ਸੀਨੀਅਰ ਇੰਟੈਲੀਜੈਂਸ ਅਫਸਰ ਜਰਨੈਲ ਸਿੰਘ ਹੋਏ ਸੇਵਾ ਮੁਕਤ

ਧਰਮਕੋਟ :31ਜੁਲਾਈ (ਜਸ਼ਨ):ਅੱਜ ਥਾਣਾ ਧਰਮਕੋਟ ਦੇ ਸੀਨੀਅਰ ਇੰਟੈਲੀਜੈਂਸ ਅਫਸਰ ਜਰਨੈਲ ਸਿੰਘ ਸੇਵਾ ਮੁਕਤ ਹੋ ਗਏ ਹਨ। ਉਹਨਾਂ ਦੀ ਸੇਵਾ ਮੁਕਤੀ ਉਪਰ ਅੱਜ ਡੀਐਸਪੀ ਨਰੇਸ਼ ਚੰਦਰ ਪਲਤਾ ਸੀਆਈਡੀ ਮੋਗਾ ਦੀ ਅਗਵਾਈ ਹੇਠ ਵਿਸੇਸ਼ ਵਿਦਾਇਗੀ ਪਾਰਟੀ ਸਮਾਰੋਹ ਦਾ ਅਯੋਜਨ ਕੀਤਾ ਗਿਆ। ਜਿਕਰਯੋਗ ਹੈ ਕਿ ਇੰਸਪੈਕਟਰ ਜਰਨੈਲ ਸਿੰਘ ਦਾ ਜਨਮ 15 ਜੁਲਾਈ 1957 ਨੂੰ ਪਿੰਡ ਸੰਗਲਾ (ਮੋਗਾ) ਵਿਖੇ ਪਿਤਾ ਸਰਵਨ ਸਿੰਘ ਦੇ ਘਰ ਮਾਤਾ ਦਿਆਲ ਕੌਰ ਦੀ ਕੁੱਖੋਂ ਹੋਇਆ। ਇਹਨਾਂ ਨੇ ਆਪਣੀ ਮੁਢਲੀ ਪੜਾਈ ਸ. ਹਾਈ ਸਕੂਲ ਕੈਲਾ ਅਤੇ ਬੀਏ ਦੀ ਪੜਾਈ ਅਰਜਨ ਦਾਸ ਕਾਲਜ ਧਰਮਕੋਟ ਤੋਂ ਪ੍ਰਾਪਤ ਕਰਨ ਉਪਰੰਤ 1981 ਪੁਲਿਸ ਮਹਿਕਮਾਂ ਬਤੌਰ ਸ਼ਿਪਾਹੀ ਭਰਤੀ ਹੋਏ, 1986 ਵਿਚ ਹੌਲਦਾਰ, 1992 ਵਿਚ ਏਐਸਆਈ, 1995 ਵਿਚ ਸਬ-ਇੰਸਪੈਕਟਰ ਅਤੇ 2010 ਵਿਚ ਇੰਸਪੈਕਟਰ ਪ੍ਰਮੋਟ ਹੋਏ। ਇਹਨਾਂ ਨੇ ਆਪਣੀ ਨੌਕਰੀ ਦੌਰਾਨ ਚੰਡੀਗੜ, ਜਸੰਧਰ, ਕਪੂਰਥਲਾ, ਲੁਧਿਆਣਾ, ਅਮਿ੍ਰਤਸਰ, ਬਠਿੰਡਾ, ਫਰੀਦਕਟ, ਫਿਰੋਜਪੁਰ, ਮੋਗਾ ਆਦਿ ਪੰਜਾਬ ਦੇ ਵੱਖ ਵੱਖ ਜਿਲਿਆਂ ਵਿਚ ਸੇਵਾ ਨਿਭਾਈ। ਇੰਸਪੈਰਟਰ ਜਰਨੈਲ ਸਿੰਘ ਵਲੋਂ ਲੋਕਾਂ ਦੀ ਸੇਵਾ ਵਿਚ ਨਿਭਾਈ 35 ਸਾਲ 11 ਮਹੀਨੇ ਦੀ ਬੇਦਾਗ ਡਿੳੂਟੀ ਨੂੰ ਮੁੱਖ ਰੱਖਦਿਆਂ ਅੱਜ ਸਟਾਫ ਵੱਲੋਂ ਜਿਥੇ ਉਹਨਾਂ ਨੂੰ ਪ੍ਰਸੰਸਾ ਪੱਤਰ ਦਿੱਤਾ ਗਿਆ । ਇਸ ਮੌਕੇ ਡੀਐਸਪੀ ਵਿਰਸਾ ਸਿੰਘ ਸੀਆਈਡੀ ਫਿਰੋਜਪੁਰ,ਡੀਐਸਪੀ ਸੁਖਦੇਵ ਸਿੰਘ , ਰਿਟਾਇਰ ਡੀਐਸਪੀ ਜਸਵੰਤ ਸਿੰਘ, ਜਰਨੈਲ ਸਿੰਘ, ਬਲਵਿੰਦਰ ਸਿੰਘ, ਏਐਸਆਈ ਸਰਬਜੀਤ ਸਿੰਘ ਸਹੋਤਾ, ਗੁਰਸ਼ੇਰ ਸਿੰਘ ਸੁਪਰਡੈਂਟ, ਐਸਆਈ ਜਗਦੇਵ ਸਿੰਘ ਇੰਚਾਰਜ ਧਰਮਕੋਟ ਸੀਆਈਡੀ, ਪ੍ਰਦੀਪ ਸਿੰਘ, ਜਗਮੀਤ ਸਿੰਘ, ਹਰਪ੍ਰੀਤ ਸਿੰਘ,ਕੁਲਵੰਤ ਸਿੰਘ ਚੀਮਾਂ, ਗੁਰਬੀਰ ਸਿੰਘ ਗੋਗਾ ਬਲਾਕ ਪ੍ਰਧਾਨ ਧਰਮਕੋਟ ਆਦਿ ਹਾਜਰ ਸਨ।


