ਸ਼ਿਵ ਪੁਰੀ ਸਵਰਗ ਆਸ਼ਰਮ ਦੇ ਮੇਂਬਰਾ ਵਲੋਂ ਅਰੋੜਾ ਯੂਥ ਮਹਾਂਸਭਾ ਦੇ ਪ੍ਰਧਾਨ ਨੂੰ ਕੀਤਾ ਸਨਮਾਨਤ 

ਮੋਗਾ,27 ਅਗਸਤ (ਸੰਜੀਵ ਕੁਮਾਰ ਅਰੋੜਾ) - ਮੋਗਾ ਦੇ ਸ਼ਿਵ ਪੁਰੀ ਸਵਰਗ ਆਸ਼ਰਮ ਦੇ ਮਹਾਤਮਾ ਪਰਮਾ ਨੰਦ ਵਲੋਂ ਅਰੋੜਾ ਯੂਥ ਮਹਾਂਸਭਾ ਦੇ ਪ੍ਰਧਾਨ ਸੰਜੀਵ ਨਰੂਲਾ ਨੂੰ ਸਨਮਾਨਤ ਕੀਤਾ ਗਿਆ।  ਅਰੋੜਾ ਯੂਥ ਮਹਾਸਭਾ ਵਲੋਂ ਡੀ ਫਰੀਜ਼ਰ ਅਤੇ ਪਾਣੀ ਫ੍ਰੀ ਸੇਵਾ ਭੇਂਟ ਕੀਤੀ ਗਈ ਸੀ ਜੋ ਕੇ ਸੰਸਕਾਰ ਵੇਲੇ ਆਏ ਹੋਏ ਰਿਸ਼ਤੇਦਾਰਾਂ  ਨੂੰ  ਪਾਣੀ ਲਈ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ  ਸੀ ਉਸ ਤੋਂ ਹੁਣ ਰਾਹਤ ਮਿਲੇਗੀ  ਹੁਣ ਹਰ ਵਕਤ  500 ਦੇ ਕਰੀਬ ਡਿਸਪੋਜਲ ਠੰਡਾ ਪਾਣੀ ਦੇ ਗਲਾਸ ਹਰ ਵਕਤ ਮਜੂਦ  ਰਹਿਣਗੇ । ਇਹ ਸੇਵਾ ਸਾਰਾ ਸਾਲ ਅਰੋੜਾ ਯੂਥ ਮਹਾਂਸਭਾ ਵਲੋਂ ਫ੍ਰੀ ਦਿਤੀ ਜਾਵੇਗੀ । ਮਹਾਤਮਾ ਪਰਮਾਂ ਨੰਦ ਨੇ ਅਰੋੜਾ ਯੂਥ ਮਹਾਸਭਾ  ਦੇ ਸਾਰੇ ਮੈਂਬਰਾ ਦਾ ਤੇ ਆਏ ਹੋਏ ਲੋਕਾਂ ਦਾ ਧੰਨਵਾਦ ਕੀਤਾ । ਸ਼ਿਵਪੁਰੀ ਸਵਰਗ ਆਸ਼ਰਮ  ਦੇ ਪ੍ਰਧਾਨ ਮਨੋਹਰ  ਲਾਲ,ਸੰਜੀਵ ਅਰੋੜਾ ਪਿ੍ਰੰਸ ,ਕੇਵਲ  ਕਿ੍ਰਸ਼ਨ, ਭਾਨੂੰ ਪ੍ਰਤਾਪ, ਆਰ  ਕੇ ਅਰੋੜਾ, ਪ੍ਰੇਮ ਐਮ ਸੀ , ਅਸ਼ੋਕ ਧਮਿਜਾ ਐਮ ਸੀ, ਧੰਮੂ ਐਮ ਸੀ , ਗਵਰਧਨ ਪੋਪਲੀ  ਸੀ ਐਲ ਸਚਦੇਵਾ ਅਤੇ ਅਰੋੜਾ ਯੂਥ ਦੇ ਸਾਰੇ ਮੈਂਬਰ ਹਾਜ਼ਰ ਸਨ