ਸੈਕਰਡ ਹਾਰਟ ਕਾਨਵੈਟ ਸਕੂਲ ‘ਚ ਹੋਏ ਸੈਮੀਨਾਰ ਦੌਰਾਨ ਡਾ ਚਰਨਪ੍ਰੀਤ ਸਿੰਘ ਨੇ ਸਿਗਰਟ ਦੇ ਧੂੰਏ ਵਿੱਚ ਉਡਦੀ ਜਿੰਦਗੀ ਨੂੰ ਬਚਾਉਣ ਦੀ ਕੀਤੀ ਅਪੀਲ

ਮੋਗਾ,30 ਜਨਵਰੀ (ਜਸ਼ਨ): ਸਿਵਲ ਸਰਜਨ ਮੋਗਾ ਡਾ ਹਰਿੰਦਰ ਪਾਲ ਸਿੰਘ ਦੇ ਹੁਕਮਾ ਅਨੁਸਾਰ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਮੋਗਾ ਡਾ ਸੁਖਪ੍ਰੀਤ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾ ਮੁਤਾਬਿਕ ਸੈਕਰਡ ਹਾਰਟ ਕਾਨਵੈਟ ਸਕੂਲ ਮੋਗਾ ਦੇ ਵਿੱਚ ਵਿੱਚ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਪੰਜਾਬ ਸਰਕਾਰ ਦੇ ਹੁਕਮਾ ਮੁਤਾਬਿਕ ਨਸ਼ੇ ਦੇ ਮਾੜੇ ਪ੍ਰਭਾਵ ਅਤੇ ਤੰਬਾਕੂ ਦੀ ਵਰਤੋਂ ਬਾਰੇ ਸਿਹਤ ਵਿਭਾਗ ਵੱਲੋਂ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਵੱਲੋਂ ਲੋਕਾਂ ਨੂੰ ਤੰਬਾਕੂਨੋਸ਼ੀ ਤੋਂ ਹੋਣ ਵਾਲੀਆਂ ਬਿਮਾਰੀਆਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਜਿਸ ਵਿੱਚ ਸਿਹਤ ਵਿਭਾਗ ਦੇ ਵਿਸ਼ੇਸ ਬੁਲਾਰੇ ਡਾ ਚਰਨਪ੍ਰੀਤ ਸਿੰਘ ਮਾਨਸਿਕ ਰੋਗਾ ਦਾ ਮਾਹਿਰ ਨੇ ਸਮੂਹ ਵਿਦਿਆਰਥੀਆ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਸਿਗਰਟ ਦੇ ਧੁੂੰਏ ਵਿੱਚ ਉਡਦੀ ਜਿੰਦਗੀ ਨੂੰ ਬਚਾਉਣਾ ਜਰੂਰੀ ਹੈ ਡਾ ਚਰਨਪਰੀਤ ਸਿੰਘ ਨੇ ਦੱਸਿਆ ਕਿ ਤੰਬਾਕੂ ਦੀ ਵਰਤੋਂ ਕਰਨ ਵਾਲੇ ਪਹਿਲਾਂ ਤਾਂ ਸ਼ੌਕ ਵਿੱਚ ਇਸ ਦੀ ਵਰਤੋਂ ਕਰਦੇ ਹਨ ਪਰ ਹੌਲੀ ਹੌਲੀ ਇਹ ਸ਼ੌਕ ਮਨੁੱਖੀ ਸਰੀਰ ਦੀ ਮਜਬੂਰੀ ਬਣ ਜਾਂਦਾ ਹੈ ਜੋ ਕਿ ਅਖੀਰ ਵਿੱਚ ਸਮੇਂ ਤੋਂ ਪਹਿਲਾਂ ਹੀ ਮੌਤ ਦਾ ਕਾਰਨ ਬਣ ਜਾਂਦਾ ਹੈ।ਤੰਬਾਕੂਨੋਸ਼ੀ ਦੇ ਸਿਹਤ ਤੇ ਪੈਣ ਵਾਲੇ ਪ੍ਰਭਾਵ ਉਹ ਪ੍ਰਭਾਵ ਹਨ ਜ਼ੋ ਕਿ ਤੰਬਾਕੂ ਦੀ ਵਰਤੋਂ ਕਰਨ ਵਾਲੇ ਕਿਸੇ ਵੀ ਆਦਮੀ ਦੀ ਸਿਹਤ ਉਪਰ ਪੈਂਦੇ ਹਨ । ਇਹ ਵੀ ਗੱਲ ਸਾਹਮਣੇ ਆਈ ਹੈ ਕਿ ਤੰਬਾਕੂ ਦੇ ਸਿਹਤ ਪੈਣ ਵਾਲੇ ਪ੍ਰਭਾਵਾਂ ਦਾ ਲੰਬਾ ਇਤਿਹਾਸ ਹੈ ।ਵੱਖ ਵੱਖ ਦੇਸ਼ਾਂ ਦੀਆਂ ਸੰਸਥਾਵਾਂ ਦੀ ਖੋਜਾਂ ਮੁਤਾਬਿਕ ਸਭ ਤੋਂ ਪਹਿਲਾਂ ਸਿਗਰਟ ਵਿੱਚ ਤੰਬਾਕੂ ਦੇ ਨਾਲ ਪੈਂਦਾ ਹੋਏ ਧੂੰਏ ਉਤੇ ਵਿਚਾਰਾਂ ਨੂੰ ਕੇਂਦਰਤ ਕੀਤਾ ਗਿਆ ਅਤੇ 1950 ਵਿੱਚ ਹੋਈ ਇਕ ਖੋਜ ਵਿੱਚ ਰਿਚਰਡ ਡੋਲ ਦੁਆਰਾ ਪ੍ਰਕਾਸ਼ਿਤ ਰਿਪੋਰਟ ਵਿੱਚ ਖੋਜ਼ ਕੀਤੀ ਕਿ ਸਿਗਰਟ ਦੇ ਧੂੰਏ ਨਾਲ ਫੇਫੜਿਆ, ਲੀਵਰ, ਗਲੇ, ਮੂੰਹ, ਚਮੜੀ ਦੀਆਂ ਬਿਮਾਰੀਆਂ, ਕੈਂਸਰ, ਦਮਾਂ, ਬੋਲਾਪਣ, ਅਤੇ ਦਿਲ ਦੀਆਂ ਭਿਆਨਕ ਬਿਮਾਰੀਆਂ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ।ਤੰਬਾਕੂ ਬਾਰੇ ਖੋਜਾ ਤੋਂ ਜਾਣਕਾਰੀ ਪ੍ਰਾਪਤ ਹੋਈ ਕਿ ਫੇਫੜਿਆ ਅਤੇ ਗਲੇ ਦੇ ਕੈਂਸਰ ਦਾ ਬਹੁਤ ਜਿਆਦਾ ਸਬੰਧ ਤੰਬਾਕੂ ਦੀ ਬਹੁਤ ਮਾਤਰਾਂ ਵਿੱਚ ਸੇਵਨ ਕਰਨ ਨਾਲ ਜੁੜਿਆ ਹੈ ਤੰਬਾਕੂ ਪਦਾਰਥਾਂ ਵਿੱਚ ਆਮ ਤੌਰ ਤੇ ਸਿਗਰਟ, ੂ, ਸਿਗਾਰ, ਸਿਗਰੋਲਸ, ਛੋਟੀ ਸਿਗਰਟ,ਹੁੱਕਾ, ਕਰੀਟਿਕਸ, ਹੁਕਾ, ਮੂੰਹ ਵਿੱਚ ਰੱਖ ਕੇ ਚੱਬਣ ਵਾਲਾ ਤੰਬਾਕ੍ਵ ਚੈਨੀ ਖੈਨੀ, ਗੁਟਖਾ ਜੇਕਰ ਇਸ ਤਰ੍ਹਾਂ ਦੇ ਤੰਬਾਕੂ ਦੀ ਵਰਤੋਂ ਤੋਂ ਪ੍ਰਹੇਜ਼ ਕੀਤਾ ਜਾਵੇ ਤਾਂ ਬਹੁਤ ਸਾਰੀਆਂ ਮਨੁੱਖੀ ਸਰੀਰ ਵਿੱਚ ਹੋਣ ਵਾਲੀਆ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।ਇਹ ਵੀ ਸਾਬਤ ਹੋ ਚੁੱਕਾ ਹੈ ਕਿ ਛੋਟੀ ਉਮਰ ਵਿੱਚ ਤੰਬਾਕੂ ਸਿਗਰਟ ਦੀ ਵਰਤੋਂ ਕਰਨ ਨਾਲ ਬਹੁਤ ਸਾਰੀਆਂ ਅੰਦਰੂਨੀ ਲਾਇਲਾਜ ਬਿਮਾਰੀਆ ਹੋ ਸਕਦੀਆ ਹਨ। ਇਸ ਮੌਕੇ ਸਕੂਲ ਦੇ ਸਮੂਹ ਵਿਦਿਆਰਥੀਆ ਅਤੇ ਅਧਿਆਪਕਾ ਨੇ ਭਾਗ ਲਿਆ।