣ, ਸਿਹਤਮੰਦ ਖੁਰਾਕ ਲੈਣ, ਤੰਬਾਕੂ, ਸਿਗਰਟ ਅਤੇ ਸ਼ਰਾਬ ਤੋ ਬਚਣ, ਖਾਣੇ ਵਿੱਚ ਨਮਕ ਘੱਟ ਅਤੇ ਚਾਹ ਕੌਫੀ ਦੀ ਵਰਤੋਂ ਘੱਟ ਕਰਨ ਦੀ ਤਾਕੀਦ ਕੀਤੀ। ਇਸ ਮੌਕੇ ਡਾ ਮਨੀਸ਼ ਅਰੋੜਾ ਜਿਲਾ ਮਲੇਰੀਆ ਅਫਸਰ ਨੇ ਤਨਾਅ ਮੁਕਤ ਜਿੰਦਗੀ ਜਿਉਣ ਤੇ ਜ਼ੋਰ ਪਾਉਦੇ ਹੋਏ ਕਿਹਾ ਕਿ ਇਹ ਸੋਚਣਾ ਗ਼ਲਤ ਹੋਵੇਗਾ ਕਿ ਜਦ ਤਕ ਮੇਰਾ ਬਲੱਡ ਪ੍ਰੈਸ਼ਰ ਨਹੀਂ ਵਧਦਾ ਮੈਨੂੰ ਕੁਝ ਕਰਨ ਦੀ ਲੋੜ ਨਹੀਂ, ਛੋਟੀ ਉਮਰ ਤੋਂ ਹੀ ਸਿਹਤਮੰਦ ਤਰੀਕੇ ਵਿਚ ਜਿਉਣਾ ਫ਼ਾਇਦੇਮੰਦ ਹੋਵੇਗਾ ਅਤੇ ਹੁਣ ਆਪਣਾ ਖ਼ਿਆਲ ਰੱਖਣ ਨਾਲ ਭਵਿੱਖ ਵਿਚ ਤੁਹਾਡੀ ਜ਼ਿੰਦਗੀ ਬਿਹਤਰ ਹੋਵੇਗੀ। ਇਸ ਲਈ, ਸਿਹਤਮੰਦ ਖ਼ੁਰਾਕ ਵਿਚ ਅਜਿਹੇ ਖਾਣੇ ਹੋਣੇ ਚਾਹੀਦੇ ਹਨ ਜਿਵੇਂ ਕਿ ਫਲੀਆਂ ਦੇ ਦਾਣੇ, ਗੂੜੇ ਹਰੇ ਰੰਗ ਦੀਆਂ ਸਬਜ਼ੀਆਂ, ਕੇਲੇ, ਖਰਬੂਜੇ, ਚਕੰਦਰ, ਗਾਜਰਾਂ, ਟਮਾਟਰ, ਅਤੇ ਸੰਤਰੇ ਦਾ ਜੂਸ ਤੋਂ ਇਲਾਵਾ ਪਾਣੀ ਦੀ ਮਾਤਰਾ ਵੱਧ ਹੋਣੀ ਚਾਹੀਦੀ ਹੈ ਅਤੇ ਰੋਜਾਨਾ ਕਸਰਤ ਕਰਨ ਦੀ ਜ਼ਰੂਰਤ ਹੈ।ਇਸ ਮੌਕੇ ਜਿਲਾ ਸਿੱਖਿਆ ਅਤੇ ਸੂਚਨਾ ਅਫਸਰ ਕਿ੍ਰਸ਼ਨਾ ਸ਼ਰਮਾ ਨੇ ਕਿਹਾ ਕਿ ਸਿਹਤ ਹੈ ਤਾਂ ਜਹਾਨ ਹੈ ਇਸ ਲਈ ਚੰਗੀ ਸਿਹਤ ਨਾਲ ਹੀ ਚੰਗੀ ਜਿੰਦਗੀ ਦਾ ਅਨੰਦ ਮਾਣਿਆ ਜਾ ਸਕਦਾ ਹੈ। ਇਸ ਮੌਕੇ ਤੇ ਹਾਜਰ ਡਾ: ਇਸ਼ਾਨ ਸ਼ਰਮਾ ਐਮ ਡੀ ਮੈਡੀਸਨ ਸਿਵਲ ਹਸਪਤਾਲ ਮੋਗਾ ਅਤੇ ਮਹਿੰਦਰ ਪਾਲ ਲੂਬਾ ਵੀ ਹਾਜ਼ਰ ਸਨ।


