ਹਲਕਾ ਮੋਗਾ ਨੂੰ ਸੂਬੇ ਦਾ ਵਿਕਾਸ ਪੱਖੋਂ ਮੋਹਰੀ ਹਲਕਾ ਬਣਾਇਆ ਜਾਵੇਗਾ-ਡਾ: ਹਰਜੋਤ ਕਮਲ

ਮੋਗਾ, 25 ਨਵੰਬਰ:  (ਜਸ਼ਨ):ਮੋਗਾ ਹਲਕੇ ਦੇ ਵਿਧਾਇਕ. ਡਾ. ਹਰਜੋਤ ਕਮਲ ਵੱਲੋਂ ਸਹਿਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਨਗਰ ਨਿਗਮ ਮੋਗਾ ਦੇ ਅਧਿਕਾਰੀਆਂ ਦੀ ਵਿਸੇਸ ਮੀਟਿੰਗ ਬੁਲਾਈ। ਇਸ ਮੀਟਿੰਗ ਵਿੱਚ ਡਿਪਟੀ ਕਮਿਸਨਰ ਮੋਗਾ ਸ. ਦਿਲਰਾਜ ਸਿੰਘ, ਕਮਿਸਨਰ ਨਗਰ ਨਿਗਮ-ਕਮ-ਵਧੀਕ ਡਿਪਟੀ ਕਮਿਸਨਰ ਸ. ਜਗਵਿੰਦਰਜੀਤ ਸਿੰਘ ਗਰੇਵਾਲ, ਨਗਰ ਨਿਗਮ ਦੇ ਕਾਰਜਕਾਰੀ ਇੰਜੀਨੀਅਰ ਸਤੀਸ ਵਰਮਾ ਤੇ ਰਵਿੰਦਰ ਸਿੰਗਲਾ, ਕਾਰਜਕਾਰੀ ਇੰਜੀਨੀਅਰ ਸੀਵਰੇਜ ਬੋਰਡ ਪਾਰੁਲ ਗੋਇਲ ਅਤੇ ਚੀਫ ਸੈਨੇਟਰੀ ਇੰਸਪੈਕਟਰ ਸੰਦੀਪ ਕਟਾਰੀਆ ਆਦਿ ਹਾਜਰ ਸਨ। ਇਸ ਮੌਕੇ ਡਾ. ਹਰਜੋਤ ਕਮਲ ਨੇ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਿਹਾ ਕਿ ਸਹਿਰ ‘ਚ ਚੱਲ ਰਹੇ ਵਿਕਾਸ ਕਾਰਜਾਂ ਦੀ ਗੁਣਵੱਤਾ ਵੱਲ ਵਿਸੇਸ ਧਿਆਨ ਦਿੱਤਾ ਜਾਵੇ ਅਤੇ ਤਹਿ ਨਿਯਮਾਂ ਤੇ ਸਰਤਾਂ ਮੁਤਾਬਿਕ ਹੀ ਵਿਕਾਸ ਕਾਰਜ ਨੇਪਰੇ ਚਾੜੇ ਜਾਣ। ਉਨਾਂ ਕਿਹਾ ਕਿ ਠੰਡ ਦੇ ਮੌਸਮ ਕਾਰਨ ਲੁੱਕ ਦੀਆਂ ਸੜਕਾਂ ਫਰਵਰੀ ਮਹੀਨੇ ਤੱਕ ਨਹੀਂ ਬਣਾਈਆਂ ਜਾ ਸਕਦੀਆਂ, ਪ੍ਰੰਤੂ ਤਦ ਤੱਕ ਸਹਿਰ ਵਿੱਚ ਜਿੱਥੇ ਵੀ ਇੰਟਰਲਾਕ ਟਾਇਲਾਂ ਆਦਿ ਦਾ ਕੰਮ ਰਹਿੰਦਾ ਹੈ, ਉਸ ਨੂੰ ਮੁਕੰਮਲ ਕੀਤਾ ਜਾਵੇ। ਉਨਾਂ ਸਹਿਰ ਨੂੰ ਖੂਬਸੂਰਤ ਬਣਾਉਣ ਵਾਲੇ ਸਾਰੇ ਹੀ ਪਾਰਕਾਂ ਦੀ ਸਾਂਭ-ਸੰਭਾਲ ਵੱਲ ਵੀ ਵਿਸੇਸ ਧਿਆਨ ਦੇਣ ਲਈ ਕਿਹਾ। ਉਨਾਂ ਕਿਹਾ ਕਿ ਬਰਸਾਤ ਦੇ ਮੌਸਮ ਤੋਂ ਪਹਿਲਾਂ ਨੀਵੇਂ ਇਲਾਕਿਆਂ ਵਿੱਚ ਜਿੱਥੇ ਪਾਣੀ ਜਮਾਂ ਹੁੰਦਾ ਹੈ, ਉਥੇ ਰੀਚਾਰਜ ਬੋਰਵੈਲ ਕਰਵਾਏ ਜਾਣ ਅਤੇ ਪੀਣ ਵਾਲੇ ਪਾਣੀ ਲਈ ਵੀ ਬੋਰਵੈੱਲ ਕਰਵਾਏ ਜਾਣ ਤਾ ਂਕਿ ਹਰ ਸਹਿਰ ਵਾਸੀ ਨੂੰ ਸਾਫ਼-ਸੁਥਰਾ ਪਾਣੀ ਮੁਹੱਈਆਂ ਕਰਵਾਇਆ ਜਾ ਸਕੇ। ਉਨਾਂ ਕਿਹਾ ਕਿ ਸਹਿਰ ਵਿੱਚ ਪੀਣ ਵਾਲੇ ਪਾਣੀ ‘ਚ ਦੂਸਿਤ ਪਾਣੀ ਦਾ ਰਲੇਵਾਂ ਹੋਣ ਨਾਲ ਬੀਮਾਰੀਆਂ ਲੱਗਣ ਦਾ ਖਤਰਾ ਵੱਧ ਜਾਂਦਾ ਹੈ, ਜਿਸ ਦੇ ਮੱਦੇਨਜਰ ਤਰੁੰਤ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਅਤੇ ਪਾਈਪਾਂ ਨੂੰ ਲੋੜ ਅਨੁਸਾਰ ਤਬਦੀਲ ਕਰਕੇ ਲੋਕਾਂ ਨੂੰ ਤੁਰੰਤ ਸਾਫ਼-ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇ।ਡਾ. ਹਰਜੋਤ ਕਮਲ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸਹਿਰ ਵਿੱਚੋਂ ਕੂੜਾ ਕਰਕਟ ਦੇ ਨਿਪਟਾਰੇ ਸਬੰਧੀ ਵੀ ਖਾਸ ਧਿਆਨ ਦੇਣ ਦੀ ਹਦਾਇਤ ਕੀਤੀ। ਉਨਾਂ ਕਿਹਾ ਕਿ ਕੂੜੇ ਦੇ ਡੰਪਾਂ ਨੂੰ ਖੁੱਲੇ ਅਸਮਾਨ ਹੇਠ ਨਾ ਰੱਖਿਆ ਜਾਵੇ, ਬਲਕਿ ਸੈੱਡ ਜਾਂ ਬੰਦ ਕਮਰੇ ਵਿੱਚ ਹੀ ਕੂੜਾ ਰੱਖਿਆ ਜਾਵੇ ਅਤੇ ਕੂੜੇ ਦੇ ਡੰਪਾਂ ਦੇ ਸੈਕੰਡਰੀ ਪੁਆਇੰਟਾਂ ਦੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇ। ਉਨਾਂ ਕਿਹਾ ਕਿ ਲੋਕਾਂ ਦੇ ਘਰਾਂ ਵਿੱਚੋਂ ਕੂੜਾ ਚੁੱਕਣ ਦੀ ਮੁਹਿੰਮ ਨੂੰ ਮੁੜ ਤੋਂ ਸੁਰੂ ਕੀਤਾ ਜਾਵੇ। ਉਨਾਂ ਕਿਹਾ ਕਿ ਸਹਿਰ ਵਿੱਚ ਨਗਰ ਨਿਗਮ ਵੱਲੋਂ ਬਿਜਲੀ ਦਾ ਕੰਮ ਸੌ ਫੀਸਦੀ ਯਕੀਨੀ ਬਣਾਇਆ ਜਾਵੇ ਅਤੇ ਜਿੱਥੇ ਵੀ ਸਟਰੀਟ ਲਾਈਟਾਂ ਦਾ ਕੰਮ ਬਾਕੀ ਹੈ ਉਸਨੂੰ ਜਲਦ ਤੋਂ ਜਲਦ ਮੁਕੰਮਲ ਕਰਵਾਇਆ ਜਾਵੇ। ਉਨਾਂ ਕਿਹਾ ਕਿ ਸਹਿਰ ਦੀਆਂ ਸਾਰੀਆਂ ਗਊਸਾਲਾਵਾਂ ਦੀ ਸੂਚੀ ਮੰਗਵਾਈ ਜਾਵੇਗੀ, ਤਾਂ ਜੋ ਹਰ ਗਊਸਾਲਾ ‘ਚ ਗਊਆਂ ਰੱਖਣ ਦੀ ਸਮਰੱਥਾ ਬਾਰੇ ਜਾਣਕਾਰੀ ਹਾਸਿਲ ਕਰਕੇ ਲਾਵਾਰਿਸ ਗਊਆਂ ਨੂੰ ਗਊਸਾਲਾਵਾਂ ‘ਚ ਛੱਡਿਆ ਜਾ ਸਕੇ।ਇਸ ਮੌਕੇ ਡਿਪਟੀ ਕਮਿਸਨਰ ਸ. ਦਿਲਰਾਜ ਸਿੰਘ ਨੇ ਦੱਸਿਆ ਕਿ ਕਿਸਨਪੁਰਾ ਕਲਾਂ ਦੀ ਗਊਸਾਲਾ ਵਿੱਚ ਗਊਆਂ ਰੱਖਣ ਦੀ ਕਾਫ਼ੀ ਸਮਰੱਥਾ ਹੈ ਅਤੇ ਜੇਕਰ ਉਨਾਂ ਨੂੰ ਲੋੜੀਂਦੇ ਫੰਡ ਮੁਹੱਈਆਂ ਕਰਵਾਏ ਜਾਣ, ਤਾਂ ਗਊਆਂ ਨੂੰ ਉਸ ਗਊਸਂਾਲਾ ‘ਚ ਛੱਡਣ ਦਾ ਉਪਰਾਲਾ ਕੀਤਾ ਜਾ ਸਕਦਾ ਹੈ। ਇਸ ‘ਤੇ ਵਿਧਾਇਕ ਡਾ. ਹਰਜੋਤ ਕਮਲ ਨੇ ਕਿਹਾ ਕਿ ਦੋਪਹੀਆ ਏਜੰਸੀਆਂ ਵੱਲੋਂ ਗਊ ਸੈੱਸ ਇਕੱਠਾ ਕੀਤਾ ਗਿਆ ਹੈ ਜਂੋ ਕਿ 10 ਤੋਂ 12 ਲੱਖ ਰੁਪਏ ਹੈ। ਉਨਾਂ ਕਿਹਾ ਕਿ ਬੇਸਹਾਰਾ ਗਊਆਂ ਨੂੰ ਕਿਸਨਪੁਰਾ ਗਊਸਾਲਾ ‘ਚ ਲਿਜਾਣ ਲਈ ਗਊਸਾਲਾ ਨੂੰ ਲੋੜੀਦੇ ਫੰਡ ਮੁਹੱਈਆ ਕਰਵਾਏ ਜਾਣਗੇ, ਤਾਂ ਜਂੋ ਲੋਕਾਂ ਨੂੰ ਲਾਵਾਰਿਸ ਪਸੂਆਂ ਤੋਂ ਨਿਜਾਤ ਦਿਵਾਈ ਜਾ ਸਕੇ। ਮੀਟਿੰਗ ਦੇ ਅੰਤ ਵਿੱਚ ਡਾ. ਹਰਜੋਤ ਕਮਲ ਨੇ ਕਮਿਸਨਰ ਨਗਰ ਨਿਗਮ ਨੂੰ ਸਹਿਰ ਦੀ ਬੇਹਤਰੀ ਲਈ ਨਗਰ ਨਿਗਮ ਦੇ ਕੰਮਾਂ ਵੱਲ ਵੱਧ ਤੋਂ ਵੱਧ ਧਿਆਨ ਦੇਣ ਲਈ ਕਿਹਾ ਤਾਂ ਕਿ ਮੋਗਾ ਹਲਕੇ ਨੂੰ ਵਿਕਾਸ ਪੱਖੋਂ ਮੋਹਰੀ ਹਲਕਾ ਬਣਾਇਆ ਜਾ ਸਕੇ। ਉਨਾਂ ਡਿਪਟੀ ਕਮਿਸਨਰ ਨੂੰ ਕਿਹਾ ਕਿ ਲੁਧਿਆਣਾ ਤੋਂ ਤਲਵੰਡੀ ਭਾਈ ਤੱਕ ਬਣ ਰਹੀ ਚਾਰ ਮਾਰਗੀ ਸੜਕ ਦੇ ਨਿਰਮਾਣ ਕਾਰਜ ‘ਚ ਤੇਜੀ ਲਿਆਉਣ ਲਈ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਜਾਵੇ ਅਤੇ ਇਹ ਕੰਮ 31 ਦਸੰਬਰ, 2017 ਤੱਕ ਮੁਕੰਮਲ ਕਰ ਲਿਆ ਜਾਵੇ। ਡਾ. ਹਰਜੋਤ ਕਮਲ ਨੇ ਕਿਹਾ ਕਿ ਉਨਾਂ ਨੇ ਜੋ ਲੋਕਾਂ ਨਾਲ ਸਹਿਰ ਦਾ ਸਰਬਪੱਖੀ ਵਿਕਾਸ ਕਰਵਾਉਣ ਦਾ ਵਾਅਦਾ ਕੀਤਾ ਸੀ, ਉਸਨੂੰ ਹੂ-ਬ-ਹੂ ਪੂਰਾ ਕੀਤਾ ਜਾਵੇਗਾ ਅਤੇ ਮੋਗਾ ਹਲਕੇ ਨੂੰ ਪੰਜਾਬ ਵਿੱਚ ਨਮੂਨੇ ਦਾ ਹਲਕਾ ਬਣਾਇਆ ਜਾਵੇਗਾ। ਉਨਾਂ ਜਿਲਾ ਪ੍ਰਸਾਸਨ ਅਤੇ ਨਗਰ ਨਿਗਮ ਵੱਲੋਂ ਮਿਲ ਰਹੇ ਭਰਪੂਰ ਸਹਿਯੋਗ ਬਦਲੇ ਅਧਿਕਾਰੀਆਂ ਦਾ ਧੰਨਵਾਦ ਕੀਤਾ।