ਪੋਤਰੀ ਦੇ ਜਨਮ ਦਿਨ ਮੌਕੇ ਸਰਪੰਚ ਯੂਨੀਅਨ ਦੇ ਪ੍ਧਾਨ ਨਿਹਾਲ ਸਿੰਘ ਨੇ ਪਤਨੀ ਸਮੇਤ ਕੀਤਾ ਖੂਨਦਾਨ

ਮੋਗਾ,31 ਜੁਲਾਈ (ਜਸ਼ਨ)-ਸਰਪੰਚ ਯੂਨੀਅਨ ਦੇ ਪ੍ਧਾਨ ਅਤੇ ਮਾਰਕੀਟ ਕਮੇਟੀ ਮੋਗਾ ਦੇ ਉਪ ਚੇਅਰਮੈਨ ਨਿਹਾਲ ਸਿੰਘ ਭੁੱਲਰ ਅਤੇ ਉਹਨਾਂ ਦੀ ਪਤਨੀ ਸਰਪੰਚ ਬਲਵਿੰਦਰ ਕੌਰ ਤਲਵੰਡੀ ਭੰਗੇਰੀਆਂ ਨੇ ਆਪਣੀ ਪੋਤਰੀ ਗੁਰਲੀਨ ਭੁੱਲਰ ਦੇ ਦੂਸਰੇ ਜਨਮ ਦਿਨ ਤੇ ਅੱਜ ਬਲੱਡ ਬੈਂਕ ਸਿਵਲ ਹਸਪਤਾਲ ਮੋਗਾ ਵਿੱਚ ਪਹੁੰਚ ਕੇ ਖੂਨਦਾਨ ਕੀਤਾ । ਇਸ ਮੌਕੇ ਪਿੰਡ ਰੂਰਲ ਐਨ.ਜੀ.ਓ. ਮੋਗਾ ਦੇ ਚੇਅਰਮੈਨ ਮਹਿੰਦਰ ਪਾਲ ਲੂੰਬਾ, ਬਲੱਡ ਪ੍ੋਜੈਕਟ ਇੰਚਾਰਜ ਦਵਿੰਦਰਜੀਤ ਸਿੰਘ ਗਿੱਲ, ਬਲੱਡ ਬੈਂਕ ਇੰਚਾਰਜ ਸਟੀਫਨ ਸਿੱਧੂ ਅਤੇ ਮਨਦੀਪ ਸਿੰਘ ਭੁੱਲਰ ਨੇ ਸਰਪੰਚ ਨਿਹਾਲ ਸਿੰਘ ਤੇ ਉਹਨਾਂ ਦੀ ਧਰਮ ਪਤਨੀ ਸਰਪੰਚ ਬਲਵਿੰਦਰ ਕੌਰ ਨੂੰ ਪੋਤਰੀ ਗੁਰਲੀਨ ਭੁੱਲਰ ਦੇ ਦੂਸਰੇ ਜਨਮ ਦਿਨ ਦੀ ਮੁਬਾਰਕਬਾਦ ਦਿੰਦਿਆਂ ਇਸ ਸ਼ੁੱਭ ਦਿਨ ਤੇ ਉਹਨਾਂ ਵੱਲੋਂ ਖੂਨਦਾਨ ਕਰਨ ਦੇ ਫੈਸਲੇ ਦੀ ਸ਼ਲਾਘਾ ਕੀਤੀ । ਉਹਨਾਂ ਸਰਪੰਚ ਨਿਹਾਲ ਸਿੰਘ ਅਤੇ ਉਹਨਾਂ ਦੀ ਪਤਨੀ ਬਲਵਿੰਦਰ ਕੌਰ ਦੇ ਬੈਜ਼ ਲਗਾ ਕੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ । ਸ. ਨਿਹਾਲ ਸਿੰਘ ਨੇ ਇਸ ਮੌਕੇ ਕਿਹਾ ਕਿ ਉਹ ਰੂਰਲ ਐਨ.ਜੀ.ਓ. ਮੋਗਾ ਦੀ ਖੂਨਦਾਨ ਮੁਹਿੰਮ ਤੋਂ ਪ੍ਭਾਵਿਤ ਹੋਏ ਹਨ ਤੇ ਇਸੇ ਲਈ ਉਹਨਾਂ ਨੇ ਪਿਛਲੇ ਸਾਲ ਪਹਿਲੀ ਵਾਰ ਆਪਣੀ ਪਤਨੀ ਸਮੇਤ ਆਪਣੀ ਪੋਤਰੀ ਦੇ ਜਨਮ ਦਿਨ ਮੌਕੇ ਖੂਨਦਾਨ ਕੀਤਾ ਸੀ ਤੇ ਹੁਣ ਉਹ ਹਰ ਸਾਲ ਇਸ ਨੇਕ ਕੰਮ ਨੂੰ ਕਰਨ ਲਈ ਯਤਨਸ਼ੀਲ ਰਹਿਣਗੇ। ਉਹਨਾਂ ਲੋਕਾਂ ਨੂੰ ਆਪਣੇ ਖੁਸ਼ੀ ਦੇ ਮੌਕਿਆਂ ਤੇ ਖੂਨਦਾਨ ਕਰਨ ਲਈ ਪ੍ੇਰਿਤ ਕੀਤਾ ਕਿਉਂਕਿ ਖੂਨ ਦਾ ਕੋਈ ਬਦਲ ਮੌਜੂਦ ਨਹੀਂ ਹੈ ਤੇ ਇਸ ਦੀ ਪੂਰਤੀ ਸਿਰਫ ਮਨੁੱਖ ਦੁਆਰਾ ਹੀ ਕੀਤੀ ਜਾ ਸਕਦੀ ਹੈ । ਇਸ ਮੌਕੇ ਮਹਿੰਦਰ ਪਾਲ ਲੂੰਬਾ ਨੇ ਸਰਪੰਚ ਨਿਹਾਲ ਸਿੰਘ ਭੁੱਲਰ ਤੇ ਬਲਵਿੰਦਰ ਕੌਰ ਦੀ ਤਾਰੀਫ ਕਰਦਿਆਂ ਕਿਹਾ ਕਿ ਇਸ ਜੋੜੀ ਵੱਲੋਂ ਲੜਕੀਆਂ ਪ੍ਤੀ ਸਤਿਕਾਰ ਪ੍ਗਟ ਕਰਨ ਦੇ ਨਾਲ ਨਾਲ ਮਾਨਵਤਾ ਦੇ ਭਲੇ ਲਈ ਮਹਾਨ ਕੰਮ ਕੀਤਾ ਹੈ, ਜਿਸ ਨੂੰ ਕਰਨ ਦਾ ਹੌਸਲਾ ਹਾਲੇ ਵੀ ਬਹੁਤ ਘੱਟ ਲੋਕ ਕਰਦੇ ਹਨ । ਉਹਨਾਂ ਕਿਹਾ ਕਿ ਜੇਕਰ ਅਸੀਂ ਸਭ ਲੋਕ ਸਿਰਫ ਖੁਸੀਆਂ ਦੇ ਮੌਕੇ ਤੇ ਖੂਨਦਾਨ ਕਰਨਾ ਸ਼ੁਰੂ ਕਰ ਦੇਈਏ ਤਾਂ ਬਲੱਡ ਬੈਂਕਾਂ ਵਿੱਚ ਖੂਨ ਦੀ ਕਦੇ ਵੀ ਘਾਟ ਨਹੀਂ ਪੈਦਾ ਹੋਵੇਗੀ । ਇਸ ਮੌਕੇ ਮਹਿੰਦਰ ਪਾਲ ਲੂੰਬਾ, ਐਲ.ਟੀ. ਸਟੀਫਨ ਸਿੱਧੂ, ਜੋਬਨਵੰਤ ਸਿੰਘ, ਗੁਲਾਬ ਸਿੰਘ, ਜਸਵਿੰਦਰ ਸਿੰਘ ਆਦਿ ਹਾਜਰ ਸਨ ।


