ਯੂਨੀਕ ਸਕੂਲ ਆਫ ਸੀਨੀਅਰ ਸੈਕੰਡਰੀ ਸਟੱਡੀਜ਼ ਵਿਖੇ ਹਿੰਦੀ ਦਿਵਸ ਮਨਾਇਆ ਗਿਆ

ਸਮਾਲਸਰ,14 ਸਤੰਬਰ (ਜਸਵੰਤ ਸਮਾਲਸਰ)- ਯੂਨੀਕ ਸਕੂਲ ਆਫ ਸੀਨੀਅਰ ਸੈਕੰਡਰੀ ਸਟੱਡੀਜ਼ ਸਮਾਲਸਰ ਵਿਖੇ ਹਿੰਦੀ ਦਿਵਸ ਮਨਾਇਆ ਗਿਆ । ਇਸ ਮੌਕੇ ਹੋਏ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਭਾਰਤ ਦੀ ਰਾਸ਼ਟਰ ਭਾਸ਼ਾ ਹਿੰਦੀ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਹਿੰਦੀ ਦੀ ਅਧਿਆਪਕਾ ਨਿਸ਼ਾ ਧਵਨ ਨੇ ‘ਏ ਮਾਲਿਕ ਤੇਰੇ ਬੰਦੇ ਹਮ ’ ਬੋਲ ਕੇ ਵਿਦਿਆਰਥੀਆਂ ਨੂੰ ਏਕਤਾ ਦਾ ਸੰਦੇਸ਼ ਦਿੱਤਾ । ਇਸ ਮੌਕੇ ਬੱਚਿਆਂ ਦੇ ਭਾਸ਼ਣ ਮੁਕਾਬਲੇ ਕਰਵਾਏ ਗਏ। ਇਸ ਉਪਰੰਤ ਹਿੰਦੀ ਭਾਸ਼ਾ ਨੂੰ ਪ੍ਰਫੁਲਿੱਤ ਕਰਨ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ । ਇਸ ਮੌਕੇ ਕੋਆਰਡੀਨੇਟਰ ਮੈਡਮ ਪਰਮਿੰਦਰ ਕੌਰ ਨੇ ਵੀ ਅਜਿਹੇ ਅੰਤਰਰਾਸ਼ਟਰੀ ਦਿਵਸਾਂ ਨੂੰ ਮਨਾਉਣ ਲਈ ਕੀਤੇ ਉੱਦਮਾਂ ਦੀ ਸ਼ਲਾਘਾ ਕੀਤੀ ।


