ਹਲਕੇ ‘ਚ ਵਿਕਾਸ ਕਾਰਜਾਂ ਦੀ ਲੜੀ ਇਸੇ ਤਰਾਂ ਜਾਰੀ ਰਹੇਗੀ- ਡਾ: ਹਰਜੋਤ ਕਮਲ

ਮੋਗਾ, 19 ਮਈ (ਜਸ਼ਨ)- ਮੋਗਾ ਦੇ ਐਮ.ਐਲ.ਏ. ਡਾ:ਹਰਜੋਤ ਕਮਲ ਦੇ ਨਿਰੰਤਰ ਯਤਨਾਂ ਸਦਕਾ ਸ਼ਹਿਰ ਦਾ ਕਾਇਆ ਕਲਪ ਹੋ ਰਿਹਾ ਹੈ । ਇਸੇ ਲੜੀ ਤਹਿਤ ਅੱਜ ਮੋਗਾ ਦੇ ਵਾਰਡ ਨੰਬਰ 2, 3 ਅਤੇ 4 ਵਿੱਚ ਚੱਕੀ ਵਾਲੀ ਗਲੀ, ਨਿੰਬੂਆਂ ਵਾਲਾ ਬਾਗ ਅਤੇ ਨੇੜਲੇ ਇਲਾਕੇ ਦੀਆਂ ਸੜਕਾਂ ਦਾ ਉਦਘਾਟਨ ਡਾ: ਹਰਜੋਤ ਕਮਲ ਵਲੋਂ ਕੀਤਾ ਗਿਆ। ਉਦਘਾਟਨੀ ਰਸਮਾਂ ਤੋਂ ਉਪਰੰਤ ਕੌਂਸਲਰ ਮਨਜੀਤ ਮਾਨ, ਕੌਂਸਲਰ ਅਸ਼ੋਕ ਧਮੀਜਾ, ਏ.ਈ. ਹਰਵਿੰਦਰ ਸਿੰਘ ਗਿੱਲ, ਜਤਿੰਦਰ ਅਰੋੜਾ, ਸੋਨੂੰ, ਬੂਟਾ ਸਿੰਘ ਨੇਵਿਕਾਸ ਕਾਰਜ ਆਰੰਭਣ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਡਾ: ਹਰਜੋਤ ਕਮਲ ਦਾ ਲੱਡੁੂਆਂ ਨਾਲ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਤੇ ਡਾ. ਹਰਜੋਤ ਨੇ ਆਖਿਆ ਕਿ ਜਲਦ ਹੀ ਸ਼ਹਿਰ ਦੀਆਂ ਸਾਰੀਆਂ ਹੀ ਗਲੀਆਂ, ਨਾਲੀਆਂਂ ਅਤੇ ਸੜਕਾਂ ਦਾ ਕਾਇਆ ਕਲਪ ਕੀਤਾ ਜਾਵੇਗਾ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਹਿਰ ਦੇ ਜਿਸ ਵੀ ਹਿੱਸੇ ਦੀਆਂ ਸੜਕਾਂ, ਗਲੀਆਂ, ਨਾਲੀਆਂ ਜਾਂ ਕੋਈ ਵੀ ਹੋਰ ਕੰਮ ਹੋਣ ਵਾਲਾ ਹੈ, ਉਹ ਉਹਨਾਂ ਦੇ ਨਿੱਜੀ ਦਫ਼ਤਰ ਵਿੱਚ ਆ ਕੇ ਮਿਲ ਸਕਦੇ ਹਨ। ਉਨਾਂ ਕਿਹਾ ਕਿ ਹੌਲੀ ਹੌਲੀ ਸਾਰੇ ਹੀ ਹਲਕੇ ਦੀ ਕਾਇਆ ਕਲਪ ਕੀਤੀ ਜਾਵੇਗੀ। ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ 50 ਨਵੇਂ ਕੰਮਾਂ ਦੇ ਟੈਂਡਰ ਵੀ ਪਾ ਦਿੱਤੇ ਗਏ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰਾਂਂ ਟੈਂਡਰ ਲਗਾਏ ਜਾਣਗੇ ਅਤੇ ਸ਼ਹਿਰ ਦਾ ਲਗਾਤਾਰ ਵਿਕਾਸ ਕਰਵਾਇਆ ਜਾਵੇਗਾ। ਉਨਾਂ ਕਿਹਾ ਕਿ ਜੋ ਲੋਕ ਬਿਆਨ ਦੇ ਕੇ ਵਿਕਾਸ ਦੇ ਨਾਮ ਤੇ ਡਰਾਮੇਬਾਜ਼ੀ ਕਰ ਰਹੇ ਹਨ, ਉਹ ਫੋਕੀ ਬਿਆਨਬਾਜ਼ੀ ਅਤੇ ਡਰਾਮੇਬਾਜੀ ਛੱਡ ਕੇ ਸ਼ਹਿਰ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਦੇਣ ਅਤੇ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰਨ। ਇਸ ਮੌਕੇ ਤੇ ਬਹਾਦਰ ਸਿੰਘ, ਬਲਵਿੰਦਰ ਹੰਸਰਾ, ਸੋਨੂੰ, ਹਰਪ੍ਰੀਤ ਸਿੰਘ ਚੀਮਾ, ਜਸਪ੍ਰੀਤ ਸ਼ਰਮਾ, ਸੁਖਬੀਰ ਸਿੰਘ, ਬੂਟਾ ਸਿੰਘ ਤੋਂ ਇਲਾਵਾ ਮੁਹੱਲਾ ਵਾਸੀ ਹਾਜ਼ਰ ਸਨ।


