ਨਗਰ ਨਿਗਮ ਮੋਗਾ ਅਤੇ ਨਗਰ ਕਮੇਟੀ ਬਾਘਾਪੁਰਾਣਾ ਦੀ ਹਦੂਦ ਅੰਦਰ ਦੁਪਹਿਰ 01.00 ਵਜੇ ਤੋਂ ਅਗਲੇ ਹੁਕਮਾਂ ਤੱਕ ਰਹੇਗਾ ਕਰਫਿਊ--ਜ਼ਿਲਾ ਮੈਜਿਸਟ੍ਰੇਟ

ਮੋਗਾ 28 ਅਗਸਤ:(ਜਸ਼ਨ):ਜ਼ਿਲਾ ਮੈਜਿਸਟ੍ਰੇਟ ਮੋਗਾ ਸ. ਦਿਲਰਾਜ ਸਿੰਘ ਆਈ.ਏ.ਐਸ ਨੇ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਡੇਰਾ  ਮੁਖੀ ਦੇ ਅਦਾਲਤੀ ਫ਼ੈਸਲੇ ਨੂੰ ਮੁੱਖ ਰੱਖਦਿਆਂ ਅੱਜ ਮਿਤੀ 28 ਅਗਸਤ, 2017 ਨੂੰ ਲੋਕਾਂ ਦੀ ਸੁਰੱਖਿਆ ਦੇ ਮੱਦੇ-ਨਜ਼ਰ ਨਗਰ ਨਿਗਮ ਮੋਗਾ ਅਤੇ ਨਗਰ ਕਮੇਟੀ ਬਾਘਾਪੁਰਾਣਾ ਦੀ ਹਦੂਦ ਅੰਦਰ ਦੁਪਹਿਰ 01.00 ਵਜੇ ਤੋਂ ਅਗਲੇ ਹੁਕਮਾਂ ਤੱਕ ਕਰਫਿਊ ਰਹੇਗਾ।