ਐਕਸ ਸਟਾਈਲੈਂਡ ਯੂਨੀਸੈਕਸ ਸੈਲੂਨ ਦਾ ਹੋਇਆ ਸ਼ੁਭ ਮਹੂਰਤ

ਸਮਾਲਸਰ, 31 ਜੁਲਾਈ (ਗਗਨਦੀਪ)- ਕਸਬੇ ਅੰਦਰ ਟਾੱਪ ਯੂਨੀਸੈਕਸ ਸੈਲੂਨ ਐਕਸ ਸਟਾਈਲੈਂਡ ਦੀ ਸ਼ੁਰੂਆਤ ਡਾਇਰੈਕਟਰ ਖੁਸ਼ਵਿੰਦਰ ਸਿੰਘ ਤੇ ਐਮ.ਡੀ. ਅਮਨਦੀਪ ਕੌਰ ਨੇ ਸ਼ਾਨਦਾਰ ਤਰੀਕੇ ਨਾਲ ਕੀਤੀ। ਸੈਲੂਨ ਦੀ ਐਮ.ਡੀ. ਮੈਡਮ ਅਮਨਦੀਪ ਕੌਰ ਪਹਿਲਾਂ ਨਾਮਵਾਰ ਸੰਸਥਾ ਸੰਨਬੀਮ ਪਬਲਿਕ ਸਕੂਲ ਵਿੱਚ ਬਤੌਰ ਪਿ੍ਰੰਸੀਪਲ ਸੇਵਾ ਨਿਭਾਅ ਰਹੇ ਸਨ, ਹੁਣ ਉਨ੍ਹਾਂ ਨੇ ਸਕੂਲ ਦੇ ਨਾਲ ਹੀ ਪਿੰਡ ਵਾਲੀ ਸੜਕ ‘ਤੇ ਆਪਣੇ ਸੈਲੂਨ ਦੀ ਸ਼ੁਰੂਆਤ ਕੀਤੀ ਹੈ। ਐਮ.ਡੀ. ਨੇ ਦੱਸਿਆ ਕਿ ਸੈਲੂਨ ਵਿੱਚ ਟੌਹਰ ਦੇ ਸ਼ੌਕੀਨ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਲੇਡੀਜ ਅਤੇ ਜੈਂਟਸ ਵਰਗਾਂ ਲਈ ਤਜਰਬੇਕਾਰ ਪੜਿਆ ਲਿਖਿਆ ਤੇ ਸਟਾਈਲਿਸ਼ ਸਟਾਫ ਰੱਖਿਆ ਗਿਆ ਹੈ ਤਾਂ ਕਿ ਵੱਡੇ ਸ਼ਹਿਰਾਂ ਦੇ ਸੈਲੂਨ ਵਰਗਾ ਅਹਿਸਾਸ ਇੱਥੇ ਹੀ ਮਿਲ ਸਕੇ। ਉਨ੍ਹਾਂ ਕਿਹਾ ਕਿ ਸਾਡੇ ਕੋਲ ਗਾਹਕਾਂ ਲਈ ਹੇਅਰ ਸਟਾਇਲ, ਮੈਟਿ੍ਰਕਸ, ਬਲੀਚ, ਫੇਸ਼ੀਅਲ, ਹਰ ਤਰ੍ਹਾਂ ਦਾ ਮੇਕ ਅਪ, ਬਰਾਈਡਲ ਮੇਕ ਅਪ ਆਦਿ ਸਹੂਲਤਾਂ ਮੌਜੂਦ ਹਨ। ਸੈਲੂਨ ਦੀ ਸ਼ੁਰੂਆਤ ਮੌਕੇ ਗਾਹਕਾਂ ਲਈ ਖਾਸ ਤਰ੍ਹਾਂ ਦੇ ਆਫਰ ਵੀ ਦਿੱਤੇ ਜਾ ਰਹੇ ਹਨ, ਜਿਸ ਕਰਕੇ ਰੇਟ ਵਿੱਚ ਭਾਰੀ ਕਟੌਤੀ ਕੀਤੀ ਗਈ ਹੈ। ਇੱਥੇ ਥਿਊਰੀ ਕਲਾਸਾਂ ਦਾ ਵੀ ਪ੍ਰਬੰਧ ਹੈ।


