ਨਿਹਾਲ ਸਿੰਘ ਵਾਲਾ ਵਿਖੇ ਲਹਿਰਾਇਆ ਐਸ.ਡੀ. ਸਿੱਧੁੂ ਨੇ ਕੌਮੀ ਝੰਡਾ

ਨਿਹਾਲ ਸਿੰਘ ਵਾਲਾ,16 ਅਗਸਤ (ਮਨਪ੍ਰੀਤ ਸਿੰਘ ਮੱਲੇਆਣਾ)-ਸਬ-ਡਵੀਜਨ ਨਿਹਾਲ ਸਿੰਘ ਵਾਲਾ ਵਿਖੇ ਨਵੀਂ ਦਾਣਾ ਮੰਡੀ ਵਿਚ ਅਜ਼ਾਦੀ ਦਾ 71ਵਾਂ ਦਿਵਸ਼ ਪੂਰੀ ਸ਼ਾਨੋ ਸੋਕਤ ਨਾਲ ਮਨਾਇਆ ਗਿਆ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸ਼ਮ ਮਾਨਯੋਗ ਐਸ਼.ਡੀ. ਐਮ ਸੁਖਪ੍ਰੀਤ ਸਿੰਘ ਸਿੱਧੂ ਨੇ ਨਿਭਾਈ। ਇਸ ਮੌਕੇ ਮੁੱਖ ਮਹਿਮਾਨ ਨੇ ਆਪਣੇ ਭਾਸ਼ਣ ਦੌਰਾਨ ਪੰਜਾਬੀਆਂ ਨੂੰ ਏਕਤਾ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਕਰਦਿਆ ਸ਼ਹੀਦਾਂ ਦੀਆਂ ਕੂਰਬਾਨੀਆਂ ਨੂੰ ਯਾਦ ਕਰਦਿਆਂ ਕਿਹਾ ਕਿ ਸਾਨੂੰੂ ਸ਼ਹੀਦਾਂ ਦੀ ਸੋਚ ’ਤੇ ਪਹਿਰਾ ਦੇਣ ਦੀ ਲੋੜ ਹੈ। ਜਿਕਰਯੋਗ ਹੈ ਕਿ ਇਸ ਮੌਕੇ ਜਿੱਥੇ ਅਜ਼ਾਦੀ ਘੁਲਾਟੀਆਂ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ। ਉੱਥੇ ਲਾਇਨਜ਼ ਅਤੇ ਰੋਟਰੀ ਕਲੱਬ ਵੱਲੋਂ ਵਿਧਵਾ ਔਰਤਾਂ ਨੂੰੂ ਸਲਾਈ ਮਸ਼ੀਨਾਂ ਅਤੇ ਲੋੜਵੰਦ ਵਿਅਕਤੀਆਂ ਨੂੰ ਟਰਾਈ ਸਾਇਕਲ ਤਕਸੀਮ ਕੀਤੇ ਗਏ। ਇਸ ਮੌਕੇ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਤਹਿਸੀਲਦਾਰ ਭੁਪਿੰਦਰ ਸਿੰਘ, ਨਾਇਬ ਤਹਿਸੀਲਦਾਰ ਬਲਦੇਵ ਸਿੰਘ, ਬੀਡੀਪੀਓ ਕਿਰਪਾਲ ਸਿੰਘ , ਥਾਣਾ ਮੁੱਖੀ ਰਵਿੰਦਰ ਸਿੰਘ, ਨਗਰ ਪੰਚਾਇਤ ਪ੍ਰਧਾਨ ਇੰਦਰਜੀਤ ਗਰਗ ਜੌਲੀ, ਚੇੇਅਰਮੈਨ ਭਜ਼ਨ ਸਿੰਘ ਜੈਦ, ਚੇਅਰਮੈਨ ਪ੍ਰੀਤਮ ਸਿੰਘ ਕੁੱਸਾ, ਪ੍ਰਧਾਨ ਰੂਪ ਲਾਲ ਮਿੱਤਲ, ਐਡਵੋਕੇਟ ਰਾਜੇਸ਼ ਕੁਮਾਰ ਮਿੱਤਲ, ਉਪ ਪ੍ਰਧਾਨ ਪ੍ਰਵੀਨ ਰਾਣੀ ਮਿੱਤਲ, ਪ੍ਰਧਾਨ ਰੁਪਿੰਦਰ ਸਿੰਘ ਦੀਨਾ, ਪ੍ਰਧਾਨ ਜਗਸੀਰ ਸਿੰਘ ਨੰਗਲ, ਸ਼ਹਿਰੀ ਪ੍ਰਧਾਨ ਰਮੇਸ਼ ਕੁਮਾਰ ਕਾਲੂ, ਪ੍ਰਧਾਨ ਦਰਸ਼ਨ ਸਿੰਗਲਾ, ਪ੍ਰਧਾਨ ਅਸ਼ਵਨੀ ਸਿੰਗਲਾ, ਨੰਬਰਦਾਰ ਸੁਖਦਰਸ਼ਨ ਸਿੰਘ ਖੋਟੇ, ਪ੍ਰਧਾਨ ਜਸਵੀਰ ਸਿੰਘ ਖੋਟੇ, ਪ੍ਰਦੀਪ ਗਰਗ, ਪਿੰਟੂ ਖੋਟੇ, ਵਿੱਕੀ ਮੰਗਲਾ, ਪ੍ਰਧਾਨ ਮਨੀ ਬਰਾੜ, ਸੂਬੇਦਾਰ ਗੁਰਮੀਤ ਸਿੰਘ ਭਾਗੀਕੇ, ਮਹਿੰਦਰ ਸਿੰਘ ਮਾਨ, ਠੇਕੇਦਾਰ ਹਰਬੰਸ ਸਿੰਘ, ਸਰਪੰਚ ਸੁਖਦੇਵ ਸਿੰਘ ਹਿੰਮਤਪੁਰਾ,ਸਰਪੰਚ ਬਲਦੇਵ ਸਿੰਘ ਕੁੱਸਾ, ਇੰਜੀਨੀਅਰ ਕਮਲਜੀਤ ਪੱਤੋਂ, ਇੰਜੀਨੀਅਰ ਦਵਿੰਦਰ ਸਿੰਘ ਧੂੜਕੋਟ,ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਰਾਮਾਂ,ਪ੍ਰਧਾਨ ਰੇਸਮ ਸਿੰਘ ਖਾਈ, ਸੁਪਰਡੈਂਟ ਪ੍ਰਸ਼ੋਤਮ ਲਾਲ ,ਰੀਡਰ ਕੁਲਦੀਪ ਭੱਟੀ, ਨੈਬ ਕੋਰਟ ਜਸਵੀਰ ਸਿੰਘ, ਸਤੰਤਰ ਰਾਏ, ਰੀਡਰ ਜਸਵੀਰ ਸਿੰਘ ਕਾਲੇਕੇ, ਮਹਿੰਦਰ ਸਿੰਘ ਰਾਮਾਂ ਤੋ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੇ ਪੰਚ ਸਰਪੰਚ ਅਤੇ ਸਕੂਲੀ ਵਿਦਿਆਰਥੀਆਂ ਨੇ ਇਸ ਸਮਾਗਮ ਵਿਚ ਸਿਰਕਤ ਕੀਤੀ।