ਸੈਕਰਡ ਹਾਰਟ ਕਾਨਵੈਂਟ ਸਕੂਲ ਦੇ ਪ੍ਰਿੰਸੀਪਲ ਮੈਡਮ ਵਿਜੇ ਜੇਬਾ ਕੁਮਾਰ ਨੇ ‘ਕੌਮਾਤਰੀ ਔਰਤ ਦਿਵਸ ’ ਤੇ ਜ਼ਿਲ੍ਹੇ ਦੀਆਂ ਸਮੂਹ ਮਹਿਲਾਵਾਂ ਨੂੰ ਦਿੱਤੀ ਵਧਾਈ

ਮੋਗਾ,8 ਮਾਰਚ (ਜਸ਼ਨ) : ਮੋਗਾ ਜ਼ਿਲ੍ਹੇ ਦੀ ਮਾਣਮੱਤੀ ਸੰਸਥਾ ਸੈਕਰਡ ਹਾਰਟ ਕਾਨਵੈਂਟ ਸਕੂਲ ਦੇ ਪ੍ਰਿੰਸੀਪਲ ਮੈਡਮ ਵਿਜੇ ਜੇਬਾ ਕੁਮਾਰ ਨੇ ‘ਕੌਮਾਤਰੀ ਔਰਤ ਦਿਵਸ ’ ਤੇ ਜ਼ਿਲ੍ਹੇ ਦੀਆਂ ਸਮੂਹ ਮਹਿਲਾਵਾਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਮਹਿਲਾਵਾਂ ਨੇ ਸਮੇਂ ਸਮੇਂ ’ਤੇ ਆਪਣਾ ਲੋਹਾ ਮਨਵਾਉਂਦਿਆਂ ਦੇਸ਼ ਦੇ ਸਾਹਮਣੇ ਅਜਿਹੀਆਂ ਮਿਸਾਲਾਂ ਕਾਇਮ ਕੀਤੀਆਂ ਜੋ ਅਜੋਕੇ ਸਮੇਂ ਵਿਚ ਵੀ ਸਮਾਜ ਲਈ ਪ੍ਰੇਰਨਾ ਸਰੋਤ ਬਣ ਰਹੀਆਂ ਹਨ। ਮੈਡਮ ਜੇਬਾ ਕੁਮਾਰ ਨੇ ਆਖਿਆ ਕਿ ਉਹਨਾਂ ਦੀ ਸੰਸਥਾ ਸੈਕਰਡ ਹਾਰਟ ਸਕੂਲ ਪਿਛਲੇ ਲੰਬੇ ਸਮੇਂ ਤੋਂ ਸਿੱਖਿਆ ਦੇ ਖੇਤਰ ਵਿਚ ਅਹਿਮ ਯੋਗਦਾਨ ਪਾ ਰਹੀ ਹੈ ਤੇ ਉਹਨਾਂ ਨੂੰ ਖੁਸ਼ੀ ਹੈ ਕਿ ਇਸ ਸੰਸਥਾ ਦੀ ਸੰਸਥਾਪਕ ਸਵਰਗੀ ਸ਼੍ਰੀਮਤੀ ਵਿਸਾਂਤਾ ਅਬਰਾਹਮ ਸਨ ਜਿਹਨਾਂ ਦੀ ਬਦੌਲਤ ਅੱਜ ਇਸ ਸਕੂਲ ‘ਚ ਵੱਡੀ ਗਿਣਤੀ ਮਹਿਲਾ ਅਧਿਆਪਕ ਵਿਦਿਆਰਥੀਆਂ ਨੂੰ ਸਿੱਖਿਅਤ ਕਰ ਰਹੀਆਂ ਨੇ ਜਿਸ ਸਦਕਾ ਨਾ ਸਿਰਫ਼ ਉਹਨਾਂ ਨੂੰ ਰੋਜ਼ਗਾਰ ਮਿਲਿਆ ਹੈ ਬਲਕਿ ਵਿਦਿਆਰਥੀਆਂ ਨੂੰ ਸਮਾਜ ਸੇਵਾ ਲਈ ਪ੍ਰੇਰਿਤ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਅੱਜ ਮਹਿਲਾ ਦਿਵਸ ’ਤੇ ਉਹ ਸ਼੍ਰੀਮਤੀ ਵਿਸਾਂਤਾ ਅਬਰਾਹਮ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ ਕਰਦੇ ਹਨ ਜਿਹਨਾਂ ਨੇ ਇਸ ਸਿੱਖਿਆ ਸੰਸਥਾ ਨੂੰ ਉਸਾਰਨ ਵਿਚ ਆਪਣੀ ਤਮਾਮ ਉਮਰ ਦੇ ਤਜ਼ੁਰਬੇ ਨੂੰ ਲਗਾਇਆ ਤੇ ਅੱਜ ਇਸ ਸੰਸਥਾ ਤੋਂ ਪੜ੍ਹ ਚੁੱਕੇ ਵਿਦਿਆਰਥੀ ਦੇਸ਼ਾਂ ਵਿਦੇਸ਼ਾਂ ਦੀ ਧਰਤੀ ’ਤੇ ਮੋਗਾ ਦਾ ਨਾਮ ਰੁਸ਼ਨਾ ਰਹੇ ਹਨ।