ਡੇਰਾ ਸੱਚਾ ਸੌਦਾ ਦੇ ਮੁਖੀ ਦੀ ਸੁਣਵਾਈ ਨੂੰੁ ਲੈ ਕੇ ਬਾਘਾ ਪੁਰਾਣਾ ਵਿਖੇ ਭਾਰੀ ਫੋਰਸ ਤਾਇਨਾਤ ,ਲੋਕਾਂ ਵਿੱਚ ਸਹਿਮ

ਬਾਘਾਪੁਰਾਣਾ,18 ਅਗਸਤ (ਪੱਤਰ ਪਰੇਰਕ) -ਸੀ ਬੀ ਆਈ ਦੀ ਵਿਸ਼ੇਸ਼ ਅਦਾਲਤ ਪੰਚਕੂਲਾ (ਚੰਡੀਗੜ) ਵਿੱਚ ਚੱਲ ਰਹੇ ਡੇਰਾ ਸੱਚਾ ਸੌਦਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੇ ਕੇਸ ਦੀ ਸੁਣਵਾਈ ਅੰਤਮ ਛੂਹਾਂ ’ਤੇ ਹੋਣ ਕਰਕੇ ਪੂਰੇ ਪੰਜਾਬ ਦੇ ਨਾਲ-ਨਾਲ ਬਾਘਾ ਪੁਰਾਣਾ ਵਿਖੇ ਵੀ ਭਾਰੀ ਫੋਰਸ ਤਾਇਤਾਨ ਹੈ। ਕੇਸ ਦੀ ਸੁਵਾਈ 25 ਅਗਸਤ ਪੈ ਗਈ ਹੈ ਅਤੇ ਅਦਾਲਤ ਵੱਲੋਂ ਸੰਤ ਗੁਰਮੀਤ ਰਾਮ ਰਹੀਮ ਸਿੰਘ ਨੂੰ ਖੁਦ ਪੇਸ਼ ਹੋਣ ਲਈ ਕਿਹਾ ਗਿਆ ਹੈ। ਜੇਕਰ 25 ਅਗਸਤ ਵਾਲੇ ਦਿਨ ਅਦਾਲਤ ਵੱਲੋਂ ਸੰਤ ਗੁਰਮੀਤ ਰਾਮ ਸਿੰਘ ਨੂੰ ਕੋਈ ਸਜ਼ਾ ਸੁਣਵਾਈ ਜਾਂਦੀ ਹੈ ਤਾਂ ਪੂਰੇ ਪੰਜਾਬ ਦੇ ਨਾਲ-ਨਾਲ ਬਾਘਾ ਪੁਰਾਣਾ ਵਿਖੇ ਵੀ ਮਾਹੌਲ ਖਰਾਬ ਹੋਣ ਦੇ ਪੂਰੇ ਆਸਾਰ ਹਨ ਕਿਉਂਕਿ ਇਸ ਸ਼ਹਿਰ ਵਿਖੇ ਪਿਛਲੇ ਸਮੇਂ ਦੌਰਾਨ ਵੀ ਡੇਰਾ ਪ੍ਰੇਮੀਆਂ ਵੱਲੋਂ ਸਰਕਾਰੀ ਬੱਸਾਂ ਆਦਿ ਨੂੰ ਅੱਗ ਲਗਾਈ ਗਈ ਸੀ। ਇਸ ਲਈ ਬੇਸ਼ੱਕ ਬਾਘਾ ਪੁਰਾਣਾ ਵਿਖੇ ਭਾਰੀ ਫੋਰਸ ਤਾਇਨਾਤ ਕੀਤੀ ਗਈ ਹੈ ਪਰ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਉੱੱਧਰ ਡੇਰਾਂ ਪ੍ਰੇਮੀਆਂ ਵੱਲੋਂ ਵੀ ਗੁਪਤ ਮੀਟਿੰਂਗਾਂ ਕੀਤੀਆਂ ਜਾ ਰਹੀਆਂ ਹਨ ਬੇਸ਼ੱਕ ਡੇਰਾ ਪ੍ਰੇਮੀ ਇਹ ਗੱਲ ਕਹਿ ਰਹੇ ਹਨ ਕਿ ਉਨਾਂ ਵੱਲੋਂ ਕੀਤੀਆਂ ਜਾਂਦੀਆਂ ਮੀਟਿੰਗਾਂ ਦਾ ਮਾਹੌਲ ਖਰਾਬ ਕਰਨ ਨਾਲ ਕੋਈ ਸਬੰਧ ਨਹੀਂ ਪਰ ਉਨਾਂ ਨਾਲ ਹੀ ਕਿਹਾ ਕਿ ਡੇਰਾਂ ਸੱਚਾ ਸੌਦਾ ਸਿਰਸਾ ਵੱਲੋਂ ਆਏ ਹਰ ਹੁਕਮ ਨੂੰ ਵੀ ਉਹ ਮੰਨਣ ਲਈ ਤਿਆਰ ਬੈਠੇ ਹਨ। ਲੋਕਾਂ ਵੱਲੋਂ 25 ਅਗਸਤ ਦੀ ਬੜੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਥਾਣਾ ਮੁਖੀ ਜੰਗਜੀਤ ਸਿੰਘ ਨਾਲ ਗੱਲਬਾਤ ਕਰਨ ’ਤੇ ਉਨਾਂ ਕਿਹਾ ਕਿ ਡੀਜੀਪੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਐਸਐਸਪੀ ਮੋਗਾ ਦੇ ਹੁਕਮਾਂ ਅਨੁਸਾਰ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਬਾਘਾ ਪੁਰਾਣਾ ਪੁਲਿਸ ਪੂਰੀ ਤਰਾਂ ਨਾਲ ਤਿਆਰ ਹੈ ਅਤੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਪੂਰੀ ਤਰਾਂ ਨਾਲ ਕਾਇਮ ਰੱਖਿਆ ਜਾਵੇਗਾ ਅਤੇ ਕਾਨੂੰਨ ਕਿਸੇ ਨੂੰ ਵੀ ਆਪਣੇ ਹੱਥਾਂ ਵਿੱਚ ਨਹੀਂ ਲੈਣ ਦਿੱਤਾ ਜਾਵੇਗਾ।


