ਸੰਸਦ ਮੈਂਬਰ ਪ੍ਰੋ: ਸਾਧੂ ਸਿੰਘ ਵੱਲੋਂ ਜਾਰੀ 6 ਲੱਖ ਦੀ ਗਰਾਂਟ ਨਾਲ ਪ੍ਰਾਇਮਰੀ ਸਕੂਲ ਕੰਨੀਆਂ ਕਲਾਂ ਦਾ ਕੰਮ ਸ਼ੁਰੂ

ਧਰਮਕੋਟ,18 ਅਗਸਤ (ਜਸ਼ਨ)- ਸੰਸਦ ਮੈਂਬਰ ਪ੍ਰੋ: ਸਾਧੂ ਸਿੰਘ ਵੱਲੋਂ ਜਾਰੀ 6 ਲੱਖ ਦੀ ਗਰਾਂਟ ਨਾਲ ਅੱਜ ਹਲਕਾ ਧਰਮਕੋਟ ਦੇ ਪਿੰਡ ਕੰਨੀਆਂ ਕਲਾਂ ਦੇ ਪ੍ਰਾਇਮਰੀ ਸਕੂਲ ਦੀ ਨਵੀਂ ਇਮਾਰਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਕੰਮ ਸ਼ੁਰੂ ਕਰਵਾਉਣ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੀਵ ਕੌਛੜ ਵਿਸ਼ੇਸ਼ ਤੌਰ’ਤੇ ਹਾਜ਼ਰ ਹੋਏ। ਇਮਾਰਤ ਦਾ ਨੀਂਹ ਪੱਥਰ ਰੱਖਣ ਦਾ ਕਾਰਜ ਸਕੂਲ ਦੇ ਵਿਦਿਆਰਥੀਆਂ ਨੇ ਨਿਭਾਇਆ ਜੋ ਕਿ ਆਮ ਆਦਮੀ ਪਾਰਟੀ ਦੀ ਨਵੀਂ ਅਤੇ ਸੁਲਝੀ ਹੋਈ ਸੋਚ ਦਾ ਵਧੀਆ ਅਤੇ ਨਿਵੇਕਲਾ ਉਪਰਾਲਾ ਹੈ। ਇਸ ਮੌਕੇ ਸਮੂਹ ਸਕੂਲ ਸਟਾਫ਼ ਅਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਸੰਜੀਵ ਕੌਛੜ ਨੇ ਕਿਹਾ ਕਿ ਇਹ ਲੋਕਾਂ ਦਾ ਪੈਸਾ ਹੈ ਅਤੇ ਲੋਕਾਂ ਦੀ ਭਲਾਈ ਲਈ ਹੀ ਲੱਗਣਾ ਚਾਹੀਦਾ ਹੈ ।ਉਹਨਾਂ ਕਿਹਾ ਕਿ ਸਕੂਲ ਦੀ ਇਮਾਰਤ ਬਣਨ ਨਾਲ ਬੱਚਿਆਂ ਦੀ ਪੜਾਈ ਲਈ ਸਾਜ਼ਗਾਰ ਮਾਹੌਲ ਬਣੇਗਾ ਜਿਥੇ ਉਹ ਆਰਾਮ ਨਾਲ ਬੈਠ ਕੇ ਆਪਣੀ ਭਵਿੱਖ ਵਿਚ ਸਫਲਤਾ ਹਾਸਲ ਕਰਨ ਲਈ ਆਪਣੇ ਅਧਿਆਪਕਾਂ ਤੋਂ ਸਿੱਖਿਆ ਗ੍ਰਹਿਣ ਕਰਨਗੇ। ਸੰਜੀਵ ਕੌਛੜ ਨੇ ‘ਸਾਡਾ ਮੋਗਾ ਡੌਟ ਕੌਮ ’ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇਸ਼ ਦੇ ਭਵਿੱਖ ਬੱਚਿਆਂ ਨੂੰ ਪੜਾਈ ਦਾ ਸਾਜ਼ਗਾਰ ਮਾਹੌਲ ਦੇਣ ਲਈ ਵਚਨਬੱਧ ਹੈ ਅਤੇ ਅੱਜ ਇਸ ਇਮਾਰਤ ਦਾ ਨੀਂਹ ਪੱਧਰ ਵੀ ਬੱਚਿਆਂ ਕੋਲੋਂ ਰੱਖਵਾਇਆ ਗਿਆ ਹੈ ਤਾਂ ਕਿ ਬੱਚਿਆਂ ਵਿਚ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਹੋ ਸਕੇ। ਇਸ ਮੌਕੇ ਸੰਜੀਵ ਕੌਛੜ ਨਾਲ ਲਛਮਣ ਸਿੱਧੂ, ਡਾ: ਪਰਮਿੰਦਰ ਬੱਡੂਵਾਲ,ਡਾ: ਜੀਤ ਸਿੰਘ,ਜਗਦੀਪ ਸਿੰਘ ਰੌਲੀ,ਮਨਪ੍ਰੀਤ ਕੰਨੀਆਂ ,ਸੁਖਦੇਵ ਸਿੰਘ ਬਿੱਕਰ ਸਿੰਘ ਠੇਕੇਦਾਰ ,ਬਲਵਿੰਦਰ ਸਿੰਘ ਦਾਇਆ ਕਲਾਂ ,ਤੇਜਿੰਦਰ ਕਿਸ਼ਨਪੁਰਾ,ਜੋਗਿੰਦਰ ਕੰਨੀਆਂ , ਬਾਬੂ ਸਿੰਘ ਭਿੰਡਰ ਆਦਿ ਪੰਤਵੰਤੇ ਹਾਜ਼ਰ ਸਨ।


